ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਫਰਵਰੀ ਨੂੰ ਸਵੇਰੇ 10:30 ਵਜੇ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਭਾਰਤ ਟੇਕਸ 2024 ਦਾ ਉਦਘਾਟਨ ਕਰਨਗੇ, ਜੋ ਦੇਸ਼ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਸਭ ਤੋਂ ਵੱਡੇ ਗਲੋਬਲ ਟੈਕਸਟਾਈਲ ਈਵੈਂਟਸ ਵਿੱਚੋਂ ਇੱਕ ਹੈ।
ਭਾਰਤ ਟੇਕਸ 2024 ਦਾ ਆਯੋਜਨ 26-29 ਫਰਵਰੀ, 2024 ਤੱਕ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੇ 5ਐੱਫ ਵਿਜ਼ਨ ਤੋਂ ਪ੍ਰੇਰਿਤ, ਇਹ ਪ੍ਰੋਗਰਾਮ ਫਾਈਬਰ, ਫੈਬਰਿਕ ਅਤੇ ਫੈਸ਼ਨ ਫੋਕਸ ਰਾਹੀਂ ਏਕੀਕ੍ਰਿਤ ਫਾਰਮ ਤੋਂ ਲੈ ਕੇ ਵਿਦੇਸ਼ੀ ਤੱਕ ਦੀ ਸਮੁੱਚੀ ਟੈਕਸਟਾਈਲ ਵੈਲਿਊ ਚੇਨ ਨੂੰ ਕਵਰ ਕਰਦਾ ਹੈ। ਇਹ ਟੈਕਸਟਾਈਲ ਸੈਕਟਰ ਵਿੱਚ ਭਾਰਤ ਦੀ ਮੁਹਾਰਤ ਦਾ ਪ੍ਰਦਰਸ਼ਨ ਕਰੇਗਾ ਅਤੇ ਇੱਕ ਗਲੋਬਲ ਟੈਕਸਟਾਈਲ ਪਾਵਰ ਹਾਊਸ ਵਜੋਂ ਭਾਰਤ ਦੀ ਸਥਿਤੀ 'ਤੇ ਜ਼ੋਰ ਦੇਵੇਗਾ।
11 ਟੈਕਸਟਾਈਲ ਐਕਸਪੋਰਟ ਪ੍ਰਮੋਸ਼ਨ ਕੌਂਸਲਾਂ ਦੇ ਇੱਕ ਕੰਨਸੋਰਟੀਅਮ ਦੁਆਰਾ ਆਯੋਜਿਤ ਅਤੇ ਸਰਕਾਰ ਦੁਆਰਾ ਸਮਰਥਨ ਪ੍ਰਾਪਤ, ਭਾਰਤ ਟੇਕਸ 2024 ਨੂੰ ਵਪਾਰ ਅਤੇ ਨਿਵੇਸ਼ ਦੇ ਦੋਹਰੇ ਥੰਮ੍ਹਾਂ 'ਤੇ ਬਣਾਇਆ ਗਿਆ ਹੈ, ਜਿਸ ਵਿੱਚ ਸਥਿਰਤਾ 'ਤੇ ਜ਼ੋਰ ਦਿੱਤਾ ਗਿਆ ਹੈ। ਚਾਰ ਦਿਨਾਂ ਦੇ ਇਸ ਈਵੈਂਟ ਵਿੱਚ 100 ਤੋਂ ਵੱਧ ਗਲੋਬਲ ਪੈਨਲਿਸਟਾਂ ਦੇ ਨਾਲ 65 ਤੋਂ ਵੱਧ ਨੌਲੇਜ ਸੈਸ਼ਨ ਹੋਣਗੇ ਜੋ ਸੈਕਟਰ ਨਾਲ ਸਬੰਧਿਤ ਵਿਭਿੰਨ ਮੁੱਦਿਆਂ 'ਤੇ ਚਰਚਾ ਕਰਨਗੇ। ਇਸ ਵਿੱਚ ਸਥਿਰਤਾ ਅਤੇ ਸਰਕੂਲੈਰਿਟੀ ਨੂੰ ਸਮਰਪਿਤ ਇੱਕ ਪੈਵੇਲੀਅਨ, 'ਇੰਡੀ ਹਾਟ', ਭਾਰਤੀ ਟੈਕਸਟਾਈਲ ਹੈਰੀਟੇਜ, ਸਸਟੇਨੇਬਿਲਟੀ ਅਤੇ ਗਲੋਬਲ ਡਿਜ਼ਾਈਨ ਜਿਹੇ ਵਿਭਿੰਨ ਵਿਸ਼ਿਆਂ 'ਤੇ ਫੈਸ਼ਨ ਪੇਸ਼ਕਾਰੀਆਂ ਦੇ ਨਾਲ-ਨਾਲ ਇੱਕ ਇੰਟਰਐਕਟਿਵ ਫੈਬਰਿਕ ਟੈਸਟਿੰਗ ਜ਼ੋਨ ਅਤੇ ਉਤਪਾਦ ਪ੍ਰਦਰਸ਼ਨ ਵੀ ਸ਼ਾਮਲ ਹੋਣਗੇ।
ਭਾਰਤ ਟੇਕਸ 2024 ਵਿੱਚ 3,500 ਤੋਂ ਵੱਧ ਪ੍ਰਦਰਸ਼ਕਾਂ, 100 ਤੋਂ ਵੱਧ ਦੇਸ਼ਾਂ ਦੇ 3,000 ਤੋਂ ਵੱਧ ਖਰੀਦਦਾਰਾਂ ਅਤੇ 40,000 ਤੋਂ ਵੱਧ ਵਪਾਰਕ ਵਿਜ਼ਿਟਰਾਂ, ਨੀਤੀ ਨਿਰਮਾਤਾਵਾਂ ਅਤੇ ਗਲੋਬਲ ਸੀਈਓਜ਼ ਤੋਂ ਇਲਾਵਾ, ਟੈਕਸਟਾਈਲ ਵਿਦਿਆਰਥੀਆਂ, ਬੁਣਕਰਾਂ, ਕਾਰੀਗਰਾਂ ਅਤੇ ਟੈਕਸਟਾਈਲ ਕਾਮਿਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਈਵੈਂਟ ਦੌਰਾਨ 50 ਤੋਂ ਵੱਧ ਘੋਸ਼ਣਾਵਾਂ ਅਤੇ ਸਮਝੌਤਿਆਂ (ਐੱਮਓਯੂਸ) 'ਤੇ ਹਸਤਾਖਰ ਕੀਤੇ ਜਾਣ ਦੀ ਉਮੀਦ ਹੈ, ਇਸ ਦੀ ਕਲਪਨਾ ਟੈਕਸਟਾਈਲ ਸੈਕਟਰ ਵਿੱਚ ਨਿਵੇਸ਼ ਅਤੇ ਵਪਾਰ ਨੂੰ ਹੋਰ ਹੁਲਾਰਾ ਦੇਣ ਅਤੇ ਨਿਰਯਾਤ ਨੂੰ ਹੁਲਾਰਾ ਦੇਣ ਦੇ ਲਈ ਕੀਤੀ ਗਈ ਹੈ। ਇਹ ਪ੍ਰਧਾਨ ਮੰਤਰੀ ਦੇ 'ਆਤਮਨਿਰਭਰ ਭਾਰਤ' ਅਤੇ 'ਵਿਕਸਿਤ ਭਾਰਤ' ਦੇ ਵਿਜ਼ਨ ਨੂੰ ਅੱਗੇ ਵਧਾਉਣ ਲਈ ਇੱਕ ਹੋਰ ਮਹੱਤਵਪੂਰਨ ਕਦਮ ਹੋਵੇਗਾ।