Quoteਪ੍ਰਧਾਨ ਮੰਤਰੀ ਪੁਰੀ ਅਤੇ ਹਾਵੜਾ ਦੇ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਨੂੰ ਰਵਾਨਾ ਕਰਨਗੇ
Quoteਪ੍ਰਧਾਨ ਮੰਤਰੀ ਓਡੀਸ਼ਾ ਵਿੱਚ 100% ਬਿਜਲੀਕਰਣ ਰੇਲ ਨੈੱਟਵਰਕ ਦਾ ਲੋਕ-ਅਰਪਣ ਕਰਨਗੇ
Quoteਪ੍ਰਧਾਨ ਮੰਤਰੀ ਪੁਰੀ ਅਤੇ ਕਟਕ ਰੇਲਵੇ ਸਟੇਸ਼ਨਾਂ ਦੇ ਪੁਨਰ-ਵਿਕਾਸ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਮਈ ਨੂੰ ਦੁਪਹਿਰ ਲਗਭਗ 12:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਓਡੀਸ਼ਾ ਵਿੱਚ 8000 ਕਰੋੜ ਰੁਪਏ ਤੋਂ ਅਧਿਕ ਦੇ ਕਈ ਰੇਲ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਲੋਕ-ਅਰਪਣ ਕਰਨਗੇ।

ਸਮਾਗਮ ਦੇ ਦੌਰਾਨ, ਪ੍ਰਧਾਨ ਮੰਤਰੀ ਪੁਰੀ ਅਤੇ ਹਾਵੜਾ ਦੇ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਨੂੰ ਵੀ ਹਰੀ ਝੰਡੀ ਦਿਖਾਉਣਗੇ। ਇਹ ਟ੍ਰੇਨ ਓਡੀਸ਼ਾ ਦੇ ਖੋਰਧਾ, ਕਟਕ, ਜਾਜਪੁਰ, ਭਦ੍ਰਕ, ਬਾਲੇਸ਼ਵਰ ਜ਼ਿਲ੍ਹਿਆਂ ਅਤੇ ਪੱਛਮੀ ਬੰਗਾਲ ਦੇ ਪੱਛਮ ਮੇਦਿਨੀਪੁਰ, ਪੁਰਬਾ ਮੇਦਿਨੀਪੁਰ ਜ਼ਿਲ੍ਹਿਆਂ ਤੋਂ ਗੁਜਰੇਗੀ। ਇਹ ਟ੍ਰੇਨ ਯਾਤਰੀਆਂ ਨੂੰ ਅਰਾਮਦਾਇਕ ਅਤੇ ਸੁਵਿਧਾਜਨਕ ਅਤੇ ਘੱਟ ਸਮੇਂ ਵਿੱਚ ਯਾਤਰਾ ਅਨੁਭਵ ਪ੍ਰਦਾਨ ਕਰੇਗੀ। ਇਸ ਨਾਲ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਵਿੱਚ ਤੇਜ਼ੀ ਆਵੇਗੀ।

ਪ੍ਰਧਾਨ ਮੰਤਰੀ ਪੁਰੀ ਅਤੇ ਕਟਕ ਰੇਲਵੇ ਸਟੇਸ਼ਨਾਂ ਦੇ ਪੁਨਰ -ਵਿਕਾਸ ਦਾ ਨੀਂਹ ਪੱਥਰ ਵੀ ਰੱਖਣਗੇ। ਪੁਨਰ-ਵਿਕਸਿਤ ਸਟੇਸ਼ਨਾਂ ਵਿੱਚ ਰੇਲ ਯਾਤਰੀਆਂ ਨੂੰ ਵਿਸ਼ਵ ਪੱਧਰੀ ਅਨੁਭਵ ਪ੍ਰਦਾਨ ਕਰਨ ਵਾਲੀਆਂ ਸਾਰੀਆਂ ਆਧੁਨਿਕ ਸੇਵਾਵਾਂ ਹੋਣਗੀਆਂ।

ਪ੍ਰਧਾਨ ਮੰਤਰੀ ਓਡੀਸ਼ਾ ਵਿੱਚ ਰੇਲ ਨੈੱਟਵਰਕ ਦੇ 100% ਬਿਜਲੀਕਰਣ ਦਾ ਲੋਕ-ਅਰਪਣ ਕਰਨਗੇ। ਇਸ ਨਾਲ ਸੰਚਾਲਨ ਅਤੇ ਰੱਖ-ਰਖਾਅ ਲਾਗਤ ਘੱਟ ਹੋਵੇਗੀ ਅਤੇ ਆਯਾਤ ਕੀਤੇ ਗਏ ਕੱਚੇ ਤੇਲ ’ਤੇ ਨਿਰਭਰਤਾ ਘੱਟ ਹੋਵੇਗੀ।

ਪ੍ਰਧਾਨ ਮੰਤਰੀ ਸੰਬਲਪੁਰ-ਟਿਟਲਾਗੜ੍ਹ ਰੇਲ ਲਾਈਨ ਦੇ ਦੋਹਰੀਕਰਣ ਦਾ ਵੀ ਲੋਕ-ਅਰਪਣ ਕਰਨਗੇ। ਉਹ ਅੰਗੁਲ-ਸੁਕਿੰਦਾ ਦੇ ਦਰਮਿਆਨ ਇੱਕ ਨਵੀਂ ਬ੍ਰਾਡ-ਗੇਜ ਰੇਲਵੇ ਲਾਈਨ, ਮਨੋਹਰਪੁਰ-ਰਾਉਰਕੇਲਾ-ਝਾਰਸੁਗੁੜਾ-ਜਮਗਾ ਨੂੰ ਜੋੜਣ ਵਾਲੀ ਤੀਸਰੀ ਲਾਈਨ ਅਤੇ ਬਿਛੁਪਾਲੀ-ਝਰਤਰਭਾ ਦੇ ਦਰਮਿਆਨ ਨਵੀਂ ਬ੍ਰਾਡ-ਗੇਜ਼ ਲਾਈਨ ਦਾ ਵੀ ਲੋਕ-ਅਰਪਣ ਕਰਨਗੇ। ਇਸ ਨਾਲ ਓਡੀਸ਼ਾ ਵਿੱਚ ਸਟੀਲ, ਬਿਜਲੀ ਅਤੇ ਮਾਇਨਿੰਗ ਖੇਤਰਾਂ ਵਿੱਚ ਤੇਜ਼ੀ ਨਾਲ ਉਦਯੋਗਿਕ ਵਿਕਾਸ ਸਦਕਾ ਵਧਦੀਆਂ ਟ੍ਰੈਫਿਕ ਮੰਗਾਂ ਪੂਰੀਆਂ ਹੋ ਸਕਣਗੀਆਂ ਅਤੇ ਇਨ੍ਹਾਂ ਰੇਲ ਸੈਕਸ਼ਨਾਂ ਵਿੱਚ ਪੈਸੰਜਰਸ ਟ੍ਰੈਫਿਕ ’ਤੇ ਦਬਾਅ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ।

 

Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
270 million pulled out of poverty! How Modi government achieved a remarkable dip in extreme poverty & what’s the road ahead? Explained

Media Coverage

270 million pulled out of poverty! How Modi government achieved a remarkable dip in extreme poverty & what’s the road ahead? Explained
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 10 ਜੂਨ 2025
June 10, 2025

Citizens Appreciate India’s Growth as Defence Exports Through Reforms under leadership of PM Modi