ਪ੍ਰਧਾਨ ਮੰਤਰੀ 3050 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਰਨਗੇ
ਇਹ ਪ੍ਰੋਜੈਕਟ ਖੇਤਰ ਵਿੱਚ ਜਲਸਪਲਾਈ ਵਿੱਚ ਸੁਧਾਰ ਲਿਆਉਣ ਅਤੇ ਜੀਵਨਯਾਪਨ ਨੂੰ ਆਸਾਨ ਬਣਾਉਣ ’ਤੇ ਕੇਂਦਰਿਤ ਹਨ
ਪ੍ਰਧਾਨ ਮੰਤਰੀ ਨਵਸਾਰੀ ਵਿੱਚ ਏ.ਐੱਮ. ਨਾਇਕ ਹੈਲਥਕੇਅਰ ਕੰਪਲੈਕਸ ਅਤੇ ਨਿਰਾਲੀ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਬੋਪਲ, ਅਹਿਮਦਾਬਾਦ ਵਿੱਚ ਇਨ-ਸਪੇਸ ਦੇ ਹੈੱਡਕੁਆਟਰ ਦਾ ਵੀ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  10 ਜੂਨ ਨੂੰ ਗੁਜਰਾਤ ਦੇ ਦੌਰੇ ’ਤੇ ਜਾਣਗੇ। ਪ੍ਰਧਾਨ ਮੰਤਰੀ ਸਵੇਰੇ ਲਗਭਗ  10:15 ਵਜੇ ਨਵਸਾਰੀ ਵਿੱਚ ‘ਗੁਜਰਾਤ ਗੌਰਵ ਅਭਿਯਾਨ’ ਦੇ ਦੌਰਾਨ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਰਨਗੇ। ਦੁਪਹਿਰ ਕਰੀਬ 12:15 ਵਜੇ ਉਹ ਨਵਸਾਰੀ ਵਿੱਚ ਏ. ਐੱਮ.  ਨਾਇਕ ਹੈਲਥਕੇਅਰ ਕੰਪਲੈਕਸ ਅਤੇ ਨਿਰਾਲੀ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕਰਨਗੇ। ਇਸ ਦੇ ਬਾਅਦ,ਦੁਪਹਿਰ ਲਗਭਗ  3:45 ਵਜੇ,ਉਹ ਅਹਿਮਦਾਬਾਦ ਦੇ ਬੋਪਲ ਵਿੱਚ ਭਾਰਤੀ ਰਾਸ਼ਟਰੀ ਅੰਤਰਿਕਸ਼ ਸੰਵਰਧਨ ਅਤੇ ਅਥਾਰਟੀ ਕੇਂਦਰ (ਇਨ-ਸਪੇਸ) ਦੇ ਹੈੱਡਕੁਆਟਰ ਦਾ ਉਦਘਾਟਨ ਕਰਨਗੇ।

ਨਵਸਾਰੀ ਵਿੱਚ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ‘ਗੁਜਰਾਤ ਗੌਰਵ ਅਭਿਯਾਨ’ ਨਾਮਕ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਪ੍ਰੋਗਰਾਮ ਦੇ ਦੌਰਾਨ ਉਹ ਨਵਸਾਰੀ ਦੇ ਆਦਿਵਾਸੀ ਖੇਤਰ ਖੁਦਵੇਲ ਵਿੱਚ ਕਰੀਬ 3050 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਰਨਗੇ। ਇਸਵਿੱਚ 7 ਪ੍ਰੋਜੈਕਟਾਂ ਦਾ ਉਦਘਾਟਨ,  12 ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ 14 ਪ੍ਰੋਜੈਕਟਾਂ ਦਾ ਭੂਮੀ ਪੂਜਨ ਸ਼ਾਮਲ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਖੇਤਰ ਵਿੱਚ ਪਾਣੀ ਦੀ ਸਪਲਾਈ ਵਿੱਚ ਸੁਧਾਰ ਦੇ ਨਾਲ-ਨਾਲ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਅਤੇ ਜੀਵਨਯਾਪਨ ਨੂੰ ਆਸਾਨ ਬਣਾਉਣ ਵਿੱਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਤਾਪੀ, ਨਵਸਾਰੀ ਅਤੇ ਸੂਰਤ ਜ਼ਿਲ੍ਹਿਆਂ ਦੇ ਨਿਵਾਸੀਆਂ ਦੇ ਲਈ 961 ਕਰੋੜ ਰੁਪਏ ਦੇ13 ਜਲਾਪੂਰਤੀ ਪ੍ਰੋਜੈਕਟਾਂ ਦੇ ਲਈ ਭੂਮੀ ਪੂਜਨ ਕਰਨਗੇ। ਉਹ ਨਵਸਾਰੀ ਜ਼ਿਲ੍ਹੇ ਦੇ ਇੱਕ ਮੈਡੀਕਲ ਕਾਲਜ ਦਾ ਭੂਮੀ ਪੂਜਨ ਵੀ ਕਰਨਗੇ,ਜਿਸ ਨੂੰ ਲਗਭਗ  542 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ,ਜੋ ਖੇਤਰ ਦੇ ਲੋਕਾਂ ਨੂੰ ਸਸਤੀ ਅਤੇ ਗੁਣਵੱਤਾਪੂਰਣ ਚਿਕਿਤਸਾ ਸੁਵਿਧਾ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ ।

ਪ੍ਰਧਾਨ ਮੰਤਰੀ ਲਗਭਗ  586 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਮਧੁਬਨ ਬੰਨ੍ਹ ਆਧਾਰਿਤ ਐਸਟੋਲ ਖੇਤਰੀ ਜਲ ਸਪਲਾਈਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇਹ ਜਲਸਪਲਾਈ ਇੰਜੀਨਿਅਰਿੰਗ ਕੌਸ਼ਲ  ਦਾ ਚਮਤਕਾਰ ਹੈ। ਨਾਲ ਹੀ, ਪ੍ਰਧਾਨ ਮੰਤਰੀ ਦੁਆਰਾ 163 ਕਰੋੜ ਰੁਪਏ ਦੀ ‘ਨਲ ਸੇਜਲ’ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ।  ਇਨ੍ਹਾਂ ਪ੍ਰੋਜੈਕਟਾਂ ਤੋਂ ਸੂਰਤ, ਨਵਸਾਰੀ,  ਵਲਸਾਡ ਅਤੇ ਤਾਪੀ ਜ਼ਿਲ੍ਹਿਆਂ ਦੇ ਨਿਵਾਸੀਆਂ ਨੂੰ ਸੁਰੱਖਿਅਤ ਅਤੇ ਸਮਰੱਥ ਪੇਅਜਲ ਉਪਲਬਧ ਹੋਵੇਗਾ।

ਪ੍ਰਧਾਨ ਮੰਤਰੀ ਤਾਪੀ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਬਿਜਲੀ ਉਪਲਬਧ ਕਰਾਉਣ ਦੇ ਲਈ 85 ਕਰੋੜ ਰੁਪਏ ਤੋਂਅਧਿਕ ਲਾਗਤ ਨਾਲ ਨਿਰਮਿਤ ਵੀਰਪੁਰ ਵਿਆਰਾ ਸਬਸਟੇਸ਼ਨ ਦਾ ਉਦਘਾਟਨ ਕਰਨਗੇ।  ਅਪਸ਼ਿਸ਼ਟ ਜਲ ਉਪਚਾਰ//ਇਲਾਜ ਦੀ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਵਲਸਾਡ ਜ਼ਿਲ੍ਹੇ ਦੇ ਵਾਪੀ ਸ਼ਹਿਰ ਦੇ ਲਈ 20 ਕਰੋੜ ਰੁਪਏ ਦੀ ਲਾਗਤ ਨਾਲ 14 ਐੱਮਐੱਲਡੀ ਦੀ ਸਮਰੱਥਾ ਵਾਲੇ ਸੀਵੇਜ ਉਪਚਾਰ ਸੰਯੰਤਰ ਦਾ ਵੀ ਉਦਘਾਟਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ 21 ਕਰੋੜ ਰੁਪਏ ਤੋਂਅਧਿਕ ਲਾਗਤ ਨਾਲ ਨਵਸਾਰੀ ਵਿੱਚ ਬਣੇ ਸਰਕਾਰੀ ਆੲਸਸੁਵਿਧਾਵਾਂ ਦਾ ਉਦਘਾਟਨ ਕਰਨਗੇ। ਉਹ ਪਿਪਲਾਦੇਵੀ-ਜੁਨੇਰ-ਚਿਚਵਿਹਿਰ-ਪੀਪਲਦਾਹੜ ਤੋਂ ਨਿਰਮਿਤ ਸੜਕਾਂ ਅਤੇ ਡਾਂਗ ਵਿੱਚ 12-12 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਸਕੂਲ ਭਵਨਾਂ ਦਾ ਵੀ ਲੋਕਅਰਪਣ ਕਰਨਗੇ।

ਸੂਰਤ,ਨਵਸਾਰੀ,ਵਲਸਾਡ ਅਤੇ ਤਾਪੀ ਜ਼ਿਲ੍ਹਿਆਂ ਦੇ ਨਿਵਾਸੀਆਂ ਨੂੰ ਸਵੱਛ ਪੇਅਜਲ ਉਪਲਬਧ ਕਰਾਉਣ ਦੇ ਲਈ ਪ੍ਰਧਾਨ ਮੰਤਰੀ 549 ਕਰੋੜ ਰੁਪਏ ਦੀ ਲਾਗਤ ਵਾਲੀ 8 ਜਲਾਪੂਰਤੀ ਪ੍ਰੋਜੈਕਟਾਂ ਦੀ ਨੀਂਹ ਪੱਥਰ ਰੱਖਣਗੇ। ਨਵਸਾਰੀ ਜ਼ਿਲ੍ਹੇ ਵਿੱਚ 33 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਖੇਰਗਾਮ ਅਤੇ ਪੀਪਲਖੇੜ ਨੂੰ ਜੋੜਨ ਵਾਲੀ ਚੌੜੀ ਸੜਕ ਦਾ ਵੀ ਨੀਂਹਪੱਥਰ ਕੀਤਾ ਜਾਵੇਗਾ। ਲਗਭਗ  27 ਕਰੋੜ ਰੁਪਏ ਦੀ ਲਾਗਤ ਨੈਲ ਸੁਪਾ ਦੇ ਰਸਤੇ ਨਵਸਾਰੀ ਅਤੇ ਬਾਰਡੋਲੀ ਦੇ ਵਿੱਚ ਇੱਕ ਹੋਰ ਚਾਰ ਲੇਨ ਦੀ ਸੜਕ ਦਾ ਨਿਰਮਾਣ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਲਗਭਗ  28 ਕਰੋੜ ਰੁਪਏ ਅਤੇ 10 ਕਰੋੜ ਰੁਪਏ ਦੀ ਲਾਗਤ ਨਾਲਲਗਭਗ  ਡਾਂਗ ਵਿੱਚ ਜ਼ਿਲ੍ਹਾ ਪੰਚਾਇਤ ਭਵਨ ਦੇ ਨਿਰਮਾਣ ਅਤੇ ਰੌਲਰ ਕ੍ਰੈਸ਼ ਬੈਰੀਅਰ ਉਪਲਬਧ ਕਰਾਉਣ ਅਤੇ ਅਤੇ ਉਸਨੂੰ ਫਿਕਸ ਕਰਨ ਦੇ ਕਾਰਖਾਨੇ ਦੀ ਆਧਾਰਸ਼ਿਲਾ ਵੀ ਰੱਖਾਂਗੇ ।

ਪ੍ਰਧਾਨ ਮੰਤਰੀ ਨਾਇਕ ਹੈਲਥਕੇਅਰ ਕੰਪਲੈਕਸ

ਪ੍ਰਧਾਨ ਮੰਤਰੀ ਨਵਸਾਰੀ ਵਿੱਚ ਏ.ਐੱਮ. ਨਾਇਕ ਹੈਲਥਕੇਅਰ ਕੰਪਲੈਕਸ ਅਤੇ ਨਿਰਾਲੀ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕਰਨਗੇ ।  ਉਹ ਸਿਹਤ ਸੇਵਾ ਪਰਿਸਰ ਵਿੱਚ ਆਯੋਜਿਤ ਇੱਕ ਜਨਤਕ ਸਮਾਰੋਹ ਵਿੱਚ ਵੀ ਸ਼ਾਮਲ ਹੋਣਗੇ,  ਜਿੱਥੇ ਉਹ ਖਰੇਲ ਸਿੱਖਿਆ ਪਰਿਸਰ ਦਾ ਵਰਚੁਅਲ ਤੌਰ ’ਤੇ ਉਦਘਾਟਨ ਕਰਨਗੇ। ਇਸਦੇ ਬਾਅਦ ਇਸ ਅਵਸਰ’ਤੇ ਉਨ੍ਹਾਂ ਦਾ ਸੰਬੋਧਨ ਹੋਵੇਗਾ।

ਇਨ-ਸਪੇਸ ਹੈੱਡਕੁਆਟਰ ਵਿੱਚ ਪ੍ਰਧਾਨ ਮੰਤਰੀ  

ਪ੍ਰਧਾਨ ਮੰਤਰੀ ਬੋਪਲ,ਅਹਿਮਦਾਬਾਦ ਵਿੱਚ ਭਾਰਤੀ ਰਾਸ਼ਟਰੀ ਅਤਰਿਕਸ਼ ਸੰਵਰਧਨ ਅਤੇ ਅਥਾਰਟੀ ਕੇਂਦਰ (ਇਨ-ਸਪੇਸ) ਦੇ ਹੈੱਡਕੁਆਰਟਰ ਦਾ ਉਦਘਾਟਨ ਕਰਨਗੇ । ਪ੍ਰੋਗਰਾਮ ਵਿੱਚ ਅੰਤਰਿਕਸ਼ ਆਧਾਰਿਤ ਅਨੁਪ੍ਰਯੋਗਾਂ ਅਤੇ ਸੇਵਾਵਾਂ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਇਨ-ਸਪੇਸ ਅਤੇ ਨਿਜੀ ਖੇਤਰ ਦੀਆਂ ਕੰਪਨੀਆਂ ਦੇ ਵਿੱਚ ਸਮਝੌਤਾ ਪੱਤਰਾਂ ਦਾ ਆਦਾਨ-ਪ੍ਰਦਾਨ ਵੀ ਹੋਵੇਗਾ।ਅੰਤਰਿਕਸ਼ ਖੇਤਰ ਵਿੱਚ ਨਿਜੀ ਸੰਸਥਾਵਾਂ ਨੂੰ ਹੁਲਾਰਾ ਦੇਣ ਅਤੇ ਸਮਰੱਥ ਕਰਨਨਾਲਅੰਤਰਿਕਸ਼ ਖੇਤਰ ਨੂੰ ਇੱਕ ਬੜਾ ਪ੍ਰੋਤਸਾਹਨ ਮਿਲੇਗਾ ਅਤੇ ਭਾਰਤ ਦੇ ਪ੍ਰਤਿਭਾਸ਼ਾਲੀਨੌਜਵਾਨਾਂ ਦੇ ਲਈ ਅਵਸਰ ਦੇ ਨਵੇਂ ਰਸਤੇ ਖੁਲ੍ਹਣਗੇ।

ਇਨ-ਸਪੇਸ ਦੀ ਸਥਾਪਨਾ ਦਾ ਐਲਾਨ ਜੂਨ 2020 ਵਿੱਚ ਕੀਤਾ ਗਿਆ ਸੀ। ਇਹ ਅੰਤਰਿਕਸ਼ ਵਿਭਾਗ ਵਿੱਚ ਸਰਕਾਰੀ ਅਤੇ ਨਿੱਜੀ ਦੋਨੋਂ ਸੰਸਥਾਵਾਂ ਦੀਆਂਅੰਤਰਿਕਸ਼ ਗਤੀਵਿਧੀਆਂ ਦੇ ਪ੍ਚਾਰ,ਪ੍ਰੋਤਸਾਹਨ ਅਤੇ ਵਿਨਿਯਮਨ ਦੇ ਲਈ ਇੱਕ ਨਿੱਜੀ ਅਤੇ ਏਕਲ ਖਿੜਕੀ ਨੋਡਲ ਏਜੰਸੀ ਹੈ। ਇਹ ਨਿਜੀ ਸੰਸਥਾਵਾਂ ਦੁਆਰਾ ਇਸਰੋ ਸੁਵਿਧਾਵਾਂ ਦੇ ਉਪਯੋਗ ਨੂੰ ਆਸਾਨ ਬਣਾਉਂਦਾ ਹੈ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Private equity investments in Indian real estate sector increase by 10%

Media Coverage

Private equity investments in Indian real estate sector increase by 10%
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਦਸੰਬਰ 2024
December 24, 2024

Citizens appreciate PM Modi’s Vision of Transforming India