ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 7 ਜਨਵਰੀ , 2022 ਨੂੰ ਦੁਪਹਿਰ 1 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕੋਲਕਾਤਾ ਵਿੱਚ ਚਿਤਰੰਜਨ ਨੈਸ਼ਨਲ ਕੈਂਸਰ ਇੰਸਟੀਟਿਊਟ (ਸੀਐੱਨਸੀਆਈ) ਦੇ ਦੂਸਰੇ ਪਰਿਸਰ ਦਾ ਉਦਘਾਟਨ ਕਰਨਗੇ ।
ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਸਿਹਤ ਸੁਵਿਧਾਵਾਂ ਦੇ ਵਿਸਤਾਰ ਅਤੇ ਅੱਪਗ੍ਰੇਡ ਕਰਨ ਦੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਸੀਐੱਨਸੀਆਈ ਦੇ ਦੂਸਰੇ ਪਰਿਸਰ ਦਾ ਨਿਰਮਾਣ ਕੀਤਾ ਗਿਆ ਹੈ । ਸੀਐੱਨਸੀਆਈ ਕੈਂਸਰ ਰੋਗੀਆਂ ਦੀ ਅਤਿਅਧਿਕ ਸੰਖਿਆ ਦੇ ਬੋਝ ਦਾ ਸਾਹਮਣਾ ਕਰ ਰਿਹਾ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਇਸ ਦੇ ਵਿਸਤਾਰ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ । ਇਸ ਜ਼ਰੂਰਤ ਨੂੰ ਦੂਸਰੇ ਪਰਿਸਰ ਦੇ ਜ਼ਰੀਏ ਰਾਹੀਂ ਪੂਰਾ ਕੀਤਾ ਜਾਵੇਗਾ ।
ਐੱਨਸੀਸੀਆਈ ਦਾ ਦੂਸਰਾ ਪਰਿਸਰ 530 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ , ਜਿਸ ਵਿੱਚੋਂ ਲਗਭਗ 400 ਕਰੋੜ ਰੁਪਏ ਕੇਂਦਰ ਸਰਕਾਰ ਦੁਆਰਾ ਅਤੇ ਬਾਕੀ ਪੱਛਮ ਬੰਗਾਲ ਸਰਕਾਰ ਦੁਆਰਾ 75:25 ਦੇ ਅਨੁਪਾਤ ਵਿੱਚ ਪ੍ਰਦਾਨ ਕੀਤੇ ਗਏ ਹਨ । ਇਹ ਪਰਿਸਰ 460 ਬੈੱਡੀ ਵਾਲੀ ਇੱਕ ਵਿਆਪਕ ਕੈਂਸਰ ਕੇਂਦਰ ਇਕਾਈ ਹੈ , ਜਿਸ ਵਿੱਚ ਕੈਂਸਰ ਨਿਦਾਨ , ਸਟੇਜ ਦਾ ਨਿਰਧਾਰਣ , ਇਲਾਜ ਅਤੇ ਦੇਖਭਾਲ਼ ਲਈ ਅਤਿਆਧੁਨਿਕ ਅਧਾਰਭੂਤ ਸੁਵਿਧਾ ਮੌਜੂਦ ਹੈ । ਇਹ ਪਰਿਸਰ ਨਿਊਕਲੀਅਰ ਮੈਡੀਸਿਨ ( ਪੀਈਟੀ ) , 3.0 ਟੈਸਲਾ ਐੱਮਆਰਆਈ , 128 ਸਲਾਈਸ ਸੀਟੀ ਸਕੈਨਰ , ਰੇਡੀਓ ਨਿਊਕਲਾਈਡ ਥੈਰੇਪੀ ਯੂਨਿਟ , ਐਂਡੋਸਕੋਪੀ ਸੁਇਟ , ਆਧੁਨਿਕ ਬ੍ਰੈਕੀਥੈਰੇਪੀ ਯੂਨਿਟ ਆਦਿ ਜਿਹੀਆਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ । ਪਰਿਸਰ ਇੱਕ ਉੱਨਤ ਕੈਂਸਰ ਖੋਜ ਸੁਵਿਧਾ ਦੇ ਰੂਪ ਵਿੱਚ ਵੀ ਕੰਮ ਕਰੇਗਾ ਅਤੇ ਵਿਸ਼ੇਸ਼ ਰੂਪ ਨਾਲ ਦੇਸ਼ ਦੇ ਪੂਰਬੀ ਅਤੇ ਉੱਤਰ-ਪੂਰਬੀ ਹਿੱਸਿਆਂ ਦੇ ਕੈਂਸਰ ਰੋਗੀਆਂ ਨੂੰ ਵਿਆਪਕ ਦੇਖਭਾਲ਼ ਦੀ ਸੁਵਿਧਾ ਪ੍ਰਦਾਨ ਕਰੇਗਾ ।