ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਅਗਸਤ, 2024 ਨੂੰ ਸੁਬ੍ਹਾ 11 ਵਜੇ ਨਵੀਂ ਦਿੱਲੀ ਸਥਿਤ ਇੰਡੀਆ ਐਗਰੀਕਲਚਰ ਰਿਸਰਚ ਇੰਸਟੀਟਿਊਟ ਵਿੱਚ ਉੱਚ ਉਪਜ ਦੇਣ ਵਾਲੀਆਂ, ਜਲਵਾਯੂ ਅਨੁਕੂਲ ਅਤੇ ਬਾਇਓਫੋਰਟਿਫਾਇਡ ਫਸਲਾਂ ਦੀਆਂ 109 ਕਿਸਮਾਂ ਜਾਰੀ ਕਰਨਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਕਿਸਾਨਾਂ ਅਤੇ ਵਿਗਿਆਨੀਆਂ ਨਾਲ ਗੱਲਬਾਤ ਭੀ ਕਰਨਗੇ।
ਪ੍ਰਧਾਨ ਮੰਤਰੀ 61 ਫਸਲਾਂ ਦੀਆਂ 109 ਕਿਸਮਾਂ ਨੂੰ ਜਾਰੀ ਕਰਨਗੇ, ਜਿਨ੍ਹਾਂ ਵਿੱਚ 34 ਖੇਤੀ ਦੀਆਂ ਫਸਲਾਂ ਅਤੇ 27 ਬਾਗਬਾਨੀ ਫਸਲਾਂ ਸ਼ਾਮਲ ਹੋਣਗੀਆਂ। ਖੇਤੀ ਦੀਆਂ ਫਸਲਾਂ ਵਿੱਚ ਮੋਟੇ ਅਨਾਜ, ਚਾਰਾ ਫਸਲਾਂ, ਤੇਲ ਬੀਜ, ਦਾਲ਼ਾਂ, ਗੰਨਾ, ਕਪਾਹ, ਰੇਸ਼ਾ ਅਤੇ ਹੋਰ ਸੰਭਾਵਿਤ ਫਸਲਾਂ ਸਹਿਤ ਵਿਭਿੰਨ ਅਨਾਜਾਂ ਦੇ ਬੀਜ ਜਾਰੀ ਕੀਤੇ ਜਾਣਗੇ। ਬਾਗਬਾਨੀ ਫਸਲਾਂ ਵਿੱਚ ਫਲਾਂ, ਸਬਜ਼ੀਆਂ, ਬਾਗਾਨ ਫਸਲਾਂ(plantation crops), ਕੰਦ ਫਸਲਾਂ (tuber crops), ਮਸਾਲਿਆਂ, ਫੁੱਲਾਂ ਅਤੇ ਔਸ਼ਧਿਕ ਫਸਲਾਂ ਦੀਆਂ ਵਿਭਿੰਨ ਕਿਸਮਾਂ ਜਾਰੀ ਕੀਤੀਆਂ ਜਾਣਗੀਆਂ।
ਪ੍ਰਧਾਨ ਮੰਤਰੀ ਨੇ ਸਦਾ ਟਿਕਾਊ ਖੇਤੀ (sustainable farming) ਅਤੇ ਜਲਵਾਯੂ ਅਨੁਕੂਲ ਪੱਧਤੀਆਂ ਨੂੰ ਅਪਣਾਉਣ ਦੇ ਲਈ ਪ੍ਰੋਤਸਾਹਿਤ ਕੀਤਾ ਹੈ। ਉਨ੍ਹਾਂ ਨੇ ਭਾਰਤ ਨੂੰ ਕੁਪੋਸ਼ਣ ਮੁਕਤ ਬਣਾਉਣ ਦੇ ਲਈ ਮਿਡ-ਡੇ ਮੀਲ, ਆਂਗਣਵਾੜੀ (Mid-Day Meal, Anganwadi) ਆਦਿ ਕਈ ਸਰਕਾਰੀ ਪ੍ਰੋਗਰਾਮਾਂ ਨਾਲ ਜੋੜ ਕੇ ਫਸਲਾਂ ਦੀਆਂ ਬਾਇਓਫੋਰਟਿਫਾਇਡ ਕਿਸਮਾਂ ਨੂੰ ਪ੍ਰੋਤਸਾਹਨ ਦੇਣ ‘ਤੇ ਭੀ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਖੇਤੀਬਾੜੀ ਦੇ ਖੇਤਰ ਵਿੱਚ ਉਠਾਏ ਗਏ ਇਨ੍ਹਾਂ ਕਦਮਾਂ ਨਾਲ ਕਿਸਾਨਾਂ ਦੀ ਅੱਛੀ ਆਮਦਨ ਸੁਨਿਸ਼ਚਿਤ ਹੋਵੇਗੀ ਅਤੇ ਉਨ੍ਹਾਂ ਦੇ ਲਈ ਉੱਦਮਤਾ ਦੇ ਨਵੇਂ ਅਵਸਰ ਪ੍ਰਾਪਤ ਹੋਣਗੇ। ਉੱਚ ਉਪਜ ਵਾਲੀਆਂ 109 ਕਿਸਮਾਂ ਨੂੰ ਜਾਰੀ ਕਰਨ ਦਾ ਇਹ ਕਦਮ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।