ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 4 ਅਕਤੂਬਰ ਨੂੰ ਸ਼ਾਮ 6:30 ਵਜੇ ਤਾਜ ਪੈਲੇਸ ਹੋਟਲ, ਨਵੀ ਦਿੱਲੀ ਵਿਖੇ ਕੌਟਿਲਯ ਆਰਥਿਕ ਸੰਮੇਲਨ ਵਿੱਚ ਹਿੱਸਾ ਲੈਣਗ। ਇਸ ਅਵਸਰ ‘ਤੇ ਉਹ ਮੌਜੂਦ ਲੋਕਾਂ ਨੂੰ ਸੰਬੋਧਨ ਵੀ ਕਰਨਗੇ।
ਕੌਟਿਲਯ ਆਰਥਿਕ ਸੰਮੇਲਨ ਦਾ ਇਹ ਤੀਸਰਾ ਐਡੀਸ਼ਨ ਹੈ ਜੋ 6 ਅਕਤੂਬਰ ਤੱਕ ਚਲੇਗਾ। ਇਸ ਸਾਲ ਦਾ ਸੰਮੇਲਨ ਹਰਿਤ ਪਰਿਵਰਤਨ ਦੇ ਲਈ ਵਿਤਪੋਸ਼ਣ, ਭੂ-ਆਰਥਿਕ ਵਿਖੰਡਨ ਅਤੇ ਵਿਕਾਸ ਲਈ ਲਚਕੀਲਾਪਣ ਬਣਾਏ ਰੱਖਣ ਲਈ ਨੀਤੀਗਤ ਕਾਰਵਾਈ ਦੇ ਸਿਧਾਂਤਾਂ ਜਿਹੇ ਵਿਸ਼ਿਆਂ ‘ਤੇ ਕੇਂਦ੍ਰਿਤ ਹੋਵੇਗਾ।
ਭਾਰਤੀ ਅਤੇ ਅੰਤਰਰਾਸ਼ਟਰੀ ਸਕੌਲਰ ਅਤੇ ਨੀਤੀ ਨਿਰਮਾਤਾ ਭਾਰਤੀ ਅਰਥਵਿਵਸਥਾ ਅਤੇ ਗਲੋਬਲ ਸਾਊਥ ਦੀਆਂ ਅਰਥਵਿਵਸਥਾਵਾਂ ਨਾਲ ਜੁੜੇ ਸਭ ਤੋਂ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕਰਨਗੇ। ਸੰਮੇਲਨ ਵਿੱਚ ਦੁਨੀਆ ਭਰ ਦੇ ਵਕਤਾ ਹਿੱਸਾ ਲੈਣਗੇ।
ਕੌਟਿਲਯ ਆਰਥਿਕ ਸੰਮੇਲਨ ਦਾ ਆਯੋਜਨ ਵਿੱਤ ਮੰਤਰਾਲੇ ਦੇ ਨਾਲ ਸਾਂਝੇਦਾਰੀ ਵਿੱਚ ਆਰਥਿਕ ਵਿਕਾਸ ਸੰਸਥਾਨ ਦੁਆਰਾ ਕੀਤਾ ਜਾ ਰਿਹਾ ਹੈ।