ਪ੍ਰਧਾਨ ਮੰਤਰੀ ਨਗਰਨਾਰ ਵਿੱਚ ਐੱਨਐੱਮਡੀਸੀ ਸਟੀਲ ਲਿਮਿਟਿਡ ਦੇ ਸਟੀਲ ਪਲਾਂਟ ਦਾ ਲੋਕਅਰਪਣ ਕਰਨਗੇ; ਇਹ ਪਲਾਂਟ 23,800 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਿਆ ਹੈ ਅਤੇ ਇਹ ਦੁਨੀਆ ਦੇ ਸਟੀਲ ਮੈਪ ਵਿੱਚ ਬਸਤਰ ਨੂੰ ਸ਼ਾਮਲ ਕਰ ਦੇਵੇਗਾ
ਪ੍ਰਧਾਨ ਮੰਤਰੀ ਜਗਦਲਪੁਰ ਰੇਲਵੇ ਸਟੇਸ਼ਨ ਦੀ ਅੱਪਗ੍ਰੇਡੇਸ਼ਨ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਛੱਤੀਸਗੜ੍ਹ ਵਿੱਚ ਕਈ ਰੇਲ ਅਤੇ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਲੋਕਅਰਪਣ ਕਰਨਗੇ
ਪ੍ਰਧਾਨ ਮੰਤਰੀ ਤੇਲੰਗਾਨਾ ਵਿੱਚ ਲਗਭਗ 8000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਐੱਨਟੀਪੀਸੀ (NTPC) ਦੇ ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਦੇ 800 ਮੈਗਾਵਾਟ ਪਲਾਂਟ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ; ਉਹ ਕਈ ਰੇਲ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਭੀ ਲੋਕਅਰਪਣ ਕਰਨਗੇ
ਪ੍ਰਧਾਨ ਮੰਤਰੀ ਪੂਰੇ ਤੇਲੰਗਾਨਾ ਵਿੱਚ ਪ੍ਰਧਾਨ ਮੰਤਰੀ-ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (Pradhan Mantri - Ayushman Bharat Health Infrastructure Mission) ਦੇ ਤਹਿਤ ਬਣਾਏ ਜਾਣ ਵਾਲੇ 20 ਕ੍ਰਿਟੀਕਲ ਕੇਅਰ ਬਲਾਕਾਂ ਦਾ ਨੀਂਹ ਪੱਥਰ ਰਖਣਗੇ

ਲਗਭਗ 11 ਵਜੇ  ਸਵੇਰੇ ਜਗਦਲਪੁਰ, ਬਸਤਰ ਪਹੁੰਚ ਕੇ ਪ੍ਰਧਾਨ ਮੰਤਰੀ ਛੱਤੀਸਗੜ੍ਹ ਵਿੱਚ 26,000 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਨਗਰਨਾਰ ਸਥਿਤ ਐੱਨਐੱਮਡੀਸੀ ਸਟੀਲ ਲਿਮਿਟਿਡ ਦਾ ਸਟੀਲ ਪਲਾਂਟ ਭੀ ਸ਼ਾਮਲ ਹੈ। ਲਗਭਗ ਤਿੰਨ ਵਜੇ ਬਾਅਦ ਦੁਪਹਿਰ ਪ੍ਰਧਾਨ ਮੰਤਰੀ ਤੇਲੰਗਾਨਾ ਦੇ ਨਿਜ਼ਾਮਾਬਾਦ ਪਹੁੰਚਣਗੇ, ਜਿੱਥੇ ਉਹ ਬਿਜਲੀ, ਰੇਲ ਅਤੇ ਸਿਹਤ ਜਿਹੇ ਮਹੱਤਵਪੂਰਨ ਸੈਕਟਰਾਂ ਦੇ ਲਗਭਗ 8000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

 

ਛੱਤੀਸਗੜ੍ਹ ਵਿੱਚ ਪ੍ਰਧਾਨ ਮੰਤਰੀ

 

ਆਤਮਨਿਰਭਰ ਭਾਰਤ (Atmanirbhar Bharat) ਦੇ ਵਿਜ਼ਨ ਨੂੰ ਗਤੀ ਦੇਣ ਦੀ ਪਹਿਲ ਦੇ ਅਨੁਕੂਲ ਪ੍ਰਧਾਨ ਮੰਤਰੀ ਬਸਤਰ ਜ਼ਿਲ੍ਹੇ ਵਿੱਚ ਨਗਰਨਾਰ (Nagarnar) ਸਥਿਤ ਐੱਨਐੱਮਡੀਸੀ ਸਟੀਲ ਲਿਮਿਟਿਡ ਦੇ ਸਟੀਲ ਪਲਾਂਟ ਦਾ ਲੋਕਅਰਪਣ ਕਰਨਗੇ। ਇਹ ਪਲਾਂਟ 23,800 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਹੈ। ਇਹ ਗ੍ਰੀਨਫੀਲਡ ਪ੍ਰੋਜੈਕਟ ਦਾ ਪਲਾਂਟ ਹੈ, ਜਿੱਥੇ ਉੱਚ ਗੁਣਵੱਤਾ ਵਾਲੇ ਸਟੀਲ ਦਾ ਨਿਰਮਾਣ ਹੋਵੇਗਾ। ਨਗਰਨਾਰ ਸਥਿਤ ਐੱਨਐੱਮਡੀਸੀ ਸਟੀਲ ਲਿਮਿਟਿਡ ਦਾ ਸਟੀਲ ਪਲਾਂਟ  ਹਜ਼ਾਰਾਂ ਲੋਕਾਂ ਨੂੰ ਪਲਾਂਟ ਵਿੱਚ ਅਤੇ ਸਹਾਇਕ ਅਤੇ ਸਹਿਯੋਗੀ(ਡਾਊਨਸਟ੍ਰੀਮ) ਉਦਯੋਗਾਂ ਵਿੱਚ ਰੋਜ਼ਗਾਰ ਦੇ ਅਵਸਰ ਦੇਵੇਗਾ। ਇਲਾਕੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆ ਕੇ ਇਹ ਪਲਾਂਟ ਬਸਤਰ ਨੂੰ ਦੁਨੀਆ ਦੇ ਸਟੀਲ ਮੈਪ ਵਿੱਚ ਦਰਜ ਕਰ ਦੇਵੇਗਾ।

ਦੇਸ਼ ਭਰ ਵਿੱਚ ਰੇਲ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਲਿਆਉਣ ਬਾਰੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਰੂਪ ਪ੍ਰੋਗਰਾਮ ਦੇ ਦੌਰਾਨ ਅਨੇਕ ਰੇਲ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਅਤੇ ਲੋਕਅਰਪਣ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਅੰਤਾਗੜ੍ਹ ਅਤੇ ਤਾਰੋਕੀ ਦੇ ਦਰਮਿਆਨ ਨਵੀਂ ਰੇਲਵੇ ਲਾਈਨ ਅਤੇ ਜਗਦਲਪੁਰ ਤੇ ਦੰਤੇਵਾੜਾ (Jagdalpur and Dantewara) ਦੇ ਦਰਮਿਆਨ ਡਬਲ ਰੇਲ ਲਾਈਨ ਪ੍ਰੋਜੈਕਟ ਦਾ ਲੋਕਅਰਪਣ ਕਰਨਗੇ। ਉਹ ਬੋਰੀਡਾਂਡ-ਸੂਰਜਪੁਰ (Boridand -Surajpur) ਰੇਲ ਲਾਈਨ ਨੂੰ ਦੋ-ਤਰਫਾ ਬਣਾਉਣ ਦੇ ਪ੍ਰੋਜੈਕਟ ਅਤੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ(Amrit Bharat Station Scheme) ਦੇ ਤਹਿਤ ਜਗਦਲਪੁਰ ਸਟੇਸ਼ਨ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਤਾਰੋਕੀ-ਰਾਏਪੁਰ ਡੇਮੂ ਟ੍ਰੇਨ ਸਰਵਿਸ (Taroki – Raipur DEMU Train Service) ਨੂੰ ਭੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਨ੍ਹਾਂ ਰੇਲ ਪ੍ਰੋਜੈਕਟਾਂ ਨਾਲ ਰਾਜ ਦੇ ਕਬਾਇਲੀ ਇਲਾਕਿਆਂ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ। ਰੇਲ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਅਤੇ ਨਵੀਂ ਟ੍ਰੇਨ ਸਰਵਿਸ ਨਾਲ ਸਥਾਨਕ ਲੋਕਾਂ ਨੂੰ ਸੁਵਿਧਾ ਹੋਵੇਗੀ ਅਤੇ ਇਲਾਕੇ ਵਿੱਚ ਆਰਥਿਕ ਵਿਕਾਸ ਨੂੰ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਰਾਸ਼ਟਰੀ ਰਾਜਮਾਰਗ-43 ਦੇ ‘ਕੁਨਕੁਰੀ ਤੋਂ ਛੱਤੀਸਗੜ੍ਹ -ਝਾਰਖੰਡ ਬਾਰਡਰ ਸੈਕਸ਼ਨ’ ‘ਤੇ ਰੋਡ ਅੱਪਗ੍ਰੇਡੇਸ਼ਨ ਪ੍ਰੋਜੈਕਟ ਦਾ ਭੀ ਲੋਕਅਰਪਣ ਕਰਨਗੇ। ਇਸ ਨਵੀਂ ਸੜਕ ਨਾਲ ਰੋਡ ਕਨੈਕਟੀਵਿਟੀ ਵਿੱਚ ਸੁਧਾਰ ਆਵੇਗਾ ਅਤੇ ਇਲਾਕੇ ਦੇ ਲੋਕਾਂ ਨੂੰ ਲਾਭ ਮਿਲੇਗਾ।

 

ਤੇਲੰਗਾਨਾ ਵਿੱਚ ਪ੍ਰਧਾਨ ਮੰਤਰੀ

 

ਦੇਸ਼ ਵਿੱਚ ਊਰਜਾ ਦਕਸ਼ਤਾ ਵਿੱਚ ਸੁਧਾਰ ਕਰਦੇ ਹੋਏ ਬਿਜਲੀ ਉਤਪਾਦਨ ਵਧਾਉਣ ਬਾਰੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਰੂਪ, ਐੱਨਟੀਪੀਸੀ ਦੇ ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਦੇ ਪਹਿਲੇ 800 ਮੈਗਾਵਾਟ ਪਲਾਂਟ ਦੇ ਪੜਾਅ-1 ਦਾ ਲੋਕਅਰਪਣ ਕੀਤਾ ਜਾਵੇਗਾ। ਇਸ  ਦੇ ਜ਼ਰੀਏ ਤੇਲੰਗਾਨਾ ਨੂੰ ਸਸਤੀ ਬਿਜਲੀ ਮਿਲੇਗੀ ਅਤੇ ਰਾਜ ਦੇ ਆਰਥਿਕ ਵਿਕਾਸ ਵਿੱਚ ਤੇਜ਼ੀ ਆਵੇਗੀ। ਇਹ ਦੇਸ਼ ਵਿੱਚ ਵਾਤਾਵਰਣ ਹਿਤ ਦੇ ਸਾਰੇ ਮਾਨਦੰਡਾਂ ਨੂੰ ਪੂਰਾ ਕਰਨ ਵਾਲੇ ਪਾਵਰ ਸਟੇਸ਼ਨਾਂ ਵਿੱਚ ਸ਼ਾਮਲ ਹੋ ਜਾਵੇਗਾ।

ਪ੍ਰਧਾਨ ਮੰਤਰੀ ਦੁਆਰਾ ਰੇਲ ਪ੍ਰੋਜੈਕਟਾਂ ਦੇ ਲੋਕਅਰਪਣ ਦੀ ਬਦੌਲਤ ਤੇਲੰਗਾਨਾ ਦੇ ਰੇਲ ਇਨਫ੍ਰਾਸਟ੍ਰਕਚਰ ਵਿੱਚ ਤੇਜ਼ੀ ਆ ਜਾਵੇਗੀ। ਇਨ੍ਹਾਂ ਪ੍ਰੋਜੈਕਟਾਂ ਵਿੱਚ ਮਨੋਹਰਾਬਾਦ ਅਤੇ ਸਿੱਦੀਪੇਟ ਨੂੰ ਜੋੜਨ ਵਾਲੇ ਨਵੇਂ ਰੇਲ ਲਾਈਨ ਪ੍ਰੋਜੈਕਟ ਅਤੇ ਧਰਮਾਬਾਦ-ਮਨੋਹਰਾਬਾਦ ਅਤੇ ਮਹਿਬੂਬਨਗਰ-ਕੁਰਨੂਲ ਦਰਮਿਆਨ ਬਿਜਲੀਕਰਨ ਪ੍ਰੋਜੈਕਟ ਸ਼ਾਮਲ ਹਨ।

ਇਸ ਤਰ੍ਹਾਂ ਮਨੋਹਰਾਬਾਦ-ਸਿੱਦੀਪੇਟ ਦੀ 76 ਕਿਲੋਮੀਟਰ ਲੰਬੀ ਰੇਲ ਲਾਈਨ ਦੇ ਆਸਪਾਸ ਦੇ ਇਲਾਕੇ ਵਿੱਚ ਸਮਾਜਿਕ-ਆਰਥਿਕ ਵਿਕਾਸ ਵਿੱਚ ਤੇਜ਼ੀ ਆਵੇਗੀ, ਖਾਸ ਤੌਰ ‘ਤੇ ਮੇਡਕ ਅਤੇ ਸਿੱਦੀਪੇਟ ਜ਼ਿਲ੍ਹਿਆਂ ਵਿੱਚ। ਧਰਮਾਬਾਦ ਮਨੋਹਰਾਬਾਦ ਅਤੇ ਮਹਿਬੂਬਨਗਰ-ਕੁਰਨੂਲ ਦੇ  ਦਰਮਿਆਨ ਬਿਜਲੀਕਰਨ ਪ੍ਰੋਜੈਕਟ ਨਾਲ ਰੇਲ-ਗੱਡੀਆਂ ਦੀ ਔਸਤ ਰਫ਼ਤਾਰ ਵਿੱਚ ਸੁਧਾਰ ਆਵੇਗਾ ਅਤੇ ਖੇਤਰ ਵਿੱਚ ਵਾਤਾਵਰਣ ਅਨੁਕੂਲ ਰੇਲ ਟ੍ਰਾਂਸਪੋਰਟ ਨੂੰ ਬਲ ਮਿਲੇਗਾ। ਪ੍ਰਧਾਨ ਮੰਤਰੀ ਸਿੱਦੀਪੇਟ-ਸਿੰਕਦਰਾਬਾਦ-ਸਿੱਦੀਪੇਟ ਟ੍ਰੇਨ ਸਰਵਿਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਨਾਲ ਖੇਤਰ ਵਿੱਚ ਸਥਾਨਕ ਰੇਲ ਯਾਤਰੀਆਂ ਨੂੰ ਲਾਭ ਮਿਲੇਗਾ।

ਤੇਲੰਗਾਨਾ ਵਿੱਚ ਹੈਲਥ ਇਨਫ੍ਰਾਸਟ੍ਰਕਚਰ ਨੂੰ ਗਤੀ ਦੇਣ ਦੇ ਪ੍ਰਯਾਸਾਂ ਦੇ ਤਹਿਤ, ਪ੍ਰਧਾਨ ਮੰਤਰੀ- ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (Pradhan Mantri - Ayushman Bharat Health Infrastructure Mission) ਦੇ ਤਹਿਤ ਪ੍ਰਧਾਨ ਮੰਤਰੀ ਪੂਰੇ ਰਾਜ ਵਿੱਚ 20 ਕ੍ਰਿਟੀਕਲ ਕੇਅਰ ਬਲਾਕਾਂ (Critical Care Blocks (CCBs)) ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਬਲਾਕਾਂ ਨੂੰ ਆਦਿਲਾਬਾਦ, ਭਦਰਾਦਰੀ ਕੋਠਾਗੁੰਡਮ, ਜੈਸ਼ੰਕਰ ਭੂਪਲਪੱਲੀ, ਜੋਗੁਲਾਂਬਾ ਗਡਵਾਲ, ਹੈਦਰਾਬਾਦ, ਖੰਮਮ, ਕੁਮੁਰਮ ਭੀਮ ਆਸਿਫਾਬਾਦ, ਮਨਚੇਰਿਆਲ, ਮਹਿਬੂਬਨਗਰ (ਬੇੜਾਪੱਲੀ), ਮੁਲੂਗੂ, ਨਗਰਕੁਰਨੂਲ, ਨਾਲਗੋਂਡਾ, ਨਾਰਾਇਣਪੇਟ, ਨਿਰਮਲ, ਰਾਜੰਨਾ ਸਿਰਕਿਲਾ,  ਰੰਗਾਰੈੱਡੀ (ਮਹੇਸ਼ਵਰਮ), ਸੂਰਯਪੱਟ, ਪੇਡਾਪੱਲੀ, ਵਿਕਾਰਾਬਾਦ ਅਤੇ ਵਾਰੰਗਲ (ਨਰਸਮਪੇਟ) (Adilabad, Bhadradri Kothagudem, Jayashankar Bhupalpally, Jogulamba Gadwal, Hyderabad, Khammam, Kumuram Bheem Asifabad, Mancherial, Mahabubnagar (Badepally), Mulugu, Nagarkurnool, Nalgonda, Narayanpet, Nirmal, Rajanna Sircilla, RangaReddy (Maheshwaram), Suryapet, Peddapalli, Vikarabad and Warangal (Narsampet) ਜ਼ਿਲ੍ਹਿਆਂ ਵਿੱਚ ਨਿਰਮਿਤ ਕੀਤਾ ਜਾਵੇਗਾ। ਇਨ੍ਹਾਂ ਬਲਾਕਾਂ ਦੇ ਨਿਰਮਾਣ ਨਾਲ ਪੂਰੇ ਤੇਲੰਗਾਨਾ ਵਿੱਚ ਜ਼ਿਲ੍ਹਾ ਪੱਧਰ ‘ਤੇ ਕ੍ਰਿਟੀਕਲ ਕੇਅਰ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਆਵੇਗਾ ਅਤੇ ਰਾਜ ਦੇ ਲੋਕਾਂ ਨੂੰ ਲਾਭ ਮਿਲੇਗਾ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
When PM Modi Fulfilled A Special Request From 101-Year-Old IFS Officer’s Kin In Kuwait

Media Coverage

When PM Modi Fulfilled A Special Request From 101-Year-Old IFS Officer’s Kin In Kuwait
NM on the go

Nm on the go

Always be the first to hear from the PM. Get the App Now!
...
Under Rozgar Mela, PM to distribute more than 71,000 appointment letters to newly appointed recruits
December 22, 2024

Prime Minister Shri Narendra Modi will distribute more than 71,000 appointment letters to newly appointed recruits on 23rd December at around 10:30 AM through video conferencing. He will also address the gathering on the occasion.

Rozgar Mela is a step towards fulfilment of the commitment of the Prime Minister to accord highest priority to employment generation. It will provide meaningful opportunities to the youth for their participation in nation building and self empowerment.

Rozgar Mela will be held at 45 locations across the country. The recruitments are taking place for various Ministries and Departments of the Central Government. The new recruits, selected from across the country will be joining various Ministries/Departments including Ministry of Home Affairs, Department of Posts, Department of Higher Education, Ministry of Health and Family Welfare, Department of Financial Services, among others.