Quoteਪ੍ਰਧਾਨ ਮੰਤਰੀ ਕ੍ਰੈਡਿਟ ਲਿੰਕਡ ਸਰਕਾਰੀ ਯੋਜਨਾਵਾਂ ਲਈ ਰਾਸ਼ਟਰੀ ਪੋਰਟਲ-ਜਨ ਸਮਰਥ (Jan Samarth) ਦੀ ਸ਼ੁਰੂਆਤ ਕਰਨਗੇ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਜੂਨ, 2022 ਨੂੰ ਸਵੇਰੇ 10.30 ਵਜੇ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰਾਲਿਆਂ ਦੇ ਆਈਕੌਨਿਕ ਵੀਕ ਸਮਾਰੋਹ ਦਾ ਉਦਘਾਟਨ ਕਰਨਗੇ। ਇਹ ਹਫ਼ਤਾ 6 ਤੋਂ 11 ਜੂਨ, 2022 ਤੱਕ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ (AKAM-ਏਕੇਏਐੱਮ) ਦੇ ਹਿੱਸੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਕ੍ਰੈਡਿਟ ਲਿੰਕਡ ਸਰਕਾਰੀ ਯੋਜਨਾਵਾਂ ਲਈ ਰਾਸ਼ਟਰੀ ਪੋਰਟਲ-ਜਨ ਸਮਰਥ (Jan Samarth) ਪੋਰਟਲ ਦੀ ਸ਼ੁਰੂਆਤ ਕਰਨਗੇ। ਇਹ ਸਰਕਾਰੀ ਕ੍ਰੈਡਿਟ ਯੋਜਨਾਵਾਂ ਨੂੰ ਜੋੜਨ ਵਾਲਾ ਵੰਨ-ਸਟੌਪ ਡਿਜੀਟਲ ਪੋਰਟਲ ਹੈ। ਇਹ ਆਪਣੀ ਤਰ੍ਹਾਂ ਦਾ ਪਹਿਲਾ ਮੰਚ ਹੈ ਜੋ ਲਾਭਾਰਥੀਆਂ ਨੂੰ ਸਿੱਧੇ ਕਰਜ਼ਦਾਤਿਆਂ ਨਾਲ ਜੋੜਦਾ ਹੈ। ਜਨ ਸਮਰਥ ਪੋਰਟਲ ਦਾ ਮੁੱਖ ਉਦੇਸ਼ ਵਿਭਿੰਨ ਖੇਤਰਾਂ ਦੇ ਸਮਾਵੇਸ਼ੀ ਵਿਕਾਸ ਅਤੇ ਪ੍ਰਗਤੀ ਨੂੰ ਸਰਲ ਤੇ ਅਸਾਨ ਡਿਜੀਟਲ ਪ੍ਰਕਿਰਿਆਵਾਂ ਦੇ ਜ਼ਰੀਏ ਸਹੀ ਪ੍ਰਕਾਰ ਦੇ ਸਰਕਾਰੀ ਲਾਭਾਂ ਦੇ ਨਾਲ ਮਾਰਗਦਰਸ਼ਨ ਪ੍ਰਦਾਨ ਕਰਨਾ ਹੈ। ਪੋਰਟਲ ਸਾਰੀਆਂ ਲਿੰਕ ਕੀਤੀਆਂ ਗਈਆਂ ਯੋਜਨਾਵਾਂ ਦੀ ਸੰਪੂਰਨ ਕਵਰੇਜ ਸੁਨਿਸ਼ਚਿਤ ਕਰਦਾ ਹੈ।

ਪ੍ਰਧਾਨ ਮੰਤਰੀ ਇੱਕ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ ਜੋ ਪਿਛਲੇ ਅੱਠ ਸਾਲਾਂ ਵਿੱਚ ਦੋਹਾਂ ਮੰਤਰਾਲਿਆਂ ਦੀ ਯਾਤਰਾ ਬਾਰੇ ਦੱਸਦੀ ਹੈ। ਪ੍ਰਧਾਨ ਮੰਤਰੀ 1 ਰੁਪਏ, 2 ਰੁਪਏ, 5 ਰੁਪਏ, 10 ਰੁਪਏ ਅਤੇ 20 ਰੁਪਏ ਦੇ ਸਿੱਕਿਆਂ ਦੀ ਵਿਸ਼ੇਸ਼ ਸੀਰੀਜ਼ ਵੀ ਜਾਰੀ ਕਰਨਗੇ। ਸਿੱਕਿਆਂ ਦੀਆਂ ਇਨ੍ਹਾਂ ਵਿਸ਼ੇਸ਼ ਸੀਰੀਜ਼ ਵਿੱਚ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ (ਏਕੇਏਐੱਮ) ਦੇ ਲੋਗੋ (ਪ੍ਰਤੀਕ ਚਿੰਨ੍ਹ) ਦਾ ਥੀਮ ਹੋਵੇਗਾ ਅਤੇ ਕਮਜ਼ੋਰ ਨਜ਼ਰ ਵਾਲੇ ਵਿਅਕਤੀਆਂ ਦੁਆਰਾ ਵੀ ਅਸਾਨੀ ਨਾਲ ਪਹਿਚਾਣਿਆ ਜਾ ਸਕੇਗਾ।

ਦੇਸ਼ ਭਰ ਵਿੱਚ 75 ਸਥਾਨਾਂ ’ਤੇ ਇਕੱਠੇ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਜਾਵੇਗਾ ਅਤੇ ਹਰੇਕ ਸਥਾਨ ਨੂੰ ਵਰਚੁਅਲ ਮੋਡ ਦੇ ਜ਼ਰੀਏ ਮੁੱਖ ਪ੍ਰੋਗਰਾਮ ਸਥਾਨ ਨਾਲ ਜੋੜਿਆ ਜਾਵੇਗਾ।

 

 

  • Jitender Kumar MP June 11, 2024

    AXis Bank ATM
  • Jitender Kumar MP June 11, 2024

    Aadhaar
  • Jitender Kumar MP June 11, 2024

    Indian Bank
  • Jitender Kumar MP June 11, 2024

    🇮🇳
  • Ashvin Patel August 02, 2022

    જય શ્રી રામ
  • Vivek Kumar Gupta July 23, 2022

    जय जयश्रीराम
  • Vivek Kumar Gupta July 23, 2022

    नमो नमो.
  • Vivek Kumar Gupta July 23, 2022

    जयश्रीराम
  • Vivek Kumar Gupta July 23, 2022

    नमो नमो
  • Vivek Kumar Gupta July 23, 2022

    नमो
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
In 7 charts: How India's GDP has doubled from $2.1 trillion to $4.2 trillion in just 10 years

Media Coverage

In 7 charts: How India's GDP has doubled from $2.1 trillion to $4.2 trillion in just 10 years
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 26 ਮਾਰਚ 2025
March 26, 2025

Empowering Every Indian: PM Modi's Self-Reliance Mission