ਮੱਧ ਪ੍ਰਦੇਸ਼ ਦੇ ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਨਵੰਬਰ, 2021 ਨੂੰ ਮੁੜ–ਵਿਕਸਿਤ ਕੀਤੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਦਾ ਸ਼ਾਮੀਂ 3:00 ਵਜੇ ਉਦਘਾਟਨ ਕਰਨਗੇ।
ਮੁੜ–ਵਿਕਸਿਤ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ, ਜਿਸ ਦਾ ਨਾਮ ਗੋਂਡ ਰਾਜ ਦੀ ਬਹਾਦਰ ਤੇ ਦਲੇਰ ਮਹਾਰਾਣੀ ਕਮਲਾਪਤੀ ਦੇ ਨਾਮ ’ਤੇ ਰੱਖਿਆ ਗਿਆ ਹੈ, ਮੱਧ ਪ੍ਰਦੇਸ਼ ਦਾ ਪਹਿਲਾ ਵਿਸ਼ਵ–ਪੱਧਰੀ ਰੇਲਵੇ ਸਟੇਸ਼ਨ ਹੈ। ‘ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ’ (ਪੀਪੀਪੀ – PPP – ਜਨਤਕ, ਨਿਜੀ ਭਾਈਵਾਲੀ) ਵਿਧੀ ਰਾਹੀਂ ਮੁੜ–ਵਿਕਸਿਤ ਕੀਤਾ ਇਹ ਸਟੇਸ਼ਨ ਇੱਕ ਪ੍ਰਦੂਸ਼ਣ–ਮੁਕਤ ਇਮਾਰਤ ਵਜੋਂ ਤਿਆਰ ਕੀਤਾ ਗਿਆ ਹੈ, ਜਿੱਥੇ ਆਧੁਨਿਕ ਵਿਸ਼ਵ–ਪੱਧਰੀ ਸੁਵਿਧਾਵਾਂ ਹਨ, ਜਿੱਥੇ ਦਿੱਵਯਾਂਗਜਨਾਂ ਦੇ ਆਉਣ–ਜਾਣ ਦੀ ਸੁਵਿਧਾ ਦਾ ਵੀ ਖ਼ਿਆਲ ਰੱਖਿਆ ਗਿਆ ਹੈ। ਇਹ ਸਟੇਸ਼ਨ ਸੰਗਠਿਤ ਮਲਟੀ–ਮੋਡਲ ਟ੍ਰਾਂਸਪੋਰਟ ਲਈ ਇੱਕ ਧੁਰੇ ਵਜੋਂ ਵੀ ਵਿਕਸਿਤ ਕੀਤਾ ਗਿਆ ਹੈ।
ਇਸ ਸਮਾਰੋਹ ਦੇ ਦੌਰਾਨ ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ’ਚ ਗੇਜ ਪਰਿਵਰਤਿਤ ਤੇ ਬਿਜਲੀਕ੍ਰਿਤ ਉਜੈਨ–ਫ਼ਤੇਹਾਬਾਦ ਚੰਦਰਵਟੀਗੰਜ ਬ੍ਰੌਡ ਗੇਜ ਸੈਕਸ਼ਨ, ਭੋਪਾਲ–ਬਾੜਖੇੜਾ ਸੈਕਸ਼ਨ ’ਚ ਤੀਸਰੀ ਲਾਈਨ, ਗੇਜ ਪਰਿਵਰਤਿਤ ਤੇ ਬਿਜਲੀਕ੍ਰਿਤ ਮਠੇਲਾ–ਨੀਮਾਰ ਖੇੜੀ ਬ੍ਰੌਡ ਗੇਜ ਸੈਕਸ਼ਨ ਤੇ ਬਿਜਲਈਕ੍ਰਿਤ ਗੁਨਾ–ਗਵਾਲੀਅਰ ਸੈਕਸ਼ਨ ਜਿਹੀਆਂ ਰੇਲਵੇਜ਼ ਦੀਆਂ ਪਹਿਲਾਂ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਉਜੈਨ–ਇੰਦੌਰ ਤੇ ਇੰਦੌਰ–ਉਜੈਨ ਵਿਚਾਲੇ ਦੋ ਨਵੀਆਂ MEMU ਟ੍ਰੇਨਾਂ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕਰਨਗੇ।