ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 1 ਨਵੰਬਰ, 2023 ਨੂੰ ਸ਼ਾਮ ਲਗਭਗ 4:30 ਵਜੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ, ਨਵੀਂ ਦਿੱਲੀ ਵਿੱਚ ਭਾਰਤ ਦੇ ਏਸ਼ੀਅਨ ਪੈਰਾ ਗੇਮਸ ਦਲ ਦੇ ਨਾਲ ਸੰਵਾਦ ਕਰਨਗੇ ਅਤੇ ਉਨ੍ਹਾਂ ਨੂੰ ਸੰਬੋਧਨ ਵੀ ਕਰਨਗੇ।
ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਦੁਆਰਾ ਏਸ਼ੀਅਨ ਪੈਰਾ ਗੇਮਸ 2022 ਵਿੱਚ ਇਨ੍ਹਾਂ ਖਿਡਾਰੀਆਂ ਦੀ ਉਤਕ੍ਰਿਸ਼ਟ ਉਪਲਬਧੀਆਂ ਦੇ ਲਈ ਉਨ੍ਹਾਂ ਨੂੰ ਵਧਾਈ ਦੇਣ ਅਤੇ ਇਸ ਦੇ ਨਾਲ ਹੀ ਭਵਿੱਖ ਵਿੱਚ ਹੋਣ ਵਾਲੀਆਂ ਪ੍ਰਤੀਯੋਗਿਤਾਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਨ ਦਾ ਇੱਕ ਅਨੁਪਮ ਪ੍ਰਯਤਨ ਹੈ। ਭਾਰਤ ਨੇ ਏਸ਼ੀਅਨ ਪੈਰਾ ਗੇਮਸ 2022 ਵਿੱਚ 29 ਗੋਲਡ ਮੈਡਲ ਸਹਿਤ ਕੁੱਲ 111 ਮੈਡਲ ਜਿੱਤੇ ਹਨ। ਏਸ਼ੀਅਨ ਪੈਰਾ ਗੇਮਸ 2022 ਵਿੱਚ ਜਿੱਤੇ ਗਏ ਮੈਡਲਾਂ ਦੀ ਕੁੱਲ ਸੰਖਿਆ ਦਰਅਸਲ ਪਿਛਲੇ ਸਰਬਸ਼੍ਰੇਸ਼ਠ ਪ੍ਰਦਰਸ਼ਨ (ਵਰ੍ਹੇ 2018 ਵਿੱਚ) ਦੀ ਤੁਲਨਾ ਵਿੱਚ 54 ਪ੍ਰਤੀਸ਼ਤ ਅਧਿਕ ਹੈ; ਅਤੇ ਜਿੱਤੇ ਗਏ 29 ਮੈਡਲਾਂ ਦੀ ਸੰਖਿਆ ਵਰ੍ਹੇ 2018 ਵਿੱਚ ਜਿੱਤੇ ਗਏ ਮੈਡਲਾਂ ਦੀ ਸੰਖਿਆ ਤੋਂ ਲਗਭਗ ਦੁੱਗਣੀ ਹੈ।
ਇਸ ਪ੍ਰੋਗਰਾਮ ਵਿੱਚ ਸਬੰਧਿਤ ਖਿਡਾਰੀ, ਉਨ੍ਹਾਂ ਦੇ ਕੋਚ, ਭਾਰਤੀ ਪੈਰਾਲੰਪਿਕ ਕਮੇਟੀ ਅਤੇ ਭਾਰਤੀ ਓਲੰਪਿਕ ਸੰਘ ਦੇ ਅਧਿਕਾਰੀਗਣ, ਰਾਸ਼ਟਰੀ ਖੇਡ ਮਹਾਸੰਘਾਂ ਦੇ ਪ੍ਰਤੀਨਿਧੀਗਣ ਅਤੇ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲਾ ਦੇ ਅਧਿਕਾਰੀਗਣ ਹਿੱਸਾ ਲੈਣਗੇ।