ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਜਨਵਰੀ, 2022 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੋਮਨਾਥ ਵਿੱਚ ਨਵੇਂ ਸਰਕਿਟ ਹਾਊਸ ਦਾ ਉਦਘਾਟਨ ਕਰਨਗੇ। ਉਦਘਾਟਨ ਦੇ ਬਾਅਦ ਪ੍ਰਧਾਨ ਮੰਤਰੀ ਸਭਾ ਨੂੰ ਸੰਬੋਧਨ ਕਰਨਗੇ ।
ਸੋਮਨਾਥ ਮੰਦਿਰ ਵਿੱਚ ਹਰ ਸਾਲ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਆਉਂਦੇ ਹਨ। ਨਵੇਂ ਸਰਕਿਟ ਹਾਊਸ ਦੀ ਜ਼ਰੂਰਤ ਮਹਿਸੂਸ ਕੀਤੀ ਗਈ, ਕਿਉਂਕਿ ਮੌਜੂਦਾ ਸਰਕਾਰੀ ਸੁਵਿਧਾ ਮੰਦਿਰ ਤੋਂ ਬਹੁਤ ਦੂਰ ਸਥਿਤ ਹੈ । ਨਵਾਂ ਸਰਕਿਟ ਹਾਊਸ 30 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਇਹ ਸੋਮਨਾਥ ਮੰਦਿਰ ਦੇ ਪਾਸ ਸਥਿਤ ਹੈ। ਇਹ ਵੀਆਈਪੀ ਅਤੇ ਡੀਲਕਸ, ਕਮਰਿਆਂ, ਸੁਇਟਸ, ਕਾਨਫਰੰਸ ਰੂਮ, ਆਡੀਟੋਰੀਅਮ ਹਾਲ ਸਮੇਤ ਉੱਚ ਸ਼੍ਰੇਣੀ ਦੀਆਂ ਸੁਵਿਧਾਵਾਂ ਨਾਲ ਲੈਸ ਹੈ । ਨਿਰਮਾਣ ਇਸ ਤਰ੍ਹਾਂ ਨਾਲ ਕੀਤਾ ਗਿਆ ਹੈ ਕਿ ਹਰੇਕ ਕਮਰੇ ਤੋਂ ਸਮੁੰਦਰ ਦਾ ਦ੍ਰਿਸ਼ ਦਿਖਾਈ ਦਿੰਦਾ ਹੈ।