ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਨਵੰਬਰ ਨੂੰ ਸ਼ਾਮ 6:30 ਵਜੇ ਨਵੀਂ ਦਿੱਲੀ ਸਥਿਤ ਸਪੋਰਟਸ ਅਥਾਰਿਟੀ ਆਫ ਇੰਡੀਆ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ ਵਿੱਚ ਪਹਿਲੇ ਬੋਡੋਲੈਂਡ ਮਹੋਤਸਵ ਦਾ ਉਦਘਾਟਨ ਕਰਨਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਉਪਸਥਿਤ ਜਨਸਮੂਹ ਨੂੰ ਸੰਬੋਧਨ ਵੀ ਕਰਨਗੇ।
15 ਅਤੇ 16 ਨਵੰਬਰ ਨੂੰ ਆਯੋਜਿਤ ਦੋ ਦਿਨਾਂ ਮਹੋਤਸਵ ਜੋਸ਼ਪੂਰਣ ਬੋਡੋ ਸਮਾਜ ਦੇ ਨਿਰਮਾਣ ਅਤੇ ਸ਼ਾਂਤੀ ਬਣਾਏ ਰੱਖਣ ਦੇ ਲਈ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਵੱਡਾ ਆਯੋਜਨ ਹੈ। ਇਸ ਦਾ ਉਦੇਸ਼ ਨਾ ਕੇਵਲ ਬੋਡੋਲੈਂਡ ਵਿੱਚ ਬਲਕਿ ਅਸਾਮ, ਪੱਛਮ ਬੰਗਾਲ, ਨੇਪਾਲ ਅਤੇ ਉੱਤਰ-ਪੂਰਬ ਦੇ ਹੋਰ ਅੰਤਰਰਾਸ਼ਟਰੀ ਸੀਮਾਵਰਤੀ ਖੇਤਰਾਂ ਵਿੱਚ ਰਹਿਣ ਵਾਲੇ ਸਥਾਨਕ ਬੋਡੋ ਲੋਕਾਂ ਨੂੰ ਏਕੀਕ੍ਰਿਤ ਕਰਨਾ ਹੈ। ਮਹੋਤਸਵ ਦਾ ਵਿਸ਼ਾ ਹੈ ‘ਸਮ੍ਰਿੱਧ ਭਾਰਤ ਦੇ ਲਈ ਸ਼ਾਂਤੀ ਅਤੇ ਸਦਭਾਵ’, ਇਸ ਵਿੱਚ ਬੋਡੋ ਭਾਈਚਾਰੇ ਦੇ ਨਾਲ-ਨਾਲ ਬੋਡੋਲੈਂਡ ਪ੍ਰਦੇਸ਼ਿਕ ਖੇਤਰ (ਬੀਟੀਆਰ) ਦੇ ਹੋਰ ਭਾਈਚਾਰਿਆਂ ਦੇ ਸਮ੍ਰਿੱਧ ਸੱਭਿਆਚਾਰ, ਭਾਸ਼ਾ ਅਤੇ ਸਿੱਖਿਆ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਸ ਦਾ ਉਦੇਸ਼ ਬੋਡੋਲੈਂਡ ਦੀ ਸੱਭਿਆਚਾਰਕ ਅਤੇ ਭਾਸ਼ਾਈ ਵਿਰਾਸਤ, ਈਕੋਲੋਜੀਕਲ ਬਾਇਓਡਾਇਵਰਸਿਟੀ ਅਤੇ ਟੂਰਿਜ਼ਮ ਦੇ ਲਈ ਉਪਯੁਕਤ ਸਥਲਾਂ ਦਾ ਲਾਭ ਉਠਾਉਣਾ ਹੈ।
ਜ਼ਿਕਰਯੋਗ ਹੈ ਕਿ ਇਹ ਮਹੋਤਸਵ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਵਿੱਚ 2020 ਵਿੱਚ ਬੋਡੋ ਸ਼ਾਂਤੀ ਸਮਝੌਤੇ ‘ਤੇ ਹਸਤਾਖਰ ਕੀਤੇ ਜਾਣ ਦੇ ਬਾਅਦ ਤੋਂ ਸੁਧਾਰ ਅਤੇ ਉਭਰਣ ਦੀ ਮਹੱਤਵਪੂਰਨ ਉਪਲਬਧੀ ਦਾ ਜਸ਼ਨ ਮਨਾ ਰਿਹਾ ਹੈ। ਇਸ ਸ਼ਾਂਤੀ ਸਮਝੌਤੇ ਨਾਲ ਨਾ ਕੇਵਲ ਬੋਡੋਲੈਂਡ ਵਿੱਚ ਦਹਾਕਿਆਂ ਤੋਂ ਚਲੇ ਆ ਰਹੇ ਸੰਘਰਸ਼, ਹਿੰਸਾ ਅਤੇ ਜਾਨਮਾਲ ਦੇ ਨੁਕਸਾਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਿਆ, ਬਲਕਿ ਇਹ ਸਮਝੌਤਾ ਹੋਰ ਸ਼ਾਂਤੀ ਸਮਝੌਤਿਆਂ ਦੇ ਲਈ ਪ੍ਰੇਰਣਾ ਸਰੋਤ ਵੀ ਬਣਿਆ।
ਭਾਰਤੀ ਵਿਰਾਸਤ ਅਤੇ ਪਰੰਪਰਾਵਾਂ ਵਿੱਚ ਯੋਗਦਾਨ ਦੇ ਰਹੇ “ਸਮ੍ਰਿੱਧ ਬੋਡੋ ਸੱਭਿਆਚਾਰ, ਪਰੰਪਰਾ ਅਤੇ ਸਾਹਿਤ” ‘ਤੇ ਆਯੋਜਿਤ ਸੈਸ਼ਨ ਮਹੋਤਸਵ ਦਾ ਮੁੱਖ ਆਕਰਸ਼ਣ ਹੋਵੇਗਾ, ਜਿਸ ਵਿੱਚ ਸਮ੍ਰਿੱਧ ਬੋਡੋ ਸੱਭਿਆਚਾਰ, ਪਰੰਪਰਾਵਾਂ, ਭਾਸ਼ਾ ਅਤੇ ਸਾਹਿਤ ਦੀ ਲੜੀ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। “ਰਾਸ਼ਟਰੀ ਸਿੱਖਿਆ ਨੀਤੀ, 2020 ਦੇ ਮਾਧਿਅਮ ਨਾਲ ਮਾਤ੍ਰਭਾਸ਼ਾ ਮਾਧਿਅਮ ਨਾਲ ਸਿੱਖਿਆ ਦੀਆਂ ਚੁਣੌਤੀਆਂ ਅਤੇ ਅਵਸਰ” ਵਿਸ਼ੇ ‘ਤੇ ਵੀ ਇੱਕ ਸੈਸ਼ਨ ਆਯੋਜਿਤ ਕੀਤਾ ਜਾਵੇਗਾ। ਬੋਡੋਲੈਂਡ ਖੇਤਰ ਦੇ ਟੂਰਿਜ਼ਮ ਅਤੇ ਸੱਭਿਆਚਾਰ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਸੱਭਿਆਚਾਰ ਅਤੇ ਟੂਰਿਜ਼ਮ ਦੇ ਮਾਧਿਅਮ ਨਾਲ “ਸਥਾਨਕ ਸੱਭਿਆਚਾਰ ਬੈਠਕ ਅਤੇ ‘ਜੋਸ਼ਪੂਰਣ ਬੋਡੋਲੈਂਡ’ ਖੇਤਰ ਦੇ ਨਿਰਮਾਣ ‘ਤੇ ਵਿਸ਼ੇਗਤ ਚਰਚਾ ਸੈਸ਼ਨ ਵੀ ਆਯੋਜਿਤ ਕੀਤਾ ਜਾਵੇਗਾ।
ਇਸ ਸਮਾਰੋਹ ਵਿੱਚ ਬੋਡੋਲੈਂਡ ਖੇਤਰ, ਅਸਾਮ, ਪੱਛਮ ਬੰਗਾਲ, ਤ੍ਰਿਪੁਰਾ, ਨਾਗਾਲੈਂਡ, ਮੇਘਾਲਯ, ਅਰੁਣਾਚਲ ਪ੍ਰਦੇਸ਼, ਭਾਰਤ ਦੇ ਹੋਰ ਹਿੱਸਿਆਂ ਅਤੇ ਪੜੌਸੀ ਰਾਜਾਂ ਨੇਪਾਲ ਅਤੇ ਭੂਟਾਨ ਤੋਂ ਆਉਣ ਵਾਲੇ ਪੰਜ ਹਜ਼ਾਰ ਤੋਂ ਵੱਧ ਸੱਭਿਆਚਾਰਕ, ਭਾਸ਼ਾਈ ਅਤੇ ਕਲਾ ਪ੍ਰੇਮੀ ਸ਼ਾਮਲ ਹੋਣਗੇ।