ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਮਾਰਚ, 2023 ਨੂੰ ਸਵੇਰੇ 11 ਵਜੇ ਨਵੀਂ ਦਿੱਲੀ ਦੇ ਪੂਸਾ ਸਥਿਤ ਭਾਰਤੀ ਖੇਤੀਬਾੜੀ ਅਨੁਸੰਧਾਨ ਸੰਸਥਾਨ (ਆਈਏਆਰਆਈ) ਦੇ ਰਾਸ਼ਟਰੀ ਖੇਤੀਬਾੜੀ ਵਿਗਿਆਨ ਪਰਿਸਰ (ਐੱਨਏਐੱਸਸੀ) ਦੇ ਸੁਬ੍ਰਮੰਯਮ ਹਾਲ ਵਿੱਚ ਗਲੋਬਲ ਮਿਲੇਟਸ (ਸ਼੍ਰੀ ਅੰਨ) ਸੰਮੇਲਨ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਇਸ ਮੌਕੇ ਉੱਤੇ ਸਭਾ ਨੂੰ ਵੀ ਸੰਬੋਧਨ ਕਰਨਗੇ ।
ਭਾਰਤ ਦੇ ਪ੍ਰਸਤਾਵ ਦੇ ਅਧਾਰ ’ਤੇ, ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਸਾਲ 2023 ਨੂੰ ਅੰਤਰਰਾਸ਼ਟਰੀ ਮਿਲੇਟਸ ਸਾਲ (ਆਈਵਾਈਐੱਮ) ਦੇ ਰੂਪ ਵਿੱਚ ਐਲਾਨਿਆ ਗਿਆ ਸੀ। ਇਸ ਦੇ ਇਲਾਵਾ, ਆਈਵਾਈਐੱਮ 2023 ਦੇ ਉਤਸਵ ਨੂੰ ਇੱਕ ‘ਜਨ ਅੰਦੋਲਨ’ ਬਣਾਉਣ ਅਤੇ ਭਾਰਤ ਨੂੰ ‘ਸ਼੍ਰੀ ਅੰਨ ਲਈ ਆਲਮੀ ਹਬ’ ਦੇ ਰੂਪ ਵਿੱਚ ਸਥਾਪਤ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ/ਵਿਭਾਗਾਂ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਕਿਸਾਨਾਂ, ਸਟਾਰਟ- ਅਪ, ਨਿਰਯਾਤਕਾਂ, ਖੁਦਰਾ ਕਾਰੋਬਾਰਾਂ ਅਤੇ ਹੋਰ ਹਿਤਧਾਰਕਾਂ ਨੂੰ ਕਿਸਾਨਾਂ, ਉਪਭੋਗਤਾਵਾਂ ਅਤੇ ਜਲਵਾਯੂ ਲਈ ਮਿਲੇਟ (ਸ਼੍ਰੀ ਅੰਨ) ਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਪ੍ਰਚਾਰ ਕਰਨ ਲਈ ਲਗਾਇਆ ਜਾ ਰਿਹਾ ਹੈ। ਭਾਰਤ ਵਿੱਚ ਗਲੋਬਲ ਮਿਲੇਟਸ (ਸ਼੍ਰੀ ਅੰਨ) ਸੰਮੇਲਨ ਦਾ ਆਯੋਜਨ ਇਸ ਸੰਦਰਭ ਵਿੱਚ ਇੱਕ ਮਹੱਤਵਪੂਰਣ ਪ੍ਰੋਗਰਾਮ ਹੈ ।
ਦੋ ਦਿਨਾਂ ਤੱਕ ਚਲਣ ਵਾਲੇ ਗੋਲਬਲ ਕਾਨਫਰੰਸ ਵਿੱਚ ਉਤਪਾਦਕਾਂ , ਉਪਭੋਗਤਾਵਾਂ ਅਤੇ ਹੋਰ ਹਿਤਧਾਰਕਾਂ ਦੇ ਦਰਮਿਆਨ ਪੋਸ਼ਕ ਅਨਾਜ ਦੇ ਪ੍ਰਚਾਰ ਅਤੇ ਜਾਗਰੂਕਤਾ, ਪੋਸ਼ਨ ਅਨਾਜ ਦੀ ਵੈਲਿਊ ਚੇਨ ਦਾ ਵਿਕਾਸ, ਪੋਸ਼ਣ ਅਨਾਜ ਦੇ ਸਿਹਤ ਅਤੇ ਪੋਸਣਾ ਸਬੰਧੀ ਪਹਿਲੂ, ਬਜ਼ਾਰ ਸੰਪਰਕ, ਅਨੁਸੰਧਾਨ ਅਤੇ ਵਿਕਾਸ ਆਦਿ ਜਿਹੇ ਪੋਸ਼ਕ ਅਨਾਜ (ਸ਼੍ਰੀ ਅੰਨ) ਨਾਲ ਸਬੰਧਿਤ ਸਾਰੇ ਮਹੱਤਵਪੂਰਣ ਮੁੱਦਿਆਂ ਉੱਤੇ ਸੈਸ਼ਨ ਆਯੋਜਿਤ ਕੀਤੇ ਜਾਣਗੇ। ਸੰਮੇਲਨ ਵਿੱਚ ਵਿਭਿੰਨ ਦੇਸ਼ਾਂ ਦੇ ਖੇਤੀਬਾੜੀ ਮੰਤਰੀ, ਅੰਤਰਰਾਸ਼ਟਰੀ ਵਿਗਿਆਨਿਕ , ਪੋਸ਼ਣ ਮਾਹਿਰ, ਸਿਹਤ ਮਾਹਿਰ, ਸਟਾਰਟ-ਅਪ ਉਦਯੋਗ ਦੇ ਦਿੱਗਜ ਅਤੇ ਹੋਰ ਹਿਤਧਾਰਕ ਹਿੱਸਾ ਲੈਣਗੇ।