ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਜੂਨ, 2022 ਨੂੰ ਸਵੇਰੇ 10.30 ਵਜੇ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰਾਲਿਆਂ ਦੇ ਆਈਕੌਨਿਕ ਵੀਕ ਸਮਾਰੋਹ ਦਾ ਉਦਘਾਟਨ ਕਰਨਗੇ। ਇਹ ਹਫ਼ਤਾ 6 ਤੋਂ 11 ਜੂਨ, 2022 ਤੱਕ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ (AKAM-ਏਕੇਏਐੱਮ) ਦੇ ਹਿੱਸੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਕ੍ਰੈਡਿਟ ਲਿੰਕਡ ਸਰਕਾਰੀ ਯੋਜਨਾਵਾਂ ਲਈ ਰਾਸ਼ਟਰੀ ਪੋਰਟਲ-ਜਨ ਸਮਰਥ (Jan Samarth) ਪੋਰਟਲ ਦੀ ਸ਼ੁਰੂਆਤ ਕਰਨਗੇ। ਇਹ ਸਰਕਾਰੀ ਕ੍ਰੈਡਿਟ ਯੋਜਨਾਵਾਂ ਨੂੰ ਜੋੜਨ ਵਾਲਾ ਵੰਨ-ਸਟੌਪ ਡਿਜੀਟਲ ਪੋਰਟਲ ਹੈ। ਇਹ ਆਪਣੀ ਤਰ੍ਹਾਂ ਦਾ ਪਹਿਲਾ ਮੰਚ ਹੈ ਜੋ ਲਾਭਾਰਥੀਆਂ ਨੂੰ ਸਿੱਧੇ ਕਰਜ਼ਦਾਤਿਆਂ ਨਾਲ ਜੋੜਦਾ ਹੈ। ਜਨ ਸਮਰਥ ਪੋਰਟਲ ਦਾ ਮੁੱਖ ਉਦੇਸ਼ ਵਿਭਿੰਨ ਖੇਤਰਾਂ ਦੇ ਸਮਾਵੇਸ਼ੀ ਵਿਕਾਸ ਅਤੇ ਪ੍ਰਗਤੀ ਨੂੰ ਸਰਲ ਤੇ ਅਸਾਨ ਡਿਜੀਟਲ ਪ੍ਰਕਿਰਿਆਵਾਂ ਦੇ ਜ਼ਰੀਏ ਸਹੀ ਪ੍ਰਕਾਰ ਦੇ ਸਰਕਾਰੀ ਲਾਭਾਂ ਦੇ ਨਾਲ ਮਾਰਗਦਰਸ਼ਨ ਪ੍ਰਦਾਨ ਕਰਨਾ ਹੈ। ਪੋਰਟਲ ਸਾਰੀਆਂ ਲਿੰਕ ਕੀਤੀਆਂ ਗਈਆਂ ਯੋਜਨਾਵਾਂ ਦੀ ਸੰਪੂਰਨ ਕਵਰੇਜ ਸੁਨਿਸ਼ਚਿਤ ਕਰਦਾ ਹੈ।
ਪ੍ਰਧਾਨ ਮੰਤਰੀ ਇੱਕ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ ਜੋ ਪਿਛਲੇ ਅੱਠ ਸਾਲਾਂ ਵਿੱਚ ਦੋਹਾਂ ਮੰਤਰਾਲਿਆਂ ਦੀ ਯਾਤਰਾ ਬਾਰੇ ਦੱਸਦੀ ਹੈ। ਪ੍ਰਧਾਨ ਮੰਤਰੀ 1 ਰੁਪਏ, 2 ਰੁਪਏ, 5 ਰੁਪਏ, 10 ਰੁਪਏ ਅਤੇ 20 ਰੁਪਏ ਦੇ ਸਿੱਕਿਆਂ ਦੀ ਵਿਸ਼ੇਸ਼ ਸੀਰੀਜ਼ ਵੀ ਜਾਰੀ ਕਰਨਗੇ। ਸਿੱਕਿਆਂ ਦੀਆਂ ਇਨ੍ਹਾਂ ਵਿਸ਼ੇਸ਼ ਸੀਰੀਜ਼ ਵਿੱਚ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ (ਏਕੇਏਐੱਮ) ਦੇ ਲੋਗੋ (ਪ੍ਰਤੀਕ ਚਿੰਨ੍ਹ) ਦਾ ਥੀਮ ਹੋਵੇਗਾ ਅਤੇ ਕਮਜ਼ੋਰ ਨਜ਼ਰ ਵਾਲੇ ਵਿਅਕਤੀਆਂ ਦੁਆਰਾ ਵੀ ਅਸਾਨੀ ਨਾਲ ਪਹਿਚਾਣਿਆ ਜਾ ਸਕੇਗਾ।
ਦੇਸ਼ ਭਰ ਵਿੱਚ 75 ਸਥਾਨਾਂ ’ਤੇ ਇਕੱਠੇ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਜਾਵੇਗਾ ਅਤੇ ਹਰੇਕ ਸਥਾਨ ਨੂੰ ਵਰਚੁਅਲ ਮੋਡ ਦੇ ਜ਼ਰੀਏ ਮੁੱਖ ਪ੍ਰੋਗਰਾਮ ਸਥਾਨ ਨਾਲ ਜੋੜਿਆ ਜਾਵੇਗਾ।