ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਮਈ, 2022 ਨੂੰ 10 ਵਜੇ ਸਵੇਰੇ, ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਭਾਰਤ ਦੇ ਸਭ ਤੋਂ ਵੱਡੇ ਡ੍ਰੋਨ ਉਤਸਵ-ਭਾਰਤ ਡ੍ਰੋਨ ਮਹੋਤਸਵ 2022 ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਕਿਸਾਨ ਡ੍ਰੋਨ ਪਾਇਲਟਾਂ ਨਾਲ ਗੱਲਬਾਤ ਵੀ ਕਰਨਗੇ ਅਤੇ ਓਪਨ-ਏਅਰ ਡ੍ਰੋਨ ਪ੍ਰਦਰਸ਼ਨ ਦਾ ਅਵਲੋਕਨ ਕਰਨਗੇ ਅਤੇ ਡ੍ਰੋਨ ਪ੍ਰਦਰਸ਼ਨੀ ਕੇਂਦਰ ਵਿੱਚ ਸਟਾਰਟ-ਅੱਪਸ ਦੇ ਲੋਕਾਂ ਨਾਲ ਗੱਲਬਾਤ ਕਰਨਗੇ।
ਭਾਰਤ ਡ੍ਰੋਨ ਮਹੋਤਸਵ 2022 ਦੋ ਦਿਨਾਂ ਸਮਾਗਮ ਹੈ, ਜੋ 27 ਅਤੇ 28 ਮਈ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮਹੋਤਸਵ ਵਿੱਚ ਸਰਕਾਰੀ ਅਧਿਕਾਰੀਆਂ, ਵਿਦੇਸ਼ੀ ਰਾਜਦੂਤਾਂ, ਹਥਿਆਰਬੰਦ ਬਲਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ, ਪਬਲਿਕ ਸੈਕਟਰ ਅਦਾਰਿਆਂ, ਪ੍ਰਾਈਵੇਟ ਕੰਪਨੀਆਂ ਅਤੇ ਡ੍ਰੋਨ ਸਟਾਰਟ-ਅੱਪਸ ਆਦਿ ਸਹਿਤ 1600 ਤੋਂ ਅਧਿਕ ਪ੍ਰਤੀਨਿਧੀ ਹਿੱਸਾ ਲੈਣਗੇ। ਪ੍ਰਦਰਸ਼ਨੀ ਵਿੱਚ 70 ਤੋਂ ਅਧਿਕ ਪ੍ਰਦਰਸ਼ਕ ਡ੍ਰੋਨਸ ਦੇ ਵਿਭਿੰਨ ਉਪਯੋਗਾਂ ਬਾਰੇ ਪ੍ਰਦਰਸ਼ਨ ਕਰਨਗੇ। ਮਹੋਤਸਵ ਵਿੱਚ ਹੋਰ ਪ੍ਰੋਗਰਾਮਾਂ ਦੇ ਇਲਾਵਾ ਡ੍ਰੋਨ ਪਾਇਲਟ ਸਰਟੀਫਿਕੇਟ ਦੀ ਵਰਚੁਅਲ ਵੰਡ, ਉਤਪਾਦਾਂ ਦੀ ਲਾਚਿੰਗ, ਪੈਨਲ ਚਰਚਾ, ਉਡਾਨ ਪ੍ਰਦਰਸ਼ਨ, ਮੇਡ ਇਨ ਇੰਡੀਆ ਡ੍ਰੋਨ ਟੈਕਸੀ ਪ੍ਰੋਟੋਟਾਈਪ ਦੀ ਪ੍ਰਦਰਸ਼ਨੀ ਆਦਿ ਨੂੰ ਵੀ ਸ਼ਾਮਲ ਕੀਤਾ ਗਿਆ ਹੈ।