Quoteਪ੍ਰਧਾਨ ਮੰਤਰੀ 8ਵੇਂ ਇੰਡੀਆ ਮੋਬਾਈਲ ਕਾਂਗਰਸ 2024 ਦਾ ਵੀ ਉਦਘਾਟਨ ਕਰਨਗੇ
Quoteਪਹਿਲੀ ਵਾਰ ਆਈਟੀਯੂ-ਡਬਲਿਊਟੀਐੱਸਏ ਦਾ ਆਯੋਜਨ ਭਾਰਤ ਅਤੇ ਏਸ਼ੀਆ-ਪੈਸੀਫਿਕ ਵਿੱਚ ਕੀਤਾ ਜਾਵੇਗਾ
Quote190 ਤੋਂ ਵੱਧ ਦੇਸ਼ਾਂ ਦੇ 3,000 ਉਦਯੋਗ ਨੇਤਾ, ਨੀਤੀ-ਨਿਰਮਾਤਾ ਅਤੇ ਤਕਨੀਕੀ ਮਾਹਿਰ ਆਈਟੀਯੂ-ਡਬਲਿਊਟੀਐੱਸਏ ਵਿੱਚ ਹਿੱਸਾ ਲੈਣਗੇ
Quote8ਵੇਂ ਇੰਡੀਆ ਮੋਬਾਈਲ ਕਾਂਗਰਸ ਦਾ ਮੂਲ ਵਿਸ਼ਾ ‘ਦ ਫਿਊਚਰ ਇਜ਼ ਨਾਓ’ ਹੈ
Quoteਭਾਰਤ ਮੋਬਾਈਲ ਕਾਂਗਰਸ 2024 ਵਿੱਚ 400 ਤੋਂ ਅਧਿਕ ਪ੍ਰਦਰਸ਼ਕ, ਲਗਭਗ 900 ਸਟਾਰਟਅੱਪ ਅਤੇ 120 ਤੋਂ ਅਧਿਕ ਦੇਸ਼ਾਂ ਦੀ ਭਾਗੀਦਾਰੀ ਹੋਵੇਗੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 15 ਅਕਤੂਬਰ ਨੂੰ ਸਵੇਰੇ 10 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ – ਵਰਲਡ ਟੈਲੀਕਮਿਊਨੀਕੇਸ਼ਨ ਸਟੈਂਡਰਡਾਈਜ਼ੇਸ਼ਨ ਅਸੈਂਬਲੀ (ਡਬਲਿਊਟੀਐੱਸਏ) 2024 ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਇਸ ਪ੍ਰੋਗਰਾਮ ਦੇ ਦੌਰਾਨ 8ਵੇਂ ਇੰਡੀਆ ਮੋਬਾਈਲ ਕਾਂਗਰਸ 2024 ਦਾ ਵੀ ਉਦਘਾਟਨ ਕਰਨਗੇ।

ਡਬਲਿਊਟੀਐੱਸਏ, ਯਾਨੀ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ, ਡਿਜੀਟਲ ਟੈਕਨੋਲੋਜੀਆਂ ਦੇ ਲਈ ਸੰਯੁਕਤ ਰਾਸ਼ਟਰ ਏਜੰਸੀ ਦੇ ਮਾਨਕੀਕਰਣ ਕਾਰਜ ਦੇ ਲਈ ਗਵਰਨਿੰਗ ਕਾਨਫਰੰਸ ਹੈ। ਇਸ ਨੂੰ ਹਰ ਚਾਰ ਸਾਲ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਭਾਰਤ ਅਤੇ ਏਸ਼ੀਆ-ਪੈਸੀਫਿਕ ਵਿੱਚ ਪਹਿਲੀ ਵਾਰ ਆਈਟੀਯੂ-ਡਬਲਿਊਟੀਐੱਸਏ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਇੱਕ ਮਹੱਤਵਪੂਰਨ ਆਲਮੀ ਪ੍ਰੋਗਰਾਮ ਹੈ। ਪ੍ਰੋਗਰਾਮ ਵਿੱਚ ਦੂਰਸੰਚਾਰ, ਡਿਜੀਟਲ ਅਤੇ ਆਈਸੀਟੀ ਖੇਤਰਾਂ ਦਾ ਪ੍ਰਤੀਨਿਧੀਤਵ ਕਰਨ ਵਾਲੇ 190 ਤੋਂ ਵੱਧ ਦੇਸ਼ਾਂ ਦੇ 3,000 ਤੋਂ ਵੱਧ ਉਦਯੋਗ ਜਗਤ ਦੇ ਦਿੱਗਜ, ਨੀਤੀ-ਨਿਰਮਾਤਾ ਅਤੇ ਤਕਨੀਕੀ ਮਾਹਿਰ ਸ਼ਾਮਲ ਹੋਣਗੇ।

 

ਡਬਲਿਊਟੀਐੱਸਏ 2024 ਦੇਸ਼ਾਂ ਨੂੰ 6ਜੀ, ਏਆਈ, ਆਈਓਟੀ, ਬਿਗ ਡੇਟਾ, ਸਾਇਬਰ ਸੁਰੱਖਿਆ ਆਦਿ ਜਿਹੀ ਅਗਲੀ ਪੀੜ੍ਹੀ ਦੀ ਮਹੱਤਵਪੂਰਨ ਟੈਕਨੋਲੋਜੀਆਂ ਦੀਆਂ ਮਿਆਰਾਂ ਦੇ ਭਵਿੱਖ ‘ਤੇ ਚਰਚਾ ਕਰਨ ਅਤੇ ਫ਼ੈਸਲੇ ਲੈਣ ਦੇ ਲਈ ਇੱਕ ਮੰਚ ਪ੍ਰਦਾਨ ਕਰੇਗਾ। ਭਾਰਤ ਵਿੱਚ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਨਾਲ ਦੇਸ਼ ਨੂੰ ਆਲਮੀ ਦੂਰਸੰਚਾਰ ਏਜੰਡੇ ਨੂੰ ਆਕਾਰ ਦੇਣ ਅਤੇ ਭਵਿੱਖ ਦੀਆਂ ਟੈਕਨੋਲੋਜੀਆਂ ਦੇ ਲਈ ਦਿਸ਼ਾ ਨਿਰਧਾਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਅਵਸਰ ਮਿਲੇਗਾ। ਭਾਰਤੀ ਸਟਾਰਟਅੱਪ ਅਤੇ ਖੋਜ ਸੰਸਥਾਨ ਬੌਧਿਕ ਸੰਪਦਾ ਅਧਿਕਾਰ ਅਤੇ ਮਾਪਦੰਡ ਲਾਜ਼ਮੀ ਪੇਟੈਂਟ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਅੰਤਰਦ੍ਰਿਸ਼ਟੀ ਪ੍ਰਾਪਤ ਕਰਨ ਦੇ ਲਈ ਤਿਆਰ ਹੈ।

ਇੰਡੀਆ ਮੋਬਾਈਲ ਕਾਂਗਰਸ 2024 ਵਿੱਚ ਭਾਰਤ ਦੇ ਇਨੋਵੇਸ਼ਨ ਸਬੰਧੀ ਈਕੋਸਿਸਟਮ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਵਿੱਚ ਮੋਹਰੀ ਦੂਰਸੰਚਾਰ ਕੰਪਨੀਆਂ ਅਤੇ ਇਨੋਵੇਟਰ ਕੁਆਂਟਮ ਤਕਨੀਕ ਅਤੇ ਸਰਕੂਲਰ ਇਕੋਨੌਮੀ ਵਿੱਚ ਪ੍ਰਗਤੀ ਨੂੰ ਉਜਾਗਰ ਕਰਨਗੇ। ਨਾਲ ਹੀ, 6ਜੀ, 5ਜੀ ਯੂਜ਼-ਕੇਸ ਸ਼ੋਕੇਸ, ਕਲਾਉਡ ਅਤੇ ਏਜ ਕੰਪਿਊਟਿੰਗ, ਆਈਓਟੀ, ਸੈਮੀਕੰਡਕਟਰ, ਸਾਈਬਰ ਸੁਰੱਖਿਆ, ਗ੍ਰੀਨ ਟੈੱਕ, ਸੈਟਕੌਮ ਅਤੇ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ‘ਤੇ ਵੀ ਚਾਨਣਾ ਪਾਵਾਂਗੇ।

ਏਸ਼ੀਆ ਦਾ ਸਭ ਤੋਂ ਵੱਡਾ ਡਿਜੀਟਲ ਟੈਕਨੋਲੋਜੀ ਮੰਚ, ਇੰਡੀਆ ਮੋਬਾਈਲ ਕਾਂਗਰਸ, ਉਦਯੋਗ ਜਗਤ, ਸਰਕਾਰ, ਅਕਾਦਮਿਕ, ਸਟਾਰਟਅੱਪ ਅਤੇ ਟੈਕਨੋਲੋਜੀ ਸਹਿਤ ਦੂਰਸੰਚਾਰ ਖੇਤਰ ਦੇ ਈਕੋਸਿਸਟਮ ਵਿੱਚ ਹੋਰ ਪ੍ਰਮੁੱਖ ਹਿਤਧਾਰਕਾਂ ਦੇ ਲਈ ਅਭਿਨਵ ਸਮਾਧਾਨ, ਸੇਵਾਵਾਂ ਅਤੇ ਅਤਿਆਧੁਨਿਕ ਉਪਯੋਗ ਦੇ ਮਾਮਲਿਆਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਦੁਨੀਆ ਭਰ ਵਿੱਚ ਇੱਕ ਪ੍ਰਸਿੱਧ ਮੰਚ ਬਣ ਗਿਆ ਹੈ। ਇੰਡੀਆ ਮੋਬਾਈਲ ਕਾਂਗਰਸ 2024 ਵਿੱਚ 400 ਤੋਂ ਵੱਧ ਪ੍ਰਦਰਸ਼ਕ, ਲਗਭਗ 900 ਸਟਾਰਟਅੱਪ ਅਤੇ 120 ਤੋਂ ਵੱਧ ਦੇਸ਼ਾਂ ਦੀ ਭਾਗੀਦਾਰੀ ਹੋਵੇਗੀ। ਇਸ ਪ੍ਰੋਗਰਾਮ ਦਾ ਉਦੇਸ਼ 900 ਤੋਂ ਵੱਧ ਟੈਕਨੋਲੋਜੀ ਉਪਯੋਗ ਦੇ ਦ੍ਰਿਸ਼ਾਂ ਨੂੰ ਪ੍ਰਦਰਸ਼ਿਤ ਕਰਨਾ, 100 ਤੋਂ ਵੱਧ ਸੈਸ਼ਨਾਂ ਦੀ ਮੇਜ਼ਬਾਨੀ ਕਰਨਾ ਅਤੇ 600 ਤੋਂ ਵੱਧ ਆਲਮੀ ਅਤੇ ਭਾਰਤੀ ਬੁਲਾਰਿਆਂ ਦੇ ਨਾਲ ਚਰਚਾ ਕਰਨਾ ਹੈ।

 

  • Jitendra Kumar April 12, 2025

    🙏
  • Ratnesh Pandey April 10, 2025

    नमो
  • Gopal Saha December 23, 2024

    Indian Prime Minister is great
  • Jahangir Ahmad Malik December 20, 2024

    ❣️❣️❣️❣️❣️❣️❣️❣️
  • Vivek Kumar Gupta December 20, 2024

    नमो ..🙏🙏🙏🙏🙏
  • Vivek Kumar Gupta December 20, 2024

    नमो ........................🙏🙏🙏🙏🙏
  • Siva Prakasam December 17, 2024

    🌺💐 jai sri ram💐🌻🙏
  • Pinaki Ghosh December 16, 2024

    Bharat mata ki jai
  • JYOTI KUMAR SINGH December 09, 2024

    🙏
  • Mithilesh Kumar Singh December 01, 2024

    Jay Sri Ram
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Gaya to Ayodhya in just 6 hours,thanks to Namo Bharat Rapid Train

Media Coverage

Gaya to Ayodhya in just 6 hours,thanks to Namo Bharat Rapid Train
NM on the go

Nm on the go

Always be the first to hear from the PM. Get the App Now!
...
Prime Minister lauds Andhra Pradesh’s Yogandhra 2025 Initiative
June 03, 2025

The Prime Minister, Shri Narendra Modi today appreciated the vibrant participation of yoga enthusiasts at the Yogandhra 2025 event held near Chittoor, Andhra Pradesh. The event, organized amid the breathtaking Puligundu Twin Hills where over 2,000 yoga enthusiasts gathered to kickoff to Andhra Pradesh’s month-long lead-up to International Day of Yoga (IDY) 2025.

Quoting a post shared by Union Minister, Shri Prataprao Jadhav on social media platform X, the Prime Minister said;

"Gladdening to see enthusiasm building up towards Yoga Day 2025. #Yogandhra2025 is a commendable effort by the people of AP to make Yoga popular. I look forward to marking Yoga Day in AP on the 21st.

I call upon all of you to mark Yoga Day and also make Yoga a regular part of your lives.

@ncbn"