ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਨਵੰਬਰ ਨੂੰ ਸਵੇਰੇ 10 ਵਜੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਬਣੇ ਭਾਰਤ ਮੰਡਪਮ ਵਿੱਚ ਇੱਕ ਵੱਡੇ ਫੂਡ ਈਵੈਂਟ ‘ਵਰਲਡ ਫੂਡ ਇੰਡੀਆ 2023’ ਦੇ ਦੂਸਰੇ ਐਡੀਸ਼ਨ ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਖ਼ੁਦ ਸੈਲਫ ਹੈਲਪ ਗਰੁੱਪਸ (ਐੱਸਐੱਚਜੀ) ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਲੱਖ ਤੋਂ ਅਧਿਕ ਐੱਸਐੱਚਜੀ ਮੈਂਬਰਾਂ ਨੂੰ ਬੀਜ ਪੂੰਜੀ ਸਹਾਇਤਾ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਦੇ ਵੱਲੋਂ ਇਸ ਸਹਾਇਤਾ ਨਾਲ ਐੱਸਐੱਚਜੀ ਨੂੰ ਬਿਹਤਰ ਪੈਕੇਜਿੰਗ ਅਤੇ ਗੁਣਵੱਤਾਪੂਰਨ ਨਿਰਮਾਣ ਦੇ ਮਾਧਿਅਮ ਨਾਲ ਬਜ਼ਾਰ ਵਿੱਚ ਬਿਹਤਰ ਮੁੱਲ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਵਰਲਡ ਫੂਡ ਇੰਡੀਆ 2023 ਦੇ ਹਿੱਸੇ ਦੇ ਰੂਪ ਵਿੱਚ ਫੂਡ ਸਟ੍ਰੀਟ ਦਾ ਵੀ ਉਦਘਾਟਨ ਕਰਨਗੇ। ਇਸ ਵਿੱਚ ਖੇਤਰੀ ਵਿਅੰਜਨ ਅਤੇ ਸ਼ਾਹੀ ਰਸੋਈ ਵਿਰਾਸਤ ਨੂੰ ਦਿਖਾਇਆ ਜਾਵੇਗਾ। ਇਸ ਵਿੱਚ 200 ਤੋਂ ਅਧਿਕ ਸ਼ੈਫ ਹਿੱਸਾ ਲੈਣਗੇ ਅਤੇ ਪਰੰਪਰਾਗਤ ਭਾਰਤੀ ਵਿਅੰਜਨ ਪੇਸ਼ ਕਰਨਗੇ ਜਿਸ ਨਾਲ ਲੋਕਾਂ ਨੂੰ ਬਿਹਤਰੀਨ ਰਸੋਈ ਅਨੁਭਵ ਹੋਵੇਗਾ।
‘ਵਰਲਡ ਫੂਡ ਇੰਡੀਆ 2023’ ਪ੍ਰੋਗਰਾਮ ਦਾ ਉਦੇਸ਼ ਭਾਰਤ ਨੂੰ ‘ਦੁਨੀਆ ਦੀ ਖੁਰਾਕ ਟੋਕਰੀ’ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨਾ ਅਤੇ 2023 ਨੂੰ ਅੰਤਰਰਾਸ਼ਟਰੀ ਮੋਟਾ ਅਨਾਜ ਵਰ੍ਹੇ ਦੇ ਰੂਪ ਵਿੱਚ ਮਨਾਉਣਾ ਵੀ ਹੈ। ਇਹ ਪ੍ਰੋਗਰਾਮ ਸਰਕਾਰੀ ਸੰਸਥਾਵਾਂ, ਉਦਯੋਗ ਦੇ ਪੇਸ਼ੇਵਰਾਂ, ਕਿਸਾਨਾਂ, ਉੱਦਮੀਆਂ ਅਤੇ ਹੋਰ ਹਿਤਧਾਰਕਾਂ ਦੀ ਚਰਚਾ ਵਿੱਚ ਸ਼ਾਮਲ ਹੋਣ, ਸਾਂਝੇਦਾਰੀ ਸਥਾਪਿਤ ਕਰਨ ਅਤੇ ਖੇਤੀਬਾੜੀ-ਖੁਰਾਕ ਖੇਤਰ ਵਿੱਚ ਨਿਵੇਸ਼ ਦੇ ਅਵਸਰਾਂ ਦਾ ਪਤਾ ਲਗਾਉਣ ਦੇ ਲਈ ਇੱਕ ਨੈੱਟਵਰਕਿੰਗ ਅਤੇ ਵਪਾਰ ਮੰਚ ਪ੍ਰਦਾਨ ਕਰੇਗਾ। ਖੁਰਾਕ ਖੇਤਰ ਵਿੱਚ ਨਿਵੇਸ਼ ਅਤੇ ਕਾਰੋਬਾਰ ਸ਼ੁਰੂ ਕਰਨ ਵਿੱਚ ਅਸਾਨੀ ‘ਤੇ ਫੋਕਸ ਦੇ ਨਾਲ ਇਸ ਪ੍ਰੋਗਰਾਮ ਵਿੱਚ ਸੀਈਓ ਗੋਲਮੇਜ ਮੀਟਿੰਗਾਂ ਹੋਣਗੀਆਂ।
ਇੰਡੀਅਨ ਫੂਡ ਪ੍ਰੋਸੈਸਿੰਗ ਇੰਡਸਟਰੀ ਵਿੱਚ ਇਨੋਵੇਸ਼ਨ ਅਤੇ ਉਸ ਦੇ ਸਮਰੱਥ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਵਿਭਿੰਨ ਮੰਡਪ ਸਥਾਪਿਤ ਕੀਤੇ ਜਾਣਗੇ। ਇਸ ਪ੍ਰੋਗਰਾਮ ਵਿੱਚ ਵਿੱਤੀ ਸਸ਼ਕਤੀਕਰਣ, ਗੁਣਵੱਤਾ ਆਸ਼ਵਾਸਨ ਅਤੇ ਮਸ਼ੀਨਰੀ ਤੇ ਟੈਕਨੋਲੋਜੀ ਵਿੱਚ ਇਨੋਵੇਸ਼ਨਾਂ ‘ਤੇ ਜ਼ੋਰ ਦੇਣ ਦੇ ਨਾਲ ਫੂਡ ਪ੍ਰੋਸੈਸਿੰਗ ਉਦਯੋਗ ਦੇ ਵਿਭਿੰਨ ਪਹਿਲੂਆਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ 48 ਸੈਸ਼ਨ ਆਯੋਜਿਤ ਕੀਤੇ ਜਾਣਗੇ।
ਇਸ ਪ੍ਰੋਗਰਾਮ ਵਿੱਚ ਪ੍ਰਮੁੱਖ ਫੂਡ ਪ੍ਰੋਸੈਸਿੰਗ ਕੰਪਨੀਆਂ ਦੇ ਸੀਈਓ ਸਹਿਤ 80 ਤੋਂ ਅਧਿਕ ਦੇਸ਼ਾਂ ਦੇ ਪ੍ਰਤੀਭਾਗੀਆਂ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਹੈ। ਇਸ ਵਿੱਚ 80 ਤੋਂ ਅਧਿਕ ਦੇਸ਼ਾਂ ਦੇ 1200 ਤੋਂ ਅਧਿਕ ਵਿਦੇਸ਼ੀ ਖਰੀਦਦਾਰ ਆਉਣਗੇ। ਇਸ ਦੇ ਨਾਲ ਹੀ ਇਸ ਵਿੱਚ ਇੱਕ ਰਿਵਰਸ ਬਾਇਰ-ਸੇਲਰ ਮੀਟ ਦੀ ਵੀ ਸੁਵਿਧਾ ਹੋਵੇਗੀ। ਇਸ ਆਯੋਜਨ ਵਿੱਚ ਨੀਦਰਲੈਂਡ ਭਾਗੀਦਾਰ ਦੇਸ਼ ਦੇ ਰੂਪ ਵਿੱਚ ਕੰਮ ਕਰੇਗਾ, ਜਦਕਿ ਜਪਾਨ ਇਸ ਆਯੋਜਨ ਦਾ ਫੋਕਸ ਦੇਸ਼ ਹੋਵੇਗਾ।