ਪ੍ਰਧਾਨ ਮੰਤਰੀ 8 ਤੋਂ 10 ਮਾਰਚ, 2024 ਤੱਕ ਅਸਾਮ, ਅਰੁਣਾਚਲ ਪ੍ਰਦੇਸ਼, ਪੱਛਮ ਬੰਗਾਲ ਅਤੇ ਉੱਤਰ ਪ੍ਰਦੇਸ਼ ਦੇ ਦੌਰੇ ‘ਤੇ ਰਹਿਣਗੇ।
8 ਮਾਰਚ ਨੂੰ ਪ੍ਰਧਾਨ ਮੰਤਰੀ ਅਸਾਮ ਦੀ ਯਾਤਰਾ ਕਰਨਗੇ। 9 ਮਾਰਚ ਨੂੰ ਸਵੇਰੇ ਲਗਭਗ 5:45 ਵਜੇ ਪ੍ਰਧਾਨ ਮੰਤਰੀ ਕਾਜ਼ੀਰੰਗਾ ਨੈਸ਼ਨਲ ਪਾਰਕ ਦਾ ਦੌਰਾ ਕਰਨਗੇ। ਸਵੇਰੇ ਸਾਢੇ 10 ਵਜੇ, ਈਟਾਨਗਰ ਜਾਣਗੇ ਅਤੇ ਉੱਥੇ ਵਿਕਸਿਤ ਭਾਰਤ ਵਿਕਸਿਤ ਉੱਤਰ ਪੂਰਬ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਉਹ ਸੇਲਾ ਟਨਲ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਕਰੀਬ 10,000 ਕਰੋੜ ਰੁਪਏ ਦੀ ਉੱਨਤੀ (UNNATI) ਯੋਜਨਾ ਦੀ ਸ਼ੁਰੂਆਤ ਕਰਨਗੇ। ਇਸ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਮਣੀਪੁਰ, ਮੇਘਾਲਿਆ, ਨਾਗਾਲੈਂਡ, ਸਿੱਕਿਮ, ਤ੍ਰਿਪੁਰਾ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਕਰੀਬ 55,600 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਭੀ ਰੱਖਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੁਪਹਿਰੇ ਲਗਭਗ 12:15 ਵਜੇ ਜੋਰਹਾਟ ਵਿਖੇ ਪਹੁੰਚਣਗੇ ਅਤੇ ਪ੍ਰਸਿੱਧ ਅਹੋਮ ਜਨਰਲ ਲਚਿਤ ਬੋਰਫੁਕਨ (Ahom general Lachit Borphukan) ਦੀ ਸ਼ਾਨਦਾਰ ਪ੍ਰਤਿਮਾ ਤੋਂ ਪਰਦਾ ਹਟਾਉਣਗੇ। ਉਹ ਜੋਰਹਾਟ ਵਿਖੇ ਇੱਕ ਪਬਲਿਕ ਪ੍ਰੋਗਰਾਮ ਵਿੱਚ ਭੀ ਹਿੱਸਾ ਲੈਣਗੇ ਅਤੇ ਅਸਾਮ ਵਿੱਚ 17,500 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਪੱਛਮ ਬੰਗਾਲ ਦੇ ਸਿਲੀਗੁੜੀ ਜਾਣਗੇ ਅਤੇ ਦੁਪਹਿਰ ਲਗਭਗ 3:45 ਵਜੇ ਇੱਕ ਪਬਲਿਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਉਹ ਪੱਛਮ ਬੰਗਾਲ ਵਿੱਚ ਲਗਭਗ 4500 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸ਼ਾਮ ਲਗਭਗ 7 ਵਜੇ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਵਾਰਾਣਸੀ ਪਹੁੰਚਣਗੇ ਅਤੇ ਵਾਰਾਣਸੀ ਵਿਖੇ ਕਾਸ਼ੀ ਦੇ ਵਿਸ਼ਵਨਾਥ ਮੰਦਿਰ ਵਿੱਚ ਦਰਸ਼ਨ ਅਤੇ ਪੂਜਾ ਕਰਨਗੇ।
10 ਮਾਰਚ ਨੂੰ ਦੁਪਹਿਰ ਲਗਭਗ 12 ਵਜੇ ਪ੍ਰਧਾਨ ਮੰਤਰੀ ਇੱਕ ਪਬਲਿਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ, ਜਿੱਥੇ ਉਹ ਉੱਤਰ ਪ੍ਰਦੇਸ਼ ਵਿੱਚ 34,000 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਦੁਪਹਿਰ ਲਗਭਗ 2:15 ਵਜੇ ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਛੱਤੀਸਗੜ੍ਹ ਵਿੱਚ ਮਹਤਾਰੀ ਵੰਦਨਾ ਯੋਜਨਾ (Mahatari Vandana Yojana) ਦੇ ਤਹਿਤ ਪਹਿਲੀ ਕਿਸ਼ਤ ਭੀ ਵੰਡਣਗੇ।
ਅਸਾਮ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਯੂਨੈਸਕੋ ਵਿਸ਼ਵ ਵਿਰਾਸਤ ਸਥਲ ਕਾਜ਼ੀਰੰਗਾ ਨੈਸ਼ਨਲ ਪਾਰਕ ਅਤੇ ਟਾਇਗਰ ਰਿਜ਼ਰਵ ਦਾ ਦੌਰਾ ਕਰਨਗੇ। ਕਾਜ਼ੀਰੰਗਾ ਨੈਸ਼ਨਲ ਪਾਰਕ ਇੱਕ ਸਿੰਗ ਵਾਲੇ ਗੈਂਡਿਆਂ (one-horned rhinoceros) ਦੇ ਲਈ ਪ੍ਰਸਿੱਧ ਹੈ। ਪਾਰਕ ਵਿੱਚ ਹਾਥੀ, ਜੰਗਲੀ ਭੈਂਸ, ਦਲਦਲੀ ਹਿਰਨ (swamp deer) ਅਤੇ ਟਾਇਗਰ ਭੀ ਪਾਏ ਜਾਂਦੇ ਹਨ।
ਪ੍ਰਧਾਨ ਮੰਤਰੀ ਮੁਗ਼ਲਾਂ ਨੂੰ ਹਰਾਉਣ ਵਾਲੇ ਅਸਾਮ ਦੇ ਅਹੋਮ ਸਾਮਰਾਜ ਦੀ ਸ਼ਾਹੀ ਸੈਨਾ ਦੇ ਪ੍ਰਸਿੱਧ ਜਨਰਲ ਲਚਿਤ ਬੋਰਫੁਕਨ ਦੀ 84 ਫੁੱਟ ਉੱਚੀ ਪ੍ਰਤਿਮਾ ਤੋਂ ਪਰਦਾ ਹਟਾਉਣਗੇ। ਇਸ ਪ੍ਰੋਜੈਕਟ ਵਿੱਚ ਲਚਿਤ ਅਤੇ ਤਾਈ-ਅਹੋਮ ਮਿਊਜ਼ੀਅਮ ਅਤੇ 500 ਸੀਟਾਂ ਦੀ ਸਮਰੱਥਾ ਵਾਲੇ ਔਡੀਟੋਰੀਅਮ ਦਾ ਨਿਰਮਾਣ ਭੀ ਸ਼ਾਮਲ ਸੀ। ਇਹ ਪ੍ਰੋਜੈਕਟ ਲਚਿਤ ਬੋਰਫੁਕਨ ਦੀ ਬੀਰਤਾ ਦਾ ਉਤਸਵ ਮਨਾਉਣ ਅਤੇ ਉਨ੍ਹਾਂ ਬਾਰੇ ਜਾਗਰੂਕਤਾ ਵਧਾਉਣ ਦੀ ਇੱਕ ਕੋਸ਼ਿਸ਼ ਹੈ। ਇਸ ਨਾਲ ਟੂਰਿਜ਼ਮ ਨੂੰ ਭੀ ਹੁਲਾਰਾ ਮਿਲੇਗਾ ਅਤੇ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ।
ਜੋਰਹਾਟ ਵਿਖੇ ਪਬਲਿਕ ਪ੍ਰੋਗਰਾਮ ਵਿੱਚ, ਪ੍ਰਧਾਨ ਮੰਤਰੀ ਹੈਲਥ, ਆਇਲ ਅਤੇ ਗੈਸ, ਰੇਲ ਅਤੇ ਹਾਊਸਿੰਗ ਸੈਕਟਰਾਂ ਨੂੰ ਮਜ਼ਬੂਤ ਬਣਾਉਣ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਉੱਤਰ ਪੂਰਬ ਦੇ ਲਈ ਪ੍ਰਧਾਨ ਮੰਤਰੀ ਵਿਕਾਸ ਪਹਿਲ ਸਕੀਮ (PM-DevINE scheme) ਦੇ ਤਹਿਤ ਸ਼ਿਵਸਾਗਰ ਵਿੱਚ ਮੈਡੀਕਲ ਕਾਲਜ ਅਤੇ ਹਸਪਤਾਲ ਅਤੇ ਗੁਵਾਹਾਟੀ ਵਿੱਚ ਇੱਕ ਹੇਮਾਟੋ-ਲਿਮਫੋਇਡ ਸੈਂਟਰ (Hemato-Lymphoid centre) ਸਮੇਤ ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਡਿਗਬੋਈ ਰਿਫਾਇਨਰੀ ਦੀ ਸਮਰੱਥਾ 0.65 ਤੋਂ 1 ਐੱਮਐੱਮਟੀਪੀਏ (ਮਿਲੀਅਨ ਮੀਟ੍ਰਿਕ ਟਨ ਪ੍ਰਤੀ ਵਰ੍ਹੇ) ਤੱਕ ਵਿਸਤਾਰ ਸਹਿਤ ਤੇਲ ਅਤੇ ਗੈਸ ਸੈਕਟਰ ਦੇ ਅਹਿਮ ਪ੍ਰੋਜੈਕਟਾਂ ਦਾ ਨੀਂਹ ਪੱਥਰ ਭੀ ਰੱਖਣਗੇ; ਕੈਟੇਲਿਟਿਕ ਰਿਫਾਰਮਿੰਗ ਯੂਨਿਟ (ਸੀਆਰਯੂ) ਦੀ ਸਥਾਪਨਾ ਨਾਲ ਗੁਵਾਹਾਟੀ ਰਿਫਾਇਨਰੀ ਵਿਸਤਾਰ (1.0 to 1.2 ਐੱਮਐੱਮਟੀਪੀਏ), ਅਤੇ ਬੇਤਕੁਚੀ (ਗੁਵਾਹਾਟੀ) ਟਰਮੀਨਲ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਅਤੇ ਹੋਰ ਸੰਸਥਾਨਾਂ ਵਿੱਚ ਸੁਵਿਧਾਵਾਂ ਦੀ ਅੱਪਗ੍ਰੇਡੇਸ਼ਨ ਦੀਆਂ ਯੋਜਨਾਵਾਂ ਸ਼ੁਰੂ ਕਰਨਗੇ।
ਪ੍ਰਧਾਨ ਮੰਤਰੀ ਤਿਨਸੁਕੀਆ ਵਿਖੇ ਨਵੇਂ ਮੈਡੀਕਲ ਕਾਲਜ ਅਤੇ ਹਸਪਤਾਲ ਜਿਹੇ ਮਹੱਤਵਪੂਰਨ ਪ੍ਰੋਜੈਕਟ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ; ਅਤੇ ਹੋਰ ਯੋਜਨਾਵਾਂ ਤੋਂ ਇਲਾਵਾ 3992 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ 718 ਕਿਲੋਮੀਟਰ ਲੰਬੀ ਬਰੌਨੀ-ਗੁਵਾਹਾਟੀ ਪਾਇਪਲਾਇਨ (ਪ੍ਰਧਾਨ ਮੰਤਰੀ ਊਰਜਾ ਗੰਗਾ ਪ੍ਰੋਜੈਕਟ ਦਾ ਹਿੱਸਾ) ਦਾ ਲੋਕਅਰਪਣ ਕਰਨਗੇ। ਪ੍ਰਧਾਨ ਮੰਤਰੀ, ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (PMAY-G) ਦੇ ਤਹਿਤ ਲਗਭਗ 8,450 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਬਣੇ ਲਗਭਗ 5.5 ਲੱਖ ਆਵਾਸਾਂ ਦਾ ਭੀ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਅਸਾਮ ਵਿੱਚ ਧੂਪਧਾਰਾ-ਛਾਯਗਾਓਂ ਸੈਕਸ਼ਨ (ਨਿਊ ਬੋਂਗਾਈਗਾਓਂ-ਗੁਵਾਹਾਟੀ ਵਾਇ ਗੋਲਪਾਰਾ ਡਬਲਿੰਗ ਪ੍ਰੋਜੈਕਟ ਦਾ ਹਿੱਸਾ) ਅਤੇ ਨਿਊ ਬੋਂਗਾਈਗਾਓਂ-ਸੋਰਭੋਗ ਸੈਕਸ਼ਨ (ਨਿਊ ਬੋਂਗਾਈਗਾਓਂ-ਅਗਥੋਰੀ ਡਬਲਿੰਗ ਪ੍ਰੋਜੈਕਟ ਦਾ ਹਿੱਸਾ) ਸਹਿਤ 1300 ਕਰੋੜ ਰੁਪਏ ਤੋਂ ਅਧਿਕ ਦੇ ਮਹੱਤਵਪੂਰਨ ਰੇਲਵੇ ਪ੍ਰੋਜੈਕਟਸ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਅਰੁਣਾਚਲ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ
ਉੱਤਰ ਪੂਰਬ ਦੀ ਪ੍ਰਗਤੀ ਅਤੇ ਵਿਕਾਸ ਦੇ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਸੰਦਰਭ ਵਿੱਚ ਈਟਾਨਗਰ ਵਿੱਚ ‘ਵਿਕਸਿਤ ਭਾਰਤ ਵਿਕਸਿਤ ਉੱਤਰ ਪੂਰਬ’ ਪ੍ਰੋਗਰਾਮ ਕਈ ਵਿਕਾਸ ਪਹਿਲਾਂ ਦਾ ਸਾਖੀ ਬਣੇਗਾ। ਮਣੀਪੁਰ, ਮੇਘਾਲਿਆ, ਨਾਗਾਲੈਂਡ, ਸਿੱਕਿਮ, ਤ੍ਰਿਪੁਰਾ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਰੇਲ, ਰੋਡ, ਹੈਲਥ, ਹਾਊਸਿੰਗ, ਐਜੂਕੇਸ਼ਨ, ਬੌਰਡਰ ਇਨਫ੍ਰਾਸਟ੍ਰਕਚਰ, ਟੈਕਨੋਲੋਜੀ, ਪਾਵਰ, ਆਇਲ ਅਤੇ ਗੈਸ ਆਦਿ ਦੇ ਵਿਕਾਸ ਪ੍ਰੋਜੈਕਟਸ ਸ਼ੁਰੂ ਕੀਤੇ ਜਾਣਗੇ।
ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਉੱਤਰ ਪੂਰਬ ਦੇ ਲਈ ਨਵੀਂ ਉਦਯੋਗਿਕ ਵਿਕਾਸ ਯੋਜਨਾ ਉੱਨਤੀ (ਉੱਤਰ ਪੂਰਬ ਪਰਿਵਰਤਨਕਾਰੀ ਉਦਯੋਗੀਕਰਨ ਯੋਜਨਾ-Uttar Poorva Transformative Industrialization Scheme) ਦੀ ਸ਼ੁਰੂਆਤ ਕਰਨਗੇ। ਇਹ ਯੋਜਨਾ ਉੱਤਰ ਪੂਰਬ ਵਿੱਚ ਉਦਯੋਗਿਕ ਈਕੋ-ਸਿਸਟਮ ਨੂੰ ਮਜ਼ਬੂਤ ਬਣਾਏਗੀ, ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰੇਗੀ, ਨਵੀਆਂ ਮੈਨੂਫੈਕਚਰਿੰਗ ਅਤੇ ਸਰਵਿਸ ਯੂਨਿਟਾਂ ਨੂੰ ਸਥਾਪਿਤ ਕਰਨ ਵਿੱਚ ਸਹਾਇਤਾ ਕਰੇਗੀ ਅਤੇ ਉੱਤਰ ਪੂਰਬ ਰਾਜਾਂ ਵਿੱਚ ਰੋਜ਼ਗਾਰ ਸਿਰਜਣਾ ਨੂੰ ਹੁਲਾਰਾ ਦੇਵੇਗੀ। 10,000 ਕਰੋੜ ਰੁਪਏ ਦੀ ਇਹ ਯੋਜਨਾ ਪੂਰੀ ਤਰ੍ਹਾਂ ਨਾਲ ਭਾਰਤ ਸਰਕਾਰ ਦੁਆਰਾ ਵਿੱਤ ਪੋਸ਼ਿਤ ਹੈ ਅਤੇ ਸਾਰੇ 8 ਉੱਤਰ ਪੂਰਬ ਦੇ ਰਾਜਾਂ ਨੂੰ ਕਵਰ ਕਰਦੀ ਹੈ। ਇਹ ਯੋਜਨਾ ਮਨਜ਼ੂਰਸ਼ੁਦਾ ਯੂਨਿਟਾਂ ਨੂੰ ਪੂੰਜੀ ਨਿਵੇਸ਼, ਵਿਆਜ ਵਿੱਚ ਛੂਟ ਅਤੇ ਮੈਨੂਫੈਕਚਰਿੰਗ ਅਤੇ ਸਰਵਿਸਿਜ਼ ਨਾਲ ਜੁੜੇ ਪ੍ਰੋਤਸਾਹਨ ਦੇ ਲਈ ਸਹਾਇਤਾ ਪ੍ਰਦਾਨ ਕਰੇਗੀ। ਪਾਤਰ ਯੂਨਿਟਾਂ ਦੇ ਅਸਾਨ ਅਤੇ ਪਾਰਦਰਸ਼ੀ ਰਜਿਸਟ੍ਰੇਸ਼ਨ ਦੇ ਲਈ ਇੱਕ ਪੋਰਟਲ ਭੀ ਸ਼ੁਰੂ ਕੀਤਾ ਜਾ ਰਿਹਾ ਹੈ। ਉੱਨਤੀ- ਉਦਯੋਗਿਕ ਵਿਕਾਸ ਨੂੰ ਉਤਪ੍ਰੇਰਿਤ ਕਰਨ ਅਤੇ ਉੱਤਰ ਪੂਰਬ ਖੇਤਰ ਦੇ ਆਰਥਿਕ ਵਿਕਾਸ ਵਿੱਚ ਸਹਾਇਤਾ ਕਰੇਗੀ।
ਕਰੀਬ 825 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਸੇਲਾ ਟਨਲ ਪ੍ਰੋਜੈਕਟ ਇੱਕ ਇੰਜੀਨਿਅਰਿੰਗ ਦਾ ਚਮਤਕਾਰ ਹੈ। ਇਹ ਅਰੁਣਾਚਲ ਪ੍ਰਦੇਸ਼ ਵਿੱਚ ਬਲੀਪਾਰਾ-ਚਾਰਿਦੁਆਰ-ਤਵਾਂਗ ਰੋਡ ‘ਤੇ ਸੇਲਾ ਦੱਰੇ ਦੇ ਪਾਰ ਤਵਾਂਗ ਤੱਕ ਸਾਰੇ ਮੌਸਮਾਂ ਵਿੱਚ ਕਨੈਕਟੀਵਿਟੀ ਪ੍ਰਦਾਨ ਕਰੇਗਾ। ਇਸ ਦਾ ਨਿਰਮਾਣ ਨਵੀਂ ਆਸਟ੍ਰੇਲਿਆਈ ਟਨਲਿੰਗ ਪੱਧਤੀ ਦੀ ਵਰਤੋਂ ਕਰਕੇ ਕੀਤਾ ਗਿਆ ਹੈ ਅਤੇ ਇਸ ਵਿੱਚ ਉੱਚਤਮ ਮਿਆਰਾਂ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਸ਼ਾਮਲ ਹਨ। ਇਹ ਪ੍ਰੋਜੈਕਟ ਨਾ ਕੇਵਲ ਖੇਤਰ ਵਿੱਚ ਤੇਜ਼ ਅਤੇ ਅਧਿਕ ਕੁਸ਼ਲ ਟ੍ਰਾਂਸਪੋਰਟ ਰੂਟ ਪ੍ਰਦਾਨ ਕਰੇਗਾ ਬਲਕਿ ਦੇਸ਼ ਦੇ ਲਈ ਰਣਨੀਤਕ ਮਹੱਤਵ ਦਾ ਹੈ। ਸੇਲਾ ਟਨਲ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਦੁਆਰਾ ਫਰਵਰੀ 2019 ਵਿੱਚ ਰੱਖਿਆ ਗਿਆ ਸੀ।
ਪ੍ਰਧਾਨ ਮੰਤਰੀ ਅਰੁਣਾਚਲ ਪ੍ਰਦੇਸ਼ ਵਿੱਚ 41,000 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾ ਦਾ ਨੀਂਹ ਪੱਥਰ ਰੱਖਣਗੇ ਅਤੇ ਸਮਰਪਿਤ ਕਰਨਗੇ।
ਪ੍ਰਧਾਨ ਮੰਤਰੀ ਅਰੁਣਾਚਲ ਪ੍ਰਦੇਸ਼ ਦੀ ਹੇਠਲੀ ਦਿਬਾਂਗ ਘਾਟੀ ਜ਼ਿਲ੍ਹੇ ਵਿੱਚ ਦਿਬਾਂਗ ਮਲਟੀਪਰਪਜ਼ ਹਾਇਡ੍ਰੋਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਇਸ ‘ਤੇ 31,875 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਆਵੇਗੀ ਅਤੇ ਇਹ ਦੇਸ਼ ਦਾ ਸਰਬਉੱਚ ਡੈਮ ਸਟ੍ਰਕਚਰ ਹੋਵੇਗਾ। ਇਹ ਬਿਜਲੀ ਪੈਦਾ ਕਰੇਗਾ, ਹੜ੍ਹ ਕੰਟਰੋਲ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਖੇਤਰ ਵਿੱਚ ਰੋਜ਼ਗਾਰ ਦੇ ਅਵਸਰ ਪੈਦਾ ਕਰੇਗਾ ਅਤੇ ਸਮਾਜਿਕ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ।
ਜਿਨ੍ਹਾਂ ਹੋਰ ਅਹਿਮ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਉਨ੍ਹਾਂ ਵਿੱਚ ‘ਵਾਇਬ੍ਰੈਂਟ ਵਿਲੇਜ਼ ਪ੍ਰੋਗਰਾਮ’ ਦੇ ਤਹਿਤ ਕਈ ਰੋਡ, ਵਾਤਾਵਰਣ ਅਤੇ ਟੂਰਿਜ਼ਮ ਪ੍ਰੋਜੈਕਟ ਸ਼ਾਮਲ ਹਨ; ਇਨ੍ਹਾਂ ਵਿੱਚ ਸਕੂਲਾਂ ਨੂੰ 50 ਗੋਲਡਨ ਜੁਬਲੀ ਸਕੂਲਾਂ ਵਿੱਚ ਅੱਪਗ੍ਰੇਡ ਕਰਨਾ, ਜਿਨ੍ਹਾਂ ਵਿੱਚ ਅਤਿਆਧੁਨਿਕ ਬੁਨਿਆਦੀ ਸੁਵਿਧਾਵਾਂ ਦੇ ਜ਼ਰੀਏ ਸਮੁੱਚੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ; ਡੋਨਈ-ਪੋਲੋ ਏਅਰਪੋਰਟ ਤੋਂ ਨਾਹਰਲਾਗੁਨ ਰੇਲਵੇ ਸਟੇਸ਼ਨ ਤੱਕ ਕਨੈਕਟੀਵਿਟੀ ਪ੍ਰਦਾਨ ਕਰਨ ਦੇ ਲਈ ਦੋ ਲੇਨ ਰੋਡ ਦਾ ਨਿਰਮਾਣ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਅਰੁਣਾਚਲ ਪ੍ਰਦੇਸ਼ ਵਿੱਚ ਕਈ ਰੋਡ ਪ੍ਰੋਜੈਕਟਾਂ ਸਮੇਤ ਵਿਭਿੰਨ ਮਹੱਤਵਪੂਰਨ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ; ਇਨ੍ਹਾਂ ਵਿੱਚ ਜਲ ਜੀਵਨ ਮਿਸ਼ਨ ਦੇ ਕਰੀਬ 1100 ਪ੍ਰੋਜੈਕਟਸ, ਯੂਨੀਵਰਸਲ ਸਰਵਿਸ ਔਬਲੀਗੇਸ਼ਨ ਫੰਡ (ਯੂਐੱਸਓਐੱਫ) ਦੇ ਤਹਿਤ 170 ਟੈਲੀਕੌਮ ਟਾਵਰ, 300 ਤੋਂ ਵੱਧ ਪਿੰਡਾਂ ਨੂੰ ਲਾਭ ਪਹੁੰਚਾ ਰਹੇ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ ਅਤੇ ਗ੍ਰਾਮੀਣ ਦੋਨਾਂ) ਦੇ ਤਹਿਤ ਲਾਭਾਰਥੀਆਂ ਨੂੰ 450 ਕਰੋੜ ਰੁਪਏ ਦੀ ਲਾਗਤ ਨਾਲ ਬਣੇ 35,000 ਤੋਂ ਅਧਿਕ ਆਵਾਸ ਭੀ ਸੌਂਪਣਗੇ।
ਪ੍ਰਧਾਨ ਮੰਤਰੀ ਮਣੀਪੁਰ ਵਿੱਚ 3400 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਜਿਨ੍ਹਾਂ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਉਨ੍ਹਾਂ ਵਿੱਚ ਨੀਲਾਕੁਥੀ ਵਿੱਚ ਯੂਨਿਟੀ ਮਾਲ ਦਾ ਨਿਰਮਾਣ ਸ਼ਾਮਲ ਹੈ; ਮੰਤਰੀਪੁਖਰੀ ਵਿੱਚ ਮਣੀਪੁਰ ਆਈਟੀ ਐੱਸਈਜ਼ੈੱਡ (IT SEZ at Mantripukhri) ਦੇ ਪ੍ਰੋਸੈੱਸਿੰਗ ਜ਼ੋਨ ਦੇ ਇਨਫ੍ਰਾਸਟ੍ਰਕਚਰ ਦਾ ਵਿਕਾਸ; ਵਿਸ਼ੇਸ਼ ਮਨੋਰੋਗ ਦੇਖਭਾਲ਼ (specialised psychiatric care) ਪ੍ਰਦਾਨ ਕਰਨ ਲਈ ਲੈਂਪਝੇਲਪਤ (Lampjhelpat) ਵਿੱਚ 60 ਬੈੱਡਾਂ ਵਾਲੇ ਸਰਕਾਰੀ ਹਸਪਤਾਲ ਦਾ ਨਿਰਮਾਣ ਅਤੇ ਮਣੀਪੁਰ ਟੈਕਨੀਕਲ ਯੂਨਿਵਰਸਿਟੀ, ਇੰਫਾਲ ਪੱਛਮੀ ਜ਼ਿਲ੍ਹੇ ਲਈ ਇਨਫ੍ਰਾਸਟ੍ਰਕਚਰ ਦਾ ਵਿਕਾਸ ਸ਼ਾਮਲ ਹੈ। ਪ੍ਰਧਾਨ ਮੰਤਰੀ ਹੋਰ ਪ੍ਰੋਜੈਕਟਾਂ ਦੇ ਇਲਾਵਾ ਮਣੀਪੁਰ ਵਿੱਚ ਵਿਭਿੰਨ ਰੋਡ ਪ੍ਰੋਜੈਕਟਾਂ ਅਤੇ ਕਈ ਵਾਟਰ ਸਪਲਾਈ ਯੋਜਨਾਵਾਂ ਦਾ ਭੀ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਨਾਗਾਲੈਂਡ ਵਿੱਚ 1700 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਜਿਨ੍ਹਾਂ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਉਨ੍ਹਾਂ ਵਿੱਚ ਕਈ ਰੋਡ ਪ੍ਰੋਜੈਕਟ ਸ਼ਾਮਲ ਹਨ; ਚੁਮੌਕੇਦਿਮਾ ਜ਼ਿਲ੍ਹੇ ਵਿੱਚ ਯੂਨਿਟੀ ਮਾਲ ਦਾ ਨਿਰਮਾਣ; ਅਤੇ 132 ਕਿਲੋਵਾਟ ਸਬ-ਸਟੇਸ਼ਨ ਨਾਗਾਰਜਨ, ਦੀਮਾਪੁਰ ਵਿੱਚ ਸਮਰੱਥਾ ਪਰਿਵਰਤਨ ਦੀ ਅੱਪਗ੍ਰੇਡੇਸ਼ਨ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਚੇਂਡਾਂਗ ਸੈਡਲ (Chendang Saddle) ਤੋਂ ਨੋਕਲਾਕ (ਫੇਜ਼-1) ਤੱਕ ਰੋਡ ਦੀ ਅੱਪਗ੍ਰੇਡੇਸ਼ਨ ਦਾ ਪ੍ਰੋਜੈਕਟ ਅਤੇ ਕੋਹਿਮਾ-ਜੈਸਾਮੀ ਰੋਡ ਸਮੇਤ ਕਈ ਹੋਰ ਰੋਡ ਪ੍ਰੋਜੈਕਟਾਂ ਦਾ ਭੀ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਮੇਘਾਲਿਆ ਵਿੱਚ 290 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਜਿਨ੍ਹਾਂ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਉਨ੍ਹਾਂ ਵਿੱਚ ਤੁਰਾ ਵਿਖੇ ਆਈਟੀ ਪਾਰਕ ਦਾ ਨਿਰਮਾਣ ਅਤੇ ਨਿਊ ਸ਼ਿਲੌਂਗ ਟਾਊਨਸ਼ਿਪ ਵਿੱਚ ਨਵੀਂ ਫੋਰ-ਲੇਨ ਰੋਡ ਦਾ ਨਿਰਮਾਣ ਅਤੇ ਮੌਜੂਦਾ ਟੂ-ਲੇਨ ਨੂੰ ਫੋਰ-ਲੇਨ ਵਿੱਚ ਪਰਿਵਰਤਿਤ ਕਰਨਾ ਸ਼ਾਮਲ ਹੈ। ਪ੍ਰਧਾਨ ਮੰਤਰੀ ਅਪਰ ਸ਼ਿਲੌਂਗ ਵਿੱਚ ਕਿਸਾਨ ਹੌਸਟਲ-ਕਮ-ਟ੍ਰੇਨਿੰਗ ਸੈਂਟਰ ਦਾ ਭੀ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਸਿੱਕਿਮ ਵਿੱਚ 450 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਜਿਨ੍ਹਾਂ ਅਹਿਮ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਉਨ੍ਹਾਂ ਵਿੱਚ ਰੰਗਪੋ ਰੇਲਵੇ ਸਟੇਸ਼ਨ ਦਾ ਪੁਨਰਵਿਕਾਸ ਅਤੇ ਕਈ ਰੋਡ ਪ੍ਰੋਜੈਕਟਸ ਸ਼ਾਮਲ ਹਨ। ਪ੍ਰਧਾਨ ਮੰਤਰੀ ਸਿੱਕਿਮ ਵਿੱਚ ਥਾਰਪੂ ਅਤੇ ਦਰਮਦੀਨ ਨੂੰ ਜੋੜਨ ਵਾਲੇ ਨਵੇਂ ਰੋਡ ਦਾ ਭੀ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਤ੍ਰਿਪੁਰਾ ਵਿੱਚ 8,500 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਜਿਨ੍ਹਾਂ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਉਨ੍ਹਾਂ ਵਿੱਚ ਅਗਰਤਲਾ ਪੱਛਮੀ ਬਾਈਪਾਸ ਦਾ ਨਿਰਮਾਣ ਅਤੇ ਰਾਜ ਭਰ ਵਿੱਚ ਕਈ ਰੋਡ ਪ੍ਰੋਜੈਕਟਸ ਸ਼ਾਮਲ ਹਨ; ਸੇਕੇਰਕੋਟੇ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਨਵਾਂ ਡਿੱਪੂ ਬਣਾਇਆ ਜਾਵੇਗਾ; ਅਤੇ ਨਸ਼ੇ ਦੇ ਆਦੀ ਵਿਅਕਤੀਆਂ ਦੇ ਲਈ ਏਕੀਕ੍ਰਿਤ ਪੁਨਰਵਾਸ ਕੇਂਦਰ ਦਾ ਨਿਰਮਾਣ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਰਾਜ ਵਿੱਚ ਵਿਭਿੰਨ ਰੋਡ ਪ੍ਰੋਜੈਕਟਾਂ ਦਾ ਭੀ ਉਦਘਾਟਨ ਕਰਨਗੇ; 1.46 ਲੱਖ ਗ੍ਰਾਮੀਣ ਘਰਾਂ ਵਿੱਚ ਨਲ ਸੇ ਜਲ ਕਨੈਕਸ਼ਨ ਲਈ ਪ੍ਰੋਜੈਕਟ; ਅਤੇ ਦੱਖਣੀ ਤ੍ਰਿਪੁਰਾ ਜ਼ਿਲ੍ਹੇ ਵਿੱਚ ਸਬਰੂਮ ਵਿਖੇ ਕਰੀਬ 230 ਕਰੋੜ ਰੁਪਏ ਦੀ ਲਾਗਤ ਨਾਲ ਲੈਂਡ ਪੋਰਟ ਦਾ ਨਿਰਮਾਣ ਸ਼ਾਮਲ ਹੈ।
ਨਵੀਂ ਵਿਕਸਿਤ ਸਬਰੂਮ ਲੈਂਡ ਪੋਰਟ ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ ਇੰਟਰਨੈਸ਼ਨਲ ਬਾਰਡਰ ‘ਤੇ ਸਥਿਤ ਹੈ। ਲੈਂਡ ਪੋਰਟ ਵਿੱਚ ਯਾਤਰੀ ਟਰਮੀਨਲ ਭਵਨ, ਕਾਰਗੋ ਐਡਮਿਨਿਸਟ੍ਰੇਟਿਵ ਬਿਲਡਿੰਗ, ਗੋਦਾਮ, ਫਾਇਰ ਸਟੇਸ਼ਨ ਬਿਲਡਿੰਗ, ਪਾਵਰ ਸਬਸਟੇਸ਼ਨ, ਪੰਪ ਹਾਊਸ ਆਦਿ ਜਿਹੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਨਾਲ ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ ਯਾਤਰੀਆਂ ਦੀ ਆਵਾਜਾਈ ਵਿੱਚ ਸੁਵਿਧਾ ਹੋਵੇਗੀ ਅਤੇ ਮਾਲ ਦੀ ਢੋਆ-ਢੋਆਈ ਅਸਾਨ ਹੋਵੇਗੀ। ਨਵੇਂ ਪੋਰਟ ਜ਼ਰੀਏ ਕੋਈ ਭੀ ਸਿੱਧਾ ਬੰਗਲਾਦੇਸ਼ ਦੇ ਚਟਗਾਂਵ ਪੋਰਟ (Chittagong port) ਤੱਕ ਜਾ ਸਕਦਾ ਹੈ ਜੋ 75 ਕਿਲੋਮੀਟਰ ਦੂਰ ਹੈ, ਜਦਕਿ ਪੱਛਮ ਬੰਗਾਲ ਵਿੱਚ ਕੋਲਕਾਤਾ/ਹਲਦਿਆ ਪੋਰਟ ਤੱਕ ਜਾ ਸਕਦਾ ਹੈ ਜੋ ਕਰੀਬ 1700 ਕਿਲੋਮੀਟਰ ਦੂਰ ਹੈ। ਸਬਰੂਮ ਲੈਂਡ ਪੋਰਟ ਦਾ ਨੀਂਹ ਪੱਥਰ ਮਾਰਚ 2021 ਵਿੱਚ ਪ੍ਰਧਾਨ ਮੰਤਰੀ ਦੁਆਰਾ ਰੱਖਿਆ ਗਿਆ ਸੀ।
ਪੱਛਮ ਬੰਗਾਲ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਸਿਲੀਗੁੜੀ ਵਿੱਚ ਵਿਕਸਿਤ ਭਾਰਤ ਵਿਕਸਿਤ ਪੱਛਮ ਬੰਗਾਲ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਉਹ ਰੇਲ ਅਤੇ ਰੋਡ ਸੈਕਟਰ ਵਿੱਚ 4500 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਪ੍ਰਧਾਨ ਮੰਤਰੀ ਉੱਤਰ ਬੰਗਾਲ ਅਤੇ ਆਸਪਾਸ ਦੇ ਖੇਤਰ ਦੇ ਲੋਕਾਂ ਨੂੰ ਲਾਭ ਪਹੁੰਚਾਉਣ ਵਾਲੀਆਂ ਰੇਲ ਲਾਇਨਾਂ ਦੇ ਇਲੈਕਟ੍ਰੀਫਿਕੇਸ਼ਨ ਦੇ ਕਈ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰੋਜੈਕਟਾਂ ਵਿੱਚ ਏਕਲਾਖੀ-ਬਲੂਰਘਾਟ ਸੈਕਸ਼ਨ; ਬਾਰਸੋਈ-ਰਾਧਿਕਾਪੁਰ ਸੈਕਸ਼ਨ; ਰਾਣੀਨਗਰ ਜਲਪਾਈਗੁਡੀ-ਹਲਦੀਬਾੜੀ ਸੈਕਸ਼ਨ; ਬਾਗਡੋਗਰਾ ਦੇ ਰਸਤੇ ਸਿਲੀਗੁੜੀ-ਅਲੁਆਬਾਰੀ ਸੈਕਸ਼ਨ ਅਤੇ ਸਿਲੀਗੁੜੀ-ਸਿਵੋਕ-ਅਲੀਪੁਰਦੁਆਰ ਜੰਕਸ਼ਨ- ਸਮੁਕਤਲਾ (ਅਲੀਪੁਰਦੁਆਰ ਜੰਕਸ਼ਨ-ਨਿਊ ਕੂਚ ਬਿਹਾਰ ਸਮੇਤ) ਸੈਕਸ਼ਨ ਸ਼ਾਮਲ ਹਨ।
ਪ੍ਰਧਾਨ ਮੰਤਰੀ ਮਣੀਗ੍ਰਾਮ-ਨਿਮਟੀਟਾ ਸੈਕਸ਼ਨ (Manigram - Nimtita section) ਵਿੱਚ ਰੇਲਵੇ ਲਾਇਨ ਦੀ ਡਬਲਿੰਗ ਦੇ ਪ੍ਰੋਜੈਕਟ ਸਮੇਤ ਹੋਰ ਕਈ ਮਹੱਤਵਪੂਰਨ ਰੇਲਵੇ ਪ੍ਰੋਜੈਕਟ ਭੀ ਸਮਰਪਿਤ ਕਰਨਗੇ; ਅਤੇ ਨਿਊ ਜਲਪਾਈਗੁਡੀ ਵਿੱਚ ਇਲੈਕਟ੍ਰੌਨਿਕ ਇੰਟਰਲੌਕਿੰਗ ਸਹਿਤ ਅੰਬਾਰੀ ਫਾਲਾਕਾਟਾ- ਅਲੁਆਬਾਰੀ (Ambari Falakata – Aluabari) ਵਿੱਚ ਸਵੈਚਾਲਿਤ ਬਲੌਕ ਸਿਗਨਲਿੰਗ ਸ਼ਾਮਲ ਹਨ। ਪ੍ਰਧਾਨ ਮੰਤਰੀ ਸਿਲੀਗੁੜੀ ਅਤੇ ਰਾਧਿਕਾਪੁਰ ਦੇ ਦਰਮਿਆਨ ਇੱਕ ਨਿਊ ਪੈਸੰਜਰ ਟ੍ਰੇਨ ਸਰਵਿਸ ਨੂੰ ਭੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਰੇਲ ਪ੍ਰੋਜੈਕਟ ਕਨੈਕਟੀਵਿਟੀ ਵਿੱਚ ਸੁਧਾਰ ਕਰਨਗੇ, ਮਾਲ ਢੋਆਈ ਦੀ ਸੁਵਿਧਾ ਪ੍ਰਦਾਨ ਕਰਨਗੇ ਅਤੇ ਖੇਤਰ ਵਿੱਚ ਰੋਜ਼ਗਾਰ ਸਿਰਜਣ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਦੇਣਗੇ।
ਪ੍ਰਧਾਨ ਮੰਤਰੀ ਪੱਛਮ ਬੰਗਾਲ ਵਿੱਚ 3100 ਕਰੋੜ ਰੁਪਏ ਦੇ ਦੋ ਨੈਸ਼ਨਲ ਹਾਈਵੇਅ ਪ੍ਰੋਜਕਟਸ ਦਾ ਉਦਘਾਟਨ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਐੱਨਐੱਚ 27 ਦਾ ਫੋਰ-ਲੇਨ ਘੋਸਪੁਕੁਰ-ਧੁਪਗੁੜੀ ਸੈਕਸ਼ਨ ਅਤੇ ਐੱਨਐੱਚ 27 ‘ਤੇ ਫੋਰ-ਲੇਨ ਇਸਲਾਮਪੁਰ ਬਾਈਪਾਸ ਸ਼ਾਮਲ ਹੈ। ਘੋਸਪੁਕੁਰ-ਧੂਪਗੁੜੀ ਸੈਕਸ਼ਨ ਪੂਰਬੀ ਭਾਰਤ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਉੱਤਰ-ਦੱਖਣ ਟ੍ਰਾਂਸਪੋਰਟ ਕੌਰੀਡੋਰ ਦਾ ਹਿੱਸਾ ਹੈ। ਇਸ ਸੈਕਸ਼ਨ ਦੇ ਫੋਰ ਲੇਨ ਬਣਨ ਨਾਲ ਉੱਤਰ ਬੰਗਾਲ ਅਤੇ ਉੱਤਰ ਪੂਰਬ ਖੇਤਰਾਂ ਦੇ ਦਰਮਿਆਨ ਨਿਰਵਿਘਨ ਕਨੈਕਟੀਵਿਟੀ ਹੋ ਜਾਵੇਗੀ। ਫੋਰ ਲੇਨ ਵਾਲਾ ਇਸਲਾਮਪੁਰ ਬਾਈਪਾਸ, ਇਸਲਾਮਪੁਰ ਸ਼ਹਿਰ ਵਿੱਚ ਟ੍ਰੈਫਿਕ ਦੀ ਭੀੜ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। ਰੋਡ ਪ੍ਰੋਜੈਕਟ ਸੈਕਟਰ ਵਿੱਚ ਉਦਯੋਗਿਕ ਅਤੇ ਆਰਥਿਕ ਵਿਕਾਸ ਨੂੰ ਭੀ ਗਤੀ ਪ੍ਰਦਾਨ ਕਰੇਗਾ।
ਉੱਤਰ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ 42,000 ਕਰੋੜ ਰੁਪਏ ਤੋਂ ਅਧਿਕ ਦੀਆਂ ਕਈ ਵਿਕਾਸ ਪਹਿਲਾਂ ਦਾ ਉਦਘਾਟਨ ਕਰਨਗੇ, ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਸਿਵਲ ਐਵੀਏਸ਼ਨ ਸੈਕਟਰ ਨੂੰ ਬੜਾ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਦੇਸ਼ ਭਰ ਵਿੱਚ 9800 ਕਰੋੜ ਰੁਪਏ ਤੋਂ ਅਧਿਕ ਦੇ 15 ਏਅਰਪੋਰਟ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਉਹ ਪੁਣੇ, ਕੋਲਹਾਪੁਰ, ਗਵਾਲੀਅਰ, ਜਬਲਪੁਰ, ਦਿੱਲੀ, ਲਖਨਊ, ਅਲੀਗੜ੍ਹ, ਆਜ਼ਮਗੜ੍ਹ, ਚਿੱਤਰਕੂਟ, ਮੁਰਾਦਾਬਾਦ, ਸ਼੍ਰਾਵਸਤੀ ਅਤੇ ਆਦਮਪੁਰ ਹਵਾਈ ਅੱਡਿਆਂ ਦੇ 12 ਨਵੇਂ ਟਰਮੀਨਲ ਭਵਨਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਕਡੱਪਾ, ਹੁਬਲੀ ਅਤੇ ਬੇਲਗਾਵੀ ਹਵਾਈ ਅੱਡਿਆਂ ਦੇ ਤਿੰਨ ਨਵੇਂ ਟਰਮੀਨਲ ਭਵਨਾਂ ਦਾ ਨੀਂਹ ਪੱਥਰ ਰੱਖਣਗੇ।
12 ਨਵੇਂ ਟਰਮੀਨਲ ਭਵਨਾਂ ਦੀ ਸੰਯੁਕਤ ਯਾਤਰੀ ਪ੍ਰਬੰਧਨ ਸਮਰੱਥਾ ਵਧ ਕੇ 95 ਲੱਖ ਯਾਤਰੀ ਪ੍ਰਤੀ ਵਰ੍ਹੇ ਹੋ ਜਾਵੇਗੀ, ਜਦਕਿ ਜਿਨ੍ਹਾਂ ਤਿੰਨ ਟਰਮੀਨਲ ਭਵਨਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਉਨ੍ਹਾਂ ਦੇ ਪੂਰਾ ਹੋਣ ਦੇ ਬਾਅਦ ਇਨ੍ਹਾਂ ਹਵਾਈ ਅੱਡਿਆਂ ਦੀ ਸੰਯੁਕਤ ਯਾਤਰੀ ਪ੍ਰਬੰਧਨ ਸਮਰੱਥਾ ਵਧ ਕੇ 95 ਲੱਖ ਯਾਤਰੀ ਪ੍ਰਤੀ ਵਰ੍ਹੇ ਹੀ ਜਾਵੇਗੀ। ਇਨ੍ਹਾਂ ਟਰਮੀਨਲ ਭਵਨਾਂ ਵਿੱਚ ਅਤਿਆਧੁਨਿਕ ਯਾਤਰੀ ਸੁਵਿਧਾਵਾਂ ਹਨ ਅਤੇ ਇਹ ਡਬਲ ਇੰਸੁਲੇਟਿਡ ਰੂਫਿੰਗ ਸਿਸਟਮ, ਐਨਰਜੀ ਸੇਵਿੰਗ, ਐੱਲਈਡੀ ਲਾਇਟਿੰਗੀ ਆਦਿ ਜਿਹੀਆਂ ਵਿਭਿੰਨ ਸੁਵਿਧਾਵਾਂ ਨਾਲ ਭੀ ਲੈਸ ਹਨ। ਇਨ੍ਹਾਂ ਹਵਾਈ ਅੱਡਿਆਂ ਦਾ ਡਿਜ਼ਾਈਨ ਉਸ ਰਾਜ ਅਤੇ ਸ਼ਹਿਰ ਦੇ ਹੈਰੀਟੇਜ਼ ਸਟ੍ਰਕਚਰ ਦੇ ਸਾਂਝੇ ਤੱਤਾਂ ਤੋਂ ਪ੍ਰਭਾਵਿਤ ਹੈ। ਇਸੇ ਤਰ੍ਹਾਂ ਏਅਰ ਪੋਰਟ ਉਸ ਖੇਤਰ ਦੇ ਸਥਾਨਕ ਸੱਭਿਆਚਾਰ ਅਤੇ ਵਿਰਾਸਤ ਨੂੰ ਉਜਾਗਰ ਕਰਦੇ ਹਨ।
ਪ੍ਰਧਾਨ ਮੰਤਰੀ ਦੇ ਪ੍ਰਮੁੱਖ ਫੋਕਸ ਏਰੀਆ ਵਿੱਚੋਂ ਇੱਕ ਸਾਰਿਆਂ ਦੇ ਲਈ ਆਵਾਸ ਉਪਲਬਧ ਕਰਵਾਉਣਾ ਰਿਹਾ ਹੈ। ਇਸ ਵਿਜ਼ਨ ਤੋਂ ਪ੍ਰੇਰਿਤ ਹੋ ਕੇ, ਇਸ ਨੂੰ ਪ੍ਰਾਪਤ ਕਰਨ ਦੇ ਇੱਕ ਅਭਿਨਵ ਸਾਧਨ ਲਾਈਟ ਹਾਊਸ ਪ੍ਰੋਜੈਕਟ ਦੀ ਕਲਪਨਾ ਹੈ। ਪ੍ਰਧਾਨ ਮੰਤਰੀ ਲਖਨਊ ਅਤੇ ਰਾਂਚੀ ਵਿੱਚ ਲਾਇਟ ਹਾਊਸ ਪ੍ਰੋਜੈਕਟ (ਐੱਲਐੱਚਪੀ) ਦਾ ਉਦਘਾਟਨ ਕਰਨਗੇ, ਜਿਸ ਦੇ ਤਹਿਤ ਮਾਡਰਨ ਇਨਫ੍ਰਾਸਟ੍ਰਕਚਰ ਦੇ ਨਾਲ 2000 ਤੋਂ ਅਧਿਕ ਕਿਫਾਇਤੀ ਫਲੈਟ ਬਣਾਏ ਗਏ ਹਨ। ਇਨ੍ਹਾਂ ਐੱਲਐੱਚਪੀ ਵਿੱਚ ਨਿਯੋਜਿਤ ਨਵੀਂ ਨਿਰਮਾਣ ਤਕਨੀਕ ਪਰਿਵਾਰਾਂ ਨੂੰ ਇੱਕ ਟਿਕਾਊ ਅਤੇ ਭਾਵੀ ਜੀਵਨ ਦਾ ਅਨੁਭਵ ਪ੍ਰਦਾਨ ਕਰੇਗੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਚੇਨਈ, ਰਾਜਕੋਟ ਅਤੇ ਇੰਦੌਰ ਵਿੱਚ ਭੀ ਅਜਿਹੇ ਹੀ ਲਾਇਟ ਹਾਊਸ ਪ੍ਰੋਜੈਕਟਾਂ ਦਾ ਉਦਘਾਟਨ ਕਰ ਚੁੱਕੇ ਹਨ। ਇਨ੍ਹਾਂ ਐੱਲਐੱਚਪੀ ਦਾ ਨੀਂਹ ਪੱਥਰ ਇੱਕ ਜਨਵਰੀ 2021 ਨੂੰ ਪ੍ਰਧਾਨ ਮੰਤਰੀ ਦੁਆਰਾ ਰੱਖਿਆ ਗਿਆ ਸੀ।
ਰਾਂਚੀ ਐੱਲਐੱਚਪੀ ਦੇ ਲਈ ਜਰਮਨੀ ਦੀ ਪ੍ਰੀਕਾਸਟ ਕੰਕ੍ਰੀਟ ਕੰਸਟ੍ਰਕਸ਼ਨ ਸਿਸਟਮ -3ਡੀ ਵੌਲਿਊਮੈਟ੍ਰਿਕ ਟੈਕਨੋਲੋਜੀ ਨੂੰ ਅਪਣਾਇਆ ਗਿਆ ਹੈ। ਐੱਲਐੱਚਪੀ ਰਾਂਚੀ ਦੀ ਇੱਕ ਅਨੂਠੀ ਵਿਸ਼ੇਸ਼ਤਾ ਇਹ ਹੈ ਕਿ ਹਰੇਕ ਕਮਰੇ ਨੂੰ ਅਲੱਗ ਤਰ੍ਹਾਂ ਤੋਂ ਬਣਾਇਆ ਗਿਆ ਹੈ ਅਤੇ ਫਿਰ ਪੂਰੀ ਸੰਰਚਨਾ ਨੂੰ ਲੇਗੋ ਬਲੌਕ ਖਿਡੌਣਿਆਂ ਦੀ ਤਰ੍ਹਾਂ ਜੋੜਿਆ ਗਿਆ ਹੈ। ਐੱਲਐੱਚਪੀ ਲਖਨਊ ਦਾ ਨਿਰਮਾਣ ਪ੍ਰੀ-ਇੰਜੀਨਿਯਰਡ ਸਟੀਲ ਸਟ੍ਰਕਚਰਲ ਸਿਸਟਮ ਦੇ ਨਾਲ ਕੈਨੇਡਾ ਦੇ ਸਟੇ ਇਨ ਪਲੇਸ ਪੀਵੀਸੀ ਫ੍ਰੋਮਵਰਕ ਦੀ ਵਰਤੋਂ ਕਰਕੇ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਉੱਤਰ ਪ੍ਰਦੇਸ਼ ਵਿੱਚ 11,500 ਕਰੋੜ ਰੁਪਏ ਤੋਂ ਅਧਿਕ ਦੇ ਕਈ ਸੜਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਰੋਡ ਪ੍ਰੋਜੈਕਟ ਨਾਲ ਕਨੈਕਟੀਵਿਟੀ ਵਿੱਚ ਸੁਧਾਰ ਕਰਨਗੇ, ਟ੍ਰੈਫਿਕ ਦੀ ਭੀੜ ਨੂੰ ਘਟਾਉਣ ਵਿੱਚ ਮਦਦ ਮਿਲੇਗੀ ਅਤੇ ਖੇਤਰ ਵਿੱਚ ਸਮਾਜਿਕ-ਆਰਥਿਕ ਵਿਕਾਸ ਹੋਵੇਗਾ।
ਪ੍ਰਧਾਨ ਮੰਤਰੀ 3700 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਤਿਆਰ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤੇ ਤਹਿਤ ਕਰੀਬ 744 ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਸਦਕਾ ਉੱਤਰ ਪ੍ਰਦੇਸ਼ ਵਿੱਚ 5400 ਕਿਲੋਮੀਟਰ ਤੋਂ ਅਧਿਕ ਗ੍ਰਾਮੀਣ ਸੜਕਾਂ ਦਾ ਸਮੁੱਚਾ ਨਿਰਮਾਣ ਹੋਵੇਗਾ, ਜਿਸ ਨਾਲ ਰਾਜ ਦੇ ਕਰੀਬ 59 ਜ਼ਿਲ੍ਹਿਆਂ ਨੂੰ ਲਾਭ ਹੋਵੇਗਾ। ਇਸ ਨਾਲ ਕਨੈਕਟੀਵਿਟੀ ਵਧੇਗੀ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਜ਼ਿਕਰਯੋਗ ਹੁਲਾਰਾ ਮਿਲੇਗਾ।
ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਕਰੀਬ 8200 ਕਰੋੜ ਰੁਪਏ ਦੇ ਕਈ ਰੇਲ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ, ਜਿਸ ਨਾਲ ਉੱਤਰ ਪ੍ਰਦੇਸ਼ ਵਿੱਚ ਰੇਲ ਇਨਫ੍ਰਾਸਟ੍ਰਕਚਰ ਮਜ਼ਬੂਤ ਹੋਵੇਗਾ। ਉਹ ਕਈ ਪ੍ਰਮੁੱਖ ਰੇਲ ਸੈਕਸ਼ਨਾਂ ਦੀ ਡਬਲਿੰਗ ਅਤੇ ਇਲੈਕਟ੍ਰੀਫਿਕੇਸ਼ਨ ਭੀ ਸਮਰਪਿਤ ਕਰਨਗੇ। ਉਹ ਭਟਨੀ-ਪਿਯੋਕੋਲ ਬਾਈਪਾਸ ਲਾਈਨ (Bhatni-Peokol bypass line) ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਸ ਨਾਲ ਭਟਨੀ ਵਿੱਚ ਇੰਜਣ ਨੂੰ ਪਲਟ ਕੇ ਡਿੱਬਿਆਂ ਵਿੱਚ ਉਸ ਨੂੰ ਦੂਸਰੇ ਪਾਸਿਓਂ ਜੋੜਨ ਦੀ ਸਮੱਸਿਆ ਖ਼ਤਮ ਹੋ ਜਾਵੇਗੀ ਅਤੇ ਟ੍ਰੇਨਾਂ ਦਾ ਨਿਰਵਿਘਨ ਸੰਚਾਲਨ ਹੋ ਸਕੇਗਾ।
ਪ੍ਰਧਾਨ ਮੰਤਰੀ ਬਹਿਰਾਇਚ-ਨਾਨਪਾਰਾ-ਨੇਪਾਲਗੰਜ ਰੋਡ ਨਾਮਕ ਰੋਡ ਰੇਲ ਸੈਕਸ਼ਨ ਦੇ ਗੇਜ਼ ਪਰਿਵਰਤਨ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ ਇਹ ਖੇਤਰ ਬ੍ਰੌਡ ਗੇਜ਼ ਲਾਇਨ ਦੇ ਜ਼ਰੀਏ ਮਹਾਨਗਰਾਂ ਨਾਲ ਜੁੜ ਜਾਵੇਗਾ, ਜਿਸ ਨਾਲ ਤੇਜ਼ੀ ਨਾਲ ਵਿਕਾਸ ਹੋ ਸਕੇਗਾ। ਪ੍ਰਧਾਨ ਮੰਤਰੀ ਗੰਗਾ ਨਦੀ ‘ਤੇ ਇੱਕ ਰੇਲ ਬ੍ਰਿਜ ਸਹਿਤ ਗ਼ਾਜ਼ੀਪੁਰ ਸ਼ਹਿਰ ਅਤੇ ਗ਼ਾਜ਼ੀਪੁਰ ਘਾਟ ਤੋਂ ਤਾਰੀਘਾਟ ਤੱਕ ਇੱਕ ਨਵੀਂ ਰੇਲ ਲਾਇਨ ਦਾ ਭੀ ਉਦਘਾਟਨ ਕਰਨਗੇ। ਉਹ ਗ਼ਾਜ਼ੀਪੁਰ ਸਿਟੀ-ਤਾਰੀਘਾਟ-ਦਿਲਦਾਰਨਗਰ ਜੰਕਸ਼ਨ ਦੇ ਦਰਮਿਆਨ ਐੱਮਈਐੱਮਯੂ ਟ੍ਰੇਨ ਸਰਵਿਸ ਨੂੰ ਭੀ ਹਰੀ ਝੰਡੀ ਦਿਖਾਉਣਗੇ।
ਮਹਤਾਰੀ ਵੰਦਨਾ ਯੋਜਨਾ
ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਪ੍ਰਯਾਗਰਾਜ, ਜੌਨਪੁਰ ਅਤੇ ਇਟਾਵਾ ਵਿੱਚ ਅਨੇਕ ਸੀਵੇਜ਼ ਟ੍ਰੀਟਮੈਂਟ ਪਲਾਂਟਾਂ ਅਤੇ ਅਜਿਹੇ ਹੋਰ ਪ੍ਰੋਜੈਕਟਾਂ ਦਾ ਭੀ ਉਦਘਾਟਨ ਕਰਨਗੇ ਅਤੇ ਸਮਰਪਿਤ ਕਰਨਗੇ। ਛੱਤੀਸਗੜ੍ਹ ਵਿੱਚ ਮਹਿਲਾ ਸਸ਼ਕਤੀਕਰਣ ਨੂੰ ਬੜਾ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਮਹਤਾਰੀ ਵੰਦਨਾ ਯੋਜਨਾ (Mahatari Vandana Yojana) ਦੇ ਤਹਿਤ ਪਹਿਲੀ ਕਿਸ਼ਤ ਵੰਡਣਗੇ। ਇਹ ਯੋਜਨਾ ਰਾਜ ਦੀਆਂ ਪਾਤਰ ਵਿਆਹੁਤਾ (ਵਿਆਹੀਆਂ ਹੋਈਆਂ) ਮਹਿਲਾਵਾਂ ਨੂੰ ਮਾਸਿਕ ਡਾਇਰੈਕਟ ਬੈਨੇਫਿਟ ਟ੍ਰਾਂਸਫਰ ਦੇ ਰੂਪ ਵਿੱਚ 1000 ਰੁਪਏ ਹਰ ਮਹੀਨੇ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਛੱਤੀਸਗੜ੍ਹ ਵਿੱਚ ਸ਼ੁਰੂ ਕੀਤੀ ਗਈ ਹੈ। ਮਹਿਲਾਵਾਂ ਦਾ ਆਰਥਿਕ ਸਸ਼ਕਤੀਕਰਣ ਸੁਨਿਸ਼ਚਿਤ ਕਰਨ, ਉਨ੍ਹਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨ, ਲਿੰਗ ਸਮਾਨਤਾ ਨੂੰ ਹੁਲਾਰਾ ਦੇਣ ਅਤੇ ਪਰਿਵਾਰ ਵਿੱਚ ਮਹਿਲਾਵਾਂ ਦੀ ਨਿਰਣਾਇਕ ਭੂਮਿਕਾ ਨੂੰ ਮਜ਼ਬੂਤ ਕਰਨ ਦੇ ਲਈ ਇਸ ਦੀ ਪਰਿਕਲਪਨਾ ਕੀਤੀ ਗਈ ਹੈ।
ਇਹ ਯੋਜਨਾ ਰਾਜ ਦੀਆਂ ਸਾਰੀਆਂ ਪਾਤਰ ਵਿਆਹੀਆਂ ਹੋਈਆਂ ਮਹਿਲਾਵਾਂ ਨੂੰ ਲਾਭ ਪ੍ਰਦਾਨ ਕਰੇਗੀ, ਜਿਨ੍ਹਾਂ ਦੀ ਉਮਰ ਇੱਕ ਜਨਵਰੀ 2024 ਤੱਕ 21 ਵਰ੍ਹੇ ਤੋਂ ਅਧਿਕ ਹੈ। ਵਿਧਵਾ, ਤਲਾਕਸ਼ੁਦਾ ਅਤੇ ਛੱਡੀਆਂ ਹੋਈਆਂ ਮਹਿਲਾਵਾਂ (deserted women) ਭੀ ਇਸ ਯੋਜਨਾ ਦੇ ਲਈ ਪਾਤਰ ਹੋਣਗੀਆਂ। ਯੋਜਨਾ ਨਾਲ ਕਰੀਬ 70 ਲੱਖ ਮਹਿਲਾਵਾਂ ਨੂੰ ਲਾਭ ਹੋਵੇਗਾ।