ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 3 ਫਰਵਰੀ, 2024 ਨੂੰ ਲਗਭਗ 10 ਵਜੇ ਵਿਗਿਆਨ ਭਵਨ ਵਿਖੇ ਕੌਮਨਵੈਲਥ ਲੀਗਲ ਐਜੂਕੇਸ਼ਨ ਐਸੋਸੀਏਸ਼ਨ (ਸੀਐੱਲਈਏ-CLEA)-ਕੌਮਨਵੈਲਥ ਅਟਾਰਨੀਜ਼ ਅਤੇ ਸਾਲਿਸਿਟਰਸ ਜਨਰਲ ਕਾਨਫਰੰਸ (ਸੀਏਐੱਸਜੀਸੀ- CASGC) 2024 ਦਾ ਉਦਘਾਟਨ ਕਰਨਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਇਕੱਠ ਨੂੰ ਸੰਬੋਧਨ ਭੀ ਕਰਨਗੇ।
ਇਸ ਕਾਨਫਰੰਸ ਦਾ ਵਿਸ਼ਾ ਹੈ-“ਨਿਆਂ ਦੀ ਡਿਲਿਵਰੀ ਵਿੱਚ ਸੀਮਾ-ਪਾਰ ਚੁਣੌਤੀਆਂ”( “Cross-Border Challenges in Justice Delivery”)। ਇਸ ਕਾਨਫਰੰਸ ਵਿੱਚ ਕਾਨੂੰਨ ਅਤੇ ਨਿਆਂ ਨਾਲ ਸਬੰਧਿਤ ਮਹੱਤਵਪੂਰਨ ਮੁੱਦਿਆਂ ਜਿਹੇ ਨਿਆਂਇਕ ਪਰਿਵਰਤਨ ਅਤੇ ਕਾਨੂੰਨੀ ਕਾਰਜ ਪ੍ਰਣਾਲੀ ਦੇ ਨੈਤਿਕ ਆਯਾਮ, ਕਾਰਜਕਾਰੀ ਜਵਾਬਦੇਹੀ ਅਤੇ ਹੋਰ ਵਿਸ਼ਿਆਂ ਦੇ ਇਲਾਵਾ ਆਧੁਨਿਕ ਕਾਨੂੰਨੀ ਸਿੱਖਿਆ ‘ਤੇ ਪੁਨਰਧਿਆਨ ਦੇਣ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਇਸ ਕਾਨਫਰੰਸ ਵਿੱਚ ਵਿਭਿੰਨ ਅੰਤਰਰਾਸ਼ਟਰੀ ਵਫ਼ਦਾਂ ਦੇ ਨਾਲ-ਨਾਲ ਏਸ਼ੀਆ-ਪ੍ਰਸ਼ਾਂਤ, ਅਫਰੀਕਾ ਅਤੇ ਕੈਰੇਬੀਅਨ ਵਿੱਚ ਫੈਲੇ ਰਾਸ਼ਟਰਮੰਡਲ ਦੇਸ਼ਾਂ ਦੇ ਅਟਾਰਨੀ ਜਨਰਲ ਅਤੇ ਸਾਲਿਸਿਟਰ ਸ਼ਾਮਲ ਹੋਣਗੇ। ਇਹ ਕਾਨਫਰੰਸ ਰਾਸ਼ਟਰਮੰਡਲ ਦੇਸ਼ਾਂ ਦੀ ਕਾਨੂੰਨੀ ਬਰਾਦਰੀ ਦੇ ਵਿਭਿੰਨ ਹਿਤਧਾਰਕਾਂ ਵਿੱਚ ਗੱਲਬਾਤ ਦੇ ਲਈ ਇੱਕ ਵਿਸ਼ਿਸ਼ਟ ਪਲੈਟਫਾਰਮ ਦੇ ਰੂਪ ਵਿੱਚ ਕੰਮ ਕਰਦਾ ਹੈ। ਇਸ ਕਾਨਫਰੰਸ ਵਿੱਚ ਕਾਨੂੰਨੀ ਸਿੱਖਿਆ ਅਤੇ ਅੰਤਰਰਾਸ਼ਟਰੀ ਨਿਆਂ ਦੀ ਡਿਲਿਵਰੀ (transnational justice delivery) ਵਿੱਚ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਇੱਕ ਵਿਆਪਕ ਰੋਡਮੈਪ ਵਿਕਸਿਤ ਕਰਨ ਦੇ ਉਦੇਸ਼ ਨਾਲ ਅਟਾਰਨੀ ਅਤੇ ਸਾਲਿਸਿਟਰ ਜਨਰਲਾਂ ਦੇ ਲਈ ਇੱਕ ਵਿਸ਼ੇਸ਼ ਗੋਲਮੇਜ਼ ਕਾਨਫਰੰਸ ਦਾ ਭੀ ਆਯੋਜਨ ਕੀਤਾ ਜਾਵੇਗਾ।