ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 12 ਦਸੰਬਰ 2023 ਨੂੰ ਸ਼ਾਮ ਨੂੰ ਲਗਭਗ 5 ਵਜੇ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ (Bharat Mandapam) ਵਿਖੇ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ (ਜੀਪੀਏਆਈ-GPAI) ਸਮਿਟ ਦਾ ਉਦਘਾਟਨ ਕਰਨਗੇ।
ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ (ਜੀਪੀਏਆਈ-GPAI) 29 ਮੈਂਬਰ ਦੇਸ਼ਾਂ ਦੇ ਨਾਲ ਇੱਕ ਬਹੁ-ਹਿਤਧਾਰਕ ਪਹਿਲ ਹੈ। ਇਸ ਦਾ ਉਦੇਸ਼ ਆਰਟੀਫਿਸ਼ਲ ਇੰਟੈਲੀਜੈਂਸ (AI) ਨਾਲ ਜੁੜੀਆਂ ਪ੍ਰਾਥਮਿਕਤਾਵਾਂ ‘ਤੇ ਅਤਿਆਧੁਨਿਕ ਖੋਜ ਅਤੇ ਵਿਵਹਾਰਿਕ ਗਤੀਵਿਧੀਆਂ ਵਿੱਚ ਮਦਦ ਕਰਕੇ ਆਰਟੀਫਿਸ਼ਲ ਇੰਟੈਲੀਜੈਂਸ ‘ਤੇ ਸਿਧਾਂਤ ਅਤੇ ਵਿਵਹਾਰ ਦੇ ਵਿਚਕਾਰ ਦੇ ਪਾੜੇ ਨੂੰ ਪੂਰਨਾ ਹੈ। ਭਾਰਤ 2024 ਲਈ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ (ਜੀਪੀਏਆਈ-GPAI) ਦਾ ਪ੍ਰਧਾਨ ਹੈ। 2020 ਵਿੱਚ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ (ਜੀਪੀਏਆਈ-GPAI) ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ, ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ (ਜੀਪੀਏਆਈ-GPAI) ਦੇ ਆਗਾਮੀ ਸਪੋਰਟ ਚੇਅਰ(current incoming Support Chair), ਅਤੇ 2024 ਵਿੱਚ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ (ਜੀਪੀਏਆਈ-GPAI) ਦੇ ਲਈ ਲੀਡ ਚੇਅਰ (lead chair) ਦੇ ਰੂਪ ਵਿੱਚ, ਭਾਰਤ 12 ਤੋਂ 14 ਦਸੰਬਰ, 2023 ਤੱਕ ਐਨੂਅਲ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ (ਜੀਪੀਏਆਈ-GPAI) ਸਮਿਟ ਦੀ ਮੇਜ਼ਬਾਨੀ ਕਰ ਰਿਹਾ ਹੈ।
ਸਮਿਟ ਦੇ ਦੌਰਾਨ ਆਰਟੀਫਿਸ਼ਲ ਇੰਟੈਲੀਜੈਂਸ ਤੇ ਗਲੋਬਲ ਹੈਲਥ, ਸਿੱਖਿਆ ਤੇ ਕੌਸ਼ਲ, ਆਰਟੀਫਿਸ਼ਲ ਇੰਟੈਲੀਜੈਂਸ (AI) ਤੇ ਡੇਟਾ ਪ੍ਰਬੰਧਨ ਅਤੇ ਐੱਮਐੱਲ ਵਰਕਸ਼ਾਪ (ML Workshop) ਜਿਹੇ ਵਿਵਿਧ ਵਿਸ਼ਿਆਂ ‘ਤੇ ਕਈ ਸੈਸ਼ਨ ਆਯੋਜਿਤ ਕੀਤੇ ਜਾਣਗੇ। ਸਮਿਟ ਦੇ ਹੋਰ ਆਕਰਸ਼ਣਾਂ ਵਿੱਚ ਖੋਜ ਸੰਗੋਸ਼ਠੀ (ਰਿਸਰਚ ਸਿੰਪੋਜੀਅਮ- Research Symposium), ਆਰਟੀਫਿਸ਼ਲ ਇੰਟੈਲੀਜੈਂਸ ਗੇਮਚੇਂਜਰਸ ਅਵਾਰਡ (AI Gamechangers Award) ਅਤੇ ਇੰਡੀਆ ਆਰਟੀਫਿਸ਼ਲ ਇੰਟੈਲੀਜੈਂਸ ਐਕਸਪੋ (India AI Expo)ਸ਼ਾਮਲ ਹਨ।
ਇਸ ਸਮਿਟ ਵਿੱਚ ਦੇਸ਼ ਭਰ ਤੋਂ 50 ਤੋਂ ਅਧਿਕ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ ਮਾਹਿਰ (GPAI experts) ਅਤੇ 150 ਤੋਂ ਅਧਿਕ ਵਕਤਾ ਹਿੱਸਾ ਲੈਣਗੇ। ਇਸ ਦੇ ਇਲਾਵਾ, ਇੰਟੈੱਲ, ਰਿਲਾਇੰਸ, ਜਿਓ, ਗੂਗਲ, ਮੈਟਾ, ਏਡਬਲਿਊਐੱਸ, ਯੋਟਾ, ਨੈੱਟਵੈੱਬ, ਪੇਟੀਐੱਮ, ਮਾਇਕ੍ਰੋਸੌਫਟ, ਮਾਸਟਰਕਾਰਡ, ਐੱਨਆਈਸੀ, ਐੱਸਟੀਪੀਆਈ, ਇਮਰਸ, ਜਿਓ ਹੈਪਟਿਕ, ਭਾਸ਼ਿਨੀ ਆਦਿ (Intel, Reliance Jio, Google, Meta, AWS, Yotta, Netweb, Paytm, Microsoft, Mastercard, NIC, STPI, Immerse, Jio Haptik, Bhashini etc.) ਸਹਿਤ ਦੁਨੀਆ ਭਰ ਦੇ ਟੌਪ ਆਰਟੀਫਿਸ਼ਲ ਇੰਟੈਲੀਜੈਂਸ (AI) ਗੇਮਚੇਂਜਰਸ ਵਿਭਿੰਨ ਕਾਰਜਕ੍ਰਮਾਂ ਵਿੱਚ ਹਿੱਸਾ ਲੈਣਗੇ। ਇਸ ਵਿੱਚ ਯੁਵਾ ਆਰਟੀਫਿਸ਼ਲ ਇੰਟੈਲੀਜੈਂਸ (YUVA AI) ਪਹਿਲ ਦੇ ਤਹਿਤ ਜੇਤੂ ਵਿਦਿਆਰਥੀ ਅਤੇ ਸਟਾਰਟ-ਅੱਪਸ ਭੀ ਆਪਣੇ ਆਰਟੀਫਿਸ਼ਲ ਇੰਟੈਲੀਜੈਂਸ (AI) ਮਾਡਲ ਅਤੇ ਸਮਾਧਾਨ ਪ੍ਰਦਰਸ਼ਿਤ ਕਰਨਗੇ।