"ਜਨ ਔਸ਼ਧੀ ਦਿਵਸ" ਦੇ ਮੌਕੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 7 ਮਾਰਚ ਨੂੰ ਦੁਪਹਿਰ 12:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜਨ ਔਸ਼ਧੀ ਕੇਂਦਰ ਦੇ ਮਾਲਕਾਂ ਅਤੇ ਯੋਜਨਾ ਦੇ ਲਾਭਾਰਥੀਆਂ ਨਾਲ ਗੱਲਬਾਤ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਬਾਅਦ ਗੱਲਬਾਤ ਹੋਵੇਗੀ। ਇਸ ਸਮਾਗਮ ਦਾ ਵਿਸ਼ਾ “ਜਨ ਔਸ਼ਧੀ-ਜਨ ਉਪਯੋਗੀ” ਹੈ।
ਜੈਨਰਿਕ ਦਵਾਈਆਂ ਦੀ ਵਰਤੋਂ ਅਤੇ ਜਨ ਔਸ਼ਧੀ ਪ੍ਰੋਜੈਕਟ ਦੇ ਲਾਭਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ 1 ਮਾਰਚ ਤੋਂ ਦੇਸ਼ ਭਰ ਵਿੱਚ ਜਨ ਔਸ਼ਧੀ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਵਿੱਚ, ਜਨ ਔਸ਼ਧੀ ਸੰਕਲਪ ਯਾਤਰਾ, ਮਾਤ੍ਰਿ ਸ਼ਕਤੀ ਸਨਮਾਨ, ਜਨ ਔਸ਼ਧੀ ਬਾਲ ਮਿੱਤ੍ਰ, ਜਨ ਔਸ਼ਧੀ ਜਨ ਜਾਗਰਣ ਅਭਿਯਾਨ, ਆਓ ਜਨ ਔਸ਼ਧੀ ਮਿੱਤ੍ਰ ਬਨੇਂ ਅਤੇ ਜਨ ਔਸ਼ਧੀ ਜਨ ਆਰੋਗਯ ਮੇਲਾ ਜਿਹੇ ਵਿਭਿੰਨ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਹੈ।
ਦਵਾਈਆਂ ਨੂੰ ਨਾਗਰਿਕਾਂ ਲਈ ਕਿਫਾਇਤੀ ਤੇ ਪਹੁੰਚਯੋਗ ਬਣਾਉਣ ਦੀ ਪ੍ਰਧਾਨ ਮੰਤਰੀ ਦੀ ਦੂਰ–ਦ੍ਰਿਸ਼ਟੀ ਅਨੁਸਾਰ ਹੁਣ ਦੇਸ਼ ਭਰ ਵਿੱਚ 8,600 ਤੋਂ ਵੱਧ ਜਨ ਔਸ਼ਧੀ ਸਟੋਰ ਹਨ, ਜੋ ਲਗਭਗ ਹਰ ਜ਼ਿਲ੍ਹੇ ਨੂੰ ਕਵਰ ਕਰਦੇ ਹਨ।