ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਦੇ 75ਵੇਂ ਜਨਮ ਦਿਨ ਦੀ ਪੂਰਵ ਸੰਧਿਆ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਜੂਨ ਨੂੰ ਦੁਪਹਿਰ 12 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਦੀ ਜੀਵਨ-ਯਾਤਰਾ ‘ਤੇ ਅਧਾਰਿਤ ਤਿੰਨ ਪੁਸਤਕਾਂ ਜਾਰੀ ਕਰਨਗੇ। ਇਹ ਸਮਾਗਮ ਹੈਦਰਾਬਾਦ ਦੇ ਗਾਚੀਬੋਵਲੀ ਸਥਿਤ ਅਨਵਯਾ ਕਨਵੈਨਸ਼ਨ ਸੈਂਟਰ (Anvaya Convention Centre in Gachibowli) ਵਿੱਚ ਆਯੋਜਿਤ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਦੁਆਰਾ ਜਾਰੀ ਕੀਤੀਆਂ ਜਾਣ ਵਾਲੀਆਂ ਪੁਸਤਕਾਂ ਵਿੱਚ ਸ਼ਾਮਲ ਹਨ:
i. ਸਾਬਕਾ ਉਪ ਰਾਸ਼ਟਰਪਤੀ ਦੀ ਜੀਵਨੀ, ਜਿਸ ਦਾ ਸਿਰਲੇਖ ਹੈ, “ਵੈਂਕਈਆ ਨਾਇਡੂ – ਸੇਵਾ ਵਿੱਚ ਜੀਵਨ”।( “Venkaiah Naidu – Life in Service”) ਇਸ ਨੂੰ ਦ ਹਿੰਦੂ (The Hindu), ਹੈਦਰਾਬਾਦ ਸੰਸਕਰਣ ਦੇ ਸਾਬਕਾ ਸਥਾਨਕ ਸੰਪਾਦਕ, ਸ਼੍ਰੀ ਐੱਸ ਨਾਗੇਸ਼ ਕੁਮਾਰ (Shri S Nagesh Kumar) ਨੇ ਲਿਖਿਆ ਹੈ।
ii. ਭਾਰਤ ਦੇ ਉਪ ਰਾਸ਼ਟਰਪਤੀ ਦੇ ਸਾਬਕਾ ਸਕੱਤਰ, ਡਾ. ਆਈ. ਵੀ. ਸੁੱਬਾ ਰਾਓ (Dr. I.V. Subba Rao) ਦੁਆਰਾ ਸੰਕਲਿਤ ਇੱਕ ਸਚਿੱਤਰ ਪੁਸਤਕ (Photo chronicle), “ਭਾਰਤ ਦਾ ਜਸ਼ਨ- ਭਾਰਤ ਦੇ 13ਵੇਂ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਸ਼੍ਰੀ ਐੱਮ. ਵੈਂਕਈਆ ਨਾਇਡੂ ਦਾ ਮਿਸ਼ਨ ਅਤੇ ਸੰਦੇਸ਼।” (“Celebrating Bharat – The Mission and Message of Shri M Venkaiah Naidu as 13th Vice–President of India”)
iii. ਸ਼੍ਰੀ ਸੰਜੈ ਕਿਸ਼ੋਰ (Shri Sanjay Kishore) ਦੁਆਰਾ ਤੇਲੁਗੂ ਭਾਸ਼ਾ ਭਾਸ਼ਾ ਵਿੱਚ ਲਿਖਿਤ ਸਚਿੱਤਰ ਜੀਵਨੀ, ਜਿਸ ਦਾ ਸਿਰਲੇਖ ਹੈ, “ਮਹਾਨੇਤਾ- ਸ਼੍ਰੀ ਐੱਮ. ਵੈਂਕਈਆ ਨਾਇਡੂ ਦਾ ਜੀਵਨ ਅਤੇ ਉਨ੍ਹਾਂ ਦੀ ਜੀਵਨ-ਯਾਤਰਾ।” (“Mahaneta – Life and Journey of Shri M. Venkaiah Naidu”)