ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਅਗਸਤ, 2024 ਨੂੰ ਸੁਬ੍ਹਾ ਕਰੀਬ 9.30 ਵਜੇ ਨੈਸ਼ਨਲ ਐਗਰੀਕਲਚਰ ਸਾਇੰਸ ਸੈਂਟਰ (ਐੱਨਏਐੱਸਸੀ- NASC) ਕੰਪਲੈਕਸ, ਨਵੀਂ ਦਿੱਲੀ ਵਿੱਚ ਖੇਤੀਬਾੜੀ ਅਰਥਸ਼ਾਸਤਰੀਆਂ ਦੀ 32ਵੀਂ ਅੰਤਰਰਾਸ਼ਟਰੀ ਕਾਨਫਰੰਸ (ਆਈਸੀਏਈ- ICAE) ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਇਸ ਅਵਸਰ ‘ਤੇ ਇਕੱਠ ਨੂੰ ਭੀ ਸੰਬੋਧਨ ਕਰਨਗੇ।
ਖੇਤੀਬਾੜੀ ਅਰਥਸ਼ਾਸਤਰੀਆਂ ਦੀ ਅੰਤਰਰਾਸ਼ਟਰੀ ਐਸੋਸੀਏਸ਼ਨ (International Association of Agricultural Economists) ਦੁਆਰਾ ਆਯੋਜਿਤ ਇਹ ਤ੍ਰੈਵਾਰਸ਼ਿਕ ਕਾਨਫਰੰਸ (triennial conference) 02 ਤੋਂ 07 ਅਗਸਤ 2024 ਤੱਕ ਆਯੋਜਿਤ ਕੀਤੀ ਜਾ ਰਹੀ ਹੈ। ਖੇਤੀਬਾੜੀ ਅਰਥਸ਼ਾਸਤਰੀਆਂ ਦੀ ਅੰਤਰਰਾਸ਼ਟਰੀ ਕਾਨਫਰੰਸ (ਆਈਸੀਏਈ- ICAE) ਭਾਰਤ ਵਿੱਚ 65 ਵਰ੍ਹਿਆਂ ਦੇ ਬਾਅਦ ਆਯੋਜਿਤ ਕੀਤੀ ਜਾ ਰਹੀ ਹੈ।
ਇਸ ਵਰ੍ਹੇ ਦੀ ਕਾਨਫਰੰਸ ਦਾ ਥੀਮ ਹੈ, “ਸਸਟੇਨੇਬਲ ਐਗਰੀ-ਫੂਡ ਸਿਸਟਮਸ ਦੀ ਤਰਫ਼ ਪਰਿਵਰਤਨ।” ("Transformation Towards Sustainable Agri-Food Systems.") ਇਸ ਦਾ ਉਦੇਸ਼ ਜਲਵਾਯੂ ਪਰਿਵਰਤਨ, ਕੁਦਰਤੀ ਸੰਸਾਧਨਾਂ ਦੀ ਗਿਰਾਵਟ, ਵਧਦੀ ਉਤਪਾਦਨ ਲਾਗਤ ਅਤੇ ਸੰਘਰਸ਼ ਜਿਹੀਆਂ ਆਲਮੀ ਚੁਣੌਤੀਆਂ ਨੂੰ ਦੇਖਦੇ ਹੋਏ ਟਿਕਾਊ ਖੇਤੀਬਾੜੀ (sustainable agriculture) ਦੀ ਤਤਕਾਲ ਜ਼ਰੂਰਤ ਨਾਲ ਨਜਿੱਠਣਾ ਹੈ। ਇਸ ਕਾਨਫਰੰਸ ਵਿੱਚ ਆਲਮੀ ਖੇਤੀਬਾੜੀ ਚੁਣੌਤੀਆਂ ਦੇ ਪ੍ਰਤੀ ਭਾਰਤ ਦੇ ਸਰਗਰਮ ਦ੍ਰਿਸ਼ਟੀਕੋਣ ‘ਤੇ ਪ੍ਰਕਾਸ਼ ਪਾਉਣ ਦੇ ਨਾਲ-ਨਾਲ ਰਾਸ਼ਟਰ ਦੀ ਖੇਤੀਬਾੜੀ ਖੋਜ ਅਤੇ ਨੀਤੀ ਵਿੱਚ ਹੋਈ ਪ੍ਰਗਤੀ ਨੂੰ ਦਰਸਾਇਆ ਜਾਵੇਗਾ।
ਖੇਤੀਬਾੜੀ ਅਰਥਸ਼ਾਸਤਰੀਆਂ ਦੀ ਅੰਤਰਰਾਸ਼ਟਰੀ ਕਾਨਫਰੰਸ (ਆਈਸੀਏਈ- ICAE) 2024 ਯੁਵਾ ਖੋਜਾਰਥੀਆਂ ਅਤੇ ਪ੍ਰਮੁੱਖ ਪੇਸ਼ੇਵਰਾਂ ਦੇ ਲਈ ਆਪਣੇ ਕੰਮ ਨੂੰ ਪ੍ਰਸਤੁਤ ਕਰਨ ਅਤੇ ਆਲਮੀ ਸਾਥੀਆਂ ਦੇ ਨਾਲ ਨੈੱਟਵਰਕ ਬਣਾਉਣ ਦੇ ਲਈ ਇੱਕ ਮੰਚ ਦੇ ਰੂਪ ਵਿੱਚ ਕੰਮ ਕਰੇਗੀ। ਇਸ ਦਾ ਉਦੇਸ਼ ਖੋਜ ਸੰਸਥਾਨਾਂ ਅਤੇ ਯੂਨੀਵਰਸਿਟੀਆਂ ਦੇ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ, ਰਾਸ਼ਟਰੀ ਅਤੇ ਆਲਮੀ ਦੋਹਾਂ ਪੱਧਰਾਂ ‘ਤੇ ਨੀਤੀ ਨਿਰਮਾਣ ਨੂੰ ਪ੍ਰਭਾਵਿਤ ਕਰਨਾ ਅਤੇ ਡਿਜੀਟਲ ਖੇਤੀਬਾੜੀ ਅਤੇ ਸਸਟੇਨੇਬਲ ਐਗਰੀ-ਫੂਡ ਸਿਸਟਮਸ (digital agriculture and sustainable agri-food systems) ਵਿੱਚ ਪ੍ਰਗਤੀ (advancements) ਸਹਿਤ ਭਾਰਤ ਦੀ ਖੇਤੀਬਾੜੀ ਪ੍ਰਗਤੀ (India's agricultural progress) ਨੂੰ ਪ੍ਰਦਰਸ਼ਿਤ ਕਰਨਾ ਹੈ। ਇਸ ਕਾਨਫਰੰਸ ਵਿੱਚ ਲਗਭਗ 75 ਦੇਸ਼ਾਂ ਦੇ ਲਗਭਗ 1,000 ਪ੍ਰਤੀਨਿਧੀ ਹਿੱਸਾ ਲੈਣਗੇ।