ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 16-17 ਜਨਵਰੀ, 2024 ਨੂੰ ਆਂਧਰਾ ਪ੍ਰਦੇਸ਼ ਅਤੇ ਕੇਰਲ ਦਾ ਦੌਰਾ ਕਰਨਗੇ।
ਪ੍ਰਧਾਨ ਮੰਤਰੀ 16 ਜਨਵਰੀ ਨੂੰ ਦੁਪਹਿਰ ਕਰੀਬ 3:30 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀ ਸੱਤਿਆ ਸਾਈਂ ਜ਼ਿਲ੍ਹੇ ਦੇ ਪਲਾਸਮੁਦ੍ਰਮ ਪਹੁੰਚਣਗੇ ਅਤੇ ਨੈਸ਼ਨਲ ਅਕੈਡਮੀ ਆਵ੍ ਕਸਟਮਜ਼, , ਇਨਡਰੈਕਟਸ ਟੈਕਸ ਅਤੇ ਨਾਰਕੋਟਿਕਸ ਐਕਾਡਮੀ (ਐੱਨਏਸੀਆਈਐੱਨ) ਦੇ ਨਵੇਂ ਕੈਂਪਸ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਇੰਡੀਅਨ ਰੈਵੇਨਿਊ ਸਰਵਿਸਿਜ਼ (ਕਸਟਮ ਅਤੇ ਅਸਿੱਧੇ ਟੈਕਸ) ਦੇ 74ਵੇਂ ਅਤੇ 75ਵੇਂ ਬੈਚ ਦੇ ਅਫ਼ਸਰ ਅਧਿਕਾਰੀਆਂ ਦੇ ਨਾਲ-ਨਾਲ ਰਾਇਲ ਸਿਵਲ ਸਰਵਿਸ ਆਵ੍ ਭੂਟਾਨ ਦੇ ਅਫ਼ਸਰ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਨਗੇ।
ਪ੍ਰਧਾਨ ਮੰਤਰੀ 17 ਜਨਵਰੀ ਨੂੰ ਸਵੇਰੇ ਕਰੀਬ 07:30 ਵਜੇ ਕੇਲ ਦੇ ਗੁਰੂਵਯੂਰ ਮੰਦਿਰ ਵਿੱਚ ਪੂਜਾ-ਅਰਚਨਾ ਅਤੇ ਦਰਸ਼ਨ ਕਰਨਗੇ। ਉਹ ਸਵੇਰੇ ਕਰੀਬ 10:30 ਵਜੇ ਤ੍ਰਿਪ੍ਰਯਾਰ ਸ਼੍ਰੀ ਰਾਮਾਸਵਾਮੀ ਮੰਦਿਰ ਵਿੱਚ ਪੂਜਾ-ਅਰਚਨਾ ਅਤੇ ਦਰਸ਼ਨ ਕਰਨਗੇ। ਇਸ ਤੋਂ ਬਾਅਦ, ਦੁਪਹਿਰ ਕਰੀਬ 12 ਵਜੇ ਪ੍ਰਧਾਨ ਮੰਤਰੀ, ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਖੇਤਰ ਨਾਲ ਸਬੰਧਿਤ ਮਹੱਤਵਪੂਰਨ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।
ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼ ਖੇਤਰ ਨੂੰ ਵੱਡੇ ਪੈਮਾਨੇ ‘ਤੇ ਪ੍ਰੋਤਸਾਹਨ
ਕੋਚੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ 4,000 ਕਰੋੜ ਰੁਪਏ ਤੋਂ ਅਧਿਕ ਕੀਮਤ ਦੇ ਤਿੰਨ ਪ੍ਰਮੁੱਖ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਅਰਥਾਤ ਕੋਚੀਨ ਸ਼ਿਪਯਾਰਡ ਲਿਮਿਟਿਡ (ਸੀਐੱਸਐੱਲ) ਵਿੱਚ ਨਿਊ ਡ੍ਰਾਈ ਡੌਕ (ਐੱਨਡੀਡੀ); ਸੀਐੱਸਐੱਲ ਦੀ ਇੰਟਰਨੈਸ਼ਨਲ ਸ਼ਿਪ ਰਿਪੇਅਰ ਫੈਸਿਲਿਟੀ (ਆਈਐੱਸਆਰਐੱਫ); ਅਤੇ ਪੁਥੁਵਾਈਪੀਨ, ਕੋਚੀ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਦੇ ਐੱਲਪੀਜੀ ਆਯਾਤ ਟਰਮੀਨਲ ਦਾ ਉਦਘਾਟਨ ਕਰਨਗੇ। ਇਹ ਪ੍ਰਮੁੱਖ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਭਾਰਤ ਦੇ ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼ ਖੇਤਰ ਵਿੱਚ ਪੂਰੀ ਤਰ੍ਹਾਂ ਬਦਲਾਅ ਲਿਆਉਣ ਅਤੇ ਇਸ ਦਾ ਸਮਰੱਥਾ ਨਿਰਮਾਣ ਕਰਨ ਅਤੇ ਇਸ ਨੂੰ ਆਤਮਨਿਰਭਰ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹਨ।
ਸੀਐੱਸਐੱਲ, ਕੋਚੀ ਜੇ ਮੌਜੂਦਾ ਕੈਂਪਸ ਵਿੱਚ ਲਗਭਗ 1,800 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਨਿਊ ਡ੍ਰਾਈ ਡੌਕ, ਨਵੇਂ ਭਾਰਤ ਦੇ ਇੰਜੀਨੀਅਰਿੰਗ ਕੌਸ਼ਲ ਨੂੰ ਦਰਸਾਉਣ ਵਾਲਾ ਇੱਕ ਪ੍ਰਮੁੱਖ ਪ੍ਰੋਜਕੈਟ ਹੈ। ਇਹ 75/60 ਮੀਟਰ ਦੀ ਚੌੜਾਈ, 13 ਮੀਟਰ ਦੀ ਗਹਿਰਾਈ ਅਤੇ 9.5 ਮੀਟਰ ਤੱਕ ਦੇ ਡ੍ਰਾਫਠ ਸਮੇਤ ਆਪਣੀ ਤਰ੍ਹਾਂ ਦਾ ਵਿਸ਼ੇਸ਼ 310 ਮੀਟਰ ਲੰਬਾ ਸਟੈਪਡ ਡ੍ਰਾਈ ਡੌਕ ਇਸ ਖੇਤਰ ਦੇ ਸਭ ਤੋਂ ਵੱਡੇ ਸਮੁੰਦਰੀ ਬੁਨਿਆਦੀ ਢਾਂਚਿਆਂ ਵਿੱਚੋਂ ਇੱਕ ਹੈ।
ਨਿਊ ਡ੍ਰਾਈ ਡੌਕ ਪ੍ਰੋਜੈਕਟ ਹੈਵੀ ਗ੍ਰਾਊਂਡ ਲੋਡਿੰਗ ਦੀ ਸੁਵਿਧਾ ਨਾਲ ਲੈਸ ਹੈ, ਜੋ ਭਾਰਤ ਨੂੰ ਭਵਿੱਖ ਦੇ 70,000 ਟਨ ਵਿਸਥਾਪਨ ਤੱਕ ਦੇ ਏਅਰਕ੍ਰਾਫਟ ਕੈਰੀਅਰਜ਼ ਜਿਹੇ ਰਣਨੀਤਕ ਜਹਾਜ਼ ਦੇ ਨਾਲ ਨਾਲ ਵੱਡੇ ਵਪਾਰਕ ਜਹਾਜ਼ਾਂ ਨੂੰ ਸੰਭਾਲਣ ਲਈ ਉਨੱਤ ਸਮਰੱਥਾਵਾਂ ਦੇ ਨਾਲ ਸਥਾਪਿਤ ਕਰੇਗੀ, ਜਿਸ ਨਾਲ ਐਮਰਜੈਂਸੀ ਰਾਸ਼ਟਰੀ ਜ਼ਰੂਰਤਾਂ ਦੇ ਲਈ ਭਾਰਤ ਦੀ ਹੋਰ ਦੇਸ਼ਾਂ ‘ਤੇ ਨਿਰਭਰਤਾ ਸਮਾਪਤ ਹੋ ਜਾਵੇਗੀ।
ਲਗਭਗ 970 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਇੰਟਰਨੈਸ਼ਨਲ ਸ਼ਿਪ ਰਿਪੇਅਰ ਫੈਸਿਲਿਟੀ (ਆਈਐੱਸਆਰਐੱਫ) ਪ੍ਰੋਜੈਕਟ ਆਪਣੇ ਆਪ ਵਿੱਚ ਇੱਕ ਵਿਲੱਖਣ ਸੁਵਿਧਾ ਹੈ। ਇਸ ਵਿੱਚ 6000 ਟਨ ਸਮਰੱਥਾ ਨਾਲ ਲੈਸ ਜਹਾਜ਼ ਲਿਫਟ ਸਿਸਟਮ, ਟ੍ਰਾਂਸਫਰ ਸਿਸਟਮ, ਛੇ ਵਰਕਸਟੇਸ਼ਨ ਅਤੇ ਲਗਭਗ 1,400 ਮੀਟਰ ਦੀ ਬਰਥ ਹੈ, ਜੋ 130 ਮੀਟਰ ਲੰਬਾਈ ਦੇ 7 ਜਹਾਜ਼ਾਂ ਨੂੰ ਇਕੱਠੇ ਐਡਜਸਟ ਕਰ ਸਕਦੀ ਹੈ। ਆਈਐੱਸਆਰਐੱਫ, ਸੀਐੱਸਐੱਲ ਦੀ ਮੌਜੂਦਾ ਸ਼ਿਪ ਰਿਪੇਅਰ ਸਮਰੱਥਾਵਾਂ ਦਾ ਆਧੁਨਿਕੀਕਰਣ ਅਤੇ ਵਿਸਤਾਰ ਕਰੇਗੀ ਅਤੇ ਕੋਚੀ ਨੂੰ ਗਲੋਬਲ ਸ਼ਿਪ ਰਿਪੇਅਰ ਹੱਬ ਦੇ ਰੂਪ ਵਿੱਚ ਬਦਲਣ ਦੀ ਦਿਸ਼ਾ ਵਿੱਚ ਇੱਕ ਕਦਮ ਹੋਵੇਗੀ।
ਕੋਚੀ ਦੇ ਪੁਥੁਵਾਈਪੇਨ ਵਿੱਚ ਲਗਭਗ 1,236 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਇੰਡੀਅਨ ਆਇਲ ਦਾ ਐੱਲਪੀਜੀ ਆਯਾਤ ਟਰਮੀਨਲ ਅਤਿਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ। 15400 ਮੀਟ੍ਰਿਕ ਟਨ ਸਟੋਰੇਜ ਸਮਰੱਥਾ ਨਾਲ ਲੈਸ ਇਹ ਟਰਮੀਨਲ ਖੇਤਰ ਦੇ ਲੱਖਾਂ ਘਰਾਂ ਅਤੇ ਕਾਰੋਬਾਰਾਂ ਲਈ ਐੱਲਪੀਜੀ ਦੀ ਨਿਰੰਤਰ ਸਪਲਾਈ ਸੁਨਿਸ਼ਚਿਤ ਕਰੇਗਾ। ਇਹ ਪ੍ਰੋਜੈਕਟ ਸਾਰਿਆਂ ਦੇ ਲਈ ਸੁਲਭ ਅਤੇ ਕਿਫਾਇਤੀ ਊਰਜਾ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਭਾਰਤ ਦੇ ਪ੍ਰਯਾਸਾਂ ਨੂੰ ਹੋਰ ਮਜਬੂਤ ਕਰੇਗੀ।
ਇਨ੍ਹਾਂ 3 ਪ੍ਰੋਜੈਕਟਾਂ ਦੇ ਚਾਲੂ ਹੋਣ ਨਾਲ ਦੇਸ਼ ਦੀ ਜਹਾਜ਼ ਨਿਰਮਾਣ ਅਤੇ ਮੁਰੰਮਤ ਸਮਰੱਥਾਵਾਂ ਦੇ ਨਾਲ-ਨਾਲ ਸਹਾਇਕ ਉਦਯੋਗਾਂ ਸਮੇਤ ਊਰਜਾ ਸਬੰਧੀ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ। ਇਹ ਪ੍ਰੋਜੈਕਟਸ ਨਿਰਯਾਤ-ਆਯਾਤ ਵਪਾਰ ਨੂੰ ਹੁਲਾਰਾ ਦੇਣਗੇ, ਲੌਜਿਸਟਿਕਸ ਲਾਗਤ ਘੱਟ ਕਰਨਗੇ, ਆਰਥਿਕ ਵਿਕਾਸ ਨੂੰ ਗਤੀ ਦੇਣਗੇ, ਆਤਮਨਿਰਭਤਾ ਦਾ ਨਿਰਮਾਣ ਕਰੇਗਾ ਅਤੇ ਕਈ ਘਰੇਲੂ ਅਤੇ ਅੰਤਰਰਾਸ਼ਟਰੀ ਵਪਾਰ ਅਵਸਰਾਂ ਦਾ ਸਿਰਜਣ ਕਰਣਗੇ।
ਨੈਸ਼ਨਲ ਅਕੈਡਮੀ ਆਵ੍ ਕਸਟਮਜ਼, ਇਨਡਰੈਕਟਸ ਟੈਕਸ ਅਤੇ ਨਾਰਕੋਟਿਕਸ ਐਕਾਡਮੀ (ਐੱਨਏਸੀਆਈਐੱਨ)
ਲੋਕ ਸੇਵਾ ਸਮਰੱਥਾ ਨਿਰਮਾਣ ਰਾਹੀਂ ਸ਼ਾਸਨ ਵਿੱਚ ਸੁਧਾਰ ਲਿਆਉਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਦੇ ਤਹਿਤ ਆਂਧਰਾ ਪ੍ਰਦੇਸ਼ ਦੇ ਸ਼੍ਰੀ ਸੱਤਿਆ ਸਾਈਂ ਜ਼ਿਲ੍ਹੇ ਦੇ ਪਲਾਸਸਮੁਦ੍ਰਮ ਵਿੱਚ ਨੈਸ਼ਨਲ ਅਕੈਡਮੀ ਆਵ੍ ਕਮਟਮਜ਼, ਇਨਡਰੈਕਟਸ ਟੈਕਸ ਅਤੇ ਨਾਰਕੋਟਿਕਸ ਅਕੈਡਮੀ (ਐੱਨਏਸੀਆਈਐੱਨ) ਦੇ ਨਵੇਂ ਅਤਿਆਧੁਨਿਕ ਕੈਂਪਸ ਦੀ ਕਲਪਨਾ ਅਤੇ ਨਿਰਮਾਣ ਕੀਤਾ ਗਿਆ ਹੈ।
500 ਏਕੜ ਵਿੱਚ ਫੈਲੀ ਇਹ ਅਕੈਡਮੀ ਅਸਿੱਧੇ ਟੈਕਸ (ਕਸਟਮ, ਕੇਂਦਰੀ ਆਬਾਕਾਰੀ ਅਤੇ ਵਸਤੂਆਂ ਅਤੇ ਸੇਵਾਵਾਂ ਟੈਕਸ) ਅਤੇ ਨਾਰਕੋਟਿਕਸ ਕੰਟਰੋਲ ਪ੍ਰਸ਼ਾਸਨ ਦੇ ਖੇਤਰ ਵਿੱਚ ਸਮਰੱਥਾ ਨਿਰਮਾਣ ਦੇ ਲਈ ਭਾਰਤ ਸਰਕਾਰ ਦੀ ਸਰਬਉੱਚ ਸੰਸਥਾ ਹੈ। ਰਾਸ਼ਟਰੀ ਪੱਧਰ ਦਾ ਇਹ ਵਿਸ਼ਵ ਪੱਧਰੀ ਟ੍ਰੇਨਿੰਗ ਸੰਸਥਾਨ ਇੰਡੀਅਨ ਰੈਵੇਨਿਊ ਸਰਵਿਸਿਜ਼ (ਕਸਟਮਜ਼ ਅਤੇ ਅਸਿੱਧੇ ਟੈਕਸ) ਦੇ ਅਧਿਕਾਰਾਂ ਦੇ ਨਾਲ-ਨਾਲ ਕੇਂਦਰੀ ਸਬੰਧਿਤ ਸੇਵਾਵਾਂ, ਰਾਜ ਸਰਕਾਰਾਂ ਅਤੇ ਭਾਗੀਦਾਰ ਦੇਸ਼ਾਂ ਦੇ ਅਧਿਕਾਰੀਆਂ ਨੂੰ ਟ੍ਰੇਨਿੰਗ ਪ੍ਰਦਾਨ ਕਰੇਗਾ।
ਇਸ ਨਵੇਂ ਕੈਂਪਸ ਦੇ ਜੁੜਨ ਨਾਲ ਐੱਨਏਸੀਆਈਐੱਨ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਦੇ ਲਈ ਸੰਗ੍ਰਹਿਤ ਅਤੇ ਵਰਚੁਅਲ ਹਕੀਕਤ, ਬਲਾਕ-ਚੇਨ ਦੇ ਨਾਲ-ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਹੋਰ ਉਭਰਦੀਆਂ ਟੈਕਨੋਲੋਜੀਆਂ ਜਿਹੀਆਂ ਨਵੇਂ ਯੁਗ ਦੀਆਂ ਟੈਕਨੋਲੋਜੀਆਂ ਦੇ ਉਪਯੋਗ ‘ਤੇ ਧਿਆਨ ਕੇਂਦ੍ਰਿਤ ਕਰੇਗਾ।