ਪ੍ਰਧਾਨ ਮੰਤਰੀ ਜੈਪੁਰ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦਾ ਸੁਆਗਤ ਕਰਨਗੇ
ਪ੍ਰਧਾਨ ਮੰਤਰੀ ਬੁਲੰਦਸ਼ਹਿਰ ਵਿੱਚ 19,100 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਰੇਲ, ਸੜਕ, ਤੇਲ ਤੇ ਗੈਸ ਅਤੇ ਸ਼ਹਿਰੀ ਵਿਕਾਸ ਤੇ ਆਵਾਸ ਨਾਲ ਜੁੜੇ ਅਨੇਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣਗੇ
ਪੀਐੱਮ-ਗਤੀਸ਼ਕਤੀ (PM-GatiShakti) ਦੇ ਅਨੁਰੂਪ, ਪ੍ਰਧਾਨ ਮੰਤਰੀ ਗ੍ਰੇਟਰ ਨੌਇਡਾ ਵਿੱਚ ਏਕੀਕ੍ਰਿਤ ਉਦਯੋਗਿਕ ਟਾਊਨਸ਼ਿਪ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਜਨਵਰੀ ਨੂੰ ਉੱਤਰ ਪ੍ਰਦੇਸ਼ ਵਿੱਚ ਬੁਲੰਦਸ਼ਹਿਰ ਅਤੇ ਰਾਜਸਥਾਨ ਵਿੱਚ ਜੈਪੁਰ ਜਾਣਗੇ। ਲਗਭਗ 1.45 ਵਜੇ, ਪ੍ਰਧਾਨ ਮੰਤਰੀ ਬੁਲੰਦਸ਼ਹਿਰ ਵਿੱਚ 19,100 ਕਰੋੜ ਰੁਪਏ ਤੋਂ ਅਧਿਕ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰੋਜੈਕਟ ਰੇਲ, ਸੜਕ, ਤੇਲ ਤੇ ਗੈਸ ਅਤੇ ਸ਼ਹਿਰੀ ਵਿਕਾਸ ਤੇ ਆਵਾਸ ਜਿਹੇ ਅਨੇਕ ਮਹੱਤਵਪੂਰਨ ਖੇਤਰਾਂ ਨਾਲ ਸਬੰਧਿਤ ਹਨ।

 

ਪ੍ਰਧਾਨ ਮੰਤਰੀ ਸ਼ਾਮ ਕਰੀਬ ਸਾਢੇ ਪੰਜ ਵਜੇ ਜੈਪੁਰ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦਾ ਸੁਆਗਤ ਕਰਨਗੇ। ਪ੍ਰਧਾਨ ਮੰਤਰੀ, ਰਾਸ਼ਟਰਪਤੀ ਇਮੈਨੁਅਲ ਮੈਕ੍ਰੌਂ ਦੇ ਨਾਲ ਸ਼ਹਿਰ ਵਿੱਚ ਜੰਤਰ ਮੰਤਰ ਅਤੇ ਹਵਾ ਮਹਿਲਾ ਸਹਿਤ ਸੱਭਿਆਚਾਰਕ ਅਤੇ ਇਤਿਹਾਸਿਕ ਮਹੱਤਵ ਦੇ ਵਿਭਿੰਨ ਸਥਾਨਾਂ ਦਾ ਦੌਰਾ ਕਰਨਗੇ।

 

ਬੁਲੰਦਸ਼ਹਿਰ ਵਿੱਚ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਡੈਡੀਕੇਟਿਡ ਫ੍ਰੇਟ ਕੌਰੀਡੋਰ (ਡੀਐੱਫਸੀ) (Dedicated Freight Corridor -DFC) ‘ਤੇ ਨਿਊ ਖੁਰਜਾ-ਨਿਊ ਰੇਵਾੜੀ (New Khurja - New Rewari) ਦੇ ਦਰਮਿਆਨ ਡਬਲ ਲਾਇਨ 173 ਕਿਲੋਮੀਟਰ ਲੰਬੇ ਬਿਜਲੀਕ੍ਰਿਤ ਸੈਕਸ਼ਨ ਨੂੰ ਦੋਨਾਂ ਸਟੇਸ਼ਨਾਂ ਨਾਲ ਮਾਲਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਨਵਾਂ ਡੀਐੱਫਸੀ ਸੈਕਸ਼ਨ (new DFC section) ਮਹੱਤਵਪੂਰਨ ਹੈ ਕਿਉਂਕਿ ਇਹ ਪੱਛਮੀ ਅਤੇ ਪੂਰਬੀ ਡੀਐੱਫਸੀ ਦੇ ਦਰਮਿਆਨ ਮਹੱਤਵਪੂਰਨ ਕਨੈਕਟੀਵਿਟੀ ਸਥਾਪਿਤ ਕਰਦਾ ਹੈ। ਇਸ ਦੇ ਇਲਾਵਾ, ਇਹ ਸੈਕਸ਼ਨ ਇੰਜੀਨੀਅਰਿੰਗ ਦੀ ਜ਼ਿਕਰਯੋਗ ਉਪਲਬਧੀ ਦੇ ਲਈ ਭੀ ਜਾਣਿਆ ਜਾਂਦਾ ਹੈ। ਇਸ ਨਾਲ ‘ਉਚਾਈ ‘ਤੇ ਬਿਜਲੀਕਰਣ ਦੇ ਨਾਲ ਇੱਕ ਕਿਲੋਮੀਟਰ ਲੰਬੀ ਡਬਲ ਲਾਇਨ ਰੇਲ ਸੁਰੰਗ’ ਹੈ, ਜੋ ਦੁਨੀਆ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਸੁਰੰਗ ਹੈ। ਇਸ ਸੁਰੰਗ ਨੂੰ ਡਬਲ-ਸਟੈਕ ਕੰਟੇਨਰ ਟ੍ਰੇਨਾਂ ਨੂੰ ਨਿਰਵਿਘਨ ਰੂਪ ਨਾਲ ਸੰਚਾਲਿਤ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਨਵਾਂ ਡੀਐੱਫਸੀ ਸੈਕਸ਼ਨ ਡੀਐੱਫਸੀ ਟ੍ਰੈਕ (DFC track) ‘ਤੇ ਮਾਲਗੱਡੀਆਂ ਦੀ ਸ਼ਿਫਟਿੰਗ ਦੇ ਕਾਰਨ ਯਾਤਰੀ ਟ੍ਰੇਨਾਂ ਦੇ ਸੰਚਾਲਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ।

 

ਪ੍ਰਧਾਨ ਮੰਤਰੀ ਮਥੁਰਾ-ਪਲਵਲ ਸੈਕਸ਼ਨ ਅਤੇ ਚਿਪਿਯਾਨਾ ਬੁਜ਼ੁਰਗ-ਦਾਦਰੀ (Mathura - Palwal section & Chipiyana Buzurg - Dadri) ਸੈਕਸ਼ਨ ਨੂੰ ਜੋੜਨ ਵਾਲੀ ਚੌਥੀ ਲਾਇਨ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਨਵੀਆਂ ਲਾਇਨਾਂ ਰਾਸ਼ਟਰੀ ਰਾਜਧਾਨੀ ਦੀ ਦੱਖਣੀ ਪੱਛਮੀ ਅਤੇ ਪੂਰਬੀ ਭਾਰਤ ਤੱਕ ਰੇਲ ਕਨੈਕਟੀਵਿਟੀ ਵਿੱਚ ਸੁਧਾਰ ਕਰਨਗੀਆਂ।

 

ਪ੍ਰਧਾਨ ਮੰਤਰੀ ਕਈ ਸੜਕ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰੋਜੈਕਟਾਂ ਵਿੱਚ ਅਲੀਗੜ੍ਹ ਤੋਂ ਭਦਵਾਸ (Aligarh to Bhadwas) ਚਾਰ ਲੇਨ ਵਾਲਾ ਕਾਰਜ ਪੈਕੇਜ-1 (ਐੱਨਐੱਚ-34 ਦੇ ਅਲੀਗੜ੍ਹ-ਕਾਨਪੁਰ ਸੈਕਸ਼ਨ ਦਾ ਹਿੱਸਾ); ਸ਼ਾਮਲੀ (ਐੱਨਐੱਚ-709ਏ) ਦੇ ਰਸਤੇ ਮੇਰਠ ਤੋਂ ਕਰਨਾਲ ਸੀਮਾ ਦਾ ਚੌੜੀਕਰਣ (ਐੱਨਐੱਚ-709ਏ); ਅਤੇ ਐੱਨਐੱਚ-709ਏਡੀ ਪੈਕੇਜ-II ਦੇ ਸ਼ਾਮਲੀ-ਮੁਜ਼ੱਫਰਨਗਰ ਸੈਕਸ਼ਨ ਨੂੰ ਚਾਰ ਲੇਨ ਦਾ ਬਣਾਉਣਾ ਸ਼ਾਮਲ ਹੈ। 5000 ਕਰੋੜ ਰੁਪਏ ਤੋਂ ਅਧਿਕ ਦੀ ਸੰਚਈ ਲਾਗਤ ‘ਤੇ ਵਿਕਸਿਤ ਇਹ ਸੜਕ ਪ੍ਰੋਜੈਕਟ ਕਨੈਕਟੀਵਿਟੀ ਵਿੱਚ ਸੁਧਾਰ ਕਰਨਗੇ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਵਿੱਚ ਮਦਦ ਕਰਨਗੇ।

 

ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਇੰਡੀਅਨ ਆਇਲ ਦੀ ਟੁੰਡਲਾ-ਗਵਾਰੀਆ ਪਾਇਪਲਾਇਨ (Indian Oil's  Tundla-Gawaria Pipeline) ਦਾ ਭੀ ਉਦਘਾਟਨ ਕਰਨਗੇ। ਕਰੀਬ 700 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਹ 255 ਕਿਲੋਮੀਟਰ ਲੰਬੀ ਪਾਇਪਲਾਇਨ ਪ੍ਰੋਜੈਕਟ ਤੈਅ ਸਮੇਂ ਤੋਂ ਕਾਫੀ ਪਹਿਲੇ ਪੂਰਾ ਹੋ ਗਿਆ ਹੈ। ਇਹ ਪ੍ਰੋਜੈਕਟ ਮਥੁਰਾ ਅਤੇ ਟੁੰਡਲਾ ਵਿੱਚ ਪੰਪਿੰਗ ਸੁਵਿਧਾਵਾਂ ਅਤੇ ਟੁੰਡਲਾ, ਲਖਨਊ ਅਤੇ ਕਾਨਪੁਰ ਵਿੱਚ ਡਿਲਿਵਰੀ ਸੁਵਿਧਾਵਾਂ ਦੇ ਨਾਲ ਬਰੌਨੀ- ਕਾਨਪੁਰ ਪਾਇਪਲਾਇਨ ਦੇ ਟੁੰਡਲਾ ਤੋਂ ਗਵਾਰੀਆ ਟੀ-ਪੁਆਇੰਟ (Tundla to Gawaria T-Point of Barauni-Kanpur Pipeline) ਤੱਕ ਪੈਟ੍ਰੋਲੀਅਮ ਉਤਪਾਦਾਂ ਦੀ ਟ੍ਰਾਂਸਪੋਰਟੇਸ਼ਨ ਵਿੱਚ ਮਦਦ ਕਰੇਗਾ।

 

ਪ੍ਰਧਾਨ ਮੰਤਰੀ ‘ਗ੍ਰੇਟਰ ਨੌਇਡਾ ਵਿੱਚ ਏਕੀਕ੍ਰਿਤ ਉਦਯੋਗਿਕ ਟਾਊਨਸ਼ਿਪ’ (ਆਈਆਈਟੀਜੀਐੱਨ) (‘Integrated Industrial Township at Greater Noida’-IITGN) ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਨੂੰ ਪੀਐੱਮ-ਗਤੀਸ਼ਕਤੀ (PM-GatiShakti) ਦੇ ਤਹਿਤ ਬੁਨਿਆਦੀ ਢਾਂਚਾ ਕਨੈਕਟੀਵਿਟੀ ਪ੍ਰੋਜੈਕਟਾਂ ਦੀ ਏਕੀਕ੍ਰਿਤ ਯੋਜਨਾ ਅਤੇ ਕੋਆਰਡੀਨੇਟਡ ਲਾਗੂਕਰਨ ਦੀ ਪ੍ਰਧਾਨ ਮੰਤਰੀ ਦੀ ਕਲਪਨਾ ਦੇ ਅਨੁਰੂਪ ਵਿਕਸਿਤ ਕੀਤਾ ਗਿਆ ਹੈ। 1,714 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਪ੍ਰੋਜੈਕਟ 747 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਦੱਖਣ ਵਿੱਚ ਈਸਟਰਨ ਪੈਰੀਫੇਰਲ ਐਕਸਪ੍ਰੈੱਸਵੇ ਅਤੇ ਪੂਰਬ ਵਿੱਚ ਦਿੱਲੀ-ਹਾਵੜਾ ਬ੍ਰੌਡ ਗੇਜ਼ ਰੇਲਵੇ ਲਾਇਨ ਦੇ ਨਾਲ ਪੂਰਬੀ ਅਤੇ ਪੱਛਮੀ ਸਮਰਪਿਤ ਮਾਲ ਗਲਿਆਰਿਆਂ ਦੀ ਕ੍ਰੌਸਿੰਗ ਦੇ ਪਾਸ ਸਥਿਤ ਹੈ। ਆਈਆਈਟੀਜੀਐੱਨ ਦਾ (IITGN’s) ਰਣਨੀਤਕ ਸਥਾਨ ਅਦੁੱਤੀ ਕਨੈਕਟੀਵਿਟੀ ਸੁਨਿਸ਼ਚਿਤ ਕਰਦਾ ਹੈ ਕਿਉਂਕਿ ਮਲਟੀ ਮੋਡਲ ਕਨੈਕਟੀਵਿਟੀ ਦੇ ਲਈ ਹੋਰ ਬੁਨਿਆਦੀ ਢਾਂਚੇ ਇਸ ਪ੍ਰੋਜੈਕਟ ਦੇ  ਆਸਪਾਸ ਮੌਜੂਦ ਹਨ। ਨੌਇਡਾ-ਗ੍ਰੇਟਰ ਨੌਇਡਾ ਐਕਸਪ੍ਰੈੱਸਵੇ (5 ਕਿਲੋਮੀਟਰ),  ਯਮੁਨਾ ਐਕਸਪ੍ਰੈੱਸਵੇ (10 ਕਿਲੋਮੀਟਰ), ਦਿੱਲੀ ਏਅਰਪੋਰਟ (60 ਕਿਲੋਮੀਟਰ), ਜੇਵਰ ਏਅਰਪੋਰਟ (40 ਕਿਲੋਮੀਟਰ), ਅਜਾਇਬਪੁਰ ਰੇਲਵੇ ਸਟੇਸ਼ਨ(0.5 ਕਿਲੋਮੀਟਰ) ਅਤੇ ਨਿਊ ਦਾਦਰੀ ਡੀਐੱਫਸੀਸੀ ਸਟੇਸ਼ਨ (10 ਕਿਲੋਮੀਟਰ)( Noida-Greater Noida Expressway (5 km), Yamuna Expressway (10 km), Delhi Airport (60 km), Jewar Airport (40 km), Ajaibpur Railway Station (0.5 km) and New Dadri DFCC Station (10 km))। ਇਹ ਪ੍ਰੋਜੈਕਟ ਖੇਤਰ ਵਿੱਚ ਉਦਯੋਗਿਕ ਵਿਕਾਸ, ਆਰਥਿਕ  ਸਮ੍ਰਿੱਧੀ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

 

ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਲਗਭਗ 460 ਕਰੋੜ ਰੁਪਏ ਦੀ ਲਾਗਤ ਨਾਲ ਸੀਵੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) (sewage treatment plant-STP) ਦੇ ਨਿਰਮਾਣ ਸਹਿਤ ਪੁਨਰਨਿਰਮਿਤ ਮਥੁਰਾ ਸੀਵਰੇਜ ਯੋਜਨਾ ਦਾ  ਭੀ ਉਦਘਾਟਨ ਕਰਨਗੇ। ਇਸ ਕਾਰਜ ਨਾਲ ਮਸਾਨੀ ਵਿੱਚ 30 ਐੱਮਐੱਲਡੀ ਐੱਸਟੀਪੀ (MLD STP) ਦਾ ਨਿਰਮਾਣ, ਟ੍ਰਾਂਸ ਯਮੁਨਾ ਵਿੱਚ ਮੌਜੂਦਾ 30 ਐੱਮਐੱਲਡੀ ਦਾ ਅਤੇ ਮਸਾਨੀ ਵਿੱਚ 6.8 ਐੱਮਐੱਲਡੀ ਐੱਸਟੀਪੀ ਦੀ ਪੁਨਰ-ਸੁਰਜੀਤੀ ਅਤੇ 20 ਐੱਮਐੱਲਡੀ ਟੀਟੀਆਰਓ ਪਲਾਂਟ (ਤੀਜਾ ਦਰਜਾ ਟ੍ਰੀਟਮੈਂਟ ਅਤੇ ਰਿਵਰਸ ਓਸਮੋਸਿਸ ਪਲਾਂਟ) ਦਾ ਨਿਰਮਾਣ ਸ਼ਾਮਲ ਹੈ। ਪ੍ਰਧਾਨ ਮੰਤਰੀ ਮੁਰਾਦਾਬਾਦ (ਰਾਮਗੰਗਾ) ਸੀਵਰੇਜ ਪ੍ਰਣਾਲੀ ਅਤੇ ਐੱਸਟੀਪੀ ਕਾਰਜਾਂ (ਫੇਜ਼-1) ਦਾ ਭੀ ਉਦਘਾਟਨ ਕਰਨਗੇ। ਲਗਭਗ 330 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਪ੍ਰੋਜੈਕਟ ਵਿੱਚ 58 ਐੱਮਐੱਲਡੀ ਐੱਸਟੀਪੀ, ਲਗਭਗ 264 ਕਿਲੋਮੀਟਰ ਲੰਬਾ ਸੀਵਰੇਜ ਨੈੱਟਵਰਕ ਅਤੇ ਮੁਰਾਦਾਬਾਦ ਵਿੱਚ ਰਾਮਗੰਗਾ ਨਦੀ ਦੇ ਪ੍ਰਦੂਸ਼ਣ ਨਿਵਾਰਣ ਦੇ ਲਈ ਨੌਂ ਸੀਵੇਜ ਪੰਪਿੰਗ ਸਟੇਸ਼ਨ ਸ਼ਾਮਲ ਹਨ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...

Prime Minister Shri Narendra Modi paid homage today to Mahatma Gandhi at his statue in the historic Promenade Gardens in Georgetown, Guyana. He recalled Bapu’s eternal values of peace and non-violence which continue to guide humanity. The statue was installed in commemoration of Gandhiji’s 100th birth anniversary in 1969.

Prime Minister also paid floral tribute at the Arya Samaj monument located close by. This monument was unveiled in 2011 in commemoration of 100 years of the Arya Samaj movement in Guyana.