ਪ੍ਰਧਾਨ ਮੰਤਰੀ ਝਾਰਖੰਡ ਦੇ ਟਾਟਾਨਗਰ ਵਿੱਚ 660 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਵਿਭਿੰਨ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਝਾਰਖੰਡ ਵਿੱਚ ਛੇ ਵੰਦੇ ਭਾਰਤ ਟ੍ਰੇਨਾਂ (Vande Bharat trains) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ
ਪ੍ਰਧਾਨ ਮੰਤਰੀ ਅਹਿਮਦਾਬਾਦ ਵਿੱਚ 8,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਗਾਂਧੀਨਗਰ ਦੇ ਮਹਾਤਮਾ ਮੰਦਿਰ ਵਿੱਚ ਚੌਥੇ ਆਲਮੀ ਅਖੁੱਟ ਊਰਜਾ ਨਿਵੇਸ਼ਕ ਸੰਮੇਲਨ ਅਤੇ ਐਕਸਪੋ (ਰੀ-ਇਨਵੈਸਟ) (4th Global Renewable Energy Investor’s Meet and Expo (RE-INVEST) ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ‘ਸੁਭਦਰਾ’ (‘SUBHADRA’) –ਸਭ ਤੋਂ ਬੜੀ , ਸਿੰਗਲ ਮਹਿਲਾ-ਕੇਂਦ੍ਰਿਤ ਯੋਜਨਾ (the largest, single women-centric scheme) ਲਾਂਚ ਕਰਨਗੇ
ਪ੍ਰਧਾਨ ਮੰਤਰੀ ਭੁਬਨੇਸ਼ਵਰ ਵਿੱਚ ਦੇਸ਼ ਭਰ ਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ -PMAY) ਦੇ 26 ਲੱਖ ਲਾਭਾਰਥੀਆਂ ਦੇ ਗ੍ਰਹਿ ਪ੍ਰਵੇਸ਼ ਸਮਾਰੋਹ (Griha Pravesh celebrations) ਵਿੱਚ ਹਿੱਸਾ ਲੈਣਗੇ
ਪ੍ਰਧਾਨ ਮੰਤਰੀ ਅਤਿਰਿਕਤ ਘਰਾਂ ਦੇ ਸਰਵੇਖਣ ਦੇ ਲਈ ਆਵਾਸ + 2024 ਐਪ (Awaas+ 2024 App) ਭੀ ਲਾਂਚ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਤੋਂ 17 ਸਤੰਬਰ ਤੱਕ ਝਾਰਖੰਡ, ਗੁਜਰਾਤ ਅਤੇ ਓਡੀਸ਼ਾ ਦਾ ਦੌਰਾ ਕਰਨਗੇ।
ਪ੍ਰਧਾਨ ਮੰਤਰੀ 15 ਸਤੰਬਰ ਨੂੰ ਝਾਰਖੰਡ ਦੀ ਯਾਤਰਾ ਕਰਨਗੇ ਅਤੇ ਉਹ ਸੁਬ੍ਹਾ ਕਰੀਬ 10 ਵਜੇ ਝਾਰਖੰਡ ਦੇ ਟਾਟਾਨਗਰ ਜੰਕਸ਼ਨ ਰੇਲਵੇ ਸਟੇਸ਼ਨ ‘ਤੇ ਟਾਟਾਨਗਰ-ਪਟਨਾ ਵੰਦੇ ਭਾਰਤ ਟ੍ਰੇਨ (Vande Bharat train) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਸੁਬ੍ਹਾ ਲਗਭਗ 10.30 ਵਜੇ, ਉਹ ਝਾਰਖੰਡ ਦੇ ਟਾਟਾਨਗਰ ਵਿੱਚ 660 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ 20 ਹਜ਼ਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (Pradhan Mantri Awas Yojana- Gramin /ਪੀਐੱਮਏਵਾਈ-ਜੀ /PMAY-G) ਲਾਭਾਰਥੀਆਂ ਨੂੰ ਸਵੀਕ੍ਰਿਤੀ ਪੱਤਰ ਭੀ ਵੰਡਣਗੇ।

 ਪ੍ਰਧਾਨ ਮੰਤਰੀ 16 ਸਤੰਬਰ ਨੂੰ ਸੁਬ੍ਹਾ ਕਰੀਬ 9.45 ਵਜੇ ਗਾਂਧੀਨਗਰ ਵਿੱਚ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ (PM Surya Ghar Muft Bijli Yojana) ਦੇ ਲਾਭਾਰਥੀਆਂ ਨਾਲ ਗੱਲਬਾਤ ਕਰਨਗੇ। ਇਸ ਦੇ ਬਾਅਦ ਸੁਬ੍ਹਾ ਕਰੀਬ 10.30 ਵਜੇ, ਉਹ ਗੁਜਰਾਤ ਦੇ ਗਾਂਧੀਨਗਰ ਸਥਿਤ ਮਹਾਤਮਾ ਮੰਦਿਰ ਵਿੱਚ ਚੌਥੇ ਆਲਮੀ ਅਖੁੱਟ ਊਰਜਾ ਨਿਵੇਸ਼ਕ ਸੰਮੇਲਨ ਅਤੇ ਐਕਸਪੋ (ਰੀ-ਇਨਵੈਸਟ) (4th Global Renewable Energy Investor’s Meet and Expo (RE-INVEST)) ਦਾ ਉਦਘਾਟਨ ਕਰਨਗੇ। ਦੁਪਹਿਰ ਲਗਭਗ 1.45 ਵਜੇ, ਪ੍ਰਧਾਨ ਮੰਤਰੀ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਅਤੇ ਸੈਕਸ਼ਨ-1 ਮੈਟਰੋ ਸਟੇਸ਼ਨ ਤੋਂ ਗਿਫਟ ਸਿਟੀ ਮੈਟਰੋ ਸਟੇਸ਼ਨ (GIFT City Metro station) ਤੱਕ ਮੈਟਰੋ ਦੀ ਸਵਾਰੀ ਕਰਨਗੇ। ਉਹ ਅਹਿਮਦਾਬਾਦ ਵਿੱਚ ਦੁਪਹਿਰ ਕਰੀਬ 3.30 ਵਜੇ 8,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

 ਪ੍ਰਧਾਨ ਮੰਤਰੀ 17 ਸਤੰਬਰ ਨੂੰ ਓਡੀਸ਼ਾ ਦੀ ਯਾਤਰਾ ਕਰਨਗੇ ਅਤੇ ਸੁਬ੍ਹਾ ਕਰੀਬ 11.15 ਵਜੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ (Pradhan Mantri Awas Yojana – Urban) ਦੇ ਲਾਭਾਰਥੀਆਂ ਨਾਲ ਗੱਲਬਾਤ ਕਰਨਗੇ। ਇਸ ਦੇ ਬਾਅਦ ਦੁਪਹਿਰ ਲਗਭਗ 12 ਵਜੇ, ਉਹ ਓਡੀਸ਼ਾ ਦੇ ਭੁਬਨੇਸ਼ਵਰ ਵਿੱਚ 3800 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।

 ਪ੍ਰਧਾਨ ਮੰਤਰੀ ਟਾਟਾਨਗਰ ਵਿੱਚ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 660 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਦੇ ਵਿਭਿੰਨ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਝਾਰਖੰਡ ਦੇ ਦੇਵਘਰ ਜ਼ਿਲ੍ਹੇ ਵਿੱਚ ਮਧੂਪੁਰ ਬਾਈਪਾਸ ਲਾਇਨ ਅਤੇ ਹਜ਼ਾਰੀਬਾਗ ਜ਼ਿਲ੍ਹੇ ਵਿੱਚ ਹਜ਼ਾਰੀਬਾਗ ਟਾਊਨ ਕੋਚਿੰਗ ਡਿਪੂ ਦਾ ਨੀਂਹ ਪੱਥਰ ਰੱਖਣਗੇ। ਮਧੂਪੁਰ ਬਾਈਪਾਸ ਲਾਇਨ ਦੇ ਪੂਰਾ ਹੋਣ ਦੇ ਬਾਅਦ ਹਾਵੜਾ-ਦਿੱਲੀ ਮੇਨ ਲਾਇਨ ‘ਤੇ ਟ੍ਰੇਨਾਂ ਦੇ ਰੁਕਣ ਦੀ ਸਮੱਸਿਆ ਖ਼ਤਮ ਹੋ ਜਾਵੇਗੀ। ਨਾਲ ਹੀ ਗਿਰਿਡੀਹ ਅਤੇ ਜਸੀਡੀਹ (Giridih and Jasidih) ਦੇ ਦਰਮਿਆਨ ਯਾਤਰਾ ਦਾ ਸਮਾਂ ਭੀ ਘੱਟ ਹੋਵੇਗਾ। ਹਜ਼ਾਰੀਬਾਗ ਟਾਊਨ ਕੋਚਿੰਗ ਡਿਪੂ ਇਸ ਸਟੇਸ਼ਨ ‘ਤੇ ਕੋਚਿੰਗ ਸਟਾਕ ਦੇ ਰੱਖ-ਰਖਾਅ ਵਿੱਚ ਮਦਦ ਕਰੇਗਾ।

 ਪ੍ਰਧਾਨ ਮੰਤਰੀ ਕੁਰਕੁਰਾ-ਕਨਾਰੋਅਨ ਡਬਲਿੰਗ (Kurkura-Kanaroan doubling ) ਪ੍ਰੋਜੈਕਟ ਨੂੰ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ ਜੋ ਕਿ ਬੋਂਡਾਮੁੰਡਾ-ਰਾਂਚੀ ਸਿੰਗਲ ਲਾਇਨ ਸੈਕਸ਼ਨ (Bondamunda-Ranchi single line section) ਦਾ ਹਿੱਸਾ ਹੈ ਅਤੇ ਰਾਂਚੀ, ਮੁਰੀ ਅਤੇ ਚੰਦਰਪੁਰਾ ਸਟੇਸ਼ਨਾਂ ਦੇ ਰਸਤੇ ਰਾਉਰਕੇਲਾ-ਗੋਮੋਹ (Rourkela-Gomoh route via Ranchi, Muri and Chandrapura stations) ਮਾਰਗ ਦਾ ਹਿੱਸਾ ਹੈ। ਇਸ ਪ੍ਰੋਜੈਕਟ ਨਾਲ ਮਾਲ ਅਤੇ ਯਾਤਰੀ ਟ੍ਰੈਫਿਕ ਦੀ ਗਤੀਸ਼ੀਲਤਾ ਵਧਾਉਣ ਵਿੱਚ ਕਾਫੀ ਮਦਦ ਮਿਲੇਗੀ। ਇਸ ਦੇ ਇਲਾਵਾ, ਆਮ ਲੋਕਾਂ ਦੀ ਸੁਰੱਖਿਆ ਵਧਾਉਣ ਦੇ ਲਈ 04 ਰੋਡ ਅੰਡਰ ਬ੍ਰਿਜ (ਆਰਯੂਬੀਜ਼-RUBs) ਨੂੰ ਭੀ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ।

 ਪ੍ਰਧਾਨ ਮੰਤਰੀ ਛੇ ਵੰਦੇ ਭਾਰਤ ਟ੍ਰੇਨਾਂ (Six Vande Bharat trains) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਅਤਿਆਧੁਨਿਕ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ (state-of-the-art Vande Bharat Express trains) ਇਨ੍ਹਾਂ ਮਾਰਗਾਂ ‘ਤੇ ਕਨੈਕਟਿਵਿਟੀ ਵਿੱਚ ਸੁਧਾਰ ਕਰਨਗੀਆਂ:

 1) ਟਾਟਾਨਗਰ- ਪਟਨਾ

2) ਭਾਗਲਪੁਰ -ਦੁਮਕਾ- ਹਾਵੜਾ

3)  ਬ੍ਰਹਮਪੁਰ- ਟਾਟਾਨਗਰ

4) ਗਯਾ-ਹਾਵੜਾ

5) ਦੇਵਘਰ ਵਾਰਾਣਸੀ

6) ਰਾਉਰਕੇਲਾ-ਹਾਵੜਾ

 

ਇਨ੍ਹਾਂ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ (Vande Bharat Express trains) ਦੇ ਸ਼ੁਰੂ ਹੋਣ ਨਾਲ ਨਿਯਮਿਤ ਯਾਤਰੀਆਂ, ਪੇਸ਼ੇਵਰਾਂ, ਵਪਾਰੀਆਂ ਅਤੇ ਵਿਦਿਆਰਥੀ ਭਾਈਚਾਰੇ ਨੂੰ ਲਾਭ ਹੋਵੇਗਾ। ਇਹ ਟ੍ਰੇਨਾਂ ਦੇਵਘਰ (ਝਾਰਖੰਡ) ਵਿੱਚ ਬੈਦਯਨਾਥ ਧਾਮ, ਵਾਰਾਣਸੀ (ਉੱਤਰ ਪ੍ਰਦੇਸ਼) ਵਿੱਚ ਕਾਸ਼ੀ ਵਿਸ਼ਵਨਾਥ ਮੰਦਿਰ, ਕੋਲਕਾਤਾ (ਪੱਛਮ ਬੰਗਾਲ) ਵਿੱਚ ਕਾਲੀਘਾਟ, ਬੈਲੂਰ ਮਠ ਆਦਿ ਜਿਹੇ ਤੀਰਥ ਸਥਲਾਂ ਤੱਕ ਆਵਾਗਮਨ ਦੀ ਤੇਜ਼ ਗਤੀ ਦਾ ਮੋਡ ਪ੍ਰਦਾਨ ਕਰਕੇ ਖੇਤਰ ਵਿੱਚ ਧਾਰਮਿਕ ਟੂਰਿਜ਼ਮ ਨੂੰ ਹੁਲਾਰਾ ਦੇਣਗੀਆਂ। ਇਸ ਦੇ ਇਲਾਵਾ, ਧਨਬਾਦ ਵਿੱਚ ਕੋਲਾ ਖਦਾਨ ਇੰਡਸਟ੍ਰੀ, ਕੋਲਕਾਤਾ ਵਿੱਚ ਜੂਟ ਉਦਯੋਗ, ਦੁਰਗਾਪੁਰ ਵਿੱਚ ਆਇਰਨ ਅਤੇ ਸਟੀਲ ਨਾਲ ਸਬੰਧਿਤ ਉਦਯੋਗਾਂ ਨੂੰ ਭੀ ਕਾਫੀ ਹੁਲਾਰਾ ਮਿਲੇਗਾ।

ਸਾਰਿਆਂ ਦੇ ਲਈ ਆਵਾਸ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਝਾਰਖੰਡ ਦੇ 20 ਹਜ਼ਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (Pradhan Mantri Awas Yojana- Gramin /ਪੀਐੱਮਏਵਾਈ-ਜੀ /PMAY-G)  ਲਾਭਾਰਥੀਆਂ ਨੂੰ ਸਵੀਕ੍ਰਿਤੀ ਪੱਤਰ ਵੰਡਣਗੇ। ਉਹ ਲਾਭਾਰਥੀਆਂ ਨੂੰ ਸਹਾਇਤਾ ਦੀ ਪਹਿਲੀ ਕਿਸ਼ਤ ਜਾਰੀ ਕਰਨਗੇ। ਪ੍ਰਧਾਨ ਮੰਤਰੀ 46 ਹਜ਼ਾਰ ਲਾਭਾਰਥੀਆਂ ਦੇ ਗ੍ਰਹਿ ਪ੍ਰਵੇਸ਼ ਸਮਾਰੋਹ (Griha Pravesh celebrations) ਵਿੱਚ ਭੀ ਹਿੱਸਾ ਲੈਣਗੇ।

 ਪ੍ਰਧਾਨ ਮੰਤਰੀ ਗਾਂਧੀਨਗਰ ਵਿੱਚ

 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਗੁਜਰਾਤ ਦੇ ਗਾਂਧੀਨਗਰ ਸਥਿਤ ਮਹਾਤਮਾ ਮੰਦਿਰ ਵਿੱਚ ਰੀ-ਇਨਵੈਸਟ 2024 (RE-INVEST 2024) ਦਾ ਉਦਘਾਟਨ ਕਰਨਗੇ। ਇਹ ਪ੍ਰੋਗਰਾਮ ਅਖੁੱਟ ਊਰਜਾ ਨਿਰਮਾਣ ਅਤੇ ਉਪਯੋਗ (renewable energy manufacturing and deployment) ਵਿੱਚ ਭਾਰਤ ਦੀ ਪ੍ਰਭਾਵੀ ਪ੍ਰਗਤੀ ‘ਤੇ ਪ੍ਰਕਾਸ਼ ਪਾਵੇਗਾ। ਇਹ ਇੱਕ ਢਾਈ ਦਿਨੀਂ ਕਾਨਫਰੰਸ ਹੋਵੇਗੀ ਜਿਸ ਵਿੱਚ ਦੁਨੀਆ ਭਰਤ ਦੇ ਪ੍ਰਤੀਨਿਧੀ ਹਿੱਸਾ ਲੈਣਗੇ। ਉਪਸਥਿਤ ਲੋਕ ਮੁੱਖ ਮੰਤਰੀ ਪੱਧਰ ਦੀ ਬੈਠਕ, ਸੀਈਓ ਗੋਲਮੇਜ਼ ਸੰਮੇਲਨ ਅਤੇ ਅਭਿਨਵ ਵਿੱਤਪੋਸ਼ਣ, ਗ੍ਰੀਨ ਹਾਈਡ੍ਰੋਜਨ ਅਤੇ ਭਵਿੱਖ ਦੇ ਊਰਜਾ ਸਮਾਧਾਨਾਂ (Chief Ministerial Plenary, CEO Roundtable, and specialised discussions on innovative financing, green hydrogen, and future energy solutions) ‘ਤੇ ਵਿਸ਼ੇਸ਼ ਚਰਚਾ ਸਹਿਤ ਇੱਕ ਵਿਆਪਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਸਮਾਗਮ ਵਿੱਚ ਜਰਮਨੀ, ਆਸਟ੍ਰੇਲੀਆ, ਡੈੱਨਮਾਰਕ ਅਤੇ ਨਾਰਵੇ ਭਾਗੀਦਾਰ ਦੇਸ਼ਾਂ ਦੇ ਰੂਪ ਵਿੱਚ ਹਿੱਸਾ ਲੈ ਰਹੇ ਹਨ। ਗੁਜਰਾਤ ਰਾਜ ਮੇਜ਼ਬਾਨ ਰਾਜ ਹੈ ਅਤੇ ਆਂਧਰ ਪ੍ਰਦੇਸ਼, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਭਾਗੀਦਾਰ ਰਾਜਾਂ ਦੇ ਰੂਪ ਵਿੱਚ ਹਿੱਸਾ ਲੈ ਰਹੇ ਹਨ।

 ਸਮਿਟ (Summit) ਵਿੱਚ ਭਾਰਤ ਦੀ 200 ਗੀਗਾਵਾਟ (200 GW) ਤੋਂ ਅਧਿਕ ਸਥਾਪਿਤ ਗ਼ੈਰ-ਜੀਵਾਸ਼ਮ ਈਂਧਣ ਸਮਰੱਥਾ (non-fossil fuel capacity) ਦੀ ਜ਼ਿਕਰਯੋਗ ਉਪਲਬਧੀ ਵਿੱਚ ਮਹੱਤਵਪੂਰਨ ਯੋਗਦਾਨਕਰਤਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇੱਕ ਪ੍ਰਦਰਸ਼ਨੀ ਹੋਵੇਗੀ ਜਿਸ ਵਿੱਚ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ, ਸਟਾਰਟ-ਅਪਸ ਅਤੇ ਪ੍ਰਮੁੱਖ ਉਦਯੋਗ ਕੰਪਨੀਆਂ ਦੀਆਂ ਅਤਿ-ਆਧੁਨਿਕ ਇਨੋਵੇਸ਼ਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਪ੍ਰਦਰਸ਼ਨੀ ਇੱਕ ਟਿਕਾਊ ਭਵਿੱਖ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰੇਗੀ।

 ਪ੍ਰਧਾਨ ਮੰਤਰੀ ਅਹਿਮਦਾਬਾਦ ਵਿੱਚ

ਪ੍ਰਧਾਨ ਮੰਤਰੀ ਗੁਜਰਾਤ ਦੇ ਅਹਿਮਦਾਬਾਦ ਵਿੱਚ 8,000  ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

 ਪ੍ਰਧਾਨ ਮੰਤਰੀ ਸਮਾਖਿਆਲੀ-ਗਾਂਧੀਧਾਮ ਅਤੇ ਗਾਂਧੀਧਾਮ-ਆਦਿਪੁਰ ਰੇਲਵੇ ਲਾਇਨਾਂ (Samakhiali – Gandhidham and Gandhidham – Adipur railway lines) ਨੂੰ ਚੌਗੁਣਾ ਕਰਨ (quadrupling), ਏਐੱਮਸੀ, ਅਹਿਮਦਾਬਾਦ (AMC, Ahmedabad) ਵਿੱਚ ਪ੍ਰਤਿਸ਼ਠਿਤ ਸੜਕਾਂ ਦਾ ਵਿਕਾਸ ਅਤੇ ਬਕਰੋਲ, ਹਾਥੀਜਨ, ਰਾਮੋਲ ਅਤੇ ਪੰਜਰਪੋਲ ਜੰਕਸ਼ਨ (Bakrol, Hathijan, Ramol, and Panjarpol Junction) ‘ਤੇ ਫਲਾਈਓਵਰ ਪੁਲ਼ਾਂ (flyover bridges) ਦੇ ਨਿਰਮਾਣ ਸਹਿਤ ਕਈ ਪ੍ਰਮੁੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

 ਪ੍ਰਧਾਨ ਮੰਤਰੀ 30 ਮੈਗਾਵਾਟ ਦੇ ਸੋਲਰ ਸਿਸਟਮ (30 MW solar system) ਦਾ ਉਦਘਾਟਨ ਕਰਨਗੇ। ਉਹ ਕੱਛ ਲਿਗਨਾਇਟ ਥਰਮਲ ਪਾਵਰ ਸਟੇਸ਼ਨ, ਕੱਛ (Kutch Lignite Thermal Power Station, Kutch) ਵਿੱਚ 35 ਮੈਗਾਵਾਟ ਦੇ ਬੀਈਐੱਸਐੱਸ ਸੋਲਰ ਪੀਵੀ ਪ੍ਰੋਜੈਕਟ (35 Megawatt BESS Solar PV Project) ਅਤੇ ਮੋਰਬੀ ਅਤੇ ਰਾਜਕੋਟ ਵਿੱਚ 220 ਕਿਲੋਵਾਟ ਸਬਸਟੇਸ਼ਨਾਂ (220 Kilovolt substations at Morbi and Rajkot) ਦਾ ਭੀ ਉਦਘਾਟਨ ਕਰਨਗੇ।

 ਪ੍ਰਧਾਨ ਮੰਤਰੀ ਵਿੱਤੀ ਸੇਵਾਵਾਂ ਨੂੰ ਸੁਵਿਵਸਥਿਤ ਕਰਨ ਦੇ ਲਈ ਡਿਜ਼ਾਈਨ ਕੀਤੇ ਗਏ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ (International Financial Services Centres Authority) ਦੇ ਸਿੰਗਲ ਵਿੰਡੋ ਆਈਟੀ ਸਿਸਟਮ (Single Window IT System (ਐੱਸਡਬਲਿਊਆਈਟੀਐੱਸ-SWITS) ਲਾਂਚ ਕਰਨਗੇ।

 ਪ੍ਰਧਾਨ ਮੰਤਰੀ, ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (Pradhan Mantri Awas Yojana- Gramin) ਦੇ ਤਹਿਤ 30,000 ਤੋਂ ਅਧਿਕ ਘਰਾਂ ਨੂੰ ਮਨਜ਼ੂਰੀ ਦੇਣਗੇ ਅਤੇ ਇਨ੍ਹਾਂ ਘਰਾਂ ਦੇ ਲਈ ਪਹਿਲੀ ਕਿਸ਼ਤ ਜਾਰੀ ਕਰਨਗੇ, ਨਾਲ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ-PMAY Scheme) ਸਕੀਮ ਦੇ ਤਹਿਤ ਘਰਾਂ ਦੇ ਨਿਰਮਾਣ ਦੀ ਸ਼ੁਰੂਆਤ ਕਰਨਗੇ। ਉਹ ਰਾਜ ਦੇ ਲਾਭਾਰਥੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ-PMAY) ਦੇ ਸ਼ਹਿਰੀ ਅਤੇ ਗ੍ਰਾਮੀਣ ਦੋਹਾਂ ਹਿੱਸਿਆਂ (both the Urban and Rural segments) ਦੇ ਤਹਿਤ ਘਰ ਭੀ ਸੌਂਪਣਗੇ।

 ਇਸ ਦੇ ਇਲਾਵਾ, ਉਹ ਭੁਜ ਤੋਂ ਅਹਿਮਦਾਬਾਦ ਤੱਕ ਭਾਰਤ ਦੀ ਪਹਿਲੀ ਵੰਦੇ ਮੈਟਰੋ (India’s first Vande Metro from Bhuj to Ahmedabad) ਅਤੇ ਨਾਗਪੁਰ ਤੋਂ ਸਿਕੰਦਰਾਬਾਦ, ਕੋਲਹਾਪੁਰ ਤੋਂ ਪੁਣੇ, ਆਗਰਾ ਕੈਂਟ ਤੋਂ ਬਨਾਰਸ, ਦੁਰਗ ਤੋਂ ਵਿਸ਼ਾਖਾਪਟਨਮ, ਪੁਣੇ ਤੋਂ ਹੁਬਲੀ ਸਹਿਤ ਕਈ ਵੰਦੇ ਭਾਰਤ ਟ੍ਰੇਨਾਂ (several Vande Bharat trains) ਅਤੇ ਵਾਰਾਣਸੀ ਤੋਂ ਦਿੱਲੀ ਤੱਕ ਪਹਿਲੀ 20-ਕੋਚ ਵਾਲੀ ਵੰਦੇ ਭਾਰਤ ਟ੍ਰੇਨ (first 20-coach Vande Bharat train) ਨੂੰ ਭੀ ਹਰੀ ਝੰਡੀ ਦਿਖਾਉਣਗੇ।

 ਪ੍ਰਧਾਨ ਮੰਤਰੀ ਭੁਬਨੇਸ਼ਵਰ ਵਿੱਚ

ਪ੍ਰਧਾਨ ਮੰਤਰੀ ਭੁਬਨੇਸ਼ਵਰ ਵਿੱਚ ਓਡੀਸ਼ਾ ਸਰਕਾਰ ਦੀ ਪ੍ਰਮੁੱਖ ਯੋਜਨਾ ਸੁਭਦਰਾ (‘SUBHADRA’) ਲਾਂਚ ਕਰਨਗੇ। ਇਹ ਸਭ ਤੋਂ ਬੜੀ, ਸਿੰਗਲ ਮਹਿਲਾ-ਕੇਂਦ੍ਰਿਤ ਯੋਜਨਾ ਹੈ ਅਤੇ ਇਸ ਵਿੱਚ 1 ਕਰੋੜ ਤੋਂ ਅਧਿਕ ਮਹਿਲਾਵਾਂ ਨੂੰ ਸ਼ਾਮਲ ਕਰਨ ਦੀ ਉਮੀਦ ਹੈ। ਇਸ ਯੋਜਨਾ ਦੇ ਤਹਿਤ, 21-60 ਵਰ੍ਹੇ ਦੀ ਉਮਰ ਦੇ ਸਾਰੇ ਪਾਤਰ ਲਾਭਾਰਥੀਆਂ ਨੂੰ 2024-25 ਤੋਂ 2028-29 ਦੇ ਦਰਮਿਆਨ 5 ਵਰ੍ਹੇ ਦੀ ਅਵਧੀ ਵਿੱਚ 50,000 ਰੁਪਏ ਮਿਲਣਗੇ। ਦੋ ਬਰਾਬਰ ਕਿਸ਼ਤਾਂ ਵਿੱਚ ਪ੍ਰਤੀ ਵਰ੍ਹੇ 10,000 ਰੁਪਏ ਦੀ ਰਾਸ਼ੀ ਸਿੱਧੇ ਲਾਭਾਰਥੀ ਦੇ ਆਧਾਰ-ਸਮਰੱਥ ਅਤੇ ਡੀਬੀਟੀ-ਸਮਰੱਥ ਬੈਂਕ ਖਾਤੇ (beneficiary’s Aadhaar-enabled and DBT-enabled bank account) ਵਿੱਚ ਜਮ੍ਹਾਂ ਕੀਤੀ ਜਾਵੇਗੀ। ਇਸ ਇਤਿਹਾਸਿਕ ਅਵਸਰ ‘ਤੇ, ਪ੍ਰਧਾਨ ਮੰਤਰੀ 10 ਲ਼ੱਖ ਤੋਂ ਅਧਿਕ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਫੰਡ ਟ੍ਰਾਂਸਫਰ ਦੀ ਸ਼ੁਰੂਆਤ ਕਰਨਗੇ।

 ਪ੍ਰਧਾਨ ਮੰਤਰੀ ਭੁਬਨੇਸ਼ਵਰ ਵਿੱਚ 2800 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਰੇਲ ਪ੍ਰੋਜੈਕਟਸ ਓਡੀਸ਼ਾ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ (ਇਨਫ੍ਰਾਸਟ੍ਰਕਚਰ) ਨੂੰ ਵਧਾਉਣਗੇ ਅਤੇ ਖੇਤਰ ਵਿੱਚ ਵਿਕਾਸ ਅਤੇ ਕਨੈਕਟਿਵਿਟੀ ਵਿੱਚ ਸੁਧਾਰ ਕਰਨਗੇ। ਉਹ 1000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ (National Highway Projects) ਦਾ ਨੀਂਹ ਪੱਥਰ ਭੀ ਰੱਖਣਗੇ।

  ਪ੍ਰਧਾਨ ਮੰਤਰੀ ਲਗਭਗ 14 ਰਾਜਾਂ ਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ/PMAY-G) ਦੇ ਤਹਿਤ ਲਗਭਗ 13 ਲੱਖ ਲਾਭਾਰਥੀਆਂ ਨੂੰ ਸਹਾਇਤਾ ਦੀ ਪਹਿਲੀ ਕਿਸ਼ਤ ਜਾਰੀ ਕਰਨਗੇ। ਇਸ ਪ੍ਰੋਗਰਾਮ ਦੇ ਦੌਰਾਨ ਦੇਸ਼ ਭਰ ਦੇ ਪੀਐੱਮਏਵਾਈ (ਗ੍ਰਾਮੀਣ ਅਤੇ ਸ਼ਹਿਰੀ- Gramin and Urban) ਦੇ 26 ਲੱਖ ਲਾਭਾਰਥੀਆਂ ਦੇ ਲਈ ਗ੍ਰਹਿ ਪ੍ਰਵੇਸ਼ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਪੀਐੱਮਏਵਾਈ (ਗ੍ਰਾਮੀਣ ਅਤੇ ਸ਼ਹਿਰੀ) ਲਾਭਾਰਥੀਆਂ ਨੂੰ ਉਨ੍ਹਾਂ ਦੇ ਘਰ ਦੀਆਂ ਚਾਬੀਆਂ ਸੌਂਪਣਗੇ। ਉਹ ਪੀਐੱਮਏਵਾਈ-ਜੀ ਦੇ ਲਈ ਅਤਿਰਿਕਤ ਘਰਾਂ ਦੇ ਸਰਵੇਖਣ ਵਾਸਤੇ ਆਵਾਸ+2024 ਐਪ (Awaas+ 2024 App) ਭੀ ਲਾਂਚ ਕਰਨਗੇ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ, ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ (ਪੀਐੱਮਏਵਾਈ-ਯੂ /PMAY-U)  2.0 ਦੇ ਸੰਚਾਲਨ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਸ਼ੁਰੂਆਤ ਕਰਨਗੇ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi