ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 12 ਮਾਰਚ, 2024 ਨੂੰ ਗੁਜਰਾਤ ਅਤੇ ਰਾਜਸਥਾਨ ਦਾ ਦੌਰਾ ਕਰਨਗੇ। ਸਵੇਰੇ ਲਗਭਗ 9.15 ਵਜੇ, ਪ੍ਰਧਾਨ ਮੰਤਰੀ ਅਹਿਮਦਾਬਾਦ ਵਿੱਚ 1,06,000 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਵਿਕਾਸ ਸਬੰਧੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਦੇ ਬਾਅਦ, ਲਗਭਗ 10 ਵਜੇ ਸਵੇਰੇ ਪ੍ਰਧਾਨ ਮੰਤਰੀ ਸਾਬਰਮਤੀ ਆਸ਼ਰਮ ਦਾ ਦੌਰਾ ਕਰਨਗੇ ਜਿੱਥੇ ਉਹ ਕੋਚਰਬ ਆਸ਼ਰਮ (Kochrab Ashram) ਦਾ ਉਦਘਾਟਨ ਕਰਨਗੇ, ਅਤੇ ਗਾਂਧੀ ਆਸ਼ਰਮ ਮੈਮੋਰੀਅਲ (Gandhi Ashram Memorial) ਦਾ ਮਾਸਟਰ ਪਲਾਨ ਭੀ ਲਾਂਚ ਕਰਨਗੇ। ਇਸ ਦੇ ਬਾਅਦ ਲਗਭਗ 1.45 ਵਜੇ, ਪ੍ਰਧਾਨ ਮਤੰਰੀ ‘ਭਾਰਤ ਸ਼ਕਤੀ’ ਦੇਖਣਗੇ ਜੋ ਰਾਜਸਥਾਨ ਦੇ ਪੋਖਰਣ ਵਿੱਚ ਤਿੰਨੋਂ ਸੈਨਾਵਾਂ ਦੇ ਲਾਇਵ ਫਾਇਰ ਅਤੇ ਕੌਸ਼ਲ ਅਭਿਆਸ ਦੇ ਰੂਪ ਵਿੱਚ ਸਵਦੇਸ਼ੀ ਰੱਖਿਆ ਸਮਰੱਥਾਵਾਂ ਦਾ ਇੱਕ ਸੰਯੋਜਿਤ ਪ੍ਰਦਰਸ਼ਨ ਹੈ।
ਪੋਖਰਣ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਰਾਜਸਥਾਨ ਦੇ ਪੋਖਰਣ ਵਿੱਚ ਤਿੰਨੋਂ ਸੈਨਾਵਾਂ ਦੇ ਲਾਇਵ ਫਾਇਰ (Tri-Services Live Fire) ਅਤੇ ਕੌਸ਼ਲ ਅਭਿਆਸ ਦੇ ਰੂਪ ਵਿੱਚ ਸਵਦੇਸ਼ੀ ਰੱਖਿਆ ਸਮਰੱਥਾਵਾਂ ਦੇ ਇੱਕ ਸੰਯੋਜਿਤ ਪ੍ਰਦਰਸ਼ਨ ਦੇਖਣਗੇ।
‘ਭਾਰਤ ਸ਼ਕਤੀ’ ਅਭਿਆਸ ਵਿੱਚ ਦੇਸ਼ ਦੀ ਸ਼ਕਤੀ ਦੇ ਪ੍ਰਦਰਸ਼ਨ ਦੇ ਰੂਪ ਵਿੱਚ ਸਵਦੇਸ਼ੀ ਹਥਿਆਰ ਪ੍ਰਣਾਲੀਆਂ ਅਤੇ ਪਲੈਟਫਾਰਮਾਂ ਦੀ ਇੱਕ ਲੜੀ ਪ੍ਰਦਰਸ਼ਿਤ ਕੀਤੀ ਜਾਵੇਗੀ ਜੋ ਦੇਸ਼ ਦੀ ਆਤਮਨਿਰਭਰਤਾ ਪਹਿਲ ‘ਤੇ ਅਧਾਰਿਤ ਹੈ। ਇਹ ਭੂਮੀ, ਵਾਯੂ, ਸਮੁੰਦਰ, ਸਾਇਬਰ ਅਤੇ ਸਪੇਸ ਡੋਮੇਨਸ ਵਿੱਚ ਖ਼ਤਰਿਆਂ ਦਾ ਮੁਕਾਬਲਾ ਕਰਨ ਦੇ ਲਈ ਭਾਰਤੀ ਹੱਥਿਆਰਬੰਦ ਬਲਾਂ ਦੀਆਂ ਏਕੀਕ੍ਰਿਤ ਸੰਚਾਲਨ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਯਥਾਰਥਵਾਦੀ, ਤਾਲਮੇਲ ਵਾਲੇ, ਮਲਟੀ-ਡੋਮੇਨ ਅਪ੍ਰੇਸ਼ਨਸ ਦਾ ਅਨੁਕਰਣ ਕਰੇਗੀ।
ਅਭਿਆਸ ਵਿੱਚ ਹਿੱਸਾ ਲੈਣ ਵਾਲੇ ਪ੍ਰਮੁੱਖ ਉਪਕਰਣ ਅਤੇ ਹਥਿਆਰ ਪ੍ਰਣਾਲੀਆਂ ਵਿੱਚ ਭਾਰਤੀ ਸੈਨਾ ਦੇ ਕਈ ਹਥਿਆਰਾਂ ਦੇ ਨਾਲ-ਨਾਲ ਟੀ-90 (ਆਈਐੱਮ) ਟੈਂਕ, ਧਨੁਸ਼ ਅਤੇ ਸਾਰੰਗ ਗੰਨ ਸਿਸਟਮਸ (Dhanush and Sarang Gun Systems) ਆਕਾਸ਼ ਹਥਿਆਰ ਪ੍ਰਣਾਲੀ, ਲੌਜਿਸਟਿਕਸ ਡ੍ਰੋਨ, ਰੋਬੋਟਿਕ ਮਿਯੂਲਸ, ਅਡਵਾਂਸਡ ਲਾਇਟ ਹੈਲੀਕੌਪਟਰ (ਏਐੱਲਐੱਚ) ਅਤੇ ਮਾਨਵ ਰਹਿਤ ਹਵਾਈ ਵਾਹਨਾਂ ਦੀ ਇੱਕ ਲੜੀ ਸ਼ਾਮਲ ਹੈ ਜੋ ਉੱਨਤ ਜ਼ਮੀਨੀ ਯੁੱਧ ਕਲਾ ਅਤੇ ਹਵਾਈ ਸਰਵੇਖਣ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰੇਗੀ।
ਭਾਰਤੀ ਜਲ ਸੈਨਾ ਸਮੁੰਦਰੀ ਸ਼ਰਤੀ ਅਤੇ ਟੌਕਨੋਲੋਜੀ ਅਤਿਆਧੁਨਿਕਤਾ ਨੂੰ ਰੇਖਾਂਕਿਤ ਕਰਦੇ ਹੋਏ ਨੇਵਲ ਐਂਟੀ-ਸ਼ਿਪ ਮਿਜ਼ਾਇਲਾਂ, ਆਟੋਨੋਮਸ ਕਾਰਗੋ ਲਿਜਾਣ ਵਾਲੇ ਹਵਾਈ ਵਾਹਨ ਅਤੇ ਐਕਸਪੈਂਡੇਬਲ ਏਰੀਅਲ ਟਾਰਗੇਟਸ (Expendable Aerial Targets) ਨੂੰ ਪ੍ਰਦਰਸ਼ਿਤ ਕਰੇਗੀ। ਭਾਰਤੀ ਵਾਯੂ ਸੈਨਾ ਹਵਾਈ ਸ਼੍ਰੇਸਠਤਾ ਅਤੇ ਹਵਾਈ ਪ੍ਰਚਾਲਨਾਂ ਵਿੱਚ ਬਹੁਮੁੱਖੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਵਾਲੇ ਸਵਦੇਸ਼ੀ ਤੌਰ ‘ਤੇ ਨਿਰਮਿਤ ਲਾਇਟ ਕੌਂਬੈਟ ਏਅਰਕ੍ਰਾਫਟ ਤੇਜਸ, ਲਾਇਟ ਯੂਟੀਲਿਟੀ ਹੈਲੀਕੌਪਟਰਸ ਅਤੇ ਅਡਵਾਸਡ ਲਾਇਟ ਹੈਲੀਕੌਪਟਰਾਂ ਨੂੰ ਤੈਨਾਤ ਕਰੇਗੀ।
ਸਵਦੇਸ਼ੀ ਤੌਰ ‘ਤੇ ਵਿਕਸਿਤ ਸਮਾਧਾਨਾਂ ਦੇ ਨਾਲ ਸਮਕਾਲੀ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ‘ਤੇ ਸਫ਼ਲਤਾ ਪਾਉਣ ਦੇ ਲਈ ਭਾਰਤ ਦੀ ਤਤਪਰਤਾ ਦੇ ਸਪਸ਼ਟ ਸੰਕੇਤ ਦੇ ਨਾਲ, ਭਾਰਤ ਸ਼ਕਤੀ ਆਲਮੀ ਮੰਚ ‘ਤੇ ਭਾਰਤ ਦੀ ਘਰੇਲੂ ਰੱਖਿਆ ਸਮਰੱਥਾਵਾਂ ਦੇ ਲਚਕੀਲੇਪਣ, ਇਨੋਵੇਸ਼ਨ ਅਤੇ ਸ਼ਕਤੀ ਨੂੰ ਰੇਖਾਂਕਿਤ ਕਰਦੀ ਹੈ। ਇਹ ਪ੍ਰੋਗਰਾਮ ਭਾਰਤ ਹੱਥਿਆਰਬੰਦ ਬਲਾਂ ਦੀ ਸ਼ਕਤੀ ਅਤੇ ਪ੍ਰਚਾਲਨਗਤ ਸਮਰੱਥਾ ਅਤੇ ਸਵਦੇਸ਼ੀ ਰੱਖਿਆ ਉਦਯੋਗ ਦੀ ਸਰਲਤਾ ਅਤੇ ਪ੍ਰਤੀਬੱਧਤਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਰੱਖਿਆ ਖੇਤਰ ਵਿੱਚ ਆਤਮਨਿਰਭਤਾ ਦੀ ਦਿਸ਼ਾ ਦੇਸ਼ ਦੇ ਮਜ਼ਬੂਤ ਕਦਮਾਂ ਦੀ ਉਦਾਹਰਣ ਪੇਸ਼ ਕਰਦਾ ਹੈ।
ਅਹਿਮਦਾਬਾਦ ਵਿੱਚ ਪ੍ਰਧਾਨ ਮੰਤਰੀ
ਰੇਲਵੇ ਦੇ ਬੁਨਿਆਦੀ ਢਾਂਚੇ, ਕਨੈਕਟੀਵਿਟੀ ਅਤੇ ਪੈਟਰੋਕੈਮੀਕਲ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦੇ ਲਈ, ਪ੍ਰਧਾਨ ਮੰਤਰੀ 1,06,000 ਕਰੋੜ ਰੁਪਏ ਤੋਂ ਅਧਿਕ ਦੇ ਕਈ ਰੇਲ ਅਤੇ ਪੈਟਰੋਕੈਮੀਕਲ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਲਈ ਅਹਿਮਦਾਬਾਦ ਵਿੱਚ ਡੀਐੱਫਸੀ ਦੇ ਅਪ੍ਰੇਸ਼ਨ ਕੰਟਰੋਲ ਸੈਂਟਰ ਦਾ ਦੌਰਾ ਕਰਨਗੇ।
ਪ੍ਰਧਾਨ ਮੰਤਰੀ ਰੇਲਵੇ ਵਰਕਸ਼ਾਪਸ, ਲੋਕੋ ਸ਼ੈੱਡਾਂ, ਪਿਟ ਲਾਇਨਾਂ/ਕੋਚਿੰਗ ਡਿਪੂ,ਫਲਟਣ-ਬਾਰਾਮਤੀ ਨਵੀਂ ਲਾਇਨ, ਇਲੈਕਟ੍ਰਿਕ ਟ੍ਰੈਕਸ਼ਨ ਸਿਸਟਮ ਅੱਪਗ੍ਰੇਡੇਸ਼ਨ ਕੰਮ ਦਾ ਨੀਂਹ ਪੱਥਰ ਰੱਖਣਗੇ; ਅਤੇ ਪੂਰਬੀ ਡੀਐੱਫਸੀ ਦੇ ਨਿਊ ਖੁਰਜਾ (New Khurja) ਤੋਂ ਸਾਹਨੇਵਾਲ (401 ਮਾਰਗ ਕਿਲੋਮੀਟਰ) ਸੈਕਸ਼ਨ ਅਤੇ ਪੱਛਮੀ ਡੀਐੱਫਸੀ, ਵੈਸਟਰਨ ਡੀਐੱਫਸੀ ਦੇ ਅਪ੍ਰੇਸ਼ਨ ਕੰਟਰੋਲ ਸੈਂਟਰ (ਓਸੀਸੀ), ਅਹਿਮਦਾਬਾਦ ਦੇ ਨਿਊ ਮਕਰਪੁਰਾ (New Makarpura) ਤੋਂ ਨਿਊ ਘੋਲਵਡ ਸੈਕਸ਼ਨ (New Gholvad section) (244 ਮਾਰਗ ਕਿਲੋਮੀਟਰ) ਦੇ ਦਰਮਿਆਨ ਡੈਡੀਕੇਟਿਡ ਫ੍ਰੇਟ ਕੌਰੀਡੋਰ ਦੇ ਦੋ ਨਵੇਂ ਸੈਕਸ਼ਨ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਪ੍ਰਧਾਨ ਮੰਤਰੀ ਅਹਿਮਦਾਬਾਦ-ਮੁੰਬਈ ਸੈਂਟਰਲ, ਸਿਕੰਦਰਾਬਾਦ-ਵਿਸ਼ਾਖਾਪਟਨਮ, ਮੈਸੂਰ-ਡਾ. ਐੱਮਜੀਆਰ ਸੈਂਟਰਲ (ਚੇਨਈ), ਪਟਨਾ-ਲਖਨਊ, ਨਿਊ ਜਲਪਾਈਗੁੜੀ-ਪਟਨਾ, ਪੁਰੀ-ਵਿਸ਼ਾਖਾਪਟਨਮ, ਲਖਨਊ-ਦੇਹਰਾਦੂਨ, ਕਲਬੁਰਗੀ-ਸਰ ਐੱਮ ਵਿਸ਼ਵੇਸ਼ਵਰੈਯਾ ਟਰਮੀਨਲ ਬੰਗਲੁਰੂ, ਰਾਂਚੀ-ਵਾਰਾਣਸੀ, ਖਜੂਰਾਹੋ (Khajuraho)-ਦਿੱਲੀ (ਨਿਜ਼ਾਮੂਦੀਨ) ਦੇ ਦਰਮਿਆਨ ਦਸ ਨਵੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਭੀ ਹਰੀ ਝੰਡੀ ਦਿਖਾਉਣਗੇ।
ਪ੍ਰਧਾਨ ਮੰਤਰੀ ਚਾਰ ਵੰਦੇ ਭਾਰਤ ਟ੍ਰੇਨਾਂ ਦੇ ਵਿਸਤਾਰ ਨੂੰ ਭੀ ਝੰਡੀ ਦਿਖਾਉਣਗੇ। ਅਹਿਮਦਾਬਾਦ-ਜਾਮਨਗਰ ਵੰਦੇ ਭਾਰਤ ਨੂੰ ਦਵਾਰਕਾ ਤੱਕ ਵਧਾਇਆ ਜਾ ਰਿਹਾ ਹੈ, ਅਜਮੇਰ-ਦਿੱਲੀ ਸਰਾਏ ਰੋਹਿੱਲਾ ਵੰਦੇ ਭਾਰਤ ਨੂੰ ਚੰਡੀਗੜ੍ਹ ਤੱਕ ਵਧਾਇਆ ਜਾ ਰਿਹਾ ਹੈ, ਗੋਰਖਪੁਰ-ਲਖਨਊ ਵੰਦੇ ਭਾਰਤ ਨੂੰ ਪ੍ਰਯਾਗਰਾਜ ਤੱਕ ਵਧਾਇਆ ਜਾ ਰਿਹਾ ਹੈ ਅਤੇ ਤਿਰੁਵਨੰਤਪੁਰਮ-ਕਾਸਰਗੋਡ ਵੰਦੇ ਭਾਰਤ ਨੂੰ ਮੰਗਲੁਰੂ ਤੱਕ ਵਧਾਇਆ ਜਾ ਰਿਹਾ ਹੈ; ਪ੍ਰਧਾਨ ਮੰਤਰੀ ਆਸਨਸੋਲ ਅਤੇ ਹਟੀਆ ਅਤੇ ਤਿਰੂਪਤੀ ਅਤੇ ਕੋਲਮ ਸਟੇਸ਼ਨਾਂ ਦੇ ਦਰਮਿਆਨ ਦੋ ਨਵੀਆਂ ਯਾਤਰੀ ਟ੍ਰੇਨਾਂ ਨੂੰ ਭੀ ਹਰੀ ਝੰਡੀ ਦਿਖਾਉਣਗੇ।
ਪ੍ਰਧਾਨ ਮੰਤਰੀ ਵਿਭਿੰਨ ਸਥਾਨਾਂ-ਨਿਊ ਖੁਰਜਾ ਜੰਕਸ਼ਨ, ਸਾਹਨੇਵਾਲ, ਨਿਊ ਰੇਵਾੜੀ, ਨਿਊ ਕਿਸ਼ਨਗੜ੍ਹ, ਨਿਊ ਘੋਲਵਡ ਅਤੇ ਨਿਊ ਮਕਰਪੁਰਾ ਤੋਂ ਡੈਡੀਕੇਟਿਡ ਫ੍ਰੇਟ ਕੌਰੀਡੋਰ ‘ਤੇ ਮਾਲ ਗੱਡੀਆਂ ਨੂੰ ਭੀ ਝੰਡੀ ਦਿਖਾਉਣਗੇ।
ਪ੍ਰਧਾਨ ਮੰਤਰੀ ਰੇਲਵੇ ਸਟੇਸ਼ਨਾਂ ‘ਤੇ 50 ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰ (Pradhan Mantri Bhartiya Janaushadhi Kendras) ਰਾਸ਼ਟਰ ਨੂੰ ਸਮਪਿਤ ਕਰਨਗੇ। ਇਹ ਜਨ ਔਸ਼ਧੀ ਕੇਂਦਰ ਲੋਕਾਂ ਨੂੰ ਸਸਤੀਆਂ ਅਤੇ ਗੁਣਵੱਤਾਪੂਰਨ ਜੈਨੇਰਿਕ ਦਵਾਈਆਂ ਪ੍ਰਦਾਨ ਕਰਨਗੇ।
ਪ੍ਰਧਾਨ ਮੰਤਰੀ 51 ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮੀਨਲ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਟਰਮੀਨਲ ਆਵਾਜਾਈ ਦੇ ਵਿਭਿੰਨ ਤਰੀਕਿਆਂ ਦੇ ਦਰਮਿਆਨ ਸਮਾਨ ਦੀ ਨਿਰਵਿਘਨ ਟ੍ਰਾਂਸਪੋਰਟੇਸ਼ਨ ਨੂੰ ਹੁਲਾਰਾ ਦੇਣਗੇ।
ਪ੍ਰਧਾਨ ਮੰਤਰੀ 80 ਸੈਕਸ਼ਨਾਂ ਵਿੱਚ 1045 ਕਿਲੋਮੀਟਰ ਆਟੋਮੈਟਿਕ ਸਿਗਨਲਿੰਗ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਅੱਪਗ੍ਰੇਡੇਸ਼ਨ ਨਾਲ ਟ੍ਰੇਨ ਸੰਚਾਲਨ ਦੀ ਸੁਰੱਖਿਆ ਅਤੇ ਕੁਸ਼ਲਤਾ ਵਿੱਚ ਵਾਧਾ ਹੋਵੇਗਾ। ਪ੍ਰਧਾਨ ਮੰਤਰੀ 2646 ਸਟੇਸ਼ਨਾਂ ‘ਤੇ ਰੇਲਵੇ ਸਟੇਸ਼ਨਾਂ ਦੀ ਡਿਜੀਟਲ ਕੰਟਰੋਲਿੰਗ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਨਾਲ ਟ੍ਰੇਨਾਂ ਦੀ ਸੰਚਾਲਨ ਦਕਸ਼ਤਾ ਅਤੇ ਸੁਰੱਖਿਆ ਵਿੱਚ ਸੁਧਾਰ ਹੋਵੇਗਾ।
ਪ੍ਰਧਾਨ ਮੰਤਰੀ 35 ਰੇਲ ਕੋਚ ਰੈਸਟੋਰੈਂਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਰੇਲ ਕੋਚ ਰੈਸਟੋਰੈਂਟ ਦਾ ਲਕਸ਼ ਰੇਲਵੇ ਦੇ ਲਈ ਗ਼ੈਰ-ਕਿਰਾਇਆ ਰੈਵੇਨਿਊ ਉਤਪੰਨ ਕਰਨ ਤੋਂ ਇਲਾਵਾ ਯਾਤਰੀਆਂ ਅਤੇ ਜਨਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ।
ਪ੍ਰਧਾਨ ਮੰਤਰੀ ਦੇਸ਼ ਭਰ ਵਿੱਚ ਫੈਲੇ 1500 ਤੋਂ ਅਧਿਕ ਵੰਨ ਸਟੇਸ਼ਨ ਵੰਨ ਪ੍ਰੋਡਕਟ ਸਟਾਲ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਸਟਾਲ ਸਥਾਨਕ ਉਤਪਾਦਾਂ ਨੂੰ ਹੁਲਾਰਾ ਦੇਣਗੇ ਅਤੇ ਸਥਾਨਕ ਕਾਰੀਗਰਾਂ ਅਤੇ ਕਾਰੋਬਾਰਾਂ ਦੇ ਲਈ ਆਮਦਨ ਉਤਪੰਨ ਕਰਨਗੇ।
ਪ੍ਰਧਾਨ ਮੰਤਰੀ 975 ਸਥਾਨਾਂ ‘ਤੇ ਸੌਰ ਊਰਜਾ ਸੰਚਾਲਿਤ ਸਟੇਸ਼ਨ/ਭਵਨ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪਹਿਲ ਭਾਰਤ ਦੇ ਅਖੁੱਟ ਊਰਜਾ ਲਕਸ਼ਾਂ ਵਿੱਚ ਯੋਗਦਾਨ ਦੇਵੇਗੀ ਅਤੇ ਰੇਲਵੇ ਦੇ ਕਾਰਬਨ ਫੁੱਟਪ੍ਰਿੰਟ ਨੂੰ ਘੱਟ ਕਰੇਗੀ।
ਪ੍ਰਧਾਨ ਮੰਤਰੀ ਦਾਹੇਜ (Dahej), ਗੁਜਰਾਤ ਵਿਖੇ 20,600 ਕਰੋੜ ਰੁਪਏ ਦੇ ਪੈਟਰੋਨੈੱਟ ਐੱਲਐੱਨਜੀ ਦੇ ਪੈਟਰੋਕੈਮੀਕਲ ਕੰਪਲੈਕਸ ਦਾ ਨੀਂਹ ਪੱਥਰ ਰੱਖਣਗੇ ਜਿਸ ਵਿੱਚ ਈਥੇਨ ਅਤੇ ਪ੍ਰੋਪੇਨ ਹੈਂਡਲਿੰਗ ਸੁਵਿਧਾਵਾਂ ਸ਼ਾਮਲ ਹਨ। ਮੌਜੂਦਾ ਐੱਲਐੱਨਦੀ ਰੀਗੈਸੀਫਿਕੇਸ਼ਨ ਟਰਮੀਨਲ ਦੇ ਪਾਸ ਪੈਟਰੋਕੈਮੀਕਲ ਕੰਪਲੈਕਸ ਸਥਾਪਿਤ ਕਰਨ ਨਾਲ ਪ੍ਰੋਜੈਕਟ ਦੇ ਪੂੰਜੀਗਤ ਖਰਚ ਅਤੇ ਓਪੈਕਸ ਲਾਗਤ ਵਿੱਚ ਮਹੱਤਵਪੂਰਨ ਬੱਚਤ ਹੋਵੇਗੀ।
ਪ੍ਰੋਜੈਕਟ ਦੇ ਲਾਗੂਕਰਨ ਨਾਲ ਪ੍ਰੱਤਖ ਅਵਸਰ ਪੈਦਾ ਹੋਣ ਦੀ ਸੰਭਾਵਨਾ ਹੈ ਅਤੇ ਲਾਗੂਕਰਨ ਦੇ ਪੜਾਅ ਦੇ ਦੌਰਾਨ 50,000 ਵਿਅਕਤੀਆਂ ਨੂੰ ਅਪ੍ਰੱਤਖ ਰੋਜ਼ਗਾਰ ਅਤੇ ਇਸ ਦੇ ਸੰਚਾਲਨ ਪੜਾਅ ਦੇ ਦੌਰਾਨ 20,000 ਤੋਂ ਅਧਿਕ ਵਿਅਕਤੀਆਂ ਨੂੰ ਰੋਜ਼ਗਾਰ ਦਾ ਅਵਸਰ ਮਿਲਿਆ, ਜਿਸ ਨਾਲ ਖੇਤਰ ਵਿੱਚ ਬੜੇ ਸਮਾਜਿਕ-ਆਰਥਿਕ ਲਾਭ ਦੀ ਸ਼ੁਰੂਆਤ ਹੋਈ।
ਪ੍ਰਧਾਨ ਮੰਤਰੀ ਏਕਤਾ ਮਾਲ ਦੇ ਲਈ ਦੋ ਰਾਜਾਂ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਲਗਭਗ 400 ਕਰੋੜ ਰੁਪਏ ਦਾ ਨੀਂਹ ਪੱਥਰ ਭੀ ਰੱਖਣਗੇ।
ਏਕਤਾ ਮਾਲ ਭਾਰਤੀ ਹੈਂਡਲੂਮ, ਹਸਤਸ਼ਿਲਪ, ਪਰੰਪਰਾਗਤ ਉਤਪਾਦ ਅਤੇ ਓਡੀਓਪੀ ਉਤਪਾਦਾਂ ਦੀ ਸਮ੍ਰਿੱਧ ਅਤੇ ਵਿਵਿਧ ਵਿਰਾਸਤ ਦਾ ਜਸ਼ਨ ਮਨਾਉਂਦੇ ਹੈ ਅਤੇ ਉਸ ਦਾ ਸਮਰਥਨ ਕਰਦੇ ਹਨ। ਏਕਤਾ ਮਾਲ ਭਾਰਤ ਦੀ ਏਕਤਾ ਅਤੇ ਵਿਵਿਧਤਾ ਦਾ ਪ੍ਰਤੀਕ ਹੋਣ ਦੇ ਨਾਲ-ਨਾਲ ਸਾਡੇ ਪਰੰਪਰਾਗਤ ਕੌਸ਼ਲ ਅਤੇ ਖੇਤਰਾਂ ਦੇ ਵਿਕਾਸ ਅਤੇ ਸਸ਼ਕਤੀਕਰਣ ਦੇ ਉਤਪ੍ਰੇਰਕ ਭੀ ਹਨ।
ਪ੍ਰੋਗਰਾਮ ਦੇ ਦੌਰਾਨ ਨਵੇਂ ਇਲੈਕਟ੍ਰੀਫਾਇਡ ਸੈਕਸ਼ਨਾਂ ਦਾ ਸਮਰਪਣ, ਪਟੜੀਆਂ ਦਾ ਦੋਹਰੀਕਰਣ/ਮਲਟੀ-ਟ੍ਰੈਕਿੰਗ, ਰੇਲਵੇ ਗੁਡਸ ਸ਼ੈੱਡਾਂ, ਵਰਕਸ਼ਾਪਸ, ਲੋਕੋ ਸ਼ੈੱਡ, ਪਿਟ ਲਾਇਨਾਂ/ਕੋਚਿੰਗ ਡਿਪੂ ਦਾ ਵਿਕਾਸ ਜਿਹੇ ਕਈ ਹੋਰ ਪ੍ਰੋਜੈਕਟਸ ਭੀ ਪ੍ਰਧਾਨ ਮੰਤਰੀ ਦੁਆਰਾ ਕੀਤੇ ਜਾਣਗੇ। ਉਹ ਪ੍ਰੋਜੈਕਟਸ ਆਧੁਨਿਕ ਅਤੇ ਮਜ਼ਬੂਤ ਰੇਲਵੇ ਨੈੱਟਵਰਕ ਬਣਾਉਣ ਦੇ ਪ੍ਰਤੀ ਸਰਕਾਰ ਦੇ ਸਮਰਪਣ ਦਾ ਪ੍ਰਮਾਣ ਹਨ। ਇਸ ਨਿਵੇਸ਼ ਨਾਲ ਨਾ ਕੇਵਲ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ ਬਲਕਿ ਆਰਥਿਕ ਵਿਕਾਸ ਨੂੰ ਭੀ ਹੁਲਾਰਾ ਮਿਲੇਗਾ ਅਤੇ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣਗੇ।
ਸਾਬਰਮਤੀ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਪੁਨਰਵਿਕਸਿਤ ਕੋਚਰਬ ਆਸ਼ਰਮ ਦਾ ਉਦਘਾਟਨ ਕਰਨਗੇ। ਇਹ 1915 ਵਿੱਚ ਦੱਖਣੀ ਅਫਰੀਕਾ ਤੋਂ ਭਾਰਤ ਆਉਣ ਦੇ ਬਾਅਦ ਮਹਾਤਮਾ ਗਾਂਧਾ ਦੁਆਰਾ ਸਥਾਪਿਤ ਪਹਿਲਾ ਆਸ਼ਰਮ ਸੀ। ਇਸ ਨੂੰ ਹੁਣ ਭੀ ਗੁਜਰਾਤ ਵਿਦਿਆਪੀਠ ਦੁਆਰਾ ਇੱਕ ਯਾਦਗਾਰ ਅਤੇ ਟੂਰਿਸਟ ਸਪੇਸ ਦੇ ਰੂਪ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਗਾਂਧੀ ਆਸ਼ਰਮ ਮੈਮੋਰੀਅਲ ਦੇ ਮਾਸਟਰ ਪਲਾਨ ਦੀ ਭੀ ਸ਼ੁਰੂਆਤ ਕਰਨਗੇ।
ਪ੍ਰਧਾਨ ਮੰਤਰੀ ਦਾ ਇਹ ਨਿਰੰਤਰ ਪ੍ਰਯਾਸ ਰਿਹਾ ਹੈ ਕਿ ਮਹਾਤਮਾ ਗਾਂਧੀ ਜਿਨ੍ਹਾਂ ਆਦਰਸਾਂ ਦੇ ਲਈ ਖੜ੍ਹੇ ਸਾਂ, ਉਨ੍ਹਾਂ ਨੂੰ ਬਣਾਏ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਸੰਜੋਇਆ ਜਾਵੇ ਅਤੇ ਅਜਿਹੇ ਰਸਤੇ ਭੀ ਵਿਕਸਿਤ ਕੀਤੇ ਜਾਣ ਜੋ ਉਨ੍ਹਾਂ ਦੇ ਆਦਰਸ਼ਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਲੋਕਾਂ ਦੇ ਕਰੀਬ ਲਿਆਉਣ। ਇਸ ਪ੍ਰਯਤਨ ਦੇ ਲਈ ਇੱਕ ਹੋਰ ਪ੍ਰਯਾਸ ਵਿੱਚ, ਗਾਂਧੀ ਆਸ਼ਰਮ ਮੈਮੋਰੀਅਲ ਪ੍ਰੋਜੈਕਟ ਵਰਤਮਾਨ ਅਤੇ ਭਵਿੱਖ ਦੀਆਂ ਪੀੜ੍ਹੀਆਂ ਦੇ ਲਈ ਮਹਾਮਤਾ ਗਾਂਧੀ ਦੀਆਂ ਸਿੱਖਿਆਵਾਂ ਅਤੇ ਦਰਸ਼ਨ ਨੂੰ ਪੁਨਰਜੀਵਿਤ ਕਰਨ ਵਿੱਚ ਮਦਦ ਕਰੇਗੀ। ਇਸ ਮਾਸਟਰ ਪਲਾਨ ਦੇ ਤਹਿਤ, ਆਸ਼ਰਮ ਦੇ ਵਰਤਮਾਨ ਪੰਜ ਏਕੜ ਖੇਤਰ ਨੂੰ 55 ਏਕੜ ਤੱਕ ਵਿਸਤਾਰਿਤ ਕੀਤਾ ਜਾਵੇਗਾ। 36 ਮੌਜੂਦ ਭਵਨਾਂ ਦੀ ਮੁਰੰਮਤ ਕੀਤੀ ਜਾਵੇਗੀ, ਜਿਨ੍ਹਾਂ ਵਿੱਚੋਂ ‘ਹਿਰਦੈ ਕੁੰਜ’ (‘Hriday Kunj’) ਸਮੇਤ 20 ਭਵਨਾਂ, ਜੋ ਗਾਂਧੀ ਜੀ ਦਾ ਨਿਵਾਸ ਸਥਾਨ ਸੀ, ਨੂੰ ਸੁਰੱਖਿਅਤ ਕੀਤਾ ਜਾਵੇਗਾ, 13 ਦੀ ਮੁਰੰਮਤ ਕੀਤੀ ਜਾਵੇਗੀ ਅਤੇ 3 ਦੀ ਮੁੜ-ਬਹਾਲੀ ਕੀਤੀ ਜਾਵੇਗੀ।
ਮਾਸਟਰਪਲਾਨ ਵਿੱਚ ਗ੍ਰਹਿ ਪ੍ਰਸ਼ਾਸਨ ਸੁਵਿਧਾਵਾਂ ਦੇ ਲਈ ਨਵੇਂ ਭਵਨਾਂ, ਓਰੀਐਂਟੇਸ਼ਨ ਸੈਂਟਰ ਜਿਹੇ ਵਿਜ਼ਿਟਰ ਸੁਵਿਧਾਵਾਂ, ਚਰਖਾ ਕਤਾਈ, ਹੱਥ ਨਾਲ ਬਣੇ ਕਾਗਜ਼, ਕਪਾਹ ਬੁਣਾਈ ਅਤੇ ਚਮੜੇ ਦੇ ਕੰਮ ਅਤੇ ਜਨਤਕ ਉਪਯੋਗਤਾਵਾਂ ‘ਤੇ ਇੰਟਰਐਕਟਿਵ ਵਰਕਸ਼ਾਪਸ ਸ਼ਾਮਲ ਹਨ। ਭਵਨਾਂ ਵਿੱਚ ਗਾਂਧੀ ਜੀ ਦੇ ਜੀਵਨ ਦੇ ਪਹਿਲੂਆਂ ਦੇ ਨਾਲ-ਨਾਲ ਆਸ਼ਰਮ ਦੀ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਇੰਟਰਐਕਟਿਵ ਪ੍ਰਦਰਸ਼ਨੀਆਂ ਅਤੇ ਗਤੀਵਿਧੀਆਂ ਆਯੋਜਿਤ ਹੋਣਗੀਆਂ।
ਮਾਸਟਰਪਲਾਨ ਵਿੱਚ ਗਾਂਧੀ ਜੀ ਦੇ ਵਿਚਾਰਾਂ ਨੂੰ ਸੁਰੱਖਿਅਤ ਰੱਖਣ, ਸੰਭਾਲ਼ ਕਰਨ ਅਤੇ ਪ੍ਰਸਾਰਿਤ ਕਰਨ ਲਈ ਇੱਕ ਲਾਇਬ੍ਰੇਰੀ ਅਤੇ ਆਰਕਾਇਵਜ਼ ਬਿਲਡਿੰਗ ਦੇ ਨਿਰਮਾਣ ਦੀ ਭੀ ਪਰਿਕਲਪਨਾ ਕੀਤੀ ਗਈ ਹੈ। ਇਹ ਆਸ਼ਰਮ ਦੀ ਲਾਇਬ੍ਰੇਰੀ ਅਤੇ ਅਭਿਲੇਖਾਗਾਰ ਦਾ ਉਪਯੋਗ ਕਰਨ ਦੇ ਲਈ ਮਹਿਮਾਨ ਵਿਦਵਾਨਾਂ ਦੇ ਲਈ ਸੁਵਿਧਾਵਾਂ ਭੀ ਬਣਾਏਗਾ। ਇਹ ਪ੍ਰੋਜੈਕਟ ਇੱਕ ਵਿਆਖਿਆ ਕੇਂਦਰ ਦੇ ਨਿਰਮਾਣ ਨੂੰ ਭੀ ਸਮਰੱਥ ਬਣਾਏਗਾ ਜੋ ਵਿਭਿੰਨ ਉਮੀਦਾਂ ਵਾਲੇ ਅਤੇ ਕਈ ਭਾਸ਼ਾਵਾਂ ਵਿਚ ਵਿਜ਼ਿਟਰਾਂ ਦਾ ਮਾਰਗ ਦਰਸ਼ਨ ਕਰ ਸਕਦਾ ਹੈ, ਜਿਸ ਨਾਲ ਉਨ੍ਹਾਂ ਦਾ ਅਨੁਭਵ ਸੱਭਿਆਚਾਰਕ ਅਤੇ ਬੌਧਿਕ ਤੌਰ ‘ਤੇ ਅਧਿਕ ਪ੍ਰੇਰਕ ਅਤੇ ਸਮ੍ਰਿੱਧ ਹੋ ਜਾਵੇਗਾ।
ਇਹ ਯਾਦਗਾਰ ਭਵਿੱਖ ਦੀਆਂ ਪੀੜ੍ਹੀਆਂ ਦੇ ਲਈ ਇੱਕ ਪ੍ਰੇਰਣਾ ਦੇ ਰੂਪ ਵਿੱਚ ਕੰਮ ਕਰੇਗਾ, ਗਾਂਧੀਵਾਦੀ ਵਿਚਾਰਾਂ ਨੂੰ ਹੁਲਾਰਾ ਦੇਵੇਗਾ ਅਤੇ ਟਰੱਸਟੀਸ਼ਿਪ ਦੇ ਸਿਧਾਂਤਾਂ ਦੁਆਰਾ ਸੂਚਿਤ ਪ੍ਰਕਿਰਿਆ ਦੇ ਜ਼ਰੀਏ ਗਾਂਧੀਵਾਦੀ ਕਦਰਾਂ-ਕੀਮਤਾਂ ਦੇ ਸਾਰ ਤੱਤ ਨੂੰ ਜੀਵੰਤ ਕਰੇਗਾ।