ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਜੁਲਾਈ 2024 ਨੂੰ ਸ਼ਾਮ 7 ਵਜੇ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿਖੇ ਵਿਸ਼ਵ ਵਿਰਾਸਤ ਕਮੇਟੀ ਦੇ 46ਵੇਂ ਸੈਸ਼ਨ ਦਾ ਉਦਘਾਟਨ ਕਰਨਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਇਕੱਠ ਨੂੰ ਸੰਬੋਧਨ ਭੀ ਕਰਨਗੇ। ਯੂਨੈਸਕੋ ਦੇ ਡਾਇਰੈਕਟਰ ਜਨਰਲ, ਸੁਸ਼੍ਰੀ ਔਡ੍ਰੇ ਅਜ਼ੌਲੇ (Ms Audrey Azoulay) ਭੀ ਉਦਘਾਟਨੀ ਸਮਾਗਮ ਵਿੱਚ ਹਿੱਸਾ ਲੈਣਗੇ।
ਭਾਰਤ ਪਹਿਲੀ ਵਾਰ ਵਿਸ਼ਵ ਵਿਰਾਸਤ ਕਮੇਟੀ ਦੀ ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਬੈਠਕ 21 ਤੋਂ 31 ਜੁਲਾਈ, 2024 ਤੱਕ ਨਵੀਂ ਦਿੱਲੀ ਦੇ ਭਾਰਤ ਮੰਡਪਮ (Bharat Mandapam) ਵਿੱਚ ਆਯੋਜਿਤ ਹੋਵੇਗੀ। ਵਿਸ਼ਵ ਵਿਰਾਸਤ ਕਮੇਟੀ ਦੀ ਬੈਠਕ ਸਾਲ ਵਿੱਚ ਇੱਕ ਵਾਰ ਹੁੰਦੀ ਹੈ ਅਤੇ ਇਹ ਵਿਸ਼ਵ ਵਿਰਾਸਤ ਨਾਲ ਸਬੰਧਿਤ ਸਾਰੇ ਮਾਮਲਿਆਂ ਦੇ ਪ੍ਰਬੰਧਨ ਅਤੇ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਸਥਲਾਂ ‘ਤੇ ਨਿਰਣਾ ਲੈਣ ਦੇ ਲਈ ਉੱਤਰਦਾਈ ਹੁੰਦੀ ਹੈ। ਇਸ ਬੈਠਕ ਦੇ ਦੌਰਾਨ ਵਿਸ਼ਵ ਵਿਰਾਸਤ ਸੂਚੀ ਵਿੱਚ ਨਵੇਂ ਸਥਲਾਂ ਨੂੰ ਨਾਮਾਂਕਿਤ ਕਰਨ ਦੇ ਪ੍ਰਸਤਾਵ, 124 ਮੌਜੂਦਾ ਵਿਸ਼ਵ ਵਿਰਾਸਤ ਸੰਪਤੀਆਂ ਦੀਆਂ ਸਾਂਭ-ਸੰਭਾਲ਼ ਰਿਪੋਰਟਾਂ ਦੀ ਸਥਿਤੀ, ਅੰਤਰਰਾਸ਼ਟਰੀ ਸਹਾਇਤਾ ਅਤੇ ਵਿਸ਼ਵ ਵਿਰਾਸਤ ਫੰਡਾਂ ਦੇ ਉਪਯੋਗ ਆਦਿ ‘ਤੇ ਚਰਚਾ ਕੀਤੀ ਜਾਵੇਗੀ। ਇਸ ਬੈਠਕ ਵਿੱਚ 150 ਤੋਂ ਅਧਿਕ ਦੇਸ਼ਾਂ ਦੇ 2000 ਤੋਂ ਅਧਿਕ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਤੀਨਿਧੀ ਹਿੱਸਾ ਲੈਣਗੇ।
ਵਿਸ਼ਵ ਵਿਰਾਸਤ ਕਮੇਟੀ ਦੀ ਬੈਠਕ ਦੇ ਨਾਲ-ਨਾਲ ਵਿਸ਼ਵ ਵਿਰਾਸਤ ਯੁਵਾ ਪੇਸ਼ੇਵਰਾਂ ਦੀ ਫੋਰਮ (World Heritage Young Professionals’ Forum) ਅਤੇ ਵਿਸ਼ਵ ਵਿਰਾਸਤ ਸਥਲ ਪ੍ਰਬੰਧਕਾਂ ਦੀ ਫੋਰਮ (World Heritage Site Managers’ Forum) ਭੀ ਆਯੋਜਿਤ ਕੀਤੀਆਂ ਜਾ ਰਹੀਆਂ ਹਨ।
ਇਸ ਦੇ ਅਤਿਰਿਕਤ, ਭਾਰਤ ਮੰਡਪਮ ਵਿੱਚ ਭਾਰਤ ਦੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਵਿਭਿੰਨ ਪ੍ਰਦਰਸ਼ਨੀਆਂ ਭੀ ਲਗਾਈਆਂ ਜਾਣਗੀਆਂ। ਦ ਰਿਟਰਨ ਆਵ੍ ਟ੍ਰੈਯਅਰਸ ਪ੍ਰਦਰਸ਼ਨੀ (The Return of Treasures Exhibition) ਦੇਸ਼ ਵਿੱਚ ਵਾਪਸ ਲਿਆਂਦੀਆਂ ਗਈਆਂ ਕੁਝ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰੇਗੀ। ਹੁਣ ਤੱਕ 350 ਤੋਂ ਅਧਿਕ ਕਲਾਕ੍ਰਿਤੀਆਂ ਵਾਪਸ ਲਿਆਂਦੀਆਂ ਜਾ ਚੁੱਕੀਆਂ ਹਨ। ਇਸ ਦੇ ਅਤਿਰਿਕਤ, ਨਵੀਨਤਮ ਏਆਰ ਅਤੇ ਵੀਆਰ ਤਕਨੀਕਾਂ (AR & VR technologies) ਦਾ ਉਪਯੋਗ ਕਰਕੇ, ਭਾਰਤ ਦੇ 3 ਵਿਸ਼ਵ ਵਿਰਾਸਤ ਸਥਲਾਂ- ਰਾਨੀ ਦੀ ਵਾਵ, ਪਾਟਨ, ਗੁਜਰਾਤ, ਕੈਲਾਸਾ ਮੰਦਿਰ, ਏਲੋਰਾ ਗੁਫਾਵਾਂ, ਮਹਾਰਾਸ਼ਟਰ, ਅਤੇ ਹੋਯਸਲਾ ਮੰਦਿਰ, ਹਲੇਬਿਡ, ਕਰਨਾਟਕ (Rani ki Vav, Patan, Gujarat; Kailasa Temple, Ellora Caves, Maharashtra; and Hoysala Temple, Halebid, Karnataka) ਦੇ ਲਈ ਇੱਕ ਭਾਵਪੂਰਨ ਅਨੁਭਵ ਪ੍ਰਦਾਨ ਕੀਤਾ ਜਾਵੇਗਾ। ਨਾਲ ਹੀ, ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ, ਸਦੀਆਂ ਪੁਰਾਣੀ ਸੱਭਿਅਤਾ, ਭੂਗੋਲਿਕ ਵਿਵਿਧਤਾ, ਟੂਰਿਜ਼ਮ ਡੈਸਟੀਨੇਸ਼ਨਸ ਦੇ ਨਾਲ-ਨਾਲ ਸੂਚਨਾ ਟੈਕਨੋਲੋਜੀ ਅਤੇ ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਆਧੁਨਿਕ ਵਿਕਾਸ ਨੂੰ ਉਜਾਗਰ ਕਰਨ ਦੇ ਲਈ ਇੱਕ ‘ਅਤੁਲਯ ਭਾਰਤ’ (‘Incredible India’) ਪ੍ਰਦਰਸ਼ਨੀ ਭੀ ਲਗਾਈ ਜਾਵੇਗੀ।