ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 23 ਸਤੰਬਰ, 2023 ਨੂੰ ਸਵੇਰੇ 10 ਵਜੇ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ‘ਇੰਟਰਨੈਸ਼ਨਲ ਲੋਇਰ ਕਾਨਫਰੰਸ 2023’ ਦਾ ਉਦਘਾਟਨ ਕਰਨਗੇ। ਇਸ ਅਵਸਰ ’ਤੇ ਪ੍ਰਧਾਨ ਮੰਤਰੀ ਇਕੱਠ ਨੂੰ ਸੰਬੋਧਨ ਕਰਨਗੇ।
‘ਨਿਆਂ ਪ੍ਰਦਾਨ ਪ੍ਰਣਾਲੀ ਵਿੱਚ ਉੱਭਰਦੀਆਂ ਚੁਣੌਤੀਆਂ’ ਵਿਸ਼ਾ ਇੰਟਰਨੈਸ਼ਨਲ ਲੋਇਰ ਕਾਨਫਰੰਸ 2023 ਦਾ ਆਯੋਜਨ ਵਾਰ ਕੌਂਸ਼ਲ ਆਵ੍ ਇੰਡੀਆ ਕਰ ਰਿਹਾ ਹੈ। ਇਹ ਆਯੋਜਨ 23-24 ਸਤੰਬਰ, 2023 ਨੂੰ ਕੀਤਾ ਜਾਵੇਗਾ। ਕਾਨਫਰੰਸ ਦਾ ਉਦੇਸ਼ ਵਿਭਿੰਨ ਕਾਨੂੰਨੀ ਵਿਸ਼ਿਆਂ ’ਤੇ ਸਾਰਥਕ ਸੰਵਾਦ ਅਤੇ ਚਰਚਾ ਦੇ ਲਈ ਇੱਕ ਮੰਚ ਪ੍ਰਦਾਨ ਕਰਨਾ ਹੈ।
ਇਸ ਅਵਸਰ ’ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹੱਤਵ ਦੇ ਮੁੱਦਿਆਂ ’ਤੇ ਵਿਚਾਰ ਕੀਤਾ ਜਾਵੇਗਾ ਅਤੇ ਵਿਚਾਰਾਂ ’ਤੇ ਅਨੁਭਵਾਂ ਦਾ ਆਦਨ-ਪ੍ਰਦਾਨ ਕੀਤਾ ਜਾਵੇਗਾ। ਇਸ ਦੇ ਇਲਾਵਾ ਕਾਨੂੰਨੀ ਵਿਸ਼ਿਆਂ ’ਤੇ ਅੰਤਰਰਾਸ਼ਟਰੀ ਸਹਿਯੋਗ ਅਤੇ ਸਮਝ ਨੂੰ ਮਜ਼ਬੂਤ ਕੀਤਾ ਜਾਵੇਗਾ। ਦੇਸ਼ ਵਿੱਚ ਪਹਿਲੀ ਵਾਰ ਆਯੋਜਿਤ ਹੋ ਰਹੇ ਇਸ ਸੰਮੇਲਨ ਵਿੱਚ ਉੱਭਰਦੇ ਕਾਨੂੰਨੀ ਰੁਝਾਨ, ਸੀਮਾ ਪਾਰ ਮੁਕੱਦਮਿਆਂ ਦੀਆਂ ਚੁਣੌਤੀਆਂ, ਕਾਨੂੰਨੀ ਤਕਨੀਕ, ਵਾਤਾਵਰਣ ਕਾਨੂੰਨ ਆਦਿ ਵਿਸ਼ਿਆਂ ’ਤੇ ਚਰਚਾ ਹੋਵੇਗੀ।
ਪ੍ਰੋਗਰਾਮ ਵਿੱਚ ਪ੍ਰਤਿਸ਼ਠਿਤ ਜੱਜ, ਕਾਨੂੰਨੀ ਪ੍ਰੋਫੈਸ਼ਨਲ ਅਤੇ ਆਲਮੀ ਕਾਨੂੰਨੀ ਭਾਈਚਾਰੇ ਦੇ ਮਾਹਿਰਾਂ ਹਿੱਸਾ ਲੈਣਗੇ।