ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਦਸੰਬਰ, 2021 ਨੂੰ ਸਵੇਰੇ ਲਗਭਗ 10:30 ਵਜੇ ਰਾਸ਼ਟਰੀ ਯੁੱਧ ਸਮਾਰਕ ‘ਤੇ ਸਵਰਣਿਮ ਵਿਜੈ ਮਸ਼ਾਲਸ ਦੇ ਸ਼ਰਧਾਂਜਲੀ ਅਤੇ ਸੁਆਗਤ ਸਮਾਰੋਹ ਵਿੱਚ ਹਿੱਸਾ ਲੈਣਗੇ ।
ਭਾਰਤ ਦੀ 1971 ਦੇ ਯੁੱਧ ਵਿੱਚ ਜਿੱਤ ਅਤੇ ਬੰਗਲਾਦੇਸ਼ ਦੇ ਗਠਨ ਦੇ 50 ਸਾਲ ਪੂਰੇ ਹੋਣ ਦੇ ਸਬੰਧ ਵਿੱਚ ਸਵਰਣਿਮ ਵਿਜੈ ਵਰਸ਼ ਸਮਾਰੋਹ ਦੇ ਇੱਕ ਹਿੱਸੇ ਦੇ ਰੂਪ ਵਿੱਚ , ਪਿਛਲੇ ਸਾਲ 16 ਦਸੰਬਰ ਨੂੰ, ਪ੍ਰਧਾਨ ਮੰਤਰੀ ਨੇ ਰਾਸ਼ਟਰੀ ਯੁੱਧ ਸਮਾਰਕ ਵਿੱਚ ਅਨੰਤ ਜਵਾਲਾ ਤੋਂ ਸਵਰਣਿਮ ਵਿਜੈ ਮਸ਼ਾਲ ਨੂੰ ਜਲਾਇਆ ਸੀ। ਉਨ੍ਹਾਂ ਨੇ ਚਾਰ ਮਸ਼ਾਲਾਂ ਵੀ ਜਲਾਈਆਂ ਜਿਨ੍ਹਾਂ ਨੂੰ ਅਲੱਗ - ਅਲੱਗ ਦਿਸ਼ਾਵਾਂ ਵਿੱਚ ਜਾਣਾ ਸੀ । ਤਦ ਤੋਂ , ਇਹ ਚਾਰ ਮਸ਼ਾਲਾਂ ਸਿਆਚਿਨ , ਕੰਨਿਆਕੁਮਾਰੀ , ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ , ਲੋਂਗੇਵਾਲਾ , ਕੱਛ ਦੇ ਰਣ , ਅਗਰਤਲਾ ਆਦਿ ਸਹਿਤ ਪੂਰੇ ਦੇਸ਼ ਵਿੱਚ ਫੈਲ ਗਈਆਂ ਹਨ । ਅਗਲੀ ਮਸ਼ਾਲਾਂ ਨੂੰ ਪ੍ਰਮੁੱਖ ਯੁੱਧ ਖੇਤਰਾਂ ਅਤੇ ਵੀਰਤਾ ਪੁਰਸਕਾਰ ਵਿਜੇਤਾਵਾਂ ਅਤੇ 1971 ਦੇ ਯੁੱਧ ਦੇ ਦਿੱਗਜਾਂ ਦੇ ਘਰਾਂ ਵਿੱਚ ਵੀ ਲਿਜਾਇਆ ਗਿਆ ।
16 ਦਸੰਬਰ 2021 ਨੂੰ , ਸ਼ਰਧਾਂਜਲੀ ਸਮਾਰੋਹ ਦੇ ਦੌਰਾਨ, ਇਨ੍ਹਾਂ ਚਾਰਾਂ ਮਸ਼ਾਲਾਂ ਨੂੰ ਰਾਸ਼ਟਰੀ ਯੁੱਧ ਸਮਾਰਕ ‘ਤੇ ਪ੍ਰਧਾਨ ਮੰਤਰੀ ਦੁਆਰਾ ਅਨੰਤ ਲੌਅ ਦੇ ਨਾਲ ਮਿਲਾ ਦਿੱਤਾ ਜਾਵੇਗਾ ।