ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤਿੰਨ ਦਸੰਬਰ, 2021 ਨੂੰ ਸਵੇਰੇ 10 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਨਫਿਨਿਟੀ ਫੋਰਮ ਦਾ ਉਦਘਾਟਨ ਕਰਨਗੇ। ਇਨਫਿਨਿਟੀ ਫੋਰਮ, ਫਿਨਟੈੱਕ ‘ਤੇ ਇੱਕ ਵਿਚਾਰਸ਼ੀਲ ਲੀਡਰਸ਼ਿਪ ਫੋਰਮ ਹੈ।
ਇਸ ਸਮਾਗਮ ਦਾ ਆਯੋਜਨ ਭਾਰਤ ਸਰਕਾਰ ਦੀ ਸਰਪ੍ਰਸਤੀ ਵਿੱਚ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ (ਆਈਐੱਫਐੱਸਸੀਏ) ਦੁਆਰਾ ਕੀਤਾ ਜਾ ਰਿਹਾ ਹੈ। ਆਯੋਜਨ ਵਿੱਚ ਗਿਫਟ (GIFT)-ਸਿਟੀ (ਗੁਜਰਾਤ ਇੰਟਰਨੈਸ਼ਨਲ ਫਾਇਨਾਂਸ ਟੈੱਕ-ਸਿਟੀ) ਅਤੇ ਬਲੂਮਬਰਗ ਸਹਿਯੋਗ ਕਰ ਰਹੇ ਹਨ। ਇਹ ਸਮਾਗਮ ਤਿੰਨ ਅਤੇ ਚਾਰ ਦਸੰਬਰ, 2021 ਨੂੰ ਹੋਵੇਗਾ। ਫੋਰਮ ਦੇ ਪਹਿਲੇ ਐਡੀਸ਼ਨ ਵਿੱਚ ਇੰਡੋਨੇਸ਼ੀਆ, ਦੱਖਣੀ ਅਫ਼ਰੀਕਾ ਅਤੇ ਯੂਕੇ ਸਾਂਝੇਦਾਰ ਦੇਸ਼ ਹਨ।
ਇਨਫਿਨਿਟੀ-ਫੋਰਮ ਦੇ ਜ਼ਰੀਏ ਨੀਤੀ, ਵਪਾਰ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਵਿਸ਼ਵ ਦੀਆਂ ਉੱਘੀਆਂ ਪ੍ਰਤਿਭਾਵਾਂ ਇਕੱਠੀਆਂ ਹੋਣਗੀਆਂ ਅਤੇ ਇਸ ਗੱਲ ‘ਤੇ ਗਹਿਰਾ ਵਿਚਾਰ-ਵਟਾਂਦਰਾ ਕਰਨਗੀਆਂ ਕਿ ਕਿਵੇਂ ਟੈਕਨੋਲੋਜੀ ਅਤੇ ਇਨੋਵੇਸ਼ਨ ਨੂੰ ਫਿਨਟੈੱਕ ਉਦਯੋਗ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ, ਤਾਕਿ ਸਮਾਵੇਸ਼ੀ ਵਿਕਾਸ ਹੋਵੇ ਅਤੇ ਵੱਡੇ ਪੈਮਾਨੇ ‘ਤੇ ਸਭ ਦੀ ਸੇਵਾ ਹੋਵੇ।
ਫੋਰਮ ਦਾ ਏਜੰਡਾ ‘ਬਿਔਂਡ’ (ਸਰਬਉੱਚ) ਵਿਸ਼ੇ ‘ਤੇ ਕੇਂਦ੍ਰਿਤ ਹੈ। ਇਸ ਵਿੱਚ ਕਈ ਉਪ-ਵਿਸ਼ੇ ਸ਼ਾਮਲ ਹਨ, ਜਿਵੇਂ ‘ਫਿਨਟੈੱਕ ਬਿਔਂਡ ਬਾਊਂਡ੍ਰੀਜ਼,’ (ਵਿੱਤ-ਟੈਕਨੋਲੋਜੀ ਸਰਬਉੱਚ ਸੀਮਾ ਤੱਕ), ਜਿਸ ਦੇ ਤਹਿਤ ਸਰਕਾਰਾਂ ਅਤੇ ਕਾਰੋਬਾਰੀ ਸੰਸਥਾਵਾਂ ਵਿੱਤੀ ਸਮਾਵੇਸ਼ ਨੂੰ ਪ੍ਰੋਤਸਾਹਿਤ ਕਰਨ ਲਈ ਭੂਗੋਲਿਕ ਸਰਹੱਦਾਂ ਦੇ ਪਰ੍ਹੇ ਧਿਆਨ ਦੇਣਗੀਆਂ, ਤਾਕਿ ਆਲਮੀ ਸਮੂਹ ਦਾ ਵਿਕਾਸ ਹੋ ਸਕੇ; ‘ਫਿਨਟੈੱਕ ਬਿਔਂਡ ਫਾਇਨਾਂਸ’ (ਵਿੱਤ-ਟੈਕਨੋਲੋਜੀ ਸਰਬਉੱਚ ਵਿੱਤ ਤੱਕ), ਜਿਸ ਦੇ ਤਹਿਤ ਸਪੇਸ-ਟੈੱਕ, ਗ੍ਰੀਨ-ਟੈੱਕ ਅਤੇ ਐਗਰੀ-ਟੈੱਕ ਜਿਹੇ ਉੱਭਰਦੇ ਖੇਤਰਾਂ ਵਿੱਚ ਇਕਰੂਪਤਾ ਲਿਆਂਦੀ ਜਾ ਸਕੇ ਅਤੇ ਟਿਕਾਊ ਵਿਕਾਸ ਹੋ ਸਕੇ; ਅਤੇ ‘ਫਿਨਟੈੱਕ ਬਿਔਂਡ ਨੈਕਸਟ’, ਜਿਸ ਦੇ ਤਹਿਤ ਇਸ ਗੱਲ ‘ਤੇ ਧਿਆਨ ਦਿੱਤਾ ਜਾਵੇਗਾ ਕਿ ਕਿਵੇਂ ਕੁਆਂਟਮ ਕੰਪਿਊਟਿੰਗ, ਭਾਵੀ ਫਿਨਟੈੱਕ ਉਦਯੋਗ ਅਤੇ ਨਵੇਂ ਅਵਸਰਾਂ ਨੂੰ ਪ੍ਰੋਤਸਾਹਿਤ ਕਰਨ ਲਈ ਪ੍ਰਭਾਵੀ ਹੋ ਸਕਦਾ ਹੈ ।
ਫੋਰਮ ਵਿੱਚ 70 ਤੋਂ ਅਧਿਕ ਦੇਸ਼ ਹਿੱਸਾ ਲੈਣਗੇ। ਮੁੱਖ ਬੁਲਾਰਿਆਂ ਵਿੱਚ ਮਲੇਸ਼ੀਆ ਦੇ ਵਿੱਤ ਮੰਤਰੀ ਸ਼੍ਰੀ ਤੇਂਗਕੂ ਜ਼ਫਰੂਲ-ਅਜ਼ੀਜ਼, ਇੰਡੋਨੇਸ਼ੀਆ ਦੀ ਵਿੱਤ ਮੰਤਰੀ ਸੁਸ਼੍ਰੀ ਮੁਲਿਆਨੀ ਇੰਦ੍ਰਾਵਤੀ, ਇੰਡੋਨੇਸ਼ੀਆ ਦੇ ਸੰਰਚਨਾਤਮਕ ਅਰਥਵਿਵਸਥਾ ਦੇ ਮੰਤਰੀ ਸ਼੍ਰੀ ਸੈਨਡਿਆਗਾ ਐੱਸ. ਊਨੋ, ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮੁਕੇਸ਼ ਅੰਬਾਨੀ, ਸੌਫਟਬੈਂਕ ਗਰੁੱਪ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਮਾਸਾਯੋਸ਼ੀ ਸੂਨ, ਆਈਬੀਐੱਮ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਅਰਵਿੰਦ ਕ੍ਰਿਸ਼ਣ, ਕੋਟਕ ਮਹਿੰਦਰਾ ਬੈਂਕ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਉਦੈ ਕੋਟਕ ਅਤੇ ਹੋਰ ਪਤਵੰਤੇ ਸ਼ਾਮਲ ਹਨ। ਇਸ ਸਾਲ ਦੀ ਫੋਰਮ ਵਿੱਚ ਨੀਤੀ ਆਯੋਗ, ਇਨਵੈਸਟ ਇੰਡੀਆ, ਫਿੱਕੀ ਅਤੇ ਨੈਸਕੌਮ ਮੁੱਖ ਸਾਂਝੇਦਾਰਾਂ ਵਿੱਚੋਂ ਹਨ।
ਆਈਐੱਫਐੱਸਸੀਏ ਬਾਰੇ–
ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ (ਇੰਟਰਨੈਸ਼ਨਲ ਫਾਇਨੈਂਸ਼ੀਅਲ ਸਰਵਿਸੇਜ਼ ਸੈਂਟਰਸ ਅਥਾਰਿਟੀ) ਦਾ ਹੈੱਡਕੁਆਰਟਰ ਗਿਫਟ-ਸਿਟੀ, ਗਾਂਧੀਨਗਰ, ਗੁਜਰਾਤ ਵਿੱਚ ਸਥਿਤ ਹੈ। ਇਸ ਦੀ ਸਥਾਪਨਾ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ ਐਕਟ, 2019 ਦੇ ਤਹਿਤ ਕੀਤੀ ਗਈ ਸੀ। ਇਹ ਸੰਸਥਾ ਭਾਰਤ ਵਿੱਚ ਵਿੱਤੀ ਉਤਪਾਦਾਂ, ਵਿੱਤੀ ਸੇਵਾਵਾਂ ਅਤੇ ਵਿੱਤੀ ਸੰਸਥਾਨਾਂ ਦੇ ਰੈਗੂਲੇਸ਼ਨ ਅਤੇ ਵਿਕਾਸ ਲਈ ਇੱਕ ਏਕੀਕ੍ਰਿਤ ਅਥਾਰਿਟੀ ਦੇ ਰੂਪ ਵਿੱਚ ਕੰਮ ਕਰਦੀ ਹੈ। ਇਸ ਸਮੇਂ ਗਿਫਟ-ਆਈਐੱਫਐੱਸਸੀ ਭਾਰਤ ਵਿੱਚ ਪਹਿਲਾ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਹੈ।
On Friday, 3rd December at 10 AM a very interesting programme will take place to mark the launch of InFinity Forum. This is a thought leadership forum with a focus on aspects relating to FinTech and using it for inclusive growth. https://t.co/ZOE1ROBHLT
— Narendra Modi (@narendramodi) December 1, 2021
The InFinity Forum has an interesting theme- ‘Beyond.’ As the name suggests, it will set the tone for stakeholders to think beyond conventional mindsets and approaches and discuss new trends in SpaceTech, GreenTech, AgriTech, quantum computing and more.
— Narendra Modi (@narendramodi) December 1, 2021
I would urge my young friends, specially those in the world of start-ups, tech and innovation to know more about the InFinity Forum and take part in the programme on the 3rd. https://t.co/Mp65pKezon
— Narendra Modi (@narendramodi) December 1, 2021