ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਸਤੰਬਰ 2023 ਨੂੰ ਸਵੇਰੇ 11 ਵਜੇ ਨਵੀਂ ਦਿੱਲੀ ਦੇ ਦਵਾਰਕਾ ਵਿੱਚ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ (ਆਈਆਈਸੀਸੀ)( India International Convention and Expo Centre (IICC)) ਦਾ ਫੇਜ਼ 1, ਜਿਸ ਨੂੰ ‘ਯਸ਼ੋਭੂਮੀ’ (‘Yashobhoomi’) ਕਿਹਾ ਜਾਂਦਾ ਹੈ, ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਦਵਾਰਕਾ ਸੈਕਟਰ 21 ਤੋਂ ਨਵੇਂ ਮੈਟਰੋ ਸਟੇਸ਼ਨ ‘ਯਸ਼ੋਭੂਮੀ ਦਵਾਰਕਾ ਸੈਕਟਰ 25’ (‘Yashobhoomi Dwarka Sector 25’) ਤੱਕ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈੱਸ ਲਾਈਨ ਦੇ ਵਿਸਤਾਰ ਦਾ ਭੀ ਉਦਘਾਟਨ ਕਰਨਗੇ।
ਦੇਸ਼ ਵਿੱਚ ਮੀਟਿੰਗਾਂ, ਸੰਮੇਲਨਾਂ ਅਤੇ ਪ੍ਰਦਰਸ਼ਨੀਆਂ ਦੀ ਮੇਜ਼ਬਾਨੀ ਦੇ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਦਵਾਰਕਾ ਵਿੱਚ ‘ਯਸ਼ੋਭੂਮੀ’ ਦੇ ਸੰਚਾਲਨ (operationalization of ‘Yashobhoomi’) ਦੇ ਨਾਲ ਮਜ਼ਬੂਤ ਕੀਤਾ ਜਾਵੇਗਾ।
8.9 ਲੱਖ ਵਰਗ ਮੀਟਰ ਤੋਂ ਅਧਿਕ ਦੇ ਟੋਟਲ ਪ੍ਰੋਜੈਕਟ ਏਰੀਆ ਅਤੇ 1.8 ਲੱਖ ਵਰਗ ਮੀਟਰ ਤੋਂ ਅਧਿਕ ਦੇ ਟੋਟਲ ਬਿਲਟ ਅੱਪ ਏਰੀਆ ਦੇ ਨਾਲ, ‘ਯਸ਼ੋਭੂਮੀ’ (‘Yashobhoomi’ ) ਦੁਨੀਆ ਦੀਆਂ ਸਭ ਤੋਂ ਬੜੀਆਂ ਐੱਮਆਈਸੀਈ (ਮੀਟਿੰਗਾਂ, ਪ੍ਰੋਤਸਾਹਨ, ਸੰਮੇਲਨ ਅਤੇ ਪ੍ਰਦਰਸ਼ਨੀਆਂ) MICE (Meetings, Incentives, Conferences, and Exhibitions)ਸੁਵਿਧਾਵਾਂ ਵਿੱਚ ਆਪਣਾ ਸਥਾਨ ਬਣਾਏਗੀ।
‘ਯਸ਼ੋਭੂਮੀ’(‘Yashobhoomi’), ਜਿਸ ਨੂੰ ਲਗਭਗ 5400 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ, ਇੱਕ ਸ਼ਾਨਦਾਰ ਕਨਵੈਨਸ਼ਨ ਸੈਂਟਰ, ਕਈ ਪ੍ਰਦਰਸ਼ਨੀ ਹਾਲ ਅਤੇ ਹੋਰ ਸੁਵਿਧਾਵਾਂ ਨਾਲ ਲੈਸ ਹੈ।
73 ਹਜ਼ਾਰ ਵਰਗ ਮੀਟਰ ਤੋਂ ਅਧਿਕ ਖੇਤਰ ਵਿੱਚ ਬਣੇ ਕਨਵੈਨਸ਼ਨ ਸੈਂਟਰ ਵਿੱਚ ਮੇਨ ਆਡੀਟੋਰੀਅਮ, ਗ੍ਰੈਂਡ ਬਾਲਰੂਮ ਸਹਿਤ 15 ਕਨਵੈਨਸ਼ਨ ਰੂਮਸ ਅਤੇ 13 ਮੀਟਿੰਗ ਰੂਮਸ ਸ਼ਾਮਲ ਹਨ, ਜਿਨ੍ਹਾਂ ਦੀ ਕੁੱਲ ਸਮਰੱਥਾ 11,000 ਪ੍ਰਤੀਨਿਧੀਆਂ ਨੂੰ ਰੱਖਣ ਦੀ ਹੈ। ਕਨਵੈਨਸ਼ਨ ਸੈਂਟਰ ਵਿੱਚ ਦੇਸ਼ ਦਾ ਸਭ ਤੋਂ ਬੜਾ ਐੱਲਈਡੀ ਮੀਡੀਆ ਫਅਸਾਡ-ਅਗਰਭਾਗ (LED media facade) ਹੈ। ਕਨਵੈਨਸ਼ਨ ਸੈਂਟਰ ਦਾ ਪੂਰਾ ਹਾਲ ਲਗਭਗ 6,000 ਮਹਿਮਾਨਾਂ ਦੇ ਬੈਠਣ ਦੀ ਸਮਰੱਥਾ ਨਾਲ ਲੈਸ ਹੈ। ਆਡੀਟੋਰੀਅਮ ਵਿੱਚ ਸਭ ਤੋਂ ਇਨੋਵੇਟਿਵ ਆਟੋਮੇਟਿਡ ਸੀਟਿੰਗ ਸਿਸਟਮਸ (most innovative automated seating systems) ਵਿੱਚੋਂ ਇੱਕ ਹੈ ਜੋ ਫਰਸ਼ ਨੂੰ ਇੱਕ ਫਲੈਟ ਫਲੋਰ ਜਾਂ ਅਲੱਗ-ਅਲੱਗ ਬੈਠਣ ਦੀ ਵਿਵਸਥਾ ਦੇ ਲਈ ਆਡੀਟੋਰੀਅਮ ਸ਼ੈਲੀ ਵਿੱਚ ਬੈਠਣ ਦੇ ਸਮਰੱਥ ਬਣਾਉਂਦੀ ਹੈ।
ਆਡੀਟੋਰੀਅਮ ਵਿੱਚ ਉਪਯੋਗ ਕੀਤੇ ਗਏ ਲਕੜੀ ਦੇ ਫਰਸ਼ ਅਤੇ ਧੁਨੀ ਦੀਵਾਰ (acoustic wall) ਪੈਨਲ ਸੈਲਾਨੀਆਂ ਨੂੰ ਵਿਸ਼ਵ ਪੱਧਰੀ ਅਨੁਭਵ ਪ੍ਰਦਾਨ ਕਰਨਗੇ। ਅਦੁੱਤੀ ਪੰਖੁੜੀ ਦੀ ਛੱਤ (unique petal ceiling) ਵਾਲਾ ਗ੍ਰੈਂਡ ਬਾਲਰੂਮ (Grand Ballroom) ਲਗਭਗ 2500 ਮਹਿਮਾਨਾਂ ਦੀ ਮੇਜ਼ਬਾਨੀ ਕਰ ਸਕਦਾ ਹੈ। ਇਸ ਵਿੱਚ ਇੱਕ ਵਿਸਤਾਰਿਤ ਖੁੱਲ੍ਹਾ ਖੇਤਰ (an extended open area) ਭੀ ਹੈ ਜਿਸ ਵਿੱਚ 500 ਲੋਕ ਬੈਠ ਸਕਦੇ ਹਨ। ਅੱਠ ਮੰਜ਼ਿਲਾਂ ਵਿੱਚ ਫੈਲੇ 13 ਮੀਟਿੰਗ ਰੂਮਸ ਵਿੱਚ ਵਿਭਿੰਨ ਪੱਧਰਾਂ ਦੀਆਂ ਵਿਭਿੰਨ ਮੀਟਿੰਗਾਂ (a variety of meetings of different scales) ਆਯੋਜਿਤ ਕਰਨ ਦੀ ਪਰਿਕਲਪਨਾ ਕੀਤੀ ਗਈ ਹੈ।
‘ਯਸ਼ੋਭੂਮੀ’(‘Yashobhoomi’) ਦੁਨੀਆ ਦੇ ਸਭ ਤੋਂ ਬੜੇ ਪ੍ਰਦਰਸ਼ਨੀ ਹਾਲਾਂ ਵਿੱਚੋਂ ਇੱਕ ਹੈ। 1.07 ਲੱਖ ਵਰਗ ਮੀਟਰ ਤੋਂ ਅਧਿਕ ਵਿੱਚ ਬਣੇ ਇਨ੍ਹਾਂ ਪ੍ਰਦਰਸ਼ਨੀ ਹਾਲਾਂ ਦਾ ਉਪਯੋਗ ਪ੍ਰਦਰਸ਼ਨੀਆਂ, ਵਪਾਰ ਮੇਲਿਆਂ (ਟ੍ਰੇਡ ਫੇਅਰਸ) ਅਤੇ ਬਿਜ਼ਨਸ ਈਵੈਂਟਸ ਦੀ ਮੇਜ਼ਬਾਨੀ ਦੇ ਲਈ ਕੀਤਾ ਜਾਵੇਗਾ, ਅਤੇ ਇਹ ਇੱਕ ਸ਼ਾਨਦਾਰ ਅਗਰਦੀਰਘਾ (ਫਾਇਰ) ਸਥਾਨ (a grand foyer space) ਨਾਲ ਜੁੜੇ ਹੋਏ ਹਨ, ਜਿਸ ਨੂੰ ਤਾਂਬੇ ਦੀ ਛੱਤ (ਕੌਪਰ ਸੀਲਿੰਗ) ਦੇ ਨਾਲ ਵਿਸ਼ਿਸ਼ਟ ਰੂਪ ਨਾਲ ਡਿਜ਼ਾਈਨ ਕੀਤਾ ਗਿਆ ਹੈ ਜੋ ਵਿਭਿੰਨ ਸਕਾਈਲਾਇਟਸ(skylights) ਦੇ ਜ਼ਰੀਏ ਸਪੇਸ ਵਿੱਚ ਪ੍ਰਕਾਸ਼ ਨੂੰ ਫਿਲਟਰ ਕਰਦਾ ਹੈ। ਫਾਇਰ(Foyer) ਵਿੱਚ ਮੀਡੀਆ ਰੂਮ, ਵੀਵੀਆਈਪੀ ਲੌਂਜ, ਕਲੋਕ ਸੁਵਿਧਾਵਾਂ, ਸੈਲਾਨੀ ਸੂਚਨਾ ਸੈਂਟਰ, ਟਿਕਟਿੰਗ ਜਿਹੇ ਵਿਭਿੰਨ ਸਹਾਇਤਾ ਖੇਤਰ ਹੋਣਗੇ।
‘ਯਸ਼ੋਭੂਮੀ’(‘Yashobhoomi’) ਵਿੱਚ ਸਾਰੇ ਪਬਲਿਕ ਸਰਕੁਲੇਸ਼ਨ ਏਰੀਆਜ਼ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਕਨਵੈਨਸ਼ਨ ਸੈਂਟਰਾਂ ਦੇ ਬਾਹਰੀ ਸਥਾਨ (outdoor space) ਦੇ ਨਾਲ ਨਿਰੰਤਰਤਾ ਦਾ ਬੋਧ ਕਰਵਾਉਂਦਾ ਹੈ। ਇਹ ਟੇਰਾਜ਼ੋ ਫਰਸ਼(terrazzo floors) ਦੇ ਰੂਪ ਵਿੱਚ ਭਾਰਤੀ ਸੱਭਿਆਚਾਰ ਤੋਂ ਪ੍ਰੇਰਿਤ ਸਮੱਗਰੀਆਂ ਅਤੇ ਵਸਤੂਆਂ ਤੋਂ ਬਣਿਆ ਹੈ, ਜਿਸ ਵਿੱਚ ਪਿੱਤਲ ਦੀ ਜੜਾਈ (Brass inlay) ਰੰਗੋਲੀ ਪੈਟਰਨ(rangolis patterns), ਸਸਪੈਂਡਿਡ ਧੁਨੀ ਸੋਖਕ ਮੈਟਲ ਸਿਲੰਡਰ (suspended sound absorbent metal cylinders) ਅਤੇ ਰੋਸ਼ਨੀ ਦੀਆਂ ਪੈਟਰਨ ਵਾਲੀਆਂ ਦੀਵਾਰਾਂ (lit up patterned walls) ਦੀ ਪ੍ਰਤੀਨਿਧਤਾ ਕਰਦੀ ਹੈ।
‘ਯਸ਼ੋਭੂਮੀ’(‘Yashobhoomi’) ਸਥਿਰਤਾ ਦੇ ਪ੍ਰਤੀ ਇੱਕ ਮਜ਼ਬੂਤ ਪ੍ਰਤੀਬੱਧਤਾ ਭੀ ਪ੍ਰਦਰਸ਼ਿਤ ਕਰਦੀ ਹੈ ਕਿਉਂਕਿ ਇਹ 100 ਪ੍ਰਤੀਸ਼ਤ ਵੇਸਟਵਾਟਰ ਰੀਯੂਜ਼, ਰੇਨਵਾਟਰ ਹਾਰਵੈਸਟਿੰਗ ਦੇ ਪ੍ਰਾਵਧਾਨਾਂ (provisions of rainwater harvesting)ਦੇ ਨਾਲ ਅਤਿਆਧੁਨਿਕ ਵੇਸਟਵਾਟਰ ਟ੍ਰੀਟਮੈਂਟ ਸਿਸਟਮ ਨਾਲ ਲੈਸ ਹੈ, ਅਤੇ ਇਸ ਦੇ ਕੈਂਪਸ ਨੂੰ ਸੀਆਈਆਈ ਦੇ (CII’s) ਇੰਡੀਅਨ ਗ੍ਰੀਨ ਬਿਲਡਿੰਗ ਕੌਂਸਲ (IGBC) ਤੋਂ ਪਲੈਟੀਨਮ ਸਰਟੀਫਿਕੇਸ਼ਨ ਪ੍ਰਾਪਤ ਹੋਇਆ ਹੈ।
‘ਯਸ਼ੋਭੂਮੀ’(‘Yashobhoomi’) ਸੈਲਾਨੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਹਾਈ-ਟੈੱਕ ਸੁਰੱਖਿਆ ਪ੍ਰਾਵਧਾਨਾਂ (high-tech security provisions) ਨਾਲ ਭੀ ਲੈਸ ਹੈ। 3,000 ਤੋਂ ਅਧਿਕ ਕਾਰਾਂ ਦੇ ਲਈ ਭੂਮੀਗਤ ਕਾਰ ਪਾਰਕਿੰਗ ਸੁਵਿਧਾ ਭੀ 100 ਤੋਂ ਅਧਿਕ ਇਲੈਕਟ੍ਰਿਕ ਚਾਰਜਿੰਗ ਪੁਆਇੰਟਸ ਨਾਲ ਲੈਸ ਹੈ।
ਨਵੇਂ ਮੈਟਰੋ ਸਟੇਸ਼ਨ ‘ਯਸ਼ੋਭੂਮੀ ਦਵਾਰਕਾ ਸੈਕਟਰ 25’(‘Yashobhoomi Dwarka Sector 25’) ਦੇ ਉਦਘਾਟਨ ਦੇ ਨਾਲ ‘ਯਸ਼ੋਭੂਮੀ’(‘Yashobhoomi’) ਦਿੱਲੀ ਏਅਰਪੋਰਟ ਮੈਟਰੋ ਸਟੇਸ਼ਨ ਨੂੰ ਪ੍ਰਦਰਸ਼ਨੀ ਹਾਲ, ਕਨਵੈਨਸ਼ਨ ਸੈਂਟਰ ਅਤੇ ਸੈਂਟਰਲ ਏਰਿਨਾ (Central Arena) ਨਾਲ ਜੋੜਨ ਵਾਲਾ 735 ਮੀਟਰ ਲੰਬਾ ਸਬਵੇਅ, ਦਵਾਰਕਾ ਐਕਸਪ੍ਰੈੱਸਵੇ ਵਿੱਚ ਪ੍ਰਵੇਸ਼/ਨਿਕਾਸ ਨੂੰ ਜੋੜਨ ਵਾਲਾ ਦੂਸਰਾ ਸਬਵੇਅ; ਜਦਕਿ ਤੀਸਰਾ ਸਬਵੇਅ ਮੈਟਰੋ ਸਟੇਸ਼ਨ ਨੂੰ ‘ਯਸ਼ੋਭੂਮੀ’(‘Yashobhoomi’) ਦੇ ਭਵਿੱਖ ਦੇ ਪ੍ਰਦਰਸ਼ਨੀ ਹਾਲ ਦੇ ਸਭਾ-ਸਥਾਨ (ਫਾਇਰ-foyer) ਨਾਲ ਜੋੜਦਾ ਹੈ।
ਦਿੱਲੀ ਮੈਟਰੋ ਏਅਰਪੋਰਟ ਐਕਸਪ੍ਰੈੱਸ ਲਾਈਨ ‘ਤੇ ਮੈਟਰੋ ਟ੍ਰੇਨਾਂ ਦੀ ਅਪ੍ਰੇਸ਼ਨਲ ਸਪੀਡ ਨੂੰ ਭੀ 90 ਤੋਂ ਵਧਾ ਕੇ 120 ਕਿਲੋਮੀਟਰ/ਪ੍ਰਤੀ ਘੰਟਾ ਕਰੇਗੀ ਜਿਸ ਨਾਲ ਯਾਤਰਾ ਦਾ ਸਮਾਂ ਘੱਟ ਹੋ ਜਾਵੇਗਾ। ‘ਨਵੀਂ ਦਿੱਲੀ’ ਤੋਂ ‘ਯਸ਼ੋਭੂਮੀ ਦਵਾਰਕਾ ਸੈਕਟਰ 25’(‘Yashobhoomi Dwarka Sector 25’) ਤੱਕ ਦੀ ਕੁੱਲ ਯਾਤਰਾ ਵਿੱਚ ਲਗਭਗ 21 ਮਿੰਟ ਲਗਣਗੇ।