ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 8 ਜਨਵਰੀ, 2024 ਨੂੰ ਦੁਪਹਿਰ 12:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੇ ਲਾਭਾਰਥੀਆਂ ਨਾਲ ਸੰਵਾਦ ਕਰਨਗੇ। ਪ੍ਰਧਾਨ ਮੰਤਰੀ ਇਸ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਵੀ ਕਰਨਗੇ।
ਦੇਸ਼ ਭਰ ਤੋਂ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੇ ਹਜ਼ਾਰਾਂ ਲਾਭਾਰਥੀ ਇਸ ਆਯੋਜਨ ਵਿੱਚ ਸ਼ਾਮਲ ਹੋਣਗੇ। ਕਈ ਕੇਂਦਰੀ ਮੰਤਰੀ, ਸਾਂਸਦ, ਵਿਧਾਇਕ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀਗਣ ਵੀ ਇਸ ਆਯੋਜਨ ਵਿੱਚ ਸ਼ਾਮਲ ਹੋਣਗੇ।
15 ਨਵੰਬਰ, 2023 ਨੂੰ ਇਸ ਦੀ ਸ਼ੁਰੂਆਤ ਹੋਣ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਪ੍ਰਧਾਨ ਮੰਤਰੀ ਨੇ ਦੇਸ਼ ਭਰ ਤੋਂ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੇ ਲਾਭਾਰਥੀਆਂ ਨਾਲ ਨਿਯਮਿਤ ਤੌਰ ‘ਤੇ ਸੰਵਾਦ ਕੀਤਾ ਹੈ। ਇਹ ਸੰਵਾਦ ਵੀਡੀਓ ਕਾਨਫਰੰਸਿੰਗ ਰਾਹੀਂ ਚਾਰ ਵਾਰ (30 ਨਵੰਬਰ, 9 ਦਸੰਬਰ, 16 ਦਸੰਬਰ ਅਤੇ 27 ਦਸੰਬਰ ਨੂੰ) ਹੋ ਚੁੱਕਿਆ ਹੈ। ਇਸ ਦੇ ਇਲਾਵਾ ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨੇ ਆਪਣੀ ਵਾਰਾਣਸੀ ਯਾਤਰਾ ਦੌਰਾਨ ਲਗਾਤਾਰ ਦੋ ਦਿਨ (17-18 ਦਸੰਬਰ ਨੂੰ) ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੇ ਲਾਭਾਰਥੀਆਂ ਨਾਲ ਆਹਮਣੇ – ਸਾਹਮਣੇ ਬੈਠ ਕੇ ਸੰਵਾਦ ਕੀਤਾ ਹੈ।
‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੇਸ਼ ਭਰ ਵਿੱਚ ਨਿਕਾਲੀ ਜਾ ਰਹੀ ਹੈ ਜਿਸ ਦਾ ਉਦੇਸ਼ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਵਿੱਚ ਪਰਿਪੂਰਨਤਾ ਹਾਸਲ ਕਰਨਾ ਹੈ ਅਤੇ ਇਸ ਦੇ ਤਹਿਤ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਇਨ੍ਹਾਂ ਯੋਜਨਾਵਾਂ ਦਾ ਲਾਭ ਸਾਰੇ ਲਕਸ਼ਿਤ ਲਾਭਾਰਥੀਆਂ ਤੱਕ ਸਮਾਂਬਧ ਤਰੀਕੇ ਨਾਲ ਪਹੁੰਚੇ।
5 ਜਨਵਰੀ, 2024 ਨੂੰ ‘ ਵਿਕਸਿਤ ਭਾਰਤ ਸੰਕਲਪ ਯਾਤਰਾ’ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਕਿਉਂਕਿ ਇਸ ਯਾਤਰਾ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਸੰਖਿਆ 10 ਕਰੋੜ ਦਾ ਵੀ ਅੰਕੜਾ ਪਾਰ ਕਰ ਗਈ। ਸਾਰਿਆਂ ਨੂੰ ਹੈਰਾਨ ਕਰਨ ਵਾਲਾ ਇਹ ਜਾਦੂਈ ਅੰਕੜਾ, ਜੋ ਇਸ ਯਾਤਰਾ ਦੇ ਸ਼ੁਰੂ ਹੋਣ ਦੇ ਕੇਵਲ 50 ਦਿਨਾਂ ਦੇ ਅੰਦਰ ਹੀ ਪਹੁੰਚ ਗਿਆ, ਨਿਸ਼ਚਿਤ ਤੌਰ ‘ਤੇ ‘ਵਿਕਸਿਤ ਭਾਰਤ’ ਦੇ ਸਾਂਝੇ ਦ੍ਰਿਸ਼ਟੀਕੋਣ ਦੇ ਪ੍ਰਤੀ ਦੇਸ਼ ਭਰ ਦੇ ਲੋਕਾਂ ਨੂੰ ਇਕਜੁੱਟ ਕਰਨ ਵਿੱਚ ਇਸ ਯਾਤਰਾ ਦੇ ਵਿਆਪਕ ਪ੍ਰਭਾਵ ਅਤੇ ਬੇਜੋੜ ਸਮੱਰਥਾ ਨੂੰ ਦਰਸਾਉਂਦਾ ਹੈ।