ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਊਰਜਾ ਅਤੇ ਸੰਸਾਧਨ ਸੰਸਥਾਨ (TERI) ਟੇਰੀ ਦੇ ਵਿਸ਼ਵ ਟਿਕਾਊ ਵਿਕਾਸ ਸਮਿਟ ਵਿੱਚ 16 ਫਰਵਰੀ, 2022 ਨੂੰ ਲਗਭਗ ਛੇ ਵਜੇ ਸ਼ਾਮ ਵੀਡੀਓ ਸੰਦੇਸ਼ ਦੁਆਰਾ ਉਦਘਾਟਨੀ ਭਾਸ਼ਣ ਦੇਣਗੇ।
ਵਿਸ਼ਵ ਟਿਕਾਊ ਵਿਕਾਸ ਸਮਿਟ, (TERI) ਟੇਰੀ ਦਾ ਪ੍ਰਮੁੱਖ ਸਲਾਨਾ ਪ੍ਰੋਗਰਾਮ ਹੈ। ਇਸ ਸਾਲ ਦੇ ਸਮਿਟ ਦਾ ਵਿਸ਼ਾ “ਟੂਵਰਡਸ ਅ ਰੈਜ਼ੀਲੀਐਂਟ ਪਲੈਨੇਟ: ਐਨਸ਼ਿਉਰਿੰਗ ਅ ਸਸਟੇਨੇਬਲ ਐਂਡ ਇਕੁਈਟੇਬਲ ਫਿਊਚਰ” (ਪਰਿਸਥਿਤੀ ਅਨੁਕੂਲ ਗ੍ਰਿਹ ਵੱਲ: ਟਿਕਾਊ ਅਤੇ ਸਮਤਾਵਾਦੀ ਭਵਿੱਖ ਨੂੰ ਸੁਨਿਸ਼ਚਿਤ ਕਰਨਾ) ਹੈ। ਸਮਿਟ ਵਿੱਚ ਜਲਵਾਯੂ ਪਰਿਵਰਤਨ, ਟਿਕਾਊ ਉਤਪਾਦਨ, ਊਰਜਾ ਟ੍ਰਾਂਜ਼ਿਸ਼ਨਸ (ਸੰਕ੍ਰਾਂਤੀ), ਆਲਮੀ ਸਾਂਝੇ ਸੰਸਾਧਨ ਅਤੇ ਉਨ੍ਹਾਂ ਦੀ ਸੁਰੱਖਿਆ ਜਿਹੇ ਵਿਸ਼ਾਲ ਵਿਸ਼ਿਆਂ ’ਤੇ ਚਰਚਾ ਹੋਵੇਗੀ।
16 ਫਰਵਰੀ ਨੂੰ ਸ਼ੁਰੂ ਹੋਣ ਵਾਲੇ ਤਿੰਨ ਦਿਨਾਂ ਸਮਿਟ ਵਿੱਚ ਡੋਮੀਨੀਕਨ ਗਣਰਾਜ ਦੇ ਰਾਸ਼ਟਰਪਤੀ ਸ਼੍ਰੀ ਲੁਈ ਐਬੀਨਾਦੇਰ, ਗੁਯਾਨਾ ਗਣਰਾਜ ਦੇ ਰਾਸ਼ਟਰਪਤੀ ਡਾ. ਮੋਹੰਮਦ ਇਰਫਾਨ ਅਲੀ, ਸੰਯੁਕਤ ਰਾਸ਼ਟਰ ਦੀ ਡਿਪਟੀ ਸੈਕੇਟਰੀ ਜਨਰਲ ਸੁਸ਼੍ਰੀ ਅਮੀਨਾ ਜੇ. ਮੋਹੰਮਦ, ਕਈ ਅੰਤਰ-ਸਰਕਾਰੀ ਸੰਗਠਨਾਂ ਦੇ ਪ੍ਰਮੁੱਖ, ਇੱਕ ਦਰਜਨ ਤੋਂ ਅਧਿਕ ਦੇਸ਼ਾਂ ਦੇ ਮੰਤਰੀ/ਰਾਜਦੂਤ ਅਤੇ 120 ਤੋਂ ਅਧਿਕ ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ।