ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 21 ਅਕਤੂਬਰ, 2023 ਨੂੰ ਸ਼ਾਮ ਲਗਭਗ 5ਵਜੇ ਗਵਾਲੀਅਰ ਵਿੱਚ ‘ਸਿੰਧੀਆ ਸਕੂਲ ਦੇ 125ਵੇਂ ਸੰਸਥਾਵਕ ਦਿਵਸ’ ਮੌਕੇ ਆਯੋਜਿਤ ਹੋ ਰਹੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।
ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਸਕੂਲ ਵਿੱਚ ‘ਮਲਟੀਪਰਪਸ ਸਪੋਰਟਸ ਕੰਪਲੈਕਸ’ ਦਾ ਨੀਂਹ ਪੱਥਰ ਰੱਖਣਗੇ ਅਤੇ ਪ੍ਰਤਿਸ਼ਠਿਤ ਸਾਬਕਾ ਵਿਦਿਆਰਥੀਆਂ ਅਤੇ ਟੋਪ ਉਪਲਬਧੀ ਹਾਸਲ ਕਰਨ ਵਾਲਿਆਂ ਨੂੰ ਸਕੂਲ ਦਾ ਸਲਾਨਾ ਪੁਰਸਕਾਰ ਪ੍ਰਦਾਨ ਕਰਨਗੇ। ਇਸ ਅਵਸਰ ‘ਤੇ ਉਹ ਇਕੱਠ ਨੂੰ ਵੀ ਸੰਬੋਧਨ ਕਰਨਗੇ।
ਸਿੰਧੀਆ ਸਕੂਲਾ ਦੀ ਸਥਾਪਨਾ 1897 ਵਿੱਚ ਹੋਈ ਸੀ ਅਤੇ ਇਹ ਇਤਿਹਾਸਿਕ ਗਵਾਲੀਅਰ ਕਿਲੇ ਦੇ ਉੱਪਰ ਸਥਿਤ ਹੈ।