ਉੱਤਰ ਪੂਰਬ ਭਾਰਤ ਦੀ ਸੱਭਿਆਚਾਰਕ ਜੀਵੰਤਤਾ ਨੂੰ ਪ੍ਰਦਰਸ਼ਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਦਸੰਬਰ ਨੂੰ ਬਾਅਦ ਦੁਪਹਿਰ ਲਗਭਗ 3 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਅਸ਼ਟਲਕਸ਼ਮੀ ਮਹੋਤਸਵ ਦਾ ਉਦਘਾਟਨ ਕਰਨਗੇ।
ਇਹ ਤਿੰਨ ਦਿਨਾਂ ਸੱਭਿਆਚਾਰਕ ਮਹੋਤਸਵ 6 ਤੋਂ 8 ਦਸੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਪਹਿਲੀ ਵਾਰ ਮਨਾਇਆ ਜਾ ਰਿਹਾ ਹੈ। ਇਹ ਮਹੋਤਸਵ ਉੱਤਰ ਪੂਰਬ ਭਾਰਤ ਦੀ ਵਿਸ਼ਾਲ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰੇਗਾ, ਜਿਸ ਵਿੱਚ ਪਰੰਪਰਾਗਤ ਕਲਾ, ਸ਼ਿਲਪ ਅਤੇ ਸੱਭਿਆਚਾਰਕ ਪ੍ਰਥਾਵਾਂ ਦੀ ਵਿਭਿੰਨਤਾ ਨੂੰ ਇਕੱਠਿਆਂ ਲਿਆਂਦਾ ਜਾਵੇਗਾ।
ਟ੍ਰੈਡੀਸ਼ਨਲ ਹੈਂਡੀਕ੍ਰਾਫਟਸ, ਹੈਂਡਲੂਮਸ, ਐਗਰੀਕਲਚਰਲ ਪ੍ਰੋਡਕਟਸ ਅਤੇ ਟੂਰਿਜ਼ਮ ਜਿਹੇ ਖੇਤਰਾਂ ਵਿੱਚ ਆਰਥਿਕ ਅਵਸਰਾਂ ਨੂੰ ਹੁਲਾਰਾ ਦੇਣ ਦੇ ਲਈ ਇਸ ਮਹੋਤਸਵ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ। ਇਸ ਮਹੋਤਸਵ ਵਿੱਚ ਕਾਰੀਗਰਾਂ ਦੀਆਂ ਪ੍ਰਦਰਸ਼ਨੀਆਂ, ਗ੍ਰਾਮੀਣ ਹਾਟ, ਰਾਜ ਵਿਸ਼ੇਸ਼ ਮੰਡਪ ਹੋਣਗੇ ਅਤੇ ਉੱਤਰ ਪੂਰਬ ਖੇਤਰ ਦੇ ਵਿਕਾਸ ਦੇ ਲਈ ਮਹੱਤਵਪੂਰਨ ਖੇਤਰਾਂ ’ਤੇ ਟੈਕਨੀਕਲ ਸੈਸ਼ਨ ਆਯੋਜਿਤ ਕੀਤੇ ਜਾਣਗੇ। ਪ੍ਰਮੁੱਖ ਪ੍ਰੋਗਰਾਮਾਂ ਵਿੱਚ ਨਿਵੇਸ਼ਕ ਗੋਲਮੇਜ਼ ਸੰਮੇਲਨ ਅਤੇ ਖਰੀਦਦਾਰ-ਵਿਕ੍ਰੇਤਾ ਮੀਟਿੰਗਾਂ ਸ਼ਾਮਲ ਹਨ, ਜਿਨ੍ਹਾਂ ਨੂੰ ਇਸ ਖੇਤਰ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਾਲੇ ਨੈੱਟਵਰਕ, ਭਾਗੀਦਾਰੀ ਅਤੇ ਸੰਯੁਕਤ ਪਹਿਲਕਦਮੀਆਂ ਨੂੰ ਨਿਰਮਿਤ ਕਰਨ ਅਤੇ ਮਜ਼ਬੂਤ ਕਰਨ ਲਈ ਇੱਕ ਅਨੋਖਾ ਅਵਸਰ ਪ੍ਰਦਾਨ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ।
ਇਸ ਮਹੋਤਸਵ ਵਿੱਚ ਡਿਜ਼ਾਈਨ ਕਨਕਲੇਵ ਅਤੇ ਫੈਸ਼ਨ ਸ਼ੋਅ ਹੋਣਗੇ, ਜਿਸ ਵਿੱਚ ਉੱਤਰ ਪੂਰਬ ਭਾਰਤ ਦੀ ਸਮ੍ਰਿੱਧ ਹੈਂਡਲੂਮ ਅਤੇ ਹੈਂਡੀਕ੍ਰਾਫਟ ਟ੍ਰੈਡੀਸ਼ਨਜ਼ ਨੂੰ ਰਾਸ਼ਟਰੀ ਮੰਚ ’ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਖੇਤਰ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕਰਦੇ ਹੋਏ, ਇਸ ਮਹੋਤਸਵ ਵਿੱਚ ਜੀਵੰਤ ਸੰਗੀਤ ਪ੍ਰਦਰਸ਼ਨ ਅਤੇ ਉੱਤਰ ਪੂਰਬ ਭਾਰਤ ਦੇ ਵਿਅੰਜਨਾਂ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ।