ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 11 ਦਸੰਬਰ, 2023 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਵਿਕਸਿਤ ਭਾਰਤ @2047: ਨੌਜਵਾਨਾਂ ਦੀ ਆਵਾਜ਼’ (‘Viksit Bharat @2047 : Voice of Youth’) ਲਾਂਚ ਕਰਨਗੇ। ਪ੍ਰਧਾਨ ਮੰਤਰੀ ਦੇਸ਼ ਭਰ ਦੇ ਰਾਜ ਭਵਨਾਂ ਵਿੱਚ ਆਯੋਜਿਤ ਵਰਕਸ਼ਾਪਾਂ ਵਿੱਚ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ, ਸੰਸਥਾਨਾਂ ਦੇ ਮੁਖੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਭੀ ਸੰਬੋਧਨ ਕਰਨਗੇ, ਜੋ ਇਸ ਪਹਿਲ ਦੀ ਸ਼ੁਰੂਆਤ ਦਾ ਪ੍ਰਤੀਕ ਹੋਵੇਗਾ।
ਪ੍ਰਧਾਨ ਮੰਤਰੀ ਦਾ ਵਿਜ਼ਨ ਦੇਸ਼ ਦੀਆਂ ਰਾਸ਼ਟਰੀ ਯੋਜਨਾਵਾਂ, ਪ੍ਰਾਥਮਿਕਤਾਵਾਂ ਅਤੇ ਲਕਸ਼ਾਂ ਦੇ ਨਿਰਮਾਣ ਵਿੱਚ ਦੇਸ਼ ਦੇ ਨੌਜਵਾਨਾਂ ਨੂੰ ਸਰਗਰਮ ਰੂਪ ਨਾਲ ਸ਼ਾਮਲ ਕਰਨਾ ਹੈ। ਇਸ ਵਿਜ਼ਨ ਦੇ ਅਨੁਰੂਪ, ‘ਵਿਕਸਿਤ ਭਾਰਤ @2047: ਨੌਜਵਾਨਾਂ ਦੀ ਆਵਾਜ਼’(‘Viksit Bharat @2047 : Voice of Youth’) ਪਹਿਲ ਦੇਸ਼ ਦੇ ਨੌਜਵਾਨਾਂ ਨੂੰ ਵਿਕਸਿਤ ਭਾਰਤ @2047 (Viksit Bharat @2047)ਦੇ ਵਿਜ਼ਨ ਵਿੱਚ ਵਿਚਾਰਾਂ ਦਾ ਸਮਾਵੇਸ਼ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰੇਗੀ। ਇਸ ਅਵਸਰ ‘ਤੇ ਆਯੋਜਿਤ ਵਰਕਸ਼ਾਪਾਂ ਵਿਕਸਿਤ ਭਾਰਤ @2047 (Viksit Bharat @2047) ਦੇ ਲਈ ਆਪਣੇ ਵਿਚਾਰਾਂ ਅਤੇ ਸੁਝਾਵਾਂ ਨੂੰ ਸਾਂਝਾ ਕਰਨ ਦੇ ਲਈ ਨੌਜਵਾਨਾਂ ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਅਰੰਭ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਣਗੀਆਂ।
ਵਿਕਸਿਤ ਭਾਰਤ@2047 (Viksit Bharat@2047) ਦਾ ਲਕਸ਼ ਭਾਰਤ ਨੂੰ ਸੁਤੰਤਰਤਾ ਦੇ 100ਵੇਂ ਵਰ੍ਹੇ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਾਉਣਾ ਹੈ। ਇਸ ਦ੍ਰਿਸ਼ਟੀਕੋਣ ਵਿੱਚ ਵਿਕਾਸ ਦੇ ਵਿਭਿੰਨ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਹੋਰ ਪਹਿਲੂਆਂ ਸਮੇਤ ਆਰਥਿਕ ਵਿਕਾਸ, ਸਮਾਜਿਕ ਪ੍ਰਗਤੀ, ਵਾਤਾਵਰਣਕ ਸਥਿਰਤਾ ਅਤੇ ਸੁਸ਼ਾਸਨ ਸ਼ਾਮਲ ਹਨ।