ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2 ਅਕਤੂਬਰ, 2023 ਨੂੰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਲਗਭਗ 10:45 ਵਜੇ ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਲਗਭਗ 7,000 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦੁਪਹਿਰ ਬਾਅਦ ਲਗਭਗ 3.30 ਵਜੇ ਗਵਾਲੀਅਰ ਪਹੁੰਚਣਗੇ ਜਿੱਥੇ ਉਹ ਕਰੀਬ 19,260 ਕਰੋੜ ਰੁਪਏ ਦੀਆਂ ਕਈ ਵਿਕਾਸ ਪਹਿਲਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਇਹ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਚਿਤੌੜਗੜ੍ਹ ਵਿੱਚ ਪ੍ਰਧਾਨ ਮੰਤਰੀ
ਗੈਸ ਅਧਾਰਿਤ ਅਰਥਵਿਵਸਥਾ ਨੂੰ ਹੁਲਾਰਾ ਦੇਣ ਦੇ ਲਈ ਇੱਕ ਹੋਰ ਕਦਮ ਵਿੱਚ, ਪ੍ਰਧਾਨ ਮੰਤਰੀ ਮਹਿਸਾਣਾ - ਬਠਿੰਡਾ - ਗੁਰਦਾਸਪੁਰ ਗੈਸ ਪਾਇਪਲਾਈਨ (Mehsana - Bhatinda - Gurdaspur Gas Pipeline) ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਪਾਇਪਲਾਈਨ ਦਾ ਨਿਰਮਾਣ ਲਗਭਗ 4500 ਕਰੋੜ ਰੁਪਏ ਦੀ ਲਾਗਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਆਬੂ ਰੋਡ ਵਿੱਚ ਐੱਚਪੀਸੀਐੱਲ ਦੇ ਐੱਲਪੀਜੀ ਪਲਾਂਟ(LPG Plant of HPCL at Abu Road) ਦਾ ਭੀ ਲੋਕਅਰਪਣ ਕਰਨਗੇ। ਇਹ ਪਲਾਂਟ ਹਰ ਵਰ੍ਹੇ 86 ਲੱਖ ਸਿਲੰਡਰਾਂ ਦੀ ਬੌਟਲਿੰਗ ਅਤੇ ਵੰਡ ਕਰੇਗਾ ਅਤੇ ਇਸ ਨਾਲ ਸਿਲੰਡਰ ਲੈ ਜਾਣ ਵਾਲੇ ਟਰੱਕ ਯਾਤਰੀਆਂ ਦੀ ਸੰਖਿਆ ਵਿੱਚ ਪ੍ਰਤੀ ਵਰ੍ਹੇ 0.75 ਮਿਲੀਅਨ ਕਿਲੋਮੀਟਰ ਦੀ ਕਮੀ ਆਵੇਗੀ, ਜਦਕਿ ਪ੍ਰਤੀ ਵਰ੍ਹੇ ਲਗਭਗ 0.5 ਮਿਲੀਅਨ ਟਨ ਕਾਰਬਨ ਡਾਇਆਕਸਾਇਡ ਉਤਸਰਜਨ (CO2 emission) ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। ਉਹ ਆਈਓਸੀਐੱਲ ਦੇ ਅਜਮੇਰ ਬੌਟਲਿੰਗ ਪਲਾਂਟ(Ajmer Bottling Plant, IOCL) ਵਿੱਚ ਅਤਿਰਿਕਤ ਭੰਡਾਰਣ ਨੂੰ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਪ੍ਰਧਾਨ ਮੰਤਰੀ ਨੈਸ਼ਨਲ ਹਾਈਵੇ-12 (ਨਿਊ ਐੱਨਐੱਚ-52) 'ਤੇ ਦਰਾਹ-ਝਾਲਾਵਾੜ-ਤੀਨਧਾਰ ਸੈਕਸ਼ਨ (Darah-Jhalawar-Teendhar section) 'ਤੇ 4-ਲੇਨ ਸੜਕ ਦਾ ਉਦਘਾਟਨ ਕਰਨਗੇ, ਜਿਸ ਦਾ ਨਿਰਮਾਣ 1480 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਕੀਤਾ ਗਿਆ ਹੈ। ਇਹ ਪ੍ਰੋਜੈਕਟ ਕੋਟਾ ਅਤੇ ਝਾਲਾਵਾੜ ਜ਼ਿਲ੍ਹਿਆਂ ਤੋਂ ਖਾਣਾਂ (ਮਾਈਨਸ) ਦੇ ਦਰਮਿਆਨ ਉਤਪਾਦਾਂ ਦੀ ਟ੍ਰਾਂਸਪੋਰਟੇਸ਼ਨ ਦੀ ਸੁਵਿਧਾ ਪ੍ਰਦਾਨ ਕਰੇਗਾ। ਇਸ ਦੇ ਇਲਾਵਾ, ਸਵਾਈ ਮਾਧੋਪੁਰ ਵਿਖੇ ਰੇਲਵੇ ਓਵਰ ਬ੍ਰਿਜ (ਆਰਓਬੀ) ਨੂੰ ਦੋ ਲੇਨ ਤੋਂ ਚਾਰ ਲੇਨ ਕਰਨ ਅਤੇ ਚੌੜਾ ਕਰਨ ਦਾ ਨੀਂਹ ਪੱਥਰ ਰੱਖਿਆ ਭੀ ਜਾਵੇਗਾ। ਇਸ ਪ੍ਰੋਜੈਕਟ ਨਾਲ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤੇ ਜਾ ਰਹੇ ਰੇਲਵੇ ਪ੍ਰੋਜੈਕਟਾਂ ਵਿੱਚ ਚਿਤੌੜਗੜ੍ਹ-ਨੀਮਚ ਰੇਲਵੇ ਲਾਈਨ ਅਤੇ ਕੋਟਾ-ਚਿਤੌੜਗੜ੍ਹ ਇਲੈਕਟ੍ਰੀਫਾਇਡ ਰੇਲਵੇ ਲਾਈਨ ਦੇ ਦੋਹਰੀਕਰਣ (doubling of Chittorgarh - Neemuch Railway line and Kota – Chittorgarh Electrified Railway line) ਨਾਲ ਜੁੜੇ ਪ੍ਰੋਜੈਕਟਸ ਸ਼ਾਮਲ ਹਨ। ਇਹ ਪ੍ਰੋਜੈਕਟਸ 650 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਪੂਰੇ ਕੀਤੇ ਗਏ ਹਨ ਅਤੇ ਇਸ ਨਾਲ ਖੇਤਰ ਵਿੱਚ ਰੇਲ ਇਨਫ੍ਰਾਸਟ੍ਰਕਚਰ ਮਜ਼ਬੂਤ ਹੋਵੇਗਾ। ਉਹ ਰਾਜਸਥਾਨ ਵਿੱਚ ਇਤਿਹਾਸਿਕ ਸਥਲਾਂ 'ਤੇ ਟੂਰਿਜ਼ਮ ਨੂੰ ਭੀ ਉਤਸ਼ਾਹਿਤ ਕਰਨਗੇ।
ਪ੍ਰਧਾਨ ਮੰਤਰੀ ਸਵਦੇਸ਼ ਦਰਸ਼ਨ ਯੋਜਨਾ (Swadesh Darshan Scheme) ਦੇ ਤਹਿਤ ਨਾਥਦਵਾਰਾ ਵਿੱਚ ਵਿਕਸਿਤ ਟੂਰਿਜ਼ਮ ਸੁਵਿਧਾਵਾਂ ਦਾ ਲੋਕਅਰਪਣ ਕਰਨਗੇ। ਨਾਥਦਵਾਰਾ ਸੰਤ ਵੱਲਭਾਚਾਰੀਆ (Saint Vallabhacharya) ਦੁਆਰਾ ਪ੍ਰਚਾਰਿਤ ਪੁਸ਼ਟੀਮਾਰਗ (Pushtimarg) ਦੇ ਲੱਖਾਂ ਅਨੁਯਾਈਆਂ ਦੀ ਆਸਥਾ ਦਾ ਪ੍ਰਮੁੱਖ ਕੇਂਦਰ ਹੈ। ਨਾਥਦਵਾਰਾ ਵਿਖੇ ਇੱਕ ਆਧੁਨਿਕ 'ਟੂਰਿਸਟ ਇੰਟਰਪ੍ਰਿਟੇਸ਼ਨ ਐਂਡ ਕਲਚਰਲ ਸੈਂਟਰ' ਵਿਕਸਿਤ ਕੀਤਾ ਗਿਆ ਹੈ, ਜਿੱਥੇ ਟੂਰਿਸਟ ਸ਼੍ਰੀਨਾਥਜੀ ਦੇ ਜੀਵਨ (life of Shrinathji) ਦੇ ਵਿਭਿੰਨ ਪਹਿਲੂਆਂ ਦਾ ਅਨੁਭਵ ਕਰ ਸਕਦੇ ਹਨ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਇੰਡੀਅਨ ਇੰਸਟੀਚਿਊਟ ਆਵ੍ ਇਨਫਰਮੇਸ਼ਨ ਟੈਕਨੋਲੋਜੀ, ਕੋਟਾ ਦੇ ਸਥਾਈ ਕੈਂਪਸ ਨੂੰ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਗਵਾਲੀਅਰ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਲਗਭਗ 19,260 ਕਰੋੜ ਰੁਪਏ ਦੀਆਂ ਕਈ ਵਿਕਾਸ ਪਹਿਲਾਂ ਦਾ ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਦੇਸ਼ ਭਰ ਵਿੱਚ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਦੀ ਇੱਕ ਹੋਰ ਪਹਿਲ ਦੇ ਰੂਪ ਵਿੱਚ, ਪ੍ਰਧਾਨ ਮੰਤਰੀ ਦਿੱਲੀ-ਵਡੋਦਰਾ ਐਕਸਪ੍ਰੈੱਸਵੇਅ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਸ ਨੂੰ ਲਗਭਗ 11,895 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਉਹ 1880 ਕਰੋੜ ਰੁਪਏ ਤੋਂ ਅਧਿਕ ਦੇ ਪੰਜ ਅਲੱਗ-ਅਲੱਗ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਭੀ ਰੱਖਣਗੇ।
ਪ੍ਰਧਾਨ ਮੰਤਰੀ ਇਹ ਸੁਨਿਸ਼ਚਿਤ ਕਰਨ ਦਾ ਨਿਰੰਤਰ ਪ੍ਰਯਾਸ ਕਰਦੇ ਰਹੇ ਹਨ ਕਿ ਹਰ ਕਿਸੇ ਦੇ ਪਾਸ ਆਪਣਾ ਘਰ ਹੋਵੇ। ਇਸ ਵਿਜ਼ਨ ਦੇ ਅਨੁਰੂਪ, ਪੀਐੱਮਏਵਾਈ- ਗ੍ਰਾਮੀਣ (PMAY-Gramin) ਦੇ ਤਹਿਤ ਬਣਾਏ ਗਏ 2.2 ਲੱਖ ਤੋਂ ਅਧਿਕ ਘਰਾਂ ਦੇ ਗ੍ਰਹਿ ਪ੍ਰਵੇਸ਼ (Grih Pravesh) ਦੀ ਪ੍ਰਧਾਨ ਮੰਤਰੀ ਦੁਆਰਾ ਸ਼ੁਰੂਆਤ ਕੀਤੀ ਜਾਵੇਗੀ। ਉਹ ਲਗਭਗ 140 ਕਰੋੜ ਰੁਪਏ ਦੀ ਲਾਗਤ ਨਾਲ ਪੀਐੱਮਏਵਾਈ-ਸ਼ਹਿਰੀ(PMAY-Urban) ਦੇ ਤਹਿਤ ਬਣਾਏ ਗਏ ਮਕਾਨਾਂ ਦਾ ਭੀ ਲੋਕਅਰਪਣ ਕਰਨਗੇ।
ਸਰਕਾਰ ਦਾ ਇੱਕ ਪ੍ਰਮੁੱਖ ਫੋਕਸ ਖੇਤਰ ਸੁਰੱਖਿਅਤ ਅਤੇ ਉਚਿਤ ਪੇਅਜਲ ਉਪਲਬਧ ਕਰਵਾਉਣਾ ਹੈ। ਇਸੇ ਲਕਸ਼ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਗਵਾਲੀਅਰ ਅਤੇ ਸ਼ਿਓਪੁਰ ਜ਼ਿਲ੍ਹਿਆਂ(Gwalior and Sheopur districts) ਵਿੱਚ 1530 ਕਰੋੜ ਰੁਪਏ ਤੋਂ ਅਧਿਕ ਦੇ ਜਲ ਜੀਵਨ ਮਿਸ਼ਨ (Jal Jeevan Mission) ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਨਾਲ ਖੇਤਰ ਦੇ 720 ਤੋਂ ਅਧਿਕ ਪਿੰਡਾਂ ਨੂੰ ਲਾਭ ਹੋਵੇਗਾ।
ਹੈਲਥ ਇਨਫ੍ਰਾਸਟ੍ਰਕਚਰ ਨੂੰ ਹੋਰ ਹੁਲਾਰਾ ਦੇਣ ਵਾਲੇ ਕਦਮ ਵਿੱਚ, ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (Ayushman Bharat Health Infrastructure Mission) ਦੇ ਤਹਿਤ ਨੌਂ ਹੈਲਥ ਸੈਂਟਰਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਨੂੰ 150 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਆਈਆਈਟੀ ਇੰਦੌਰ ਦੇ ਅਕਾਦਮਿਕ ਭਵਨ ਦਾ ਲੋਕਅਰਪਣ ਕਰਨਗੇ ਅਤੇ ਕੈਂਪਸ ਵਿੱਚ ਹੋਸਟਲਾਂ ਅਤੇ ਹੋਰ ਭਵਨਾਂ ਦਾ ਨੀਂਹ ਪੱਥਰ ਰੱਖਣਗੇ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਇੰਦੌਰ ਵਿੱਚ ਮਲਟੀ-ਮੋਡਲ ਲੌਜਿਸਟਿਕਸ ਪਾਰਕ ਦਾ ਨੀਂਹ ਪੱਥਰ ਰੱਖਣਗੇ। ਉਹ ਉਜੈਨ ਵਿੱਚ ਇੰਟੀਗ੍ਰੇਟਿਡ ਇੰਡਸਟ੍ਰੀਅਲ ਟਾਊਨਸ਼ਿਪ, ਆਈਓਸੀਐੱਲ ਬੌਟਲਿੰਗ ਪਲਾਂਟ, ਗਵਾਲੀਅਰ ਵਿੱਚ ਅਟਲ ਬਿਹਾਰੀ ਵਾਜਪੇਈ ਦਿਵਯਾਂਗ ਸਪੋਰਟਸ ਟ੍ਰੇਨਿੰਗ ਸੈਂਟਰ ਸਹਿਤ ਵਿਭਿੰਨ ਪ੍ਰੋਜੈਕਟਾਂ ਨੂੰ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ।
Prime Minister will dedicate the academic building of IIT Indore and lay the foundation stone for hostel and other buildings in the campus. Further, Prime Minister will lay the foundation stone of Multi-Modal Logistics Park at Indore. He will also dedicate various projects inducing Integrated Industrial Township in Ujjain, IOCL bottling plant, Atal Bihari Vajpayee Divyang Sports Training Centre at Gwalior, among others.