Quoteਪ੍ਰਧਾਨ ਮੰਤਰੀ ਭੁਜ ਵਿੱਚ ਸਮ੍ਰਿਤੀ ਵਨ ਮੈਮੋਰੀਅਲ ਦਾ ਉਦਘਾਟਨ ਕਰਨਗੇ ਜੋ 2001 ਦੇ ਵਿਨਾਸ਼ਕਾਰੀ ਭੁਚਾਲ ਤੋਂ ਬਾਅਦ ਦਿਖਾਈ ਗਈ ਲੋਕਾਂ ਦੀ ਸਹਿਣਸ਼ੀਲਤਾ ਦੀ ਭਾਵਨਾ ਨੂੰ ਦਰਸਾਉਣ ਲਈ ਆਪਣੀ ਕਿਸਮ ਦੀ ਇੱਕ ਪਹਿਲ ਹੈ
Quoteਆਧੁਨਿਕ ਸਮ੍ਰਿਤੀ ਵਨ ਭੁਚਾਲ ਮਿਊਜ਼ੀਅਮ ਨੂੰ ਸੱਤ ਥੀਮਾਂ 'ਤੇ ਸੱਤ ਬਲਾਕਾਂ: ਪੁਨਰ ਜਨਮ, ਪੁਨਰ ਖੋਜ, ਪੁਨਰ ਬਹਾਲੀ, ਪੁਨਰ ਨਿਰਮਾਣ, ਪੁਨਰ ਵਿਚਾਰ, ਪੁਨਰ ਸੁਰਜੀਤ ਅਤੇ ਨਵੀਨੀਕਰਨ ਵਿੱਚ ਵੰਡਿਆ ਗਿਆ ਹੈ
Quoteਪ੍ਰਧਾਨ ਮੰਤਰੀ ਭੁਜ ਵਿੱਚ ਲਗਭਗ 4400 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ
Quoteਪ੍ਰਧਾਨ ਮੰਤਰੀ ਸਰਦਾਰ ਸਰੋਵਰ ਪ੍ਰੋਜੈਕਟ ਦੀ ਕੱਛ ਬ੍ਰਾਂਚ ਨਹਿਰ ਦਾ ਉਦਘਾਟਨ ਕਰਨਗੇ, ਜੋ ਖੇਤਰ ਵਿੱਚ ਪਾਣੀ ਦੀ ਸਪਲਾਈ ਨੂੰ ਹੁਲਾਰਾ
Quoteਆਪਣੀ ਕਿਸਮ ਦੇ ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਖਾਦੀ ਅਤੇ ਸੁਤੰਤਰਤਾ ਸੰਗ੍ਰਾਮ ਦੌਰਾਨ ਇਸ ਦੀ ਮਹੱਤਤਾ ਦੇ ਸਨਮਾਨ ਲਈ ਆਯੋਜਿਤ ਕੀਤੇ ਜਾ ਰਹੇ ਖਾਦੀ ਉਤਸਵ ਵਿੱਚ ਹਿੱਸਾ ਲੈਣਗੇ
Quoteਵਿਲੱਖਣ ਵਿਸ਼ੇਸ਼ਤਾ: 7500 ਮਹਿਲਾ ਖਾਦੀ ਕਾਰੀਗਰ ਇੱਕੋ ਸਮੇਂ ਅਤੇ ਇੱਕੋ ਥਾਂ 'ਤੇ ਲਾਈਵ ਚਰਖਾ ਕੱਤਣਗੀਆਂ
Quoteਪ੍ਰਧਾਨ ਮੰਤਰੀ ਭਾਰਤ ਵਿੱਚ ਸੁਜ਼ੂਕੀ ਦੇ 40 ਸਾਲਾਂ ਨੂੰ ਸਮਰਪਿਤ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ ਅਤੇ ਭਾਰਤ ਵਿੱਚ ਸੁਜ਼ੂਕੀ ਸਮੂਹ ਦੇ ਦੋ ਪ੍ਰਮੁੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਅਤੇ 28 ਅਗਸਤ ਨੂੰ ਗੁਜਰਾਤ ਦਾ ਦੌਰਾ ਕਰਨਗੇ। 27 ਅਗਸਤ ਨੂੰ ਸ਼ਾਮ ਕਰੀਬ 5:30 ਵਜੇ ਪ੍ਰਧਾਨ ਮੰਤਰੀ ਅਹਿਮਦਾਬਾਦ ਦੇ ਸਾਬਰਮਤੀ ਨਦੀ ਦੇ ਕੰਢੇ 'ਤੇ ਖਾਦੀ ਉਤਸਵ ਨੂੰ ਸੰਬੋਧਨ ਕਰਨਗੇ। 28 ਅਗਸਤ ਨੂੰ ਸਵੇਰੇ 10 ਵਜੇ ਪ੍ਰਧਾਨ ਮੰਤਰੀ ਭੁਜ ਵਿੱਚ ਸਮ੍ਰਿਤੀ ਵਨ ਮੈਮੋਰੀਅਲ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਦੁਪਹਿਰ ਕਰੀਬ 12 ਵਜੇ ਪ੍ਰਧਾਨ ਮੰਤਰੀ ਭੁਜ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਸ਼ਾਮ ਕਰੀਬ 5 ਵਜੇ ਪ੍ਰਧਾਨ ਮੰਤਰੀ ਗਾਂਧੀਨਗਰ ਵਿੱਚ ਭਾਰਤ ਵਿੱਚ ਸੁਜ਼ੂਕੀ ਦੇ 40 ਸਾਲ ਪੂਰੇ ਹੋਣ ਨੂੰ ਸਮਰਪਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।

ਖਾਦੀ ਉਤਸਵ

ਖਾਦੀ ਨੂੰ ਪ੍ਰਸਿੱਧ ਬਣਾਉਣ, ਖਾਦੀ ਉਤਪਾਦਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨਾਂ ਵਿੱਚ ਖਾਦੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਦੀ ਲਗਾਤਾਰ ਕੋਸ਼ਿਸ਼ ਰਹੀ ਹੈ। ਪ੍ਰਧਾਨ ਮੰਤਰੀ ਦੇ ਯਤਨਾਂ ਦੇ ਨਤੀਜੇ ਵਜੋਂ 2014 ਤੋਂ ਭਾਰਤ ਵਿੱਚ ਖਾਦੀ ਦੀ ਵਿਕਰੀ ਵਿੱਚ ਚਾਰ ਗੁਣਾ ਵਾਧਾ ਹੋਇਆ ਹੈ, ਜਦ ਕਿ ਗੁਜਰਾਤ ਵਿੱਚ ਖਾਦੀ ਦੀ ਵਿਕਰੀ ਵਿੱਚ ਅੱਠ ਗੁਣਾ ਵਾਧਾ ਹੋਇਆ ਹੈ।

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਆਯੋਜਿਤ ਕੀਤੇ ਜਾ ਰਹੇ ਆਪਣੀ ਕਿਸਮ ਦੇ ਇੱਕ ਸਮਾਗਮ ਵਿੱਚ ਖਾਦੀ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਸੁਤੰਤਰਤਾ ਸੰਗ੍ਰਾਮ ਦੌਰਾਨ ਇਸ ਦੀ ਮਹੱਤਤਾ ਬਾਰੇ ਖਾਦੀ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਉਤਸਵ ਦਾ ਆਯੋਜਨ ਅਹਿਮਦਾਬਾਦ ਵਿਖੇ ਸਾਬਰਮਤੀ ਨਦੀ ਦੇ ਕੰਢੇ ਕੀਤਾ ਜਾਵੇਗਾ ਅਤੇ ਗੁਜਰਾਤ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ 7500 ਮਹਿਲਾ ਖਾਦੀ ਕਾਰੀਗਰਾਂ ਨੂੰ ਇੱਕੋ ਸਮੇਂ ਅਤੇ ਇੱਕੋ ਥਾਂ 'ਤੇ ਲਾਈਵ ਚਰਖਾ ਕੱਤਣਗੀਆਂ। ਇਸ ਸਮਾਗਮ ਵਿੱਚ 1920 ਦੇ ਦਹਾਕੇ ਤੋਂ ਵਰਤੀਆਂ ਗਈਆਂ ਵੱਖ-ਵੱਖ ਪੀੜ੍ਹੀਆਂ ਦੇ 22 ਚਰਖਿਆਂ ਨੂੰ ਪ੍ਰਦਰਸ਼ਿਤ ਕਰਕੇ "ਚਰਖਿਆਂ ਦੇ ਵਿਕਾਸ" ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਇਸ ਵਿੱਚ ਆਜ਼ਾਦੀ ਦੇ ਸੰਘਰਸ਼ ਦੌਰਾਨ ਵਰਤੇ ਗਏ ਚਰਖਿਆਂ ਦਾ ਪ੍ਰਤੀਕ "ਯੇਰਵਦਾ ਚਰਖਾ", ਅੱਜ ਵਰਤੀਆਂ ਜਾਂਦੀਆਂ ਨਵੀਨਤਮ ਕਾਢਾਂ ਅਤੇ ਤਕਨਾਲੋਜੀ ਵਾਲੇ ਚਰਖਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਪੌਂਡੂਰੂ ਖਾਦੀ ਬਣਾਉਣ ਦਾ ਲਾਈਵ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਗੁਜਰਾਤ ਰਾਜ ਖਾਦੀ ਗ੍ਰਾਮੋਦਯੋਗ ਬੋਰਡ ਦੇ ਨਵੇਂ ਦਫ਼ਤਰ ਦੀ ਇਮਾਰਤ ਅਤੇ ਸਾਬਰਮਤੀ ਵਿਖੇ ਇੱਕ ਫੁੱਟ ਓਵਰ ਬ੍ਰਿਜ ਦਾ ਉਦਘਾਟਨ ਵੀ ਕਰਨਗੇ।

ਭੁਜ ਵਿੱਚ ਪੀਐੱਮ

ਪ੍ਰਧਾਨ ਮੰਤਰੀ ਭੁਜ ਜ਼ਿਲ੍ਹੇ ਵਿੱਚ ਸਮ੍ਰਿਤੀ ਵਨ ਮੈਮੋਰੀਅਲ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦੁਆਰਾ ਕਲਪਨਾ ਅਨੁਸਾਰ ਸਮ੍ਰਿਤੀ ਵੈਨ ਆਪਣੀ ਕਿਸਮ ਦੀ ਇੱਕ ਪਹਿਲ ਹੈ। ਇਹ 2001 ਦੇ ਹੁਜ ਵਿੱਚ ਕੇਂਦਰ ਵਾਲੇ ਭੁਚਾਲ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਲਗਭਗ 13,000 ਲੋਕਾਂ ਦੀ ਮੌਤ ਤੋਂ ਬਾਅਦ ਲੋਕਾਂ ਦੁਆਰਾ ਦਿਖਾਈ ਗਈ ਸਹਿਣਸ਼ੀਲਤਾ ਦੀ ਭਾਵਨਾ ਨੂੰ ਸਮਰਪਿਤ ਲਗਭਗ 470 ਏਕੜ ਦੇ ਖੇਤਰ ਵਿੱਚ ਬਣਾਇਆ ਗਿਆ ਹੈ। ਇਸ ਮੈਮੋਰੀਅਲ ਵਿੱਚ ਉਨ੍ਹਾਂ ਲੋਕਾਂ ਦੇ ਨਾਮ ਹਨ, ਜਿਨ੍ਹਾਂ ਨੇ ਭੁਚਾਲ ਦੌਰਾਨ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ।

ਨਮੂਨੇ ਦੇ ਸਮ੍ਰਿਤੀ ਵਨ ਭੁਚਾਲ ਮਿਊਜ਼ੀਅਮ ਨੂੰ ਸੱਤ ਥੀਮਾਂ ਦੇ ਅਧਾਰ 'ਤੇ ਸੱਤ ਬਲਾਕਾਂ ਵਿੱਚ ਵੰਡਿਆ ਗਿਆ ਹੈ: ਪੁਨਰ ਜਨਮ, ਪੁਨਰ ਖੋਜ, ਪੁਨਰ ਬਹਾਲੀ, ਪੁਨਰ ਨਿਰਮਾਣ, ਪੁਨਰ ਵਿਚਾਰ, ਪੁਨਰ ਸੁਰਜੀਤ ਅਤੇ ਨਵੀਨੀਕਰਨ। ਪਹਿਲਾ ਬਲਾਕ ਧਰਤੀ ਦੇ ਵਿਕਾਸ ਅਤੇ ਹਰ ਵਾਰੀ ਕਾਬੂ ਕਰਨ ਦੀ ਧਰਤੀ ਦੀ ਯੋਗਤਾ ਨੂੰ ਦਰਸਾਉਂਦਾ ਥੀਮ ਪੁਨਰ ਜਨਮ 'ਤੇ ਅਧਾਰਤ ਹੈ। ਦੂਜਾ ਬਲਾਕ ਗੁਜਰਾਤ ਦੀ ਭੂਗੋਲਿਕਤਾ ਅਤੇ ਵੱਖ-ਵੱਖ ਕੁਦਰਤੀ ਆਫ਼ਤਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਲਈ ਰਾਜ ਸੰਵੇਦਨਸ਼ੀਲ ਹੈ। ਤੀਜਾ ਬਲਾਕ ਹਰੇਕ ਨੂੰ 2001 ਦੇ ਭੁਚਾਲ ਤੋਂ ਤੁਰੰਤ ਬਾਅਦ ਦੀ ਸਥਿਤੀ ਵਿੱਚ ਵਾਪਸ ਲੈ ਜਾਂਦਾ ਹੈ। ਇਸ ਬਲਾਕ ਦੀਆਂ ਗੈਲਰੀਆਂ ਵਿਅਕਤੀਆਂ ਅਤੇ ਸੰਸਥਾਵਾਂ ਵਲੋਂ ਕੀਤੇ ਗਏ ਵੱਡੇ ਰਾਹਤ ਯਤਨਾਂ ਨੂੰ ਪ੍ਰਦਰਸ਼ਿਤ ਕਰਦੀਆਂ ਹਨ। ਚੌਥਾ ਬਲਾਕ 2001 ਦੇ ਭੁਚਾਲ ਤੋਂ ਬਾਅਦ ਗੁਜਰਾਤ ਦੀਆਂ ਪੁਨਰ-ਨਿਰਮਾਣ ਪਹਿਲਾਂ ਅਤੇ ਸਫਲਤਾ ਦੀਆਂ ਕਹਾਣੀਆਂ ਨੂੰ ਦਰਸਾਉਂਦਾ ਹੈ। ਪੰਜਵਾਂ ਬਲਾਕ ਵਿਜ਼ਟਰ ਨੂੰ ਕਿਸੇ ਵੀ ਸਮੇਂ ਕਿਸੇ ਵੀ ਕਿਸਮ ਦੀ ਆਫ਼ਤ ਲਈ ਵੱਖ-ਵੱਖ ਕਿਸਮਾਂ ਦੀਆਂ ਆਫ਼ਤਾਂ ਅਤੇ ਭਵਿੱਖ ਦੀ ਤਿਆਰੀ ਬਾਰੇ ਸੋਚਣ ਅਤੇ ਸਿੱਖਣ ਲਈ ਪ੍ਰੇਰਿਤ ਕਰਦਾ ਹੈ। ਛੇਵਾਂ ਬਲਾਕ ਇੱਕ ਸਿਮੂਲੇਟਰ ਦੀ ਮਦਦ ਨਾਲ ਭੁਚਾਲ ਦੇ ਅਨੁਭਵ ਨੂੰ ਪੁਨਰ ਸੁਰਜੀਤ ਕਰਨ ਵਿੱਚ ਸਾਡੀ ਮਦਦ ਕਰਦਾ ਹੈ। ਇਸ ਅਨੁਭਵ ਨੂੰ ਇੱਕ 5ਡੀ ਸਿਮੂਲੇਟਰ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਉਦੇਸ਼ ਆਉਣ ਵਾਲਿਆਂ ਨੂੰ ਇਸ ਪੈਮਾਨੇ 'ਤੇ ਇੱਕ ਘਟਨਾ ਦੀ ਜ਼ਮੀਨੀ ਹਕੀਕਤ ਪ੍ਰਦਾਨ ਕਰਨਾ ਹੈ।ਸੱਤਵਾਂ ਬਲਾਕ ਲੋਕਾਂ ਲਈ ਯਾਦਗਾਰ ਨੂੰ ਜਗ੍ਹਾ ਪ੍ਰਦਾਨ ਕਰਦਾ ਹੈ, ਜਿੱਥੇ ਲੋਕ ਉਹ ਗੁਆਚੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਸਕਦੇ ਹਨ।

ਪ੍ਰਧਾਨ ਮੰਤਰੀ ਭੁਜ ਵਿੱਚ ਲਗਭਗ 4400 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਸਰਦਾਰ ਸਰੋਵਰ ਪ੍ਰੋਜੈਕਟ ਦੀ ਕੱਛ ਬ੍ਰਾਂਚ ਨਹਿਰ ਦਾ ਉਦਘਾਟਨ ਕਰਨਗੇ। ਇਸ ਨਹਿਰ ਦੀ ਕੁੱਲ ਲੰਬਾਈ ਲਗਭਗ 357 ਕਿਲੋਮੀਟਰ ਹੈ। ਪ੍ਰਧਾਨ ਮੰਤਰੀ ਨੇ ਇਸ ਨਹਿਰ ਦੇ ਇੱਕ ਹਿੱਸੇ ਦਾ ਉਦਘਾਟਨ 2017 ਵਿੱਚ ਕੀਤਾ ਸੀ ਅਤੇ ਬਾਕੀ ਬਚੇ ਹਿੱਸੇ ਦਾ ਹੁਣ ਉਦਘਾਟਨ ਕੀਤਾ ਜਾ ਰਿਹਾ ਹੈ। ਇਹ ਨਹਿਰ ਕੱਛ ਵਿੱਚ ਸਿੰਚਾਈ ਸੁਵਿਧਾਵਾਂ ਅਤੇ ਕੱਛ ਜ਼ਿਲ੍ਹੇ ਦੇ ਸਾਰੇ 948 ਪਿੰਡਾਂ ਅਤੇ 10 ਕਸਬਿਆਂ ਵਿੱਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਿੱਚ ਮਦਦ ਕਰੇਗੀ। ਪ੍ਰਧਾਨ ਮੰਤਰੀ ਸਰਹੱਦ ਡੇਅਰੀ ਦੇ ਨਵੇਂ ਆਟੋਮੈਟਿਕ ਮਿਲਕ ਪ੍ਰੋਸੈਸਿੰਗ ਅਤੇ ਪੈਕਿੰਗ ਪਲਾਂਟ; ਖੇਤਰੀ ਵਿਗਿਆਨ ਕੇਂਦਰ, ਭੁਜ; ਬਾਬਾ ਸਾਹੇਬ ਅੰਬੇਡਕਰ ਕਨਵੈਨਸ਼ਨ ਸੈਂਟਰ ਗਾਂਧੀਧਾਮ; ਅੰਜਾਰ ਵਿਖੇ ਵੀਰ ਬਾਲ ਸਮਾਰਕ; ਨਛੱਤਰਾਣਾ ਵਿਖੇ ਭੁਜ 2 ਸਬ ਸਟੇਸ਼ਨ ਆਦਿ ਸਮੇਤ ਕਈ ਹੋਰ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਭੁਜ-ਭੀਮਾਸਰ ਰੋਡ ਸਮੇਤ 1500 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।

ਗਾਂਧੀਨਗਰ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਮਹਾਤਮਾ ਮੰਦਰ, ਗਾਂਧੀਨਗਰ ਵਿਖੇ ਆਯੋਜਿਤ ਕੀਤੇ ਜਾ ਰਹੇ ਭਾਰਤ ਵਿੱਚ ਸੁਜ਼ੂਕੀ ਦੇ 40 ਸਾਲਾਂ ਨੂੰ ਸਮਰਪਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਭਾਰਤ ਵਿੱਚ ਸੁਜ਼ੂਕੀ ਸਮੂਹ ਦੇ ਦੋ ਪ੍ਰਮੁੱਖ ਪ੍ਰੋਜੈਕਟਾਂ - ਹੰਸਲਪੁਰ, ਗੁਜਰਾਤ ਵਿੱਚ ਸੁਜ਼ੂਕੀ ਮੋਟਰ ਗੁਜਰਾਤ ਇਲੈਕਟ੍ਰਿਕ ਵਹੀਕਲ ਬੈਟਰੀ ਨਿਰਮਾਣ ਸਹੂਲਤ ਅਤੇ ਖਰਖੋਦਾ, ਹਰਿਆਣਾ ਵਿੱਚ ਮਾਰੂਤੀ ਸੁਜ਼ੂਕੀ ਦੀ ਆਉਣ ਵਾਲੀ ਵਾਹਨ ਨਿਰਮਾਣ ਸੁਵਿਧਾ ਦਾ ਨੀਂਹ ਪੱਥਰ ਰੱਖਣਗੇ।

ਸੁਜ਼ੂਕੀ ਮੋਟਰ ਗੁਜਰਾਤ ਇਲੈਕਟ੍ਰਿਕ ਵਹੀਕਲ ਬੈਟਰੀ ਮੈਨੂਫੈਕਚਰਿੰਗ ਫੈਸਿਲਿਟੀ ਹੰਸਲਪੁਰ, ਗੁਜਰਾਤ ਵਿਖੇ ਇਲੈਕਟ੍ਰਿਕ ਵਾਹਨਾਂ ਲਈ ਐਡਵਾਂਸ ਕੈਮਿਸਟਰੀ ਸੈੱਲ ਬੈਟਰੀਆਂ ਬਣਾਉਣ ਲਈ ਲਗਭਗ 7,300 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਕੀਤੀ ਜਾਵੇਗੀ। ਖਰਖੌਦਾ, ਹਰਿਆਣਾ ਵਿੱਚ ਵਾਹਨ ਨਿਰਮਾਣ ਸਹੂਲਤ ਵਿੱਚ ਪ੍ਰਤੀ ਸਾਲ 10 ਲੱਖ ਯਾਤਰੀ ਵਾਹਨਾਂ ਦਾ ਨਿਰਮਾਣ ਕਰਨ ਦੀ ਸਮਰੱਥਾ ਹੋਵੇਗੀ, ਜਿਸ ਨਾਲ ਇਹ ਦੁਨੀਆ ਵਿੱਚ ਇੱਕ ਸਿੰਗਲ ਸਾਈਟ 'ਤੇ ਸਭ ਤੋਂ ਵੱਡੀ ਯਾਤਰੀ ਵਾਹਨ ਨਿਰਮਾਣ ਸੁਵਿਧਾਵਾਂ ਵਿੱਚੋਂ ਇੱਕ ਬਣ ਜਾਵੇਗੀ। ਪ੍ਰੋਜੈਕਟ ਦਾ ਪਹਿਲਾ ਪੜਾਅ 11,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਸਥਾਪਿਤ ਕੀਤਾ ਜਾਵੇਗਾ।

  • Riha Kotangale September 17, 2022

    happy birthday sir ji
  • Chowkidar Margang Tapo September 05, 2022

    namo namo namo,,.
  • ranjeet kumar August 31, 2022

    nmo
  • Jayantilal Parejiya August 30, 2022

    Jay Hind 4
  • Laxman singh Rana August 30, 2022

    namo namo 🇮🇳🙏
  • Laxman singh Rana August 30, 2022

    namo namo 🇮🇳🌹🌷
  • ranjeet kumar August 29, 2022

    jay sri jay
  • ranjeet kumar August 29, 2022

    jay sri jay
  • ranjeet kumar August 29, 2022

    jay sri jay
  • ranjeet kumar August 29, 2022

    jay sri jay
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
The world is keenly watching the 21st-century India: PM Modi

Media Coverage

The world is keenly watching the 21st-century India: PM Modi
NM on the go

Nm on the go

Always be the first to hear from the PM. Get the App Now!
...
PM Modi prays at Somnath Mandir
March 02, 2025

The Prime Minister Shri Narendra Modi today paid visit to Somnath Temple in Gujarat after conclusion of Maha Kumbh in Prayagraj.

|

In separate posts on X, he wrote:

“I had decided that after the Maha Kumbh at Prayagraj, I would go to Somnath, which is the first among the 12 Jyotirlingas.

Today, I felt blessed to have prayed at the Somnath Mandir. I prayed for the prosperity and good health of every Indian. This Temple manifests the timeless heritage and courage of our culture.”

|

“प्रयागराज में एकता का महाकुंभ, करोड़ों देशवासियों के प्रयास से संपन्न हुआ। मैंने एक सेवक की भांति अंतर्मन में संकल्प लिया था कि महाकुंभ के उपरांत द्वादश ज्योतिर्लिंग में से प्रथम ज्योतिर्लिंग श्री सोमनाथ का पूजन-अर्चन करूंगा।

आज सोमनाथ दादा की कृपा से वह संकल्प पूरा हुआ है। मैंने सभी देशवासियों की ओर से एकता के महाकुंभ की सफल सिद्धि को श्री सोमनाथ भगवान के चरणों में समर्पित किया। इस दौरान मैंने हर देशवासी के स्वास्थ्य एवं समृद्धि की कामना भी की।”