Quoteਸੋਨਮਰਗ ਟਨਲ ਲੇਹ ਦੇ ਰਸਤੇ ਵਿੱਚ ਸ੍ਰੀਨਗਰ ਅਤੇ ਸੋਨਮਰਗ ਦਰਮਿਆਨ ਹਰ ਮੌਸਮ ਵਿੱਚ ਕਨੈਕਟੀਵਿਟੀ ਪ੍ਰਦਾਨ ਕਰੇਗੀ
Quoteਪ੍ਰੋਜੈਕਟ ਰਣਨੀਤਕ ਤੌਰ ‘ਤੇ ਮਹੱਤਵਪੂਰਨ ਲੱਦਾਖ ਖੇਤਰ ਵਿੱਚ ਸੁਰੱਖਿਅਤ ਅਤੇ ਨਿਰਵਿਘਨ ਪਹੁੰਚ ਸੁਨਿਸ਼ਚਿਤ ਕਰੇਗੀ
Quoteਪ੍ਰੋਜੈਕਟ ਨਾਲ ਡਿਫੈਂਸ ਲੌਜਿਸਟਿਕਸ ਵਧੇਗੀ, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਆਰਥਿਕ ਵਿਕਾਸ ਅਤੇ ਸਮਾਜਿਕ-ਸੱਭਿਆਚਾਰਕ ਏਕੀਕਰਣ ਨੂੰ ਹੁਲਾਰਾ ਮਿਲੇਗਾ
Quoteਸੋਨਮਰਗ ਨੂੰ ਪੂਰਾ ਸਾਲ ਘੁੰਮਣ ਲਾਇਕ ਸਥਾਨ ਵਿੱਚ ਬਦਲਣ ਨਾਲ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਜਨਵਰੀ ਨੂੰ ਜੰਮੂ –ਕਸ਼ਮੀਰ ਦੇ ਸੋਨਮਰਗ ਦਾ ਦੌਰਾ ਕਰਨਗੇ ਕਰਨਗੇ। ਲਗਭਗ 11:45 ਵਜੇ, ਉਹ ਸੋਨਮਰਗ ਟਨਲ ਦਾ ਦੌਰਾ ਕਰਨਗੇ ਅਤੇ ਉਸ ਤੋਂ ਬਾਅਦ ਇਸ ਦਾ ਉਦਘਾਟਨ ਕਰਨਗੇ। ਇਸ ਮੌਕੇ ‘ਤੇ ਹੋਏ ਇਕੱਠ ਨੂੰ ਉਹ ਸੰਬੋਧਨ ਵੀ ਕਰਨਗੇ।

ਲਗਭਗ 12 ਕਿਲੋਮੀਟਰ ਲੰਬੇ ਸੋਨਮਰਗ ਟਨਲ ਪ੍ਰੋਜੈਕਟ ਦਾ ਨਿਰਮਾਣ 2700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿੱਚ ਸੋਨਮਰਗ ਮੇਨ ਟਨਲ, ਇੱਕ ਨਿਕਾਸ ਟਨਲ ਅਤੇ ਪਹੁੰਚ ਮਾਰਗ ਸ਼ਾਮਲ ਹਨ। ਸਮੁੰਦਰ ਤਲ ਤੋਂ 8650 ਫੁੱਟ ਦੀ ਉਚਾਈ ‘ਤੇ ਸਥਿਤ, ਇਹ ਲੈਂਡ ਸਲਾਈਡ ਅਤੇ ਬਰਫ ਦੀਆਂ ਸੜਕਾਂ (avalanche routes) ਨੂੰ ਬਾਈਪਾਸ ਕਰਦੇ ਹੋਏ ਲੇਹ ਜਾਣ ਵਾਲੇ ਰਸਤੇ ਵਿੱਚ ਸ੍ਰੀਨਗਰ ਅਤੇ ਸੋਨਮਰਗ ਦਰਮਿਆਨ ਹਰੇਕ ਮੌਸਮ ਵਿੱਚ ਕਨੈਕਟੀਵਿਟੀ ਵਧਾਏਗੀ ਅਤੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਲੱਦਾਖ ਖੇਤਰ ਵਿੱਚ ਸੁਰੱਖਿਅਤ ਅਤੇ ਨਿਰਵਿਘਨ ਪਹੁੰਚ ਸੁਨਿਸ਼ਚਿਤ ਕਰੇਗੀ। ਇਹ ਸੋਨਮਰਗ ਨੂੰ ਪੂਰਾ ਸਾਲ ਘੁੰਮਣ ਲਾਇਕ ਜਗ੍ਹਾ ਵਿੱਚ ਬਦਲ ਕੇ ਟੂਰਿਜ਼ਮ, ਐਡਵੈਂਚਰ ਸਪੋਰਟਸ ਅਤੇ ਸਥਾਨਕ ਆਜੀਵਿਕਾ ਨੂੰ ਵੀ ਹੁਲਾਰਾ ਦੇਵੇਗੀ।

2028 ਤੱਕ ਪੂਰਾ  ਹੋਣ ਲਈ ਨਿਰਧਾਰਿਤ ਜ਼ੋਜਿਲਾ ਟਨਲ ਦੇ ਨਾਲ, ਇਹ ਮਾਰਗ ਦੀ ਲੰਬਾਈ ਨੂੰ 49 ਕਿਲੋਮੀਟਰ ਤੋਂ ਘਟਾ ਕੇ 43 ਕਿਲੋਮੀਟਰ ਕਰ ਦੇਵੇਗਾ ਅਤੇ ਵਾਹਨਾਂ ਦੀ ਗਤੀ ਨੂੰ 30 ਕਿਲੋਮੀਟਰ /ਪ੍ਰਤੀ ਘੰਟਾ ਤੋਂ ਵਧਾ ਕੇ 70 ਕਿਲੋਮੀਟਰ/ਪ੍ਰਤੀ ਘੰਟਾ ਕਰ ਦੇਵੇਗੀ, ਜਿਸ ਨਾਲ ਸ੍ਰੀਨਗਰ ਘਾਟੀ ਅਤੇ ਲੱਦਾਖ ਦਰਮਿਆਨ ਐੱਨਐੱਚ-1 ‘ਤੇ ਨਿਰਵਿਘਨ ਕਨੈਕਟੀਵਿਟੀ ਸੁਨਿਸ਼ਚਿਤ ਹੋਵੇਗੀ। ਵਧੀ ਹੋਈ ਕਨੈਕਟੀਵਿਟੀ ਨਾਲ ਡਿਫੈਂਸ ਲੌਜਿਸਟਿਕਸ ਵਧੇਗੀ, ਜੰਮੂ ਅਤੇ ਕਸ਼ਮੀਰ ਤੇ ਲੱਦਾਖ ਵਿੱਚ ਆਰਥਿਕ ਵਿਕਾਸ ਅਤੇ ਸਮਾਜਿਕ-ਸੱਭਿਆਚਾਰਕ ਏਕੀਕਰਣ ਨੂੰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਨਿਰਮਾਣ ਦੀ ਇੰਜੀਨੀਅਰਿੰਗ ਕੁਸ਼ਲਤਾ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਵਰਕਰਾਂ ਨਾਲ ਵੀ ਮਿਲਣਗੇ ਜਿਨ੍ਹਾਂ ਨੇ ਸਭ ਤੋਂ ਮੁਸ਼ਕਲ ਹਾਲਤਾਂ ਵਿੱਚ ਸਾਵਧਾਨੀਪੂਰਵਕ ਕੰਮ ਕੀਤਾ ਹੈ। 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
In Mann Ki Baat, PM Stresses On Obesity, Urges People To Cut Oil Consumption

Media Coverage

In Mann Ki Baat, PM Stresses On Obesity, Urges People To Cut Oil Consumption
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਫਰਵਰੀ 2025
February 24, 2025

6 Years of PM Kisan Empowering Annadatas for Success

Citizens Appreciate PM Modi’s Effort to Ensure Viksit Bharat Driven by Technology, Innovation and Research