Quoteਪ੍ਰਧਾਨ ਮੰਤਰੀ ਅਯੁੱਧਿਆ ਵਿੱਚ ਨਾਗਰਿਕ ਸੁਵਿਧਾਵਾਂ ਦੇ ਸੁਧਾਰ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ 11,100 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
Quoteਪ੍ਰਧਾਨ ਮੰਤਰੀ ਅਯੁੱਧਿਆ ਹਵਾਈ ਅੱਡੇ ਦਾ ਉਦਘਾਟਨ ਕਰਨਗੇ; ਆਗਾਮੀ ਸ਼੍ਰੀ ਰਾਮ ਮੰਦਿਰ ਦੀ ਵਾਸਤੂਕਲਾ ਨੂੰ ਦਰਸਾਉਣ ਲਈ ਟਰਮੀਨਲ ਦੀ ਬਿਲਡਿੰਗ ਦੇ ਅਗਲੇ-ਭਾਗ ਦਾ ਵੀ ਉਦਘਾਟਨ ਕਰਨਗੇ
Quoteਪ੍ਰਧਾਨ ਮੰਤਰੀ ਅਯੁੱਧਿਆ ਧਾਮ ਜੰਕਸ਼ਨ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ
Quoteਪ੍ਰਧਾਨ ਮੰਤਰੀ ਦੋ ਨਵੀਆਂ ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣ ਦੀ ਲੜੀ ਵਿੱਚ ਦੇਸ਼ ਵਿੱਚ ਅੰਮ੍ਰਿਤ ਭਾਰਤ ਟ੍ਰੇਨਾਂ ਦਾ ਸੰਚਾਲਨ ਸ਼ੁਹੂ ਹੋ ਜਾਏਗਾ
Quoteਪ੍ਰਧਾਨ ਮੰਤਰੀ ਛੇ ਨਵੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ
Quoteਆਗਾਮੀ ਸ਼੍ਰੀ ਰਾਮ ਮੰਦਿਰ ਤੱਕ ਪਹੁੰਚ ਵਧਾਉਣ ਦੇ ਲਈ, ਪ੍ਰਧਾਨ ਮੰਤਰੀ ਅਯੁੱਧਿਆ ਵਿੱਚ ਚਾਰ ਨਵੇਂ ਵਿਕਸਿਤ, ਚੌੜੀਆਂ ਅਤੇ ਸੁੰਦਰੀਕਰਣ ਸੜਕਾਂ ਦਾ ਉਦਘਾਟਨ ਕਰਨਗੇ
Quoteਪ੍ਰਧਾਨ ਮੰਤਰੀ ਅਯੁੱਧਿਆ ਵਿੱਚ 2180 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤੀ ਜਾ ਰਹੀ ਗ੍ਰੀਨਫੀਲਡ ਟਾਊਨਸ਼ਿਪ ਦਾ ਨੀਂਹ ਪੱਥਰ ਰੱਖਣਗੇ
Quoteਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਵਿੱਚ 4600 ਕਰੋੜ ਤੋਂ ਅਧਿਕ ਦੇ ਹੋਰ ਵਿਭਿੰਨ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 30 ਦਸੰਬਰ, 2023 ਨੂੰ ਉੱਤਰ ਪ੍ਰਦੇਸ਼ ਵਿੱਚ ਅਯੁੱਧਿਆ ਦਾ ਦੌਰਾ ਕਰਨਗੇ।

ਲਗਭਗ 11:15 ਵਜੇ, ਪ੍ਰਧਾਨ ਮੰਤਰੀ ਪੁਨਰਵਿਕਸਿਤ ਅਯੁੱਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਅਤੇ ਨਵੀਆਂ ਅੰਮ੍ਰਿਤ ਭਾਰਤ ਟ੍ਰੇਨਾਂ ਅਤੇ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਉਹ ਕਈ ਹੋਰ ਰੇਲਵੇ ਪ੍ਰੋਜੈਕਟਸ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਦੁਪਹਿਰ ਲਗਭਗ 12:15 ਵਜੇ ਪ੍ਰਧਾਨ ਮੰਤਰੀ ਨਵ ਨਿਰਮਿਤ ਅਯੁੱਧਿਆ ਏਅਰਪੋਰਟ ਦਾ ਉਦਘਾਟਨ ਕਰਨਗੇ। ਦੁਪਹਿਰ ਲਗਭਗ ਇੱਕ ਵਜੇ ਪ੍ਰਧਾਨ ਮੰਤਰੀ ਇੱਕ ਪਬਲਿਕ ਪ੍ਰੋਗਰਾਮ ਵਿੱਚ ਭਾਗ ਲੈਣਗੇ, ਜਿੱਥੇ ਉਹ ਰਾਜ ਵਿੱਚ 15,700 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਸਾਰੇ ਪ੍ਰੋਜੈਕਟਸ ਰਾਸ਼ਟਰ ਦੇ ਲਈ ਬਹੁਤ ਮਹੱਤਵ ਰੱਖਦੇ ਹਨ। ਇਨ੍ਹਾਂ ਵਿੱਚ ਅਯੁੱਧਿਆ ਅਤੇ ਉਸ ਦੇ ਆਸਪਾਸ ਦੇ ਖੇਤਰਾਂ ਦੇ ਵਿਕਾਸ ਦੇ ਲਈ ਲਗਭਗ 11,100 ਕਰੋੜ ਰੁਪਏ ਦੇ ਪ੍ਰੋਜੈਕਟਾਂ ਅਤੇ ਪੂਰੇ ਉੱਤਰ ਪ੍ਰਦੇਸ਼ ਵਿੱਚ ਹੋਰ ਪ੍ਰੋਜੈਕਟਾਂ ਨਾਲ ਸਬੰਧਿਤ ਲਗਭਗ 4600 ਕਰੋੜ ਰੁਪਏ ਦੇ ਪ੍ਰੋਜੈਕਟਸ ਸ਼ਾਮਲ ਹਨ।

ਪ੍ਰਧਾਨ ਮੰਤਰੀ ਦੀ ਪਰਿਕਲਪਨਾ ਅਯੁੱਧਿਆ ਵਿੱਚ ਆਧੁਨਿਕ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ, ਕਨੈਕਟੀਵਿਟੀ ਵਿੱਚ ਸੁਧਾਰ ਕਰਨਾ ਅਤੇ ਸ਼ਹਿਰ ਦੇ ਸਮ੍ਰਿੱਧ ਇਤਿਹਾਸ ਅਤੇ ਵਿਰਾਸਤ ਦੇ ਅਨੁਰੂਪ ਨਾਗਰਿਕ ਸੁਵਿਧਾਵਾਂ ਦਾ ਕਾਇਆਕਲਪ ਕਰਨਾ ਹੈ। ਇਸ ਪਰਿਕਲਪਨਾ ਨੂੰ ਸਾਕਾਰ ਰੂਪ ਦੇਣ ਦੇ ਲਈ ਸ਼ਹਿਰ ਵਿੱਚ ਇੱਕ ਨਵੇਂ ਹਵਾਈ ਅੱਡੇ, ਨਵੇਂ ਪੁਨਰਵਿਕਸਿਤ ਰੇਲਵੇ ਸਟੇਸ਼ਨ, ਨਵ ਮੁੜਵਿਕਸਿਤ, ਚੌੜੀਆਂ ਅਤੇ ਸੁੰਦਰੀਕਰਣ ਸੜਕਾਂ ਅਤੇ ਹੋਰ ਨਾਗਰਿਕ ਇਨਫ੍ਰਾਸਟ੍ਰਕਚਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ, ਕਈ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਏਗਾ, ਜੋ ਅਯੁੱਧਿਆ ਅਤੇ ਉਸ ਦੇ ਆਸਪਾਸ ਨਾਗਰਿਕ ਸੁਵਿਧਾਵਾਂ ਦੇ ਸੁੰਦਰੀਕਰਣ ਅਤੇ ਸੁਧਾਰ ਵਿੱਚ ਯੋਗਦਾਨ ਦੇਣਗੇ।

ਅਯੁੱਧਿਆ ਹਵਾਈ ਅੱਡਾ

ਅਤਿਆਧੁਨਿਕ ਹਵਾਈ ਅੱਡੇ ਦੇ ਪਹਿਲੇ ਫੇਸ ਨੂੰ 1450 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਹਵਾਈ ਅੱਡਿਆਂ ਦੇ ਟਰਮੀਨਲ ਦੀ ਬਿਲਡਿੰਗ ਦਾ ਖੇਤਰਫਲ 6500 ਵਰਗਮੀਟਰ ਹੋਵੇਗਾ, ਜੋ ਸਾਲਾਨਾ ਲਗਭਗ 10 ਲੱਖ ਯਾਤਰੀਆਂ ਦੀ ਸੇਵਾ ਦੇ ਲਈ ਸਿਰਜਿਤ ਹੋਵੇਗਾ। ਟਰਮੀਨਲ ਦੀ ਬਿਲਡਿੰਗ ਦਾ ਅਗਲਾ ਭਾਗ ਅਯੁੱਧਿਆ ਦੇ ਆਗਾਮੀ ਸ਼੍ਰੀ ਰਾਮ ਮੰਦਿਰ ਦੀ ਵਾਸਤੂਕਲਾ ਨੂੰ ਦਰਸਾਉਂਦਾ ਹੈ। ਟਰਮੀਨਲ ਦੀ ਬਿਲਡਿੰਗ ਦੇ ਅੰਦਰੂਨੀ ਹਿੱਸਿਆਂ ਨੂੰ ਸਥਾਨਕ ਕਲਾ, ਪੇਂਟਿੰਗ ਅਤੇ ਭਗਵਾਨ ਸ਼੍ਰੀ ਰਾਮ ਦੇ ਜੀਵਨ ਨੂੰ ਦਰਸਾਉਂਦੀਆਂ ਕੰਧ-ਚਿੱਤਰਾਂ ਨਾਲ ਸਜਾਇਆ ਗਿਆ ਹੈ।  ਅਯੁੱਧਿਆ ਹਵਾਈ ਅੱਡੇ ਦੇ ਟਰਮੀਨਲ ਦੀ ਬਿਲਡਿੰਗ ਵਿਭਿੰਨ ਸੁਵਿਧਾਵਾਂ ਨਾਲ ਲੈਸ ਹੈ, ਜਿਵੇਂ ਕਿ ਇੰਸੂਲੇਟਿਡ ਛੱਤ ਪ੍ਰਣਾਲੀ, ਐਲਈਡੀ ਲਾਈਟਿੰਗ, ਰੇਨ ਵਾਟਰ ਹਾਰਵੈਸਟਿੰਗ, ਫੁਹਾਰੇ ਨਾਲ ਲੈਂਡਸਕੇਪਿੰਗ, ਵਾਟਰ ਟ੍ਰੀਟਮੈਂਟ ਪਲਾਂਟ, ਸੀਵਰੇਜ ਟ੍ਰੀਟਮੈਂਟ ਪਲਾਂਟ, ਸੋਲਰ ਪਾਵਰ ਪਲਾਂਟ ਅਤੇ ਹੋਰ ਬਹੁਤ ਸਾਰੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਹ ਸਾਰੀਆਂ ਸੁਵਿਧਾਵਾਂ ਗ੍ਰਹਿ - 5 ਸਟਾਰ ਰੇਟਿੰਗ ਦੇ ਅਨੁਰੂਪ ਹੋਣਗੀਆਂ। ਹਵਾਈ ਅੱਡੇ ਨਾਲ ਖੇਤਰ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਟੂਰਿਜ਼ਮ, ਕਾਰੋਬਾਰੀ ਗਤੀਵਿਧੀਆਂ ਅਤੇ ਰੋਜ਼ਗਾਰ ਦੇ ਅਵਸਰਾਂ ਨੂੰ ਹੁਲਾਰਾ ਮਿਲੇਗਾ।

ਅਯੁੱਧਿਆ ਧਾਮ ਰੇਲਵੇ ਸਟੇਸ਼ਨ

ਪੁਨਰ ਵਿਕਸਿਤ ਅਯੁੱਧਿਆ ਰੇਲਵੇ ਸਟੇਸ਼ਨ ਦਾ ਫੇਸ 1- ਜਿਸ ਨੂੰ ਅਯੁੱਧਿਆ ਧਾਮ ਜੰਕਸ਼ਨ ਰੇਲਵੇ ਸਟੇਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ- 240 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਤਿੰਨ ਮੰਜ਼ਿਲਾ ਆਧੁਨਿਕ ਰੇਲਵੇ ਸਟੇਸ਼ਨ ਦੀ ਇਮਾਰਤ ਲਿਫਟ, ਐਸਕੇਲੇਟਰ, ਫੂਡ ਪਲਾਜ਼ਾ, ਪੂਜਾ-ਅਰਚਨਾ ਦੀ ਸਮੱਗਰੀ ਦੀਆਂ ਦੁਕਾਨਾਂ, ਕਲੌਕ ਰੂਮ, ਚਾਈਲਡ ਕੇਅਰ ਰੂਮ, ਵੇਟਿੰਗ ਹਾਲ, ਜਿਹੀਆਂ ਸਾਰੀਆਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ। ਸਟੇਸ਼ਨ ਇਮਾਰਤ ‘ਸਾਰਿਆਂ ਦੇ ਲਈ ਸੁਲਭ’ ਅਤੇ ‘ਆਈਜੀਬੀਸੀ ਪ੍ਰਮਾਣਿਤ ਗ੍ਰੀਨ ਸਟੇਸ਼ਨ ਭਵਨ’ ਹੋਵੇਗਾ।

ਅੰਮ੍ਰਿਤ ਭਾਰਤ ਟ੍ਰੇਨਾਂ, ਵੰਦੇ ਭਾਰਤ ਟ੍ਰੇਨਾਂ ਅਤੇ ਹੋਰ ਰੇਲ ਪ੍ਰੋਜੈਕਟਸ

ਅਯੁੱਧਿਆ ਧਾਮ ਜੰਕਸ਼ਨ ਰੇਲਵੇ ਸਟੇਸ਼ਨ ਦੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇਸ਼ ਵਿੱਚ ਸੁਪਰਫਾਸਟ ਯਾਤਰੀ ਟ੍ਰੇਨਾਂ ਦੀ ਇੱਕ ਨਵੀਂ ਕੈਟੇਗਰੀ –ਅੰਮ੍ਰਿਤ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣਗੇ। ਅੰਮ੍ਰਿਤ ਭਾਰਤ ਟ੍ਰੇਨ ਨਾਨ-ਏਅਰ ਕੰਡੀਸ਼ਨਡ ਕੋਚਿਜ਼ ਵਾਲੀ ਇੱਕ ਐੱਲਐੱਚਬੀ ਪੁਸ਼ ਪੁਲ ਟ੍ਰੇਨ ਹੈ। ਬਿਹਤਰ ਗਤੀ ਦੇ ਲਈ ਇਸ ਟ੍ਰੇਨ ਦੇ ਦੋਵੇਂ ਛੋਰਾਂ ‘ਤੇ ਇੰਜਣ ਲਗੇ ਹਨ। ਇਹ ਰੇਲ ਯਾਤਰੀਆਂ ਦੇ ਲਈ ਸੁੰਦਰ ਅਤੇ ਆਕਰਸ਼ਕ ਡਿਜ਼ਾਈਨ ਵਾਲੀਆਂ ਸੀਟਾਂ, ਬਿਹਤਰ ਸਮਾਨ ਰੈਕ, ਉਪਯੁਕਤ ਮੋਬਾਈਲ ਹੋਲਡਰ ਦੇ ਨਾਲ ਮੋਬਾਈਲ ਚਾਰਜ਼ਿੰਗ ਪੁਆਇੰਟ, ਐੱਲਈਡੀ ਲਾਈਟ, ਸੀਸੀਟੀਵੀ, ਪਬਲਿਕ ਇਨਫਰਮੇਸ਼ਨ ਸਿਸਟਮ ਜਿਹੀਆਂ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਦੀ ਹੈ। ਪ੍ਰਧਾਨ ਮੰਤਰੀ ਛੇ ਨਵੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਵੀ ਹਰੀ ਝੰਡੀ ਦਿਖਾਉਣਗੇ।

ਪ੍ਰਧਾਨ ਮੰਤਰੀ ਦੋ ਨਵੀਆਂ ਅੰਮ੍ਰਿਤ ਭਾਰਤ ਟ੍ਰੇਨਾਂ ਅਰਥਾਤ ਦਰਭੰਗਾ-ਅਯੁੱਧਿਆ-ਆਨੰਦ ਵਿਹਾਰ ਟਰਮੀਨਲ ਅੰਮ੍ਰਿਤ ਭਾਰਤ ਐਕਸਪ੍ਰੈੱਸ ਅਤੇ ਮਾਲਦਾ ਟਾਊਨ-ਸਰ ਐੱਮ ਵਿਸ਼ਵੇਸ਼ਰੈਯਾ ਟਰਮੀਨਲ (ਬੰਗਲੁਰੂ) ਅੰਮ੍ਰਿਤ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣਗੇ।

ਪ੍ਰਧਾਨ ਮੰਤਰੀ ਛੇ ਨਵੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਵੀ ਹਰੀ ਝੰਡੀ ਦਿਖਾਉਣਗੇ। ਇਨ੍ਹਾਂ ਵਿੱਚ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ; ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ; ਕੋਇੰਬਟੂਰ-ਬੰਗਲੌਰ ਕੈਂਟ ਵੰਦੇ ਭਾਰਤ ਐਕਸਪ੍ਰੈੱਸ; ਮੈਂਗਲੋਰ –ਮੰਡਗਾਂਵ ਵੰਦੇ ਭਾਰਤ ਐਕਸਪ੍ਰੈੱਸ; ਜਾਲਨਾ-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਅਤੇ ਅਯੁੱਧਿਆ-ਆਨੰਦ ਵਿਹਾਰ ਟਰਮੀਨਲ ਵੰਦੇ ਭਾਰਤ ਐਕਸਪ੍ਰੈੱਸ ਸ਼ਾਮਲ ਹਨ।

ਪ੍ਰਧਾਨ ਮੰਤਰੀ ਖੇਤਰ ਵਿੱਚ ਰੇਲ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੇ ਲਈ 2300 ਕਰੋੜ ਰੁਪਏ ਦੇ ਤਿੰਨ ਰੇਲਵੇ ਪ੍ਰੋਜੈਕਟਸ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰੋਜੈਕਟਾਂ ਵਿੱਚ ਰੂਮਾ ਚਕੇਰੀ-ਚੰਦੇਰੀ ਤੀਸਰੀ ਲਾਈਨ ਪ੍ਰੋਜੈਕਟ ਸ਼ਾਮਲ ਹਨ; ਜੌਨਪੁਰ-ਅਯੁੱਧਿਆ-ਬਾਰਾਬੰਕੀ ਡਬਲਿੰਗ ਪ੍ਰੋਜੈਕਟ ਦੇ ਜੌਨਪੁਰ-ਤੁਲਸੀ ਨਗਰ, ਅਕਬਰਪੁਰ-ਅਯੁੱਧਿਆ, ਸੋਹਾਵਲ-ਪਟਰੰਗਾ ਅਤੇ ਸਫਦਰਗੰਜ਼-ਰਸੌਲੀ ਸੈਕਸ਼ਨ; ਅਤੇ ਮਲਹੌਰ-ਡਾਲੀਗੰਜ ਰੇਲਵੇ ਸੈਕਸ਼ਨ ਦਾ ਡਬਲਿੰਗ ਅਤੇ ਇਲੈਕਟ੍ਰੀਫਿਕੇਸ਼ਨ ਪ੍ਰੋਜੈਕਟਸ ਸ਼ਾਮਲ ਹਨ।

ਅਯੁੱਧਿਆ ਵਿੱਚ ਨਾਗਰਿਕ ਬੁਨਿਆਦੀ ਢਾਂਚੇ ਵਿੱਚ ਸੁਧਾਰ

ਆਗਾਮੀ ਸ਼੍ਰੀ ਰਾਮ ਮੰਦਿਰ ਤੱਕ ਪਹੁੰਚ ਵਧਾਉਣ ਦੇ ਲਈ, ਪ੍ਰਧਾਨ ਮੰਤਰੀ ਅਯੁੱਧਿਆ ਵਿੱਚ ਚਾਰ ਨਵੇਂ ਮੁੜ ਵਿਕਸਿਤ, ਚੌੜੀਆਂ ਅਤੇ ਸੁੰਦਰੀਕਰਣ ਸੜਕਾਂ–ਰਾਮਪਥ, ਭਗਤੀਪਥ, ਧਰਮਪਥ ਅਤੇ ਸ਼੍ਰੀ ਰਾਮ ਜਨਮਭੂਮੀ ਪਥ ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਕਈ ਪ੍ਰੋਜੈਕਟਾਂ  ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜੋ ਨਾਗਰਿਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਗੇ ਅਤੇ ਅਯੁੱਧਿਆ ਅਤੇ ਉਸ ਦੇ ਆਸਪਾਸ ਜਨਤਕ ਸਥਾਨਾਂ ਨੂੰ ਸੁੰਦਰ ਬਣਾਉਣਗੇ। ਇਨ੍ਹਾਂ ਉਦਘਾਟਨ ਪ੍ਰੋਜੈਕਟਾਂ ਵਿੱਚ ਰਾਜਸ਼੍ਰੀ ਦਸ਼ਰਥ ਆਟੋਨੋਮਸ ਸਟੇਟ ਮੈਡੀਕਲ ਕਾਲਜ; ਅਯੁੱਧਿਆ-ਸੁਲਤਾਨਪੁਰ ਰੋਡ-ਹਵਾਈ ਅੱਡੇ ਨੂੰ ਜੋੜਨ ਵਾਲੀ ਫੋਰ-ਲੇਨ ਸੜਕ; ਐੱਨਐੱਚ-27 ਬਾਈਪਾਸ ਮਹੋਬਰਾ ਬਜ਼ਾਰ ਤੋਂ ਹੁੰਦੇ ਹੋਏ ਟੇਢੀ ਬਜ਼ਾਰ ਸ਼੍ਰੀ ਰਾਮ ਜਨਮਭੂਮੀ ਤੱਕ ਫੋਰ-ਲੇਨ ਸੜਕ; ਸ਼ਹਿਰ ਭਰ ਵਿੱਚ ਕਈ ਸੁੰਦਰ ਸੜਕਾਂ ਅਤੇ ਅਯੁੱਧਿਆ ਬਾਈਪਾਸ; ਐੱਨਐੱਚ-330ਏ ਦਾ ਜਗਦੀਸ਼ਪੁਰ-ਫ਼ੈਜ਼ਾਬਾਦ ਸੈਕਸ਼ਨ; ਮਹੋਲੀ-ਬੜਾਗਾਂਵ- ਡਯੋਡੀ ਮਾਰਗ ਅਤੇ ਜਸਰਪੁਰ-ਭਾਊਪੁਰ-ਗੰਗਾਰਾਮਨ-ਸੁਰੇਸ਼ਨਗਰ ਮਾਰਗ ਦਾ ਚੌੜੀਕਰਨ ਅਤੇ ਮਜ਼ਬੂਤੀਕਰਣ; ਪੰਡਕੋਸੀ ਪਰਿਕਰਮਾ ਮਾਰਗ ‘ਤੇ ਬੜੀ ਬੁਆ ਰੇਲਵੇ ਕ੍ਰਾਸਿੰਗ ‘ਤੇ ਆਰਓਬੀ; ਗ੍ਰਾਮ ਪਿਖਰੌਲੀ ਵਿੱਚ ਸੌਲਿਡ ਵੇਸਟ ਟ੍ਰੀਟਮੈਂਟ ਪਲਾਂਟ; ਅਤੇ ਡਾ. ਬ੍ਰਜਕਿਸ਼ੋਰ ਹੋਮਿਓਪੈਥਿਕ ਕਾਲਜ ਅਤੇ ਹਸਪਤਾਲ ਵਿੱਚ ਨਵੀਆਂ ਇਮਾਰਤਾਂ ਅਤੇ ਕਲਾਸਾਂ, ਸਹਿਤ ਹੋਰ ਸ਼ਾਮਲ ਹਨ। ਪ੍ਰਧਾਨ ਮੰਤਰੀ ‘ਮੁੱਖਮੰਤਰੀ ਨਗਰ ਸਿਰਜਣ ਯੋਜਨਾ’ ਦੇ ਕਾਰਜ ਅਤੇ ਪੰਜ ਪਾਰਕਿੰਗ ਅਤੇ ਵਣਜ ਸੁਵਿਧਾਵਾਂ ਨਾਲ ਸਬੰਧਿਤ ਕਾਰਜਾਂ ਦਾ ਵੀ ਉਦਘਾਟਨ ਕਰਨਗੇ।

ਅਯੁੱਧਿਆ ਵਿੱਚ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ

ਪ੍ਰਧਾਨ ਮੰਤਰੀ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ, ਜੋ ਅਯੁੱਧਿਆ ਵਿੱਚ ਨਾਗਰਿਕ ਸੁਵਿਧਾਵਾਂ ਦੇ ਸੁਧਾਰ ਵਿੱਚ ਮਦਦ ਕਰਨਗੇ ਅਤੇ ਨਾਲ ਹੀ ਸ਼ਹਿਰ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਵੀ ਮਜ਼ਬੂਤ ਕਰਨਗੇ। ਇਨ੍ਹਾਂ ਵਿੱਚ ਅਯੁੱਧਿਆ ਵਿੱਚ ਚਾਰ ਇਤਿਹਾਸਕ ਪ੍ਰਵੇਸ਼ ਦੁਆਰਾਂ ਦੀ ਸੰਭਾਲ਼ ਅਤੇ ਸੁੰਦਰੀਕਰਣ; ਗੁਪਤਾਰ ਘਾਟ ਅਤੇ ਰਾਜਘਾਟ ਦੇ ਦਰਮਿਆਨ ਨਵੇਂ ਕੰਕ੍ਰੀਟ ਘਾਟ ਅਤੇ ਪਹਿਲਾਂ ਤੋਂ ਨਿਰਮਿਤ ਘਾਟਾਂ ਦਾ ਨਵੀਨੀਕਰਨ; ਨਵਾਂ ਘਾਟ ਤੋਂ ਲਕਸ਼ਮਣ ਘਾਟ ਤੱਕ ਟੂਰਿਸਟ ਸੁਵਿਧਾਵਾਂ ਦਾ ਵਿਕਾਸ ਅਤੇ ਸੁੰਦਰੀਕਰਣ; ਰਾਮ ਕੀ ਪੈੜ੍ਹੀ ‘ਤੇ ਦੀਪਉਤਸਵ ਅਤੇ ਹੋਰ ਮੇਲਿਆਂ ਦੇ ਲਈ ਵਿਜ਼ੀਟਰਸ ਗੈਲਰੀਆਂ ਦਾ ਨਿਰਮਾਣ; ਰਾਮ ਕੀ ਪੈੜ੍ਹੀ ਤੋਂ ਰਾਜਘਾਟ ਅਤੇ ਰਾਜਘਾਟ ਤੋਂ ਰਾਮ ਮੰਦਿਰ ਤੱਕ ਤੀਰਥ ਪਥ ਦਾ ਮਜ਼ਬੂਤੀਕਰਣ ਅਤੇ ਨਵੀਨੀਕਰਣ ਸ਼ਾਮਲ ਹੈ।

ਪ੍ਰਧਾਨ ਮੰਤਰੀ ਅਯੁੱਧਿਆ ਵਿੱਚ 2180 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਹੋਣ ਵਾਲੇ ਗ੍ਰੀਨਫੀਲਡ ਟਾਊਨਸ਼ਿਪ ਅਤੇ ਲਗਭਗ 300 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਹੋਣ ਵਾਲੀ ਵਸ਼ਿਸ਼ਟ ਕੁੰਜ ਆਵਾਸੀਯ ਯੋਜਨਾ ਦਾ ਨੀਂਹ ਪੱਥਰ ਵੀ ਰੱਖਣਗੇ।

ਪ੍ਰਧਾਨ ਮੰਤਰੀ ਐੱਨਐੱਚ-28 (ਨਵਾਂ ਐੱਨਐੱਚ-27) ਲਖਨਊ-ਅਯੁੱਧਿਆ ਸੈਕਸ਼ਨ ਦਾ ਨੀਂਹ ਪੱਥਰ ਵੀ ਰੱਖਣਗੇ; ਮੌਜੂਦਾ ਅਯੁੱਧਿਆ ਬਾਈਪਾਸ ਐੱਨਐੱਚ-28 (ਨਵਾਂ ਐੱਨਐੱਚ-27) ਦਾ ਮਜ਼ਬੂਤੀਕਰਣ ਅਤੇ ਸੰਸੋਧਨ; ਅਯੁੱਧਿਆ ਵਿੱਚ ਸੀਆਈਪੀਈਟੀ ਕੇਂਦਰ ਦੀ ਸਥਾਪਨਾ ਅਤੇ ਨਗਰ ਨਿਗਮ ਅਯੁੱਧਿਆ ਅਤੇ ਅਯੁੱਧਿਆ ਡਿਵੈਲਪਮੈਂਟ ਅਥਾਰਟੀ ਆਫਿਸ ਦਾ ਨਿਰਮਾਣ ਕਾਰਜ।

ਉੱਤਰ ਪ੍ਰਦੇਸ਼ ਭਰ ਵਿੱਚ ਹੋਰ ਪ੍ਰੋਜੈਕਟਸ

ਜਨਤਕ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਵਿੱਚ ਹੋਰ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਵਿੱਚ ਗੋਸਾਈਂ ਦੀ ਬਜ਼ਾਰ ਬਾਈਪਾਸ-ਵਾਰਾਣਸੀ (ਘਾਘਰਾ ਬ੍ਰਿਜ-ਵਾਰਾਣਸੀ) (ਐੱਨਐੱਚ-233) ਦਾ ਫੋਰ-ਲੇਨ ਚੌੜੀਕਰਣ ਸ਼ਾਮਲ ਹੈ। ਇਸ ਦੇ ਇਲਾਵਾ ਹੋਰ ਪ੍ਰੋਜੈਕਟਾਂ ਵਿੱਚ ਐੱਨਐੱਚ-730 ਦੇ ਖੁਟਾਰ ਤੋਂ ਲਖੀਮਪੁਰ ਸੈਕਸ਼ਨ ਦਾ ਮਜ਼ਬੂਤੀਕਰਣ ਅਤੇ ਅੱਪਗ੍ਰੇਡੇਸ਼ਨ; ਅਮੇਠੀ ਜ਼ਿਲ੍ਹੇ ਦੇ ਤ੍ਰਿਸ਼ੁੰਡੀ ਵਿੱਚ ਐੱਲਪੀਜੀ ਪਲਾਂਟ ਦਾ ਸਮਰੱਥਾ ਵਾਧਾ; ਪੰਖਾ ਵਿੱਚ 30 ਐੱਮਐੱਲਡੀ ਅਤੇ ਜਾਜਮਊ, ਕਾਨਪੁਰ ਵਿੱਚ 130 ਐੱਮਐੱਲਡੀ ਦਾ ਸੀਵੇਜ਼ ਟ੍ਰੀਟਮੈਂਟ ਪਲਾਂਟ; ਉੱਨਾਵ ਜ਼ਿਲ੍ਹੇ ਵਿੱਚ ਨਾਲੀਆਂ ਨੂੰ ਠੀਕ ਕਰਨਾ ਅਤੇ ਮੋੜਨਾ ਅਤੇ ਸੀਵੇਜ਼ ਟ੍ਰੀਟਮੈਂਟ ਵਰਕ; ਅਤੇ ਕਾਨਪੁਰ ਦੇ ਜਾਜਮਊ ਵਿੱਚ ਟੇਨਰੀ ਕਲਸਟਰ ਦੇ ਲਈ ਸੀਈਟੀਪੀ ਸ਼ਾਮਲ ਹੈ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
We've to achieve greater goals of strong India, says PM Narendra Modi

Media Coverage

We've to achieve greater goals of strong India, says PM Narendra Modi
NM on the go

Nm on the go

Always be the first to hear from the PM. Get the App Now!
...
Prime Minister condoles the passing of His Highness Prince Karim Aga Khan IV
February 05, 2025

The Prime Minister, Shri Narendra Modi today condoled the passing of His Highness Prince Karim Aga Khan IV. PM lauded him as a visionary, who dedicated his life to service and spirituality. He hailed his contributions in areas like health, education, rural development and women empowerment.

In a post on X, he wrote:

“Deeply saddened by the passing of His Highness Prince Karim Aga Khan IV. He was a visionary, who dedicated his life to service and spirituality. His contributions in areas like health, education, rural development and women empowerment will continue to inspire several people. I will always cherish my interactions with him. My heartfelt condolences to his family and the millions of followers and admirers across the world.”