ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਤਿੰਨ ਫਰਵਰੀ, 2023 ਨੂੰ ਸ਼ਾਮ 4:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਸਾਮ ਦੇ ਬਾਰਪੇਟਾ ਵਿੱਚ ਕ੍ਰਿਸ਼ਨਗੁਰੂ ਸੇਵਾਸ਼੍ਰਮ ਵਿੱਚ ਵਿਸ਼ਵ ਸ਼ਾਂਤੀ ਦੇ ਲਈ ਆਯੋਜਿਤ ਹੋਣ ਵਾਲੇ ਕ੍ਰਿਸ਼ਨਗੁਰੂ ਏਕਨਾਮ ਅਖੰਡ ਕੀਰਤਨ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਕ੍ਰਿਸ਼ਨਗੁਰੂ ਸੇਵਾਸ਼੍ਰਮ ਦੇ ਸ਼ਰਧਾਲੂਆਂ ਨੂੰ ਵੀ ਸੰਬੋਧਨ ਕਰਨਗੇ।
ਪਰਮਗੁਰੂ ਕ੍ਰਿਸ਼ਨਗੁਰੂ ਈਸ਼ਵਰ ਨੇ ਸਾਲ 1974 ਵਿੱਚ ਬਾਰਪੇਟਾ ਅਸਾਮ ਦੇ ਨਸਤਰਾ ਪਿੰਡ ਵਿੱਚ ਕ੍ਰਿਸ਼ਨਗੁਰੂ ਸੇਵਾਸ਼੍ਰਮ ਦੀ ਸਥਾਪਨਾ ਕੀਤੀ ਸੀ। ਉਹ ਮਹਾਵੈਸ਼ਣਵ ਮਨੋਹਰਦੇਵ ਦੇ ਨੌਂਵੇਂ ਵੰਸ਼ਜ ਹਨ, ਜੋ ਮਹਾਨ ਵੈਸ਼ਣਵ ਸੰਤ ਸ਼੍ਰੀ ਸ਼ੰਕਰਦੇਵ ਦੇ ਅਨੁਯਾਈ (ਪੈਰੋਕਾਰ) ਸਨ। ਵਿਸ਼ਵ ਸਾਂਤੀ ਦੇ ਲਈ ਕ੍ਰਿਸ਼ਨਗੁਰੂ ਏਕਨਾਮ ਅਖੰਡ ਕੀਰਤਨ ਕ੍ਰਿਸ਼ਨਗੁਰੂ ਸੇਵਾਸ਼੍ਰਮ ਵਿੱਚ ਛੇ ਜਨਵਰੀ ਤੋਂ ਇੱਕ ਮਹੀਨੇ ਤੱਕ ਚਲਣ ਵਾਲਾ ਕੀਰਤਨ ਆਯੋਜਿਤ ਕੀਤਾ ਜਾ ਰਿਹਾ ਹੈ।