ਆਈਏਏਡੀਬੀ (IAADB) ਦਾ ਆਯੋਜਨ ਦੇਸ਼ ਵਿੱਚ ਇੱਕ ਪ੍ਰਮੁੱਖ ਆਲਮੀ ਸੱਭਿਆਚਾਰਕ ਪਹਿਲ ਨੂੰ ਵਿਕਸਿਤ ਕਰਨ ਅਤੇ ਸੰਸਥਾਗਤ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਰੂਪ ਕੀਤਾ ਜਾ ਰਿਹਾ ਹੈ
ਆਈਏਏਡੀਬੀ (IAADB) ਦੇ ਦੌਰਾਨ ਸਪਤਾਹ ਦੇ ਹਰੇਕ ਦਿਨ ਅਲੱਗ-ਅਲੱਗ ਥੀਮ ‘ਤੇ ਅਧਾਰਿਤ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਪ੍ਰਧਾਨ ਮੰਤਰੀ ਲਾਲ ਕਿਲੇ ‘ਤੇ ਆਤਮਨਿਰਭਰ ਭਾਰਤ ਸੈਂਟਰ ਫੌਰ ਡਿਜ਼ਾਈਨ
(ਏਬੀਸੀਡੀ-ABCD) ਦਾ ਉਦਘਾਟਨ ਕਰਨਗੇ
ਏਬੀਸੀਡੀ (ABCD) ‘ਵੋਕਲ ਫੌਰ ਲੋਕਲ’ ਦੇ ਵਿਜ਼ਨ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹੋਏ ਨਵੇਂ ਡਿਜ਼ਾਈਨ ਅਤੇ ਇਨੋਵੇਸ਼ਨਾਂ ਦੇ ਨਾਲ ਕਾਰੀਗਰ ਭਾਈਚਾਰਿਆਂ ਨੂੰ ਸਸ਼ਕਤ ਬਣਾਏਗਾ
ਪ੍ਰਧਾਨ ਮੰਤਰੀ ਸਟੂਡੈਂਟ ਬਾਇਨੇਲ - ਸਮਉੱਨਤੀ (Samunnati) ਦਾ ਭੀ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8 ਦਸੰਬਰ, 2023 ਨੂੰ ਸ਼ਾਮ ਲਗਭਗ 4 ਵਜੇ ਲਾਲ ਕਿਲੇ ਵਿੱਚ ਪਹਿਲੇ ਭਾਰਤੀ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਬਾਇਨੇਲ (biennale)  (ਆਈਏਏਡੀਬੀ-IAADB) 2023 ਦਾ ਉਦਘਾਟਨ ਕਰਨਗੇ। ਇਸ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਲਾਲ ਕਿਲੇ ‘ਤੇ ਆਤਮਨਿਰਭਰ ਭਾਰਤ ਸੈਂਟਰ ਫੌਰ ਡਿਜ਼ਾਈਨ ਅਤੇ ਸਟੂਡੈਂਟ ਬਾਇਨੇਲ -ਸਮਉੱਨਤੀ (Samunnati)  ਦਾ ਭੀ ਉਦਘਾਟਨ ਕਰਨਗੇ।

 

ਵੈਨਿਸ, ਸਾਓ ਪਾਓਲੋ, ਸਿੰਗਾਪੁਰ, ਸਿਡਨੀ ਅਤੇ ਸ਼ਾਰਜਾਹ(Venice, Sao Paulo, Singapore, Sydney and Sharjah) ਆਦਿ ਵਿੱਚ ਅੰਤਰਰਾਸ਼ਟਰੀ ਬਾਇਨੇਲਸ (International Biennales)  ਦੀ ਤਰ੍ਹਾਂ ਦੇਸ਼ ਵਿੱਚ ਇੱਕ ਪ੍ਰਮੁੱਖ ਆਲਮੀ ਸੱਭਿਆਚਾਰਕ ਪਹਿਲ ਨੂੰ ਵਿਕਸਿਤ ਅਤੇ ਸੰਸਥਾਗਤ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਰੂਪ, ਮਿਊਜ਼ੀਅਮਾਂ ਨੂੰ ਰੀਇਨਵੈਂਟ, ਰੀਬ੍ਰਾਂਡ, ਰੈਨੋਵੇਟ ਅਤੇ ਪੁਨਰਸਥਾਪਿਤ ਕਰਨ (reinvent, rebrand, renovate and re-house museums) ਲਈ ਇੱਕ ਰਾਸ਼ਟਰਵਿਆਪੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੇ ਇਲਾਵਾ, ਭਾਰਤ ਦੇ ਪੰਜ ਸ਼ਹਿਰਾਂ ਕੋਲਕਾਤਾ, ਦਿੱਲੀ, ਮੁੰਬਈ, ਅਹਿਮਦਾਬਾਦ ਅਤੇ ਵਾਰਾਣਸੀ ਵਿੱਚ ਸੱਭਿਆਚਾਰਕ ਸਥਲਾਂ ਦੇ ਵਿਕਾਸ ਦਾ ਭੀ ਐਲਾਨ ਕੀਤਾ ਗਿਆ। ਭਾਰਤੀ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਬਾਇਨੇਲ (biennale)  (ਆਈਏਏਡੀਬੀ- IAADB) ਦਿੱਲੀ ਵਿੱਚ ਸੱਭਿਆਚਾਰਕ ਸਥਲ(Cultural Space at Delhi) ਦੇ ਪ੍ਰਾਰੰਭ ਦੇ ਰੂਪ ਵਿੱਚ ਕੰਮ ਕਰੇਗਾ।

 

ਲਾਲ ਕਿਲਾ, ਨਵੀਂ ਦਿੱਲੀ ਵਿੱਚ 9 ਤੋਂ 15 ਦਸੰਬਰ, 2023 ਤੱਕ ਆਈਏਏਡੀਬੀ(IAADB) ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਹਾਲ ਹੀ ਵਿੱਚ ਆਯੋਜਿਤ ਇੰਟਰਨੈਸ਼ਨਲ ਮਿਊਜ਼ੀਅਮ ਐਕਸਪੋ (ਮਈ 2023) ਅਤੇ ਫੈਸਟੀਵਲ ਆਵ੍ ਲਾਇਬ੍ਰੇਰੀਜ਼ (ਅਗਸਤ 2023) ਜਿਹੀਆਂ ਪ੍ਰਮੁੱਖ ਪਹਿਲਾਂ ਦਾ ਭੀ ਅਨੁਸਰਣ ਕਰਦਾ ਹੈ। ਆਈਏਏਡੀਬੀ(IAADB)  ਕਲਾਕਾਰਾਂ, ਵਾਸਤੂਕਾਰਾਂ, ਡਿਜ਼ਾਈਨਰਾਂ, ਫੋਟੋਗ੍ਰਾਫਰਾਂ, ਕਲੈਕਟਰਸ, ਕਲਾ ਪੇਸ਼ੇਵਰਾਂ ਅਤੇ ਜਨਤਾ ਦੇ ਦਰਮਿਆਨ ਸੰਪੂਰਨ ਵਾਰਤਾਲਾਪ ਸ਼ੁਰੂ ਕਰਨ ਅਤੇ ਸੱਭਿਆਚਾਰਕ ਸੰਵਾਦ ਨੂੰ ਮਜ਼ਬੂਤ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਉੱਭਰਦੀ ਅਰਥਵਿਵਸਥਾ ਦੇ ਹਿੱਸੇ ਦੇ ਰੂਪ ਵਿੱਚ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਦੇ ਰਚਨਕਾਰਾਂ ਦੇ ਨਾਲ ਵਿਸਤਾਰ ਅਤੇ ਸਹਿਯੋਗ ਕਰਨ ਦੇ ਮਾਰਗ ਅਤੇ ਅਵਸਰ ਭੀ ਪ੍ਰਦਾਨ ਕਰੇਗਾ।

 

ਆਈਏਏਡੀਬੀ(IAADB) ਸਪਤਾਹ ਦੇ ਹਰ ਦਿਨ ਅਲੱਗ-ਅਲੱਗ ਵਿਸ਼ੇ ‘ਤੇ ਅਧਾਰਿਤ ਪ੍ਰਦਰਸ਼ਨੀਆਂ ਲਗਾਵੇਗਾ:

  • ਦਿਨ 1:        ਪ੍ਰਵੇਸ਼ (Pravesh)-ਮਾਰਗ ਦਾ ਅਨੁਸ਼ਠਾਨ : ਭਾਰਤ ਦੇ ਦੁਆਰ (Rite of Passage: Doors of India)                                    
  • ਦਿਨ 2:       ਬਾਗ਼ ਏ ਬਹਾਰ (Bagh e bahar) :        ਬ੍ਰਹਿਮੰਡ ਦੇ ਸਮਾਨ ਬਗੀਚੇ: ਭਾਰਤ ਦੇ ਬਾਗ਼          (Gardens as Universe: Gardens of India)
  • ਦਿਨ 3:       ਸਮਪ੍ਰਵਾਹ (Sampravah): ਭਾਈਚਾਰਿਆਂ ਦਾ ਸੰਗਮ : ਭਾਰਤ ਦੀਆਂ ਬਾਉਲ਼ੀਆਂ  (Confluence of Communities: Baolis of India) 
  •  ਦਿਨ 4:       ਸਥਾਪਤਯ(Sthapatya):    ਐਂਟੀ ਫ੍ਰੈਜਾਇਲ ਅਲਗੋਰਿਥਮ: ਭਾਰਤ ਦੇ ਮੰਦਿਰ (Anti fragile algorithm: Temples of India)                                           
  • ਦਿਨ 5:       ਵਿਸਮਯ (Vismaya):       ਕ੍ਰਿਏਟਿਵ ਕਰੌਸਓਵਰ: ਸੁਤੰਤਰ ਭਾਰਤ ਦੇ ਵਾਸਤੂਸ਼ਿਲਪੀ ਚਮਤਕਾਰ (Creative Crossover: Architectural Wonders of Independent India)
  • ਦਿਨ 6:       ਦੇਸ਼ਜ ਭਾਰਤ ਡਿਜ਼ਾਈਨ (Deshaj Bharat Design):     ਸਵਦੇਸ਼ੀ ਡਿਜ਼ਾਈਨ (Indigenous Designs)
  • ਦਿਨ 7:       ਸਮਤਵ (Samatva):        ਨਿਰਮਿਤ ਨੂੰ ਆਕਾਰ ਦੇਣਾ: ਵਾਸਤੂਕਲਾ ਵਿੱਚ ਮਹਿਲਾਵਾਂ ਦਾ ਕੀਰਤੀਗਾਨ (Shaping the Built:  Celebrating Women in Architecture)

 

ਆਈਏਏਡੀਬੀ (IAADB) ਵਿੱਚ ਉਪਰੋਕਤ ਵਿਸ਼ਿਆਂ ‘ਤੇ ਅਧਾਰਿਤ ਮੰਡਪ, ਪੈਨਲ ਚਰਚਾ, ਆਰਟ ਵਰਕਸ਼ਾਪ, ਆਰਟ ਬਜ਼ਾਰ, ਹੈਰੀਟੇਜ ਵਾਕ ਅਤੇ ਇੱਕ ਸਮਾਨੰਤਰ ਵਿਦਿਆਰਥੀ ਬਾਇਨੇਲ(biennale) ਸ਼ਾਮਲ ਹੋਣਗੇ। ਲਲਿਤ ਕਲਾ ਅਕਾਦਮੀ (Lalit Kala Akademi) ਵਿੱਚ ਵਿਦਿਆਰਥੀ ਬਾਇਨੇਲ(biennale) (ਸਮਉੱਨਤੀ-Samunnati) ਵਿਦਿਆਰਥੀਆਂ ਨੂੰ ਆਪਣਾ ਕੰਮ ਪ੍ਰਦਰਸ਼ਿਤ ਕਰਨ, ਸਾਥੀਆਂ ਅਤੇ ਪੇਸ਼ੇਵਰਾਂ  ਦੇ ਨਾਲ ਗੱਲਬਾਤ ਕਰਨ ਅਤੇ ਡਿਜ਼ਾਈਨ ਪ੍ਰਤੀਯੋਗਿਤਾ, ਵਿਰਾਸਤ ਦੇ ਪ੍ਰਦਰਸ਼ਨ, ਸਥਾਪਨਾ ਡਿਜ਼ਾਈਨ, ਵਰਕਸ਼ਾਪਾਂ ਆਦਿ ਦੇ ਜ਼ਰੀਏ ਵਾਸਤੂਕਲਾ ਸਮੁਦਾਇ ਦੇ ਅੰਦਰ ਮੁੱਲਵਾਨ ਅਨੁਭਵ ਪ੍ਰਾਪਤ ਕਰਨ ਦਾ ਅਵਸਰ ਪ੍ਰਦਾਨ ਕਰੇਗਾ। ਆਈਏਏਡੀਬੀ (IAADB)23 ਦੇਸ਼ ਦੇ ਲਈ ਇੱਕ ਮਹੱਤਵਪੂਰਨ ਆਯੋਜਨ ਸਾਬਤ ਹੋਣ ਵਾਲਾ ਹੈ ਕਿਉਂਕਿ ਇਹ ਬਾਇਨੇਲ(Biennale)  ਪਰਿਦ੍ਰਿਸ਼ ਵਿੱਚ ਭਾਰਤ ਦੇ ਪ੍ਰਵੇਸ਼ ਦਾ ਅਰੰਭ ਕਰੇਗਾ।

 

ਪ੍ਰਧਾਨ ਮੰਤਰੀ ਦੇ ‘ਵੋਕਲ ਫੌਰ ਲੋਕਲ’(‘Vocal for Local’) ਵਿਜ਼ਨ ਦੇ ਅਨੁਰੂਪ, ਲਾਲ ਕਿਲੇ ‘ਤੇ ‘ਆਤਮਨਿਰਭਰ ਭਾਰਤ ਸੈਂਟਰ ਫੌਰ ਡਿਜ਼ਾਈਨ’(‘Aatmanirbhar Bharat Centre for Design’) ਸਥਾਪਿਤ ਕੀਤਾ ਜਾ ਰਿਹਾ ਹੈ। ਇਹ ਭਾਰਤ ਦੇ ਅਦੁੱਤੀ ਅਤੇ ਸਵਦੇਸ਼ੀ ਸ਼ਿਲਪ ਦਾ ਪ੍ਰਦਰਸ਼ਨ ਕਰੇਗਾ ਅਤੇ ਕਾਰੀਗਰਾਂ (karigars) ਅਤੇ ਡਿਜ਼ਾਈਨਰਾਂ ਦੇ ਦਰਮਿਆਨ ਸਹਿਯੋਗਪੂਰਨ ਸਥਾਨ ਪ੍ਰਦਾਨ ਕਰੇਗਾ। ਸਥਾਈ ਸੱਭਿਆਚਾਰਕ ਅਰਥਵਿਵਸਥਾ ਦਾ ਮਾਰਗ ਪੱਧਰਾ ਕਰਦੇ ਹੋਏ ਇਹ ਕਾਰੀਗਰ ਭਾਈਚਾਰਿਆਂ ਨੂੰ ਨਵੇਂ ਡਿਜ਼ਾਈਨਾਂ ਅਤੇ ਇਨੋਵੇਸ਼ਨਾਂ ਦੇ ਨਾਲ ਸਸ਼ਕਤ ਬਣਾਵੇਗਾ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...

Prime Minister Shri Narendra Modi paid homage today to Mahatma Gandhi at his statue in the historic Promenade Gardens in Georgetown, Guyana. He recalled Bapu’s eternal values of peace and non-violence which continue to guide humanity. The statue was installed in commemoration of Gandhiji’s 100th birth anniversary in 1969.

Prime Minister also paid floral tribute at the Arya Samaj monument located close by. This monument was unveiled in 2011 in commemoration of 100 years of the Arya Samaj movement in Guyana.