ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 11 ਫਰਵਰੀ ਨੂੰ ਦੁਪਹਿਰ ਕਰੀਬ 2:30 ਵਜੇ ਇੱਕ ਵੀਡੀਓ ਸੰਦੇਸ਼ ਦੇ ਜ਼ਰੀਏ ਵੰਨ ਓਸ਼ਨ ਸਮਿਟ ਦੇ ਹਾਈ ਲੈਵਲ ਸੈੱਗਮੈਂਟ ਨੂੰ ਸੰਬੋਧਨ ਕਰਨਗੇ। ਇਸ ਸਮਿਟ ਦੇ ਹਾਈ ਲੈਵਲ ਸੈੱਗਮੈਂਟ ਨੂੰ ਜਰਮਨੀ, ਯੂਨਾਇਟਿਡ ਕਿੰਗਡਮ, ਦੱਖਣ ਕੋਰੀਆ, ਜਪਾਨ, ਕੈਨੇਡਾ ਸਹਿਤ ਕਈ ਰਾਸ਼ਟਰਾਂ ਅਤੇ ਸਰਕਾਰਾਂ ਦੇ ਪ੍ਰਮੁੱਖ ਵੀ ਸੰਬੋਧਨ ਕਰਨਗੇ।
ਵੰਨ ਓਸ਼ਨ ਸਮਿਟ ਦਾ ਆਯੋਜਨ ਫਰਾਂਸ ਦੁਆਰਾ ਸੰਯੁਕਤ ਰਾਸ਼ਟਰ ਅਤੇ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਫਰਾਂਸ ਦੇ ਬ੍ਰੈਸਟ ਵਿੱਚ 9-11 ਫਰਵਰੀ ਦੇ ਦੌਰਾਨ ਕੀਤਾ ਜਾ ਰਿਹਾ ਹੈ। ਇਸ ਸਮਿਟ ਦਾ ਉਦੇਸ਼ ਇੰਟਰਨੈਸ਼ਨਲ ਕਮਿਊਨਿਟੀ ਨੂੰ ਤੰਦਰੁਸਤ ਅਤੇ ਟਿਕਾਊ ਸਮੁੰਦਰੀ ਈਕੋਸਿਸਟਮ ਨੂੰ ਸੁਰੱਖਿਅਤ ਰੱਖਣ ਅਤੇ ਸਮਰਥਨ ਕਰਨ ਦੀ ਦਿਸ਼ਾ ਵਿੱਚ ਠੋਸ ਕਾਰਵਾਈ ਕਰਨ ਦੇ ਲਈ ਲਾਮਬੰਦ ਕਰਨਾ ਹੈ।