ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 25 ਫਰਵਰੀ, 2023 ਨੂੰ ਸ਼ਾਮ 5 ਵਜੇ ਤਾਲਕਟੋਰਾ ਸਟੇਡੀਅਮ, ਦਿੱਲੀ ਵਿੱਚ ਸੱਭਿਆਚਾਰਕ ਉਤਸਵ ‘ਬਰਿਸੂ ਕੰਨੜ ਦਿਮ ਦਿਮਵਾ’ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਇਸ ਅਵਸਰ ’ਤੇ ਉਪਸਥਿਤ ਲੋਕਾਂ ਨੂੰ ਸੰਬੋਧਨ ਵੀ ਕਰਨਗੇ।
ਪ੍ਰਧਾਨ ਮੰਤਰੀ ਨੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਵਿਜ਼ਨ ਦੇ ਅਨੁਰੂਪ ਹੀ ਕਰਨਾਟਕ ਦੀ ਸੱਭਿਆਚਾਰ, ਪਰੰਪਰਾਵਾਂ ਅਤੇ ਇਤਿਹਾਸ ਦਾ ਉਤਸਵ ਮਨਾਉਣ ਦੇ ਲਈ ਸੱਭਿਆਚਾਰਕ ਉਤਸਵ ‘ਬਰਿਸੂ ਕੰਨੜ ਦਿਮ ਦਿਮਵਾ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੀ ਸਰਪ੍ਰਸਤੀ ਵਿੱਚ ਆਯੋਜਿਤ ਹੋਣ ਵਾਲੇ ਇਸ ਮਹੋਤਸਵ ਵਿੱਚ ਸੈਂਕੜੇ ਕਲਾਕਾਰਾਂ ਨੂੰ ਨ੍ਰਿਤ (ਨਾਚ), ਸੰਗੀਤ, ਨਾਟਕ, ਕਵਿਤਾ ਆਦਿ ਦੇ ਜ਼ਰੀਏ ਕਰਨਾਟਕ ਦੀ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਦਾ ਅਨੁਪਮ ਅਵਸਰ ਮਿਲੇਗਾ।