ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 11 ਮਈ, 2023 ਨੂੰ ਸਵੇਰੇ ਸਾਢੇ 10 ਵਜੇ ਪ੍ਰਗਤੀ ਮੈਦਾਨ ਵਿੱਚ ਨੈਸ਼ਨਲ ਟੈਕਨੋਲੋਜੀ ਦਿਵਸ 2023 ਦੇ ਅਵਸਰ ‘ਤੇ ਆਯੋਜਿਤ ਪ੍ਰੋਗਰਾਮ ਦਾ ਉਦਘਾਟਨ ਕਰਨਗੇ। ਇਹ ਪ੍ਰੋਗਰਾਮ ਨੈਸ਼ਨਲ ਟੈਕਨੋਲੋਜੀ ਦਿਵਸ ਦੇ 25ਵੇਂ ਵਰ੍ਹੇ ਦੇ ਸਮਾਰੋਹ ਦੀ ਸ਼ੁਰੂਆਤ ਦਾ ਪ੍ਰਤੀਕ ਹੋਵੇਗਾ, ਜੋ 11 ਤੋਂ 14 ਮਈ ਤੱਕ ਆਯੋਜਿਤ ਕੀਤਾ ਜਾਵੇਗਾ।
ਪ੍ਰਮੁੱਖ ਵਿਗਿਆਨਕ ਪ੍ਰੋਜੈਕਟਸ
ਪ੍ਰਧਾਨ ਮੰਤਰੀ ਇਸ ਗੌਰਵਪੂਰਨ ਅਵਸਰ ‘ਤੇ ਦੇਸ਼ ਵਿੱਚ ਵਿਗਿਆਨਕ ਅਤੇ ਤਕਨੀਕੀ ਪ੍ਰਗਤੀ ਨਾਲ ਜੁੜੇ 5800 ਕਰੋੜ ਰੁਪਏ ਤੋਂ ਵੱਧ ਦੇ ਅਨੇਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਦੇਸ਼ ਵਿੱਚ ਵਿਗਿਆਨਕ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਵਿਜ਼ਨ ਦੇ ਅਨੁਰੂਪ ਹੈ।
ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਉਨ੍ਹਾਂ ਵਿੱਚ ਲੇਜ਼ਰ ਇੰਟਰਫੈਰੋਮੀਟਰ ਗ੍ਰੈਵੀਟੇਸ਼ਨਲ ਵੇਵ ਆਜ਼ਰਵੇਟਰੀ-ਇੰਡੀਆ (ਐੱਲਆਈਜੀਓ-ਇੰਡੀਆ), ਹਿੰਗੋਲੀ; ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ, ਜਤਨੀ, ਓਡੀਸ਼ਾ; ਅਤੇ ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਦੇ ਪਲੈਟੀਨਮ ਜੁਬਲੀ ਬਲਾਕ ਹਨ।
ਮਹਾਰਾਸ਼ਟਰ ਦੇ ਹਿੰਗੋਲੀ ਵਿੱਚ ਵਿਕਸਿਤ ਹੋਣ ਵਾਲਾ ਐੱਲਆਈਜੀਓ-ਇੰਡੀਆ ਵਿਸ਼ਵ ਵਿੱਚ ਉਮੀਦਾ ਲੇਜ਼ਰ ਇੰਟਰਫੈਰੋਮੀਟਰ ਗ੍ਰੈਵੀਟੇਸ਼ਨਲ ਵੇਵ ਆਬਜ਼ਰਵੇਟਰੀਜ਼ ਵਿੱਚੋਂ ਇੱਕ ਹੋਵੇਗਾ। ਇਹ ਚਾਰ ਕਿਲੋਮੀਟਰ ਭੁਜਾ ਲੰਬਾਈ ਦਾ ਇੱਕ ਅਤਿਅੰਤ ਸੰਵੇਦਨਸ਼ੀਲ ਇੰਟਰਫੈਰੋਮੀਟਰ ਹੈ, ਜੋ ਬਲੈਕ ਹੋਲ ਤੇ ਨਿਊਟ੍ਰੋਨ ਸਟਾਰਸ (ਸਿਤਾਰਿਆਂ) ਜਿਹੇ ਬੜੇ ਪੱਧਰ ‘ਤੇ ਐਸਟ੍ਰੋਫਿਜ਼ੀਕਸ ਵਸਤੂਆਂ ਦੇ ਅਭੇਦ ਹੋਣ ਦੇ ਦੌਰਾਨ ਉਤਪੰਨ ਗੁਰੂਤਾ ਖਿੱਚ ਸਬੰਧੀ ਤਰੰਗਾਂ ਦੀ ਸੈਂਸਿੰਗ ਕਰਨ ਦੇ ਸਮਰੱਥ ਹੈ। ਐੱਲਆਈਜੀਓ-ਇੰਡੀਆ ਅਮਰੀਕਾ ਵਿੱਚ ਸੰਚਾਲਿਤ ਦੋ ਅਜਿਹੀਆਂ ਨੀਝਸ਼ਾਲਾਵਾਂ ਦੇ ਨਾਲ ਸਿੰਕ੍ਰੋਨਾਇਜ਼ੇਸ਼ਨ ਵਿੱਚ ਕੰਮ ਕਰੇਗੀ- ਇੱਕ ਹੈਨਫੋਰਡ, ਵਾਸ਼ਿੰਗਟਨ ਵਿੱਚ ਅਤੇ ਦੂਸਰੀ ਲਿਵਿੰਗਸਟਨ, ਲੂਈਸਿਆਨਾ ਵਿੱਚ।
ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਫਿਸ਼ਨ ਮੋਲਿਬਡੇਨਮ-99 ਉਤਪਾਦਨ ਸੁਵਿਧਾ, ਮੁੰਬਈ, ਰੇਅਰ ਅਰਥ ਪਰਮਾਨੈਂਟ ਮੈਗਨਟ ਪਲਾਂਟ, ਵਿਸ਼ਾਖਾਪੱਟਨਮ, ਨੈਸ਼ਨਲ ਹੈਡ੍ਰੌਨ ਬੀਮ ਥੈਰੇਪੀ ਸੁਵਿਧਾ, ਨਵੀ ਮੁੰਬਈ, ਰੇਡੀਓਲੌਜਿਕਲ ਰਿਸਰਚ ਯੂਨਿਟ, ਨਵੀ ਮੁੰਬਈ, ਹੋਮੀ ਭਾਭਾ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ, ਵਿਸ਼ਾਖਾਪੱਟਨਮ ਤੇ ਵੂਮਨ ਐਂਡ ਚਿਲਡ੍ਰਨ ਕੈਂਸਰ ਹਸਪਤਾਲ ਬਿਲਡਿੰਗ, ਨਵੀ ਮੁੰਬਈ ਸ਼ਾਮਲ ਹਨ।
ਰੇਅਰ ਅਰਥ ਪਰਮਾਨੈਂਟ ਮੈਗਨਟ (ਦੁਰਲਭ ਪ੍ਰਿਥਵੀ ਸਥਾਈ ਚੁੰਬਕ) ਦਾ ਉਤਪਾਦਨ ਮੁੱਖ ਤੌਰ ‘ਤੇ ਵਿਕਸਿਤ ਦੇਸ਼ਾਂ ਵਿੱਚ ਹੁੰਦਾ ਹੈ। ਦੁਰਲਭ ਸਥਾਈ ਪ੍ਰਿਥਵੀ ਚੁੰਬਕ ਦੇ ਉਤਪਾਦਨ ਦੀ ਸੁਵਿਧਾ ਵਿਸ਼ਾਖਾਪੱਟਨਮ ਵਿੱਚ ਭਾਭਾ ਪਰਮਾਣੂ ਖੋਜ਼ ਕੇਂਦਰ ਪਰਿਸਰ ਵਿੱਚ ਵਿਕਸਿਤ ਕੀਤੀ ਗਈ ਹੈ। ਇਹ ਸੁਵਿਧਾ ਸਵਦੇਸ਼ੀ ਟੈਕਨੋਲੋਜੀ ਦੇ ਅਧਾਰ ‘ਤੇ ਅਤੇ ਸਵਦੇਸ਼ੀ ਸੰਸਾਧਨਾਂ ਨਾਲ ਕੱਢੀ ਗਈ ਸਵਦੇਸ਼ੀ ਦੁਰਲਭ ਸਮੱਗਰੀ ਦਾ ਉਪਯੋਗ ਕਰਕੇ ਸਥਾਪਿਤ ਕੀਤੀ ਗਈ ਹੈ। ਇਸ ਸੁਵਿਧਾ ਦੇ ਨਾਲ ਭਾਰਤ ਰੇਅਰ ਅਰਥ ਪਰਮਾਨੈਂਟ ਮੈਗਨਟ ਦੇ ਉਤਪਾਦਨ ਕਰਨ ਦੀ ਸਮਰੱਥਾ ਵਾਲੇ ਦੇਸ਼ਾਂ ਦੇ ਉਮਦਾ ਸਮੂਹ ਵਿੱਚ ਸ਼ਾਮਲ ਹੋ ਜਾਵੇਗਾ।
ਟਾਟਾ ਮੈਮੋਰੀਅਲ ਸੈਂਟਰ, ਨਵੀ ਮੁੰਬਈ ਦੀ ਨੈਸ਼ਨਲ ਹੈਡ੍ਰੌਨ ਬੀਮ ਥੈਰੇਪੀ ਸੁਵਿਧਾ ਅਤਿਆਧੁਨਿਕ ਸੁਵਿਧਾ ਨਾਲ ਲੈਸ ਹੈ, ਜੋਆਸਪਾਸ ਦੇ ਸਾਧਾਰਣ ਢਾਂਚੇ ਨੂੰ ਨਿਊਨਤਮ ਡੋਜ਼ ਦੇ ਨਾਲ ਟਿਊਮਰ ਵਿੱਚ ਵਿਕਰਣ ਦੀ ਅਤਿਅਧਿਕ ਸਟੀਕ ਡਿਲਿਵਰੀ ਕਰਨ ਦਾ ਕੰਮ ਕਰਦੀ ਹੈ। ਲਕਸ਼ਿਤ ਟਿਸ਼ੂ ਨੂੰ ਡੋਜ਼ ਦੀ ਸਟੀਕ ਡਿਲਿਵਰੀ ਰੇਡੀਏਸ਼ਨ ਥੈਰੇਪੀ ਦੇ ਸ਼ੁਰੂਆਤੀ ਅਤੇ ਵਿਲੰਬਿਤ ਦੁਸ਼ਪ੍ਰਭਾਵਾਂ ਨੂੰ ਘੱਟ ਕਰਦੀ ਹੈ।
ਫਿਸ਼ਨ ਮੋਲਿਬਡੇਨਮ-99 ਉਤਪਾਦਨ ਸੁਵਿਧਾ ਭਾਭਾ ਪਰਮਾਣੂ ਖੋਜ਼ ਕੇਂਦਰ ਦੇ ਟ੍ਰੌਂਬੇ ਪਰਿਸਰ ਵਿੱਚ ਹੈ। ਮੋਲਿਬਡੇਨਮ-99 ਟੈਕਨੇਟੀਅਮ-99ਐੱਮ ਦਾ ਮੂਲ ਹੈ, ਜਿਸ ਦਾ ਉਪਯੋਗ ਕੈਂਸਰ, ਹਿਰਦੇ ਰੋਗ ਆਦਿ ਦੀ ਸ਼ੁਰੂਆਤੀ ਪਹਿਚਾਣ ਦੇ ਲਈ 85 ਪ੍ਰਤੀਸ਼ਤ ਤੋਂ ਅਧਿਕ ਈਮੇਜਿੰਗ ਪ੍ਰਕਿਰਿਆਵਾਂ ਵਿੱਚ ਕੀਤਾ ਜਾਂਦਾ ਹੈ। ਇਸ ਸੁਵਿਧਾ ਨਾਲ ਪ੍ਰਤੀ ਵਰ੍ਹੇ ਲਗਭਗ 9 ਤੋਂ 10 ਲੱਖ ਰੋਗੀਆਂ ਦੇ ਸਕੈਨ ਹੋ ਸਕਣਗੇ।
ਅਨੇਕ ਕੈਂਸਰ ਹਸਪਤਾਲਾਂ ਅਤੇ ਸੁਵਿਧਾਵਾਂ ਦਾ ਨੀਂਹ ਪੱਥਰ ਰੱਖਣ ਅਤੇ ਉਨ੍ਹਾਂ ਨੂੰ ਸਮਰਪਿਤ ਕਰਨ ਨਾਲ ਦੇਸ਼ ਦੇ ਵਿਭਿੰਨ ਖੇਤਰਾਂ ਵਿੱਚ ਵਿਸ਼ਵ ਪੱਧਰੀ ਕੈਂਸਰ ਦੇਖਭਾਲ਼ ਦੇ ਪ੍ਰਾਵਧਾਨ ਵਿਕੇਂਦ੍ਰਿਤ ਹੋਣਗੇ ਅਤੇ ਵਧਣਗੇ।
ਅਟਲ ਇਨੋਵੇਸ਼ਨ ਮਿਸ਼ਨ ਤੇ ਹੋਰ ਘਟਕ
ਨੈਸ਼ਨਲ ਟੈਕਨੋਲੋਜੀ ਦਿਵਸ, 2023 ਦੇ ਅਵਸਰ ‘ਤੇ ਪ੍ਰੋਗਰਾਮ ਅਤੇ ਸਮਾਰੋਹ ਵਿੱਚ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਏਆਈਐੱਮ ਪੈਵਿਲਿਅਨ ਇਸ ਵਰ੍ਹੇ ਦੇ ਨੈਸ਼ਨਲ ਟੈਕਨੋਲੋਜੀ ਦਿਵਸ ਦੇ ਵਿਸ਼ੇ ‘ਤੇ ਚਾਨਣਾ ਪਾਉਂਦੇ ਹੋਏ ਇਨੋਵੇਟਿਵ ਪ੍ਰੋਜੈਕਟਾਂ ਦਾ ਪ੍ਰਦਰਸ਼ਨ ਕਰੇਗਾ ਅਤੇ ਸੈਲਾਨੀਆਂ ਨੂੰ ਲਾਈਵ ਟਿੰਕਰਿੰਗ ਸੈਸ਼ਨਾਂ ਨੂੰ ਦੇਖਣ, ਟਿੰਕਰਿੰਗ ਗਤੀਵਿਧੀਆਂ ਵਿੱਚ ਸ਼ਾਮਲ ਹੋਣ, ਸਟਾਰਟਅੱਪਸ ਦੁਆਰਾ ਉਤਕ੍ਰਿਸ਼ਟ ਇਨੋਵੇਸ਼ਨਾਂ ਅਤੇ ਉਤਪਾਦਾਂ ਨੂੰ ਦੇਖਣ ਦਾ ਅਵਸਰ ਪ੍ਰਦਾਨ ਕਰੇਗਾ। ਏਆਰ/ਵੀਆਰ, ਡਿਫੈਂਸ ਟੈੱਕ, ਡੀਜੀ ਯਾਤਰਾ, ਟੈਕਸਟਾਈਲ ਅਤੇ ਲਾਈਫ ਸਾਇੰਸਿਜ਼ ਜਿਹੇ ਕਈ ਸਹਿਯੋਗ ਖੇਤਰਾਂ ਦੇ ਨਾਲ।
ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਭਾਰਤ ਵਿੱਚ ਹਾਲ ਹੀ ਵਿਗਿਆਨਕ ਤੇ ਤਕਨੀਕੀ ਪ੍ਰਗਤੀ ਦਿਖਾਉਣ ਵਾਲੇ ਐਕਸਪੋ ਦਾ ਵੀ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਇਸ ਅਵਸਰ ‘ਤੇ ਯਾਦਗਾਰੀ ਸਟੈਂਪ ਅਤੇ ਸਿੱਕਾ ਜਾਰੀ ਕਰਨਗੇ।
ਨੈਸ਼ਨਲ ਟੈਕਨੋਲੋਜੀ ਦਿਵਸ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੇ 1999 ਵਿੱਚ ਭਾਰਤ ਦੇ ਵਿਗਿਆਨਕ ਅਤੇ ਤਕਨੀਕੀ ਵਿਕਾਸ ਦੇ ਲਈ ਕੰਮ ਕਰਨ ਵਾਲੇ ਅਤੇ ਮਈ 1998 ਵਿੱਚ ਪੋਖਰਣ ਵਿੱਚ ਪਰਮਾਣੂ ਪਰੀਖਣ ਦੀ ਸਫ਼ਲਤਾ ਸੁਨਿਸ਼ਚਿਤ ਕਰਨ ਵਾਲੇ ਭਾਰਤੀ ਵਿਗਿਆਨੀਆਂ, ਇੰਜੀਨੀਅਰਾਂ ਤੇ ਟੈਕਨੋਲੋਜਿਸਟਾਂ ਨੂੰ ਸਨਮਾਨਿਤ ਕਰਨ ਦੇ ਲਈ ਸ਼ੁਰੂ ਕੀਤਾ ਸੀ। ਤਦ ਤੋਂ ਹਰੇਕ ਵਰ੍ਹੇ 11 ਮਈ ਨੂੰ ਨੈਸ਼ਨਲ ਟੈਕਨੋਲੋਜੀ ਦਿਵਸ ਮਨਾਇਆ ਜਾਂਦਾ ਹੈ। ਇਸ ਨੂੰ ਹਰੇਕ ਵਰ੍ਹੇ ਨਵੇਂ ਅਤੇ ਅਲੱਗ ਥੀਮ ਦੇ ਨਾਲ ਮਨਾਇਆ ਜਾਂਦਾ ਹੈ। ਇਸ ਵਰ੍ਹੇ ਦਾ ਥੀਮ ਹੈ, “ਸਕੂਲ ਟੂ ਸਟਾਰਟਅੱਪਸ-ਇਗਨਾਇਟਿੰਗ ਯੰਗ ਮਾਇੰਡਸ ਟੂ ਇਨੋਵੇਟ” ਹੈ।