ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਬਲਰਾਮਪੁਰ, ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ ਅਤੇ 11 ਦਸੰਬਰ ਨੂੰ ਲਗਭਗ ਇੱਕ ਵਜੇ ਸਰਯੂ ਨਹਿਰ ਨੈਸ਼ਨਲ ਪ੍ਰੋਜੈਕਟ ਦਾ ਉਦਘਾਟਨ ਕਰਨਗੇ ।
ਸਾਲ 1978 ਵਿੱਚ ਪ੍ਰੋਜੈਕਟ ‘ਤੇ ਕੰਮ ਸ਼ੁਰੂ ਹੋ ਗਿਆ ਸੀ , ਲੇਕਿਨ ਬਜਟ ਸਮਰਥਨ ਦੀ ਨਿਰੰਤਰਤਾ, ਅੰਤਰ-ਵਿਭਾਗ ਤਾਲਮੇਲ ਅਤੇ ਸਮੁਚਿਤ ਨਿਗਰਾਨੀ ਦੇ ਅਭਾਵ ਵਿੱਚ , ਪ੍ਰੋਜੈਕਟ ਟਲਦਾ ਗਿਆ ਅਤੇ ਲਗਭਗ ਚਾਰ ਦਹਾਕੇ ਬੀਤ ਜਾਣ ਦੇ ਬਾਅਦ ਵੀ ਪੂਰਾ ਨਹੀਂ ਹੋ ਸਕਿਆ ਸੀ। ਕਿਸਾਨ ਭਲਾਈ ਤੇ ਉਨ੍ਹਾਂ ਦੇ ਸਸ਼ਕਤੀਕਰਣ ਅਤੇ ਰਾਸ਼ਟਰੀ ਮਹੱਤਵ ਦੇ ਲੰਬੇ ਸਮੇਂ ਤੋਂ ਟਲਦੇ ਆ ਰਹੇ ਹੈ, ਪ੍ਰੋਜੈਕਟਾਂ ਨੂੰ ਪ੍ਰਾਥਮਿਕਤਾ ਦੇ ਅਧਾਰ ‘ਤੇ ਪੂਰਾ ਕਰਨ ਦੇ ਪ੍ਰਧਾਨ ਮੰਤਰੀ ਦੇ ਨਜ਼ਰੀਏ ਦੀ ਬਦੌਲਤ ਇਸ ਪ੍ਰੋਜੈਕਟ ‘ਤੇ ਜ਼ਰੂਰੀ ਧਿਆਨ ਦਿੱਤਾ ਗਿਆ। ਨਤੀਜੇ ਵਜੋਂ 2016 ਵਿੱਚ , ਇਸ ਪ੍ਰੋਜੈਕਟ ਨੂੰ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਅਤੇ ਇਸ ਨੂੰ ਸਮਾਂ ਬੱਧ ਤਰੀਕੇ ਨਾਲ ਪੂਰਾ ਕਰਨ ਦਾ ਲਕਸ਼ ਨਿਰਧਾਰਿਤ ਕੀਤਾ ਗਿਆ । ਇਸ ਪ੍ਰਯਤਨ ਵਿੱਚ , ਨਵੀਆਂ ਨਹਿਰਾਂ ਦੇ ਨਿਰਮਾਣ ਲਈ ਨਵੇਂ ਸਿਰੇ ਤੋਂ ਭੂਮੀ ਅਧਿਗ੍ਰਹਿਣ ਕਰਨ ਅਤੇ ਪ੍ਰੋਜੈਕਟ ਦੀਆਂ ਖਾਮੀਆਂ ਨੂੰ ਦੂਰ ਕਰਨ ਲਈ ਨਵੇਂ ਸਮਾਧਾਨ ਕੀਤੇ ਗਏ। ਨਾਲ ਹੀ ਪਹਿਲਾਂ ਜੋ ਭੂਮੀ ਅਧਿਗ੍ਰਹਿਣ ਕੀਤੀ ਗਈ ਸੀ , ਉਸ ਨਾਲ ਸਬੰਧਿਤ ਲੰਬਿਤ ਮੁਕੱਦਮਿਆਂ ਨੂੰ ਨਿਪਟਾਇਆ ਗਿਆ। ਨਵੇਂ ਸਿਰੇ ਤੋਂ ਧਿਆਨ ਦੇਣ ਦੇ ਕਾਰਨ ਪ੍ਰੋਜੈਕਟ ਲਗਭਗ ਚਾਰ ਵਰ੍ਹਿਆਂ ਵਿੱਚ ਹੀ ਪੂਰੇ ਕਰ ਲਏ ਗਏ ।
ਸਰਯੂ ਨਹਿਰ ਨੈਸ਼ਨਲ ਪ੍ਰੋਜੈਕਟ ਦੇ ਨਿਰਮਾਣ ਦੀ ਕੁੱਲ ਲਾਗਤ 9800 ਕਰੋੜ ਰੁਪਏ ਤੋਂ ਅਧਿਕ ਹੈ, ਜਿਸ ਵਿਚੋਂ 4600 ਕਰੋੜ ਰੁਪਏ ਤੋਂ ਅਧਿਕ ਦਾ ਪ੍ਰਾਵਧਾਨ ਪਿਛਲੇ ਚਾਰ ਵਰ੍ਹਿਆਂ ਵਿੱਚ ਕੀਤਾ ਗਿਆ। ਪ੍ਰੋਜੈਕਟ ਵਿੱਚ ਪੰਜ ਨਦੀਆਂ – ਘਾਘਰਾ, ਸਰਯੂ, ਰਾਪਤੀ , ਬਾਣਗੰਗਾ ਅਤੇ ਰੋਹਿਣੀ ਨੂੰ ਆਪਸ ਵਿੱਚ ਜੋੜਨ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ, ਤਾਕਿ ਖੇਤਰ ਦੇ ਲਈ ਜਲ ਸੰਸਾਧਨ ਦਾ ਸਮੁਚਿਤ ਉਪਯੋਗ ਸੁਨਿਸ਼ਚਿਤ ਹੋ ਸਕੇ ।
ਇਸ ਪ੍ਰੋਜੈਕਟ ਨਾਲ 14 ਲੱਖ ਹੈਕਟੇਅਰ ਤੋਂ ਅਧਿਕ ਜ਼ਮੀਨ ਦੀ ਸਿੰਚਾਈ ਲਈ ਪਾਣੀ ਦੀ ਉਪਲਬਧਤਾ ਸੁਨਿਸ਼ਚਿਤ ਹੋਵੇਗੀ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ 6200 ਤੋਂ ਅਧਿਕ ਪਿੰਡਾਂ ਦੇ ਲਗਭਗ 29 ਲੱਖ ਕਿਸਾਨਾਂ ਨੂੰ ਲਾਭ ਪਹੁੰਚੇਗਾ । ਇਸ ਨਾਲ ਪੂਰਬੀ ਉੱਤਰ ਪ੍ਰਦੇਸ਼ ਦੇ ਨੌਂ ਜ਼ਿਲ੍ਹਿਆਂ – ਬਹਰਾਇਚ, ਸ਼੍ਰਾਵਸਤੀ , ਬਲਰਾਮਪੁਰ , ਗੋਂਡਾ , ਸਿਧਾਰਥਨਗਰ , ਬਸਤੀ , ਸੰਤ ਕਬੀਰ ਨਗਰ , ਗੋਰਖਪੁਰ ਅਤੇ ਮਹਾਰਾਜਗੰਜ ਨੂੰ ਲਾਭ ਮਿਲੇਗਾ । ਖੇਤਰ ਦੇ ਕਿਸਾਨ, ਜੋ ਪ੍ਰੋਜੈਕਟ ਵਿੱਚ ਅਤਿਅਧਿਕ ਦੇਰੀ ਦੀ ਵਜ੍ਹਾ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਵਿੱਚ ਸਨ , ਹੁਣ ਉੱਨਤ ਸਿੰਚਾਈ ਸਮਰੱਥਾ ਨਾਲ ਉਨ੍ਹਾਂ ਨੂੰ ਬਹੁਤ ਲਾਭ ਪਹੁੰਚੇਗਾ। ਹੁਣ ਉਹ ਵੱਡੇ ਪੈਮਾਨੇ ‘ਤੇ ਫਸਲ ਦੀ ਪੈਦਾਵਾਰ ਕਰ ਸਕਣਗੇ ਅਤੇ ਖੇਤਰ ਦੀ ਖੇਤੀਬਾੜੀ ਸਮਰੱਥਾ ਨੂੰ ਵਧਾਉਣ ਦੇ ਸਮਰੱਥ ਹੋਣਗੇ ।