ਪ੍ਰਧਾਨ ਮੰਤਰੀ ਮੋਦੀ ਸਪੇਨ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਯੁਕਤ ਤੌਰ ‘ਤੇ ਵਡੋਦਰਾ ਵਿੱਚ ਸੀ-295 (C-295) ਏਅਰਕ੍ਰਾਫਟ ਦੇ ਨਿਰਮਾਣ ਲਈ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਉਦਘਾਟਨ ਕਰਨਗੇ
ਇਹ ਭਾਰਤ ਵਿੱਚ ਮਿਲਿਟਰੀ ਏਅਰਕ੍ਰਾਫਟ ਨਾਲ ਸਬੰਧਿਤ ਪ੍ਰਾਈਵੇਟ ਸੈਕਟਰ ਦੀ ਪਹਿਲੀ ਫਾਈਨਲ ਅਸੈਂਬਲੀ ਲਾਇਨ ਹੋਵੇਗੀ
ਪ੍ਰਧਾਨ ਮੰਤਰੀ ਅਮਰੇਲੀ ਵਿੱਚ 4,900 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ
ਇਹ ਪ੍ਰੋਜੈਕਟ ਮੁੱਖ ਤੌਰ ‘ਤੇ ਰੇਲ, ਸੜਕ, ਜਲ ਵਿਕਾਸ ਅਤੇ ਟੂਰਿਜ਼ਮ ਸੈਕਟਰਾਂ ‘ਤੇ ਕੇਂਦ੍ਰਿਤ ਹੋਣਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਅਕਤੂਬਰ ਨੂੰ ਗੁਜਰਾਤ ਦੇ ਦੌਰੇ ‘ਤੇ ਜਾਣਗੇ। ਸਵੇਰੇ ਲਗਭਗ 10 ਵਜੇ, ਪ੍ਰਧਾਨ ਮੰਤਰੀ, ਸਪੇਨ ਦੇ ਪ੍ਰਧਾਨ ਮੰਤਰੀ ਸ਼੍ਰੀ ਪੈਡਰੋ ਸਾਂਚੇਜ਼ ਦੇ ਨਾਲ, ਸੰਯੁਕਤ ਤੌਰ ‘ਤੇ ਟਾਟਾ ਅਡਵਾਂਸਡ ਸਿਸਟਮਸ ਲਿਮਿਟਿਡ (ਟੀਏਐੱਸਐੱਲ-TASL) ਕੈਂਪਸ ਵਿੱਚ ਸੀ-295 ਏਅਰਕ੍ਰਾਫਟ ਦੇ ਨਿਰਮਾਣ ਲਈ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਉਦਘਾਟਨ ਕਰਨਗੇ। ਇਸ ਦੇ ਬਾਅਦ, ਲਗਭਗ 11 ਵਜੇ ਉਹ ਵਡੋਦਰਾ ਦੇ ਲਕਸ਼ਮੀ ਵਿਲਾਸ ਪੈਲੇਸ (Laxmi Vilas Palace, Vadodara) ਜਾਣਗੇ। ਵਡੋਦਰਾ ਤੋਂ ਪ੍ਰਧਾਨ ਮੰਤਰੀ ਅਮਰੇਲੀ ਜਾਣਗੇ ਜਿੱਥੇ ਦੁਪਹਿਰ ਲਗਭਗ 2:45 ਵਜੇ ਉਹ ਅਮਰੇਲੀ ਦੇ ਦੁਧਾਲਾ ਵਿੱਚ ਭਾਰਤ ਮਾਤਾ ਸਰੋਵਰ (Bharat Mata Sarovar at Dudhala, Amreli) ਦਾ ਉਦਘਾਟਨ ਕਰਨਗੇ। ਇਸ ਦੇ ਇਲਾਵਾ ਦੁਪਹਿਰ ਲਗਭਗ 3 ਵਜੇ ਉਹ ਅਮਰੇਲੀ ਦੇ ਲਾਠੀ ਵਿੱਚ (at Lathi, Amreli) 4,800 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

 

ਪ੍ਰਧਾਨ ਮੰਤਰੀ ਵਡੋਦਰਾ ਵਿੱਚ

ਪ੍ਰਧਾਨ ਮੰਤਰੀ, ਸਪੇਨ ਦੇ ਪ੍ਰਧਾਨ ਮੰਤਰੀ ਸ਼੍ਰੀ ਪੈਡਰੋ ਸਾਂਚੇਜ਼ (Spanish Prime Minister Mr. Pedro Sanchez) ਦੇ ਨਾਲ, ਸੰਯੁਕਤ ਤੌਰ ‘ਤੇ ਟਾਟਾ ਅਡਵਾਂਸਡ ਸਿਸਟਮਸ ਲਿਮਿਟਿਡ (ਟੀਏਐੱਸਐੱਲ-TASL) ਕੈਂਪਸ ਵਿੱਚ ਸੀ-295 ਏਅਰਕ੍ਰਾਫਟ ਦੇ ਨਿਰਮਾਣ ਲਈ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਉਦਘਾਟਨ ਕਰਨਗੇ। ਸੀ-295 (C-295) ਪ੍ਰੋਗਰਾਮ ਦੇ ਤਹਿਤ ਕੁੱਲ 56 ਏਅਰਕ੍ਰਾਫਟ ਹਨ। ਇਨ੍ਹਾਂ ਵਿੱਚੋਂ 16 ਏਅਰਕ੍ਰਾਫਟਸ ਦੀ ਸਪਲਾਈ ਸਪੇਨ ਤੋਂ ਸਿੱਧੇ ਏਅਰਬੱਸ ਦੁਆਰਾ ਕੀਤੀ ਜਾ ਰਹੀ ਹੈ ਅਤੇ ਬਾਕੀ 40 ਏਅਰਕ੍ਰਾਫਟਸ ਦਾ ਨਿਰਮਾਣ ਭਾਰਤ ਵਿੱਚ ਕੀਤਾ ਜਾਣਾ ਹੈ।

 

ਭਾਰਤ ਵਿੱਚ ਇਨ੍ਹਾਂ 40 ਏਅਰਕ੍ਰਾਫਟਸ ਦੇ ਨਿਰਮਾਣ ਦੀ ਜ਼ਿੰਮੇਦਾਰੀ ਟਾਟਾ ਅਡਵਾਂਸਡ ਸਿਸਟਮਸ ਲਿਮਿਟਿਡ (Tata Advanced Systems Ltd) ਦੀ ਹੈ। ਇਹ ਕੇਂਦਰ ਭਾਰਤ ਵਿੱਚ ਮਿਲਿਟਰੀ ਏਅਰਕ੍ਰਾਫਟ ਨਾਲ ਸਬੰਧਿਤ ਪ੍ਰਾਈਵੇਟ ਸੈਕਟਰ ਦੀ ਪਹਿਲੀ ਫਾਈਨਲ ਅਸੈਂਬਲੀ ਲਾਇਨ (ਐੱਫਏਐੱਲ-FAL) ਹੋਵੇਗੀ। ਇਸ ਵਿੱਚ ਏਅਰਕ੍ਰਾਫਟ ਦੇ ਨਿਰਮਾਣ ਤੋਂ ਲੈ ਕੇ ਸੰਯੋਜਨ, ਟੈਸਟਿੰਗ ਅਤੇ ਯੋਗਤਾ, ਡਿਲਿਵਰੀ ਅਤੇ ਏਅਰਕ੍ਰਾਫਟ ਦੇ ਸੰਪੂਰਨ ਜੀਵਨਚੱਕਰ ਦੇ ਰੱਖ-ਰਖਾਅ ਤੱਕ ਨਾਲ ਸਬੰਧਿਤ ਇੱਕ ਸੰਪੂਰਨ ਈਕੋਸਿਸਟਮ ਦਾ ਪੂਰਨ ਵਿਕਾਸ ਸ਼ਾਮਲ ਹੋਵੇਗਾ।

 

ਇਸ ਪ੍ਰੋਗਰਾਮ ਵਿੱਚ ਟਾਟਾ (Tatas) ਦੇ ਇਲਾਵਾ, ਭਾਰਤ ਇਲੈਕਟ੍ਰੌਨਿਕਸ ਲਿਮਿਟਿਡ ਅਤੇ ਭਾਰਤ ਡਾਇਨਾਮਿਕਸ ਲਿਮਿਟਿਡ (Bharat Electronics Ltd. and Bharat Dynamics Ltd,) ਜਿਹੀਆਂ ਰੱਖਿਆ ਨਾਲ ਸਬੰਧਿਤ ਪਬਲਿਕ ਸੈਕਟਰ ਦੀਆਂ ਪ੍ਰਮੁੱਖ ਇਕਾਈਆਂ ਦੇ ਨਾਲ-ਨਾਲ ਪ੍ਰਾਈਵੇਟ ਸੈਕਟਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (private Micro, Small and Medium Enterprises) ਭੀ ਯੋਗਦਾਨ ਦੇਣਗੇ।

ਇਸ ਤੋਂ ਪਹਿਲਾਂ, ਅਕਤੂਬਰ 2022 ਵਿੱਚ ਪ੍ਰਧਾਨ ਮੰਤਰੀ ਨੇ ਵਡੋਦਰਾ ਵਿੱਚ ਫਾਈਨਲ ਅਸੈਂਬਲੀ ਲਾਇਨ (ਐੱਫਏਐੱਲ- FAL) ਦਾ ਨੀਂਹ ਪੱਥਰ ਰੱਖਿਆ ਸੀ।

 

ਪ੍ਰਧਾਨ ਮੰਤਰੀ ਅਮਰੇਲੀ ਵਿੱਚ

ਪ੍ਰਧਾਨ ਮੰਤਰੀ ਅਮਰੇਲੀ ਦੇ ਦੁਧਾਲਾ ਵਿੱਚ ਭਾਰਤ ਮਾਤਾ ਸਰੋਵਰ Bharat Mata Sarovar in Dudhala, Amreli) ਦਾ ਉਦਘਾਟਨ ਕਰਨਗੇ। ਇਹ ਪ੍ਰੋਜੈਕਟ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ-PPP) ਮਾਡਲ ਦੇ ਤਹਿਤ ਗੁਜਰਾਤ ਸਰਕਾਰ ਅਤੇ ਢੋਲਕੀਆ ਫਾਊਂਡੇਸ਼ਨ (Dholakia Foundation) ਦੇ ਦਰਮਿਆਨ ਸਹਿਯੋਗ ਦੇ ਜ਼ਰੀਏ ਵਿਕਸਿਤ ਕੀਤੀ ਗਈ ਹੈ। ਢੋਲਕੀਆ ਫਾਊਂਡੇਸ਼ਨ ਨੇ ਇੱਕ ਚੈੱਕ ਡੈਮ ਦੀ ਅਪਗ੍ਰੇਡੇਸ਼ਨ ਕੀਤੀ। ਮੂਲ ਤੌਰ ‘ਤੇ, ਇਹ ਬੰਨ੍ਹ 4.5 ਕਰੋੜ ਲੀਟਰ ਪਾਣੀ ਰੋਕ ਸਕਦਾ ਸੀ। ਲੇਕਿਨ ਇਸ ਨੂੰ ਗਹਿਰਾ ਕਰਨ, ਚੌੜਾ ਕਰਨ ਅਤੇ ਮਜ਼ਬੂਤ ਕਰਨ ਦੇ ਬਾਅਦ, ਇਸ ਦੀ ਸਮਰੱਥਾ ਵਧ ਕੇ 24.5 ਕਰੋੜ ਲੀਟਰ ਹੋ ਗਈ ਹੈ। ਇਸ ਅਪਗ੍ਰੇਡੇਸ਼ਨ ਨਾਲ ਨੇੜਲੇ ਖੂਹਾਂ ਅਤੇ ਬੋਰਾਂ ਵਿੱਚ ਜਲ ਪੱਧਰ ਵਧ ਗਿਆ ਹੈ ਜਿਸ ਨਾਲ ਸਥਾਨਕ ਪਿੰਡਾਂ ਅਤੇ ਕਿਸਾਨਾਂ ਨੂੰ ਸਿੰਚਾਈ ਦੀ ਬਿਹਤਰ ਸੁਵਿਧਾ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ।

 

ਇੱਕ ਜਨਤਕ ਸਮਾਰੋਹ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਗੁਜਰਾਤ ਦੇ ਅਮਰੇਲੀ ਵਿੱਚ ਲਗਭਗ 4,900 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਨਾਲ ਰਾਜ ਦੇ ਅਮਰੇਲੀ, ਜਾਮਨਗਰ, ਮੋਰਬੀ, ਦੇਵਭੂਮੀ ਦਵਾਰਕਾ, ਜੂਨਾਗੜ੍ਹ, ਪੋਰਬੰਦਰ, ਕੱਛ ਅਤੇ ਬੋਟਾਦ ਜ਼ਿਲ੍ਹੇ (Amreli, Jamnagar, Morbi, Devbhoomi Dwarka, Junagadh, Porbandar, Kachchh, and Botad districts of the state) ਦੇ ਨਾਗਰਿਕਾਂ ਨੂੰ ਲਾਭ ਹੋਵੇਗਾ।

 

ਪ੍ਰਧਾਨ ਮੰਤਰੀ 2,800 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਰੋਡ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਉਦਘਾਟਨ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਐੱਨਐੱਚ 151, ਐੱਨਐੱਚ 151ਏ ਅਤੇ ਐੱਨਐੱਚ 51 ਅਤੇ ਜੂਨਾਗੜ੍ਹ ਬਾਈਪਾਸ ਦੇ ਵਿਭਿੰਨ ਸੈਕਸ਼ਨਾਂ ਨੂੰ ਚਾਰ ਲੇਨ ਦਾ ਬਣਾਉਣਾ ਸ਼ਾਮਲ ਹੈ। ਜਾਮਨਗਰ ਜ਼ਿਲ੍ਹੇ ਦੇ ਧ੍ਰੋਲ ਬਾਈਪਾਸ ਤੋਂ ਮੋਰਬੀ ਜ਼ਿਲ੍ਹੇ ਦੇ ਅਮਰਾਨ ਤੱਕ (from the Dhrol bypass in Jamnagar district to Amran in Morbi district) ਦੇ ਬਾਕੀ ਸੈਕਸ਼ਨ ਨੂੰ ਚਾਰ ਲੇਨ ਦਾ ਬਣਾਉਣ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ ਭੀ ਰੱਖਿਆ ਜਾਵੇਗਾ।

 

ਪ੍ਰਧਾਨ ਮੰਤਰੀ ਲਗਭਗ 1,100 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਹੋਏ ਭੁਜ-ਨਾਲਿਯਾ ਰੇਲ ਗੇਜ ਪਰਿਵਰਤਨ ਪ੍ਰੋਜੈਕਟ (Bhuj-Naliya Rail Gauge Conversion Project) ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਵਿਆਪਕ ਪ੍ਰੋਜੈਕਟ ਵਿੱਚ 24 ਬੜੇ ਪੁਲ਼, 254 ਛੋਟੇ ਪੁਲ਼, 3 ਰੋਡ ਓਵਰਬ੍ਰਿਜ ਅਤੇ 30 ਰੋਡ ਅੰਡਰਬ੍ਰਿਜ ਸ਼ਾਮਲ ਹਨ ਅਤੇ ਇਹ ਕੱਛ (Kachchh) ਜ਼ਿਲ੍ਹੇ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।

 

ਪ੍ਰਧਾਨ ਮੰਤਰੀ ਅਮਰੇਲੀ ਜ਼ਿਲ੍ਹੇ ਦੇ ਜਲ ਸਪਲਾਈ ਵਿਭਾਗ ਦੇ 700 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਉਦਘਾਟਨ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਨਵਦਾ ਤੋਂ ਚਾਵੰਡ ਬਲਕ ਪਾਇਪਲਾਇਨ (Navda to Chavand bulk pipeline) ਸ਼ਾਮਲ ਹੈ ਜੋ ਬੋਟਾਦ, ਅਮਰੇਲੀ, ਜੂਨਾਗੜ੍ਹ, ਰਾਜਕੋਟ ਅਤੇ ਪੋਰਬੰਦਰ ਜ਼ਿਲ੍ਹਿਆਂ (Botad, Amreli, Junagadh, Rajkot, and Porbandar districts) ਦੇ 36 ਸ਼ਹਿਰਾਂ ਅਤੇ 1,298 ਪਿੰਡਾਂ ਦੇ ਲਗਭਗ 67 ਲੱਖ ਲਾਭਾਰਥੀਆਂ ਨੂੰ ਅਤਿਰਿਕਤ 28 ਕਰੋੜ ਲੀਟਰ ਪਾਣੀ ਪ੍ਰਦਾਨ ਕਰੇਗੀ। ਭਾਵਨਗਰ ਜ਼ਿਲ੍ਹੇ ਵਿੱਚ ਪਸਵੀ ਸਮੂਹ ਦੀ ਸੰਵਰਧਿਤ ਜਲ ਸਪਲਾਈ ਯੋਜਨਾ ਦੇ ਦੂਸਰੇ ਪੜਾਅ (Pasavi Group Augmentation Water Supply Scheme Phase 2) ਦਾ ਨੀਂਹ ਪੱਥਰ ਭੀ ਰੱਖਿਆ ਜਾਵੇਗਾ, ਜਿਸ ਨਾਲ ਭਾਵਨਗਰ ਜ਼ਿਲ੍ਹੇ ਦੇ ਮਹੁਵਾ, ਤਲਾਜਾ ਅਤੇ ਪਾਲੀਤਾਨਾ ਤਾਲੁਕਾ (Mahuva, Talaja, and Palitana talukas) ਦੇ 95 ਪਿੰਡਾਂ ਨੂੰ ਲਾਭ ਹੋਵੇਗਾ।

 

ਪ੍ਰਧਾਨ ਮੰਤਰੀ ਟੂਰਿਜ਼ਮ ਨਾਲ ਜੁੜੀਆਂ ਵਿਭਿੰਨ ਵਿਕਾਸ ਸਬੰਧੀ ਪਹਿਲਾਂ ਦਾ ਨੀਂਹ ਪੱਥਰ ਭੀ ਰੱਖਣਗੇ, ਜਿਸ ਵਿੱਚ ਪੋਰਬੰਦਰ ਜ਼ਿਲ੍ਹੇ ਦੇ ਮੋਕਰਸਾਗਰ ਵਿੱਚ ਕਰਲੀ ਪੁਨਰਭਰਣ ਜਲਭੰਡਾਰ (Karli Recharge Reservoir at Mokarsagar) ਨੂੰ ਇੱਕ ਵਿਸ਼ਵ-ਪੱਧਰੀ ਟਿਕਾਊ ਈਕੋ-ਟੂਰਿਜ਼ਮ ਡੈਸਟੀਨੇਸ਼ਨ ਵਿੱਚ ਬਦਲਣਾ ਸ਼ਾਮਲ ਹੈ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
5 Days, 31 World Leaders & 31 Bilaterals: Decoding PM Modi's Diplomatic Blitzkrieg

Media Coverage

5 Days, 31 World Leaders & 31 Bilaterals: Decoding PM Modi's Diplomatic Blitzkrieg
NM on the go

Nm on the go

Always be the first to hear from the PM. Get the App Now!
...
Prime Minister urges the Indian Diaspora to participate in Bharat Ko Janiye Quiz
November 23, 2024

The Prime Minister Shri Narendra Modi today urged the Indian Diaspora and friends from other countries to participate in Bharat Ko Janiye (Know India) Quiz. He remarked that the quiz deepens the connect between India and its diaspora worldwide and was also a wonderful way to rediscover our rich heritage and vibrant culture.

He posted a message on X:

“Strengthening the bond with our diaspora!

Urge Indian community abroad and friends from other countries  to take part in the #BharatKoJaniye Quiz!

bkjquiz.com

This quiz deepens the connect between India and its diaspora worldwide. It’s also a wonderful way to rediscover our rich heritage and vibrant culture.

The winners will get an opportunity to experience the wonders of #IncredibleIndia.”