ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 13 ਮਾਰਚ, 2024 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ‘ਇੰਡੀਆਜ਼ ਟੈਕੇਡ: ਚਿਪਸ ਫਾਰ ਵਿਕਸਿਤ ਭਾਰਤ’ ਵਿੱਚ ਹਿੱਸਾ ਲੈਣਗੇ ਅਤੇ ਲਗਭਗ 1.25 ਲੱਖ ਕਰੋੜ ਰੁਪਏ ਦੇ ਤਿੰਨ ਸੈਮੀਕੰਡਕਟਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
ਇਸ ਅਵਸਰ 'ਤੇ, ਪ੍ਰਧਾਨ ਮੰਤਰੀ ਦੇਸ਼ ਭਰ ਦੇ ਨੌਜਵਾਨਾਂ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਾ ਦ੍ਰਿਸ਼ਟੀਕੋਣ ਭਾਰਤ ਨੂੰ ਸੈਮੀਕੰਡਕਟਰ ਡਿਜ਼ਾਈਨ, ਮੈਨੂਫੈਕਚਰਿੰਗ ਅਤੇ ਟੈਕਨੋਲੋਜੀ ਦੇ ਵਿਕਾਸ ਲਈ ਇੱਕ ਗਲੋਬਲ ਹੱਬ ਵਜੋਂ ਸਥਾਪਿਤ ਕਰਨਾ ਹੈ, ਜਿਸ ਨਾਲ ਦੇਸ਼ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਅਵਸਰਾਂ ਦੇ ਨਿਰਮਾਣ ਨੂੰ ਹੁਲਾਰਾ ਮਿਲੇ। ਇਸ ਦ੍ਰਿਸ਼ਟੀਕੋਣ ਦੇ ਅਨੁਸਾਰ, ਧੋਲੇਰਾ ਸਪੈਸ਼ਲ ਇਨਵੈਸਟਮੈਂਟ ਰੀਜ਼ਨ (Dholera Special Investment Region-ਡੀਐੱਸਆਈਆਰ), ਗੁਜਰਾਤ ਵਿੱਚ ਸੈਮੀਕੰਡਕਟਰ ਨਿਰਮਾਣ ਸਹੂਲਤ ਲਈ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ; ਮੋਰੀਗਾਂਵ, ਅਸਾਮ ਵਿਖੇ ਆਊਟਸੋਰਸ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (OSAT) ਸਹੂਲਤ; ਅਤੇ ਸਾਨੰਦ, ਗੁਜਰਾਤ ਵਿਖੇ ਆਊਟਸੋਰਸ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (OSAT) ਸਹੂਲਤ।
ਭਾਰਤ ਵਿੱਚ ਸੈਮੀਕੰਡਕਟਰ ਫੈਬ੍ਰੀਕੇਸ਼ਨ ਸਥਾਪਿਤ ਕਰਨ ਲਈ ਸੰਸ਼ੋਧਿਤ ਯੋਜਨਾ ਦੇ ਤਹਿਤ ਧੋਲੇਰਾ ਸਪੈਸ਼ਲ ਇਨਵੈਸਟਮੈਂਟ ਰੀਜ਼ਨ (DSIR) ਵਿਖੇ ਸੈਮੀਕੰਡਕਟਰ ਨਿਰਮਾਣ ਸਹੂਲਤ ਟਾਟਾ ਇਲੈਕਟ੍ਰੋਨਿਕਸ ਪ੍ਰਾਈਵੇਟ ਲਿਮਟਿਡ (TEPL) ਦੁਆਰਾ ਸਥਾਪਿਤ ਕੀਤੀ ਜਾਵੇਗੀ। ਰੁਪਏ ਤੋਂ ਵੱਧ ਦੇ ਕੁੱਲ ਨਿਵੇਸ਼ ਨਾਲ, 91,000 ਕਰੋੜ ਰੁਪਏ ਦੀ ਲਾਗਤ ਨਾਲ ਇਹ ਦੇਸ਼ ਦਾ ਪਹਿਲਾ ਵਣਜ ਸੈਮੀਕੰਡਕਟਰ ਫੈਬ (first commercial semiconductor fab) ਹੋਵੇਗਾ।
ਅਸਾਮ ਦੇ ਮੋਰੀਗਾਂਵ ਵਿਖੇ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (OSAT) ਸਹੂਲਤ, ਟਾਟਾ ਇਲੈਕਟ੍ਰੋਨਿਕਸ ਪ੍ਰਾਈਵੇਟ ਲਿਮਟਿਡ (TEPL -ਟੀ.ਈ.ਪੀ.ਐਲ.) ਦੁਆਰਾ ਸੈਮੀਕੰਡਕਟਰ ਅਸੈਂਬਲੀ, ਟੈਸਟਿੰਗ, ਮਾਰਕਿੰਗ ਅਤੇ ਪੈਕੇਜਿੰਗ (ਏਟੀਐਮਪੀ) ਦੇ ਲਈ ਸੰਸ਼ੋਧਿਤ ਸਕੀਮ ਦੇ ਤਹਿਤ ਸਥਾਪਿਤ ਕੀਤੀ ਜਾਵੇਗੀ, ਅਤੇ ਕੁੱਲ ਨਿਵੇਸ਼ ਲਗਭਗ 27,000 ਕਰੋੜ ਰੁਪਏ ਹੋਵੇਗਾ।
ਸਾਨੰਦ ਵਿਖੇ ਆਊਟਸੋਰਸ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (OSAT) ਸਹੂਲਤ, ਸੈਮੀਕੰਡਕਟਰ ਅਸੈਂਬਲੀ, ਟੈਸਟਿੰਗ, ਮਾਰਕਿੰਗ ਅਤੇ ਪੈਕੇਜਿੰਗ (ATMP) ਲਈ ਸੰਸ਼ੋਧਿਤ ਯੋਜਨਾ ਦੇ ਤਹਿਤ ਸੀਜੀ ਪਾਵਰ ਐਂਡ ਇੰਡਸਟਰੀਅਲ ਸੋਲਿਊਸ਼ਨਜ਼ ਲਿਮਟਿਡ ਦੁਆਰਾ ਸਥਾਪਿਤ ਕੀਤੀ ਜਾਵੇਗੀ, ਅਤੇ ਕੁੱਲ ਨਿਵੇਸ਼ ਕਰੀਬ 7,500 ਕਰੋੜ ਰੁਪਏ ਹੋਵੇਗਾ ।
ਇਨ੍ਹਾਂ ਸੁਵਿਧਾਵਾਂ ਦੇ ਜ਼ਰੀਏ ਭਾਰਤ ਵਿੱਚ ਸੈਮੀਕੰਡਕਟਰ ਈਕੋਸਿਸਟਮ ਮਜ਼ਬੂਤ ਹੋਵੇਗਾ ਅਤੇ ਭਾਰਤ ਵਿੱਚ ਇਸ ਨੂੰ ਮਜ਼ਬੂਤੀ ਮਿਲੇਗੀ। ਇਹ ਇਕਾਈਆਂ ਸੈਮੀਕੰਡਕਟਰ ਉਦਯੋਗ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨਗੀਆਂ ਅਤੇ ਇਲੈਕਟ੍ਰੋਨਿਕਸ, ਦੂਰਸੰਚਾਰ, ਆਦਿ ਵਰਗੇ ਸਬੰਧਿਤ ਖੇਤਰਾਂ ਵਿੱਚ ਰੋਜ਼ਗਾਰ ਸਿਰਜਣ ਨੂੰ ਉਤਪ੍ਰੇਰਿਤ ਕਰਨਗੀਆਂ।
ਪ੍ਰੋਗਰਾਮ ਵਿੱਚ ਸੈਮੀਕੰਡਕਟਰ ਉਦਯੋਗ ਦੇ ਨੇਤਾਵਾਂ ਦੇ ਨਾਲ-ਨਾਲ ਹਜ਼ਾਰਾਂ ਕਾਲਜ ਵਿਦਿਆਰਥੀਆਂ ਸਮੇਤ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਦੇਖਣ ਜਾਏਗੀ।