Quoteਲਗਭਗ 2700 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਇਹ ਵਿਸ਼ਾਲ ਕੰਪਲੈਕਸ 123 ਏਕੜ ਵਿੱਚ ਫੈਲਿਆ ਹੋਇਆ ਹੈ
Quoteਇਹ ਭਾਰਤ ਦਾ ਸਭ ਤੋਂ ਬੜੀ ਐੱਮਆਈਸੀਈ (ਬੈਠਕਾਂ, ਪ੍ਰੋਤਸਾਹਨ, ਸੰਮੇਲਨ ਅਤੇ ਪ੍ਰਦਰਸ਼ਨੀਆਂ) ਮੰਜ਼ਿਲ ਹੈ ਅਤੇ ਇਹ ਵਿਸ਼ਵ ਦੇ ਸਿਖਰਲੀ ਪ੍ਰਦਰਸ਼ਨੀ ਅਤੇ ਸੰਮੇਲਨ ਕੰਪਲੈਕਸਾਂ ਵਿੱਚ ਸ਼ਾਮਲ ਹੈ
Quoteਨਵੇਂ ਕਨਵੈਂਨਸ਼ਨ ਸੈਂਟਰ, ਪ੍ਰਦਰਸ਼ਨੀ ਹਾਲ, ਐਂਫੀਥੀਏਟਰ ਆਦਿ ਸਹਿਤ ਕਈ ਅਤਿਆਧੁਨਿਕ ਸੁਵਿਧਾਵਾਂ ਵਿਕਸਿਤ ਕੀਤੀਆਂ ਗਈਆਂ ਹਨ
Quoteਇੱਕ ਸ਼ਾਨਦਾਰ ਅਤੇ ਅਨੂਠੇ ਵਾਸਤੂਸ਼ਿਲਪ ਦੇ ਰੂਪ ਵਿੱਚ ਇਹ ਕਨਵੈਂਨਸ਼ਨ ਸੈਂਟਰ ਬੜੇ ਪੈਮਾਨੇ ‘ਤੇ ਅੰਤਰਰਾਸ਼ਟਰੀ ਪ੍ਰਦਰਸ਼ਨੀਆਂ ਅਤੇ ਸੰਮੇਲਨਾਂ ਦੀ ਮੇਜ਼ਬਾਨੀ ਕਰੇਗਾ
Quoteਸੰਖ ਦੇ ਆਕਾਰ ਵਿੱਚ ਵਿਕਸਿਤ, ਇਸ ਵਿੱਚ ਭਾਰਤ ਦੀ ਪਰੰਪਰਾਗਤ ਕਲਾ ਅਤੇ ਸੱਭਿਆਚਾਰ ਦੇ ਕਈ ਵਾਸਤੂਸ਼ਿਲਪ ਤੱਤ ਸ਼ਾਮਲ ਹਨ
Quoteਨਵਾਂ ਬਣਿਆ ਕੰਪਲੈਕਸ ਭਾਰਤ ਨੂੰ ਆਲਮੀ ਵਪਾਰ ਦੀ ਇੱਕ ਮੰਜ਼ਿਲ ਦੇ ਰੂਪ ਵਿੱਚ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਜੁਲਾਈ, 2023 ਨੂੰ ਪ੍ਰਗਤੀ ਮੈਦਾਨ ਵਿੱਚ ਅੰਤਰਰਾਸ਼ਟਰੀ ਪ੍ਰਦਰਸ਼ਨੀ –ਸਹਿ-ਸੰਮੇਲਨ ਕੇਂਦਰ (ਆਈਈਸੀਸੀ) ਕੰਪਲੈਕਸ ਰਾਸ਼ਟਰ ਨੂੰ ਸਮਰਪਿਤ ਕਰਨਗੇ।

 

ਦੇਸ਼ ਵਿੱਚ ਬੈਠਕਾਂ, ਸੰਮੇਲਨਾਂ ਅਤੇ ਪ੍ਰਦਰਸ਼ਨੀਆਂ ਦੀ ਮੇਜ਼ਬਾਨੀ ਦੇ ਲਈ ਵਿਸ਼ਵ ਪੱਧਰੀ ਬੁਨਿਆਦੀ ਸੁਵਿਧਾਵਾਂ ਉਪਲਬਧ ਕਰਵਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੇ ਪ੍ਰਗਤੀ ਮੈਦਾਨ ਵਿੱਚ ਅੰਤਰਰਾਸ਼ਟਰੀ ਪ੍ਰਦਰਸ਼ਨੀ-ਸਹਿ-ਸੰਮੇਲਨ ਕੇਂਦਰ (ਆਈਈਸੀਸੀ) ਦੀ ਪਰਿਕਲਪਨਾ ਨੂੰ ਜਨਮ ਦਿੱਤਾ ਹੈ। ਪ੍ਰਗਤੀ ਮੈਦਾਨ ਵਿੱਚ ਪੁਰਾਣੀਆਂ ਅਤੇ ਅਪ੍ਰਚਲਿਤ ਸੁਵਿਧਾਵਾਂ ਨੂੰ ਨਵਾਂ ਰੂਪ ਦੇਣ ਵਾਲੇ ਇਸ ਪ੍ਰੋਜੈਕਟ ਨੂੰ ਲਗਭਗ 2700 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਰਾਸ਼ਟਰੀ ਪ੍ਰੋਜੈਕਟ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਸੀ। ਲਗਭਗ 123 ਏਕੜ ਕੰਪਲੈਕਸ ਏਰੀਆ ਦੇ ਨਾਲ, ਆਈਈਸੀਸੀ ਕੰਪਲੈਕਸ ਨੂੰ ਭਾਰਤ ਦੀ ਸਭ ਤੋਂ ਬੜੀ ਐੱਮਆਈਸੀਈ (ਬੈਠਕਾਂ, ਪ੍ਰੋਤਸਾਹਨ, ਸੰਮੇਲਨ ਅਤੇ ਪ੍ਰਦਰਸ਼ਨੀਆਂ) ਮੰਜ਼ਿਲ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ। ਆਯੋਜਨਾਂ ਲਈ ਉਪਲਬਧ ਕਵਰ ਕੀਤੇ ਗਏ ਸਥਾਨ ਦੇ ਸੰਦਰਭ ਵਿੱਚ, ਆਈਈਸੀਸੀ ਕੰਪਲੈਕਸ ਦੁਨੀਆ ਦੇ ਸਿਖਰਲੇ (ਟੌਪ) ਪ੍ਰਦਰਸ਼ਨੀ ਅਤੇ ਸੰਮੇਲਨ ਕੰਪਲੈਕਸਾਂ ਵਿੱਚ ਆਪਣਾ ਸਥਾਨ ਰੱਖਦਾ ਹੈ।

 

ਪ੍ਰਗਤੀ ਮੈਦਾਨ ਵਿੱਚ ਨਵੇਂ ਵਿਕਸਿਤ ਆਈਈਸੀਸੀ ਕੰਪਲੈਕਸ ਵਿੱਚ ਕਨਵੈਂਨਸ਼ਨ ਸੈਂਟਰ, ਪ੍ਰਦਰਸ਼ਨੀ ਹਾਲ, ਐਂਫੀਥੀਏਟਰ ਆਦਿ ਸਹਿਤ ਕਈ ਅਤਿਆਧੁਨਿਕ ਸੁਵਿਧਾਵਾਂ ਸ਼ਾਮਲ ਹਨ।

 

ਕਨਵੈਂਨਸ਼ਨ ਸੈਂਟਰ ਨੂੰ ਪ੍ਰਗਤੀ ਮੈਦਾਨ ਕੰਪਲੈਕਸ ਦੇ ਕੇਂਦਰ ਬਿੰਦੂ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ। ਇਹ ਇੱਕ ਸ਼ਾਨਦਾਰ ਵਾਸਤੂਸ਼ਿਲਪ ਦਾ ਅਨੂਠਾ ਨਮੂਨਾ ਹੈ, ਜਿਸ ਨੂੰ ਬੜੇ ਪੈਮਾਨੇ ‘ਤੇ ਅੰਤਰਰਾਸ਼ਟਰੀ ਪ੍ਰਦਰਸ਼ਨੀਆਂ, ਵਪਾਰ ਮੇਲਿਆਂ, ਸੰਮੇਲਨਾਂ, ਸੈਮੀਨਾਰਾਂ ਅਤੇ ਹੋਰ ਪ੍ਰਤਿਸ਼ਠਿਤ ਪ੍ਰੋਗਰਾਮਾਂ ਦੀ ਮੇਜ਼ਬਾਨੀ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਕਈ ਮੀਟਿੰਗ ਰੂਮਸ, ਲਾਉਂਜ, ਆਡੀਟੋਰੀਅਮ, ਐਂਫੀਥੀਏਟਰ ਅਤੇ ਬਿਜ਼ਨਸ ਸੈਂਟਰ ਨਾਲ ਲੈਸ ਹੈ, ਜੋ ਇਸ ਨੂੰ ਕਈ ਪ੍ਰਕਾਰ ਦੇ ਸਮਾਗਮਾਂ ਦੀ ਮੇਜ਼ਬਾਨੀ ਕਰਨ ਦੇ ਸਮਰੱਥ ਬਣਾਉਂਦਾ ਹੈ। ਇਸ ਦੇ ਸ਼ਾਨਦਾਰ ਬਹੁਉਦੇਸ਼ੀ ਹਾਲ ਅਤੇ ਪਲੀਨਰੀ ਹਾਲ ਦੀ ਸੰਯੁਕਤ ਸਮਰੱਥਾ ਸੱਤ ਹਜ਼ਾਰ ਲੋਕਾਂ ਦੀ ਹੈ, ਜੋ ਆਸਟ੍ਰੇਲੀਆ ਦੇ ਪ੍ਰਸਿੱਧ ਸਿਡਨੀ ਓਪੇਰਾ ਹਾਊਸ ਦੀ ਬੈਠਣ ਦੀ ਸਮਰੱਥਾ ਤੋਂ ਵੀ ਬੜੀ ਹੈ। ਇਸ ਦੇ ਸ਼ਾਨਦਾਰ ਐਂਫੀਥੀਏਟਰ ਵਿੱਚ 3000 ਵਿਅਕਤੀਆਂ ਦੇ ਬੈਠਣ ਦੀ ਵਿਵਸਥਾ ਹੈ।

 

ਕਨਵੈਂਨਸ਼ਨ ਸੈਂਟਰ ਭਵਨ ਦਾ ਵਾਸਤੂਸ਼ਿਲਪ ਡਿਜ਼ਾਈਨ ਭਾਰਤੀ ਪਰੰਪਰਾਵਾਂ ਤੋਂ ਪ੍ਰੇਰਿਤ ਹੈ ਅਤੇ ਆਧੁਨਿਕ ਸੁਵਿਧਾਵਾਂ ਅਤੇ ਜੀਵਨ-ਸ਼ੈਲੀ ਨੂੰ ਅਪਣਾਉਣ ਦੇ ਨਾਲ-ਨਾਲ ਆਪਣੇ ਅਤੀਤ ਵਿੱਚ ਭਾਰਤ ਦੇ ਆਤਮਵਿਸ਼ਵਾਸ ਅਤੇ ਦ੍ਰਿੜ੍ਹ ਵਿਸ਼ਵਾਸ ਨੂੰ ਵੀ ਦਰਸਾਉਂਦਾ ਹੈ। ਇਮਾਰਤ ਸੰਖ ਦੇ ਆਕਾਰ ਦੀ ਹੈ ਅਤੇ ਕਨਵੈਂਨਸ਼ਨ ਸੈਂਟਰ ਦੀਆਂ ਵਿਭਿੰਨ ਦੀਵਾਰਾਂ ਅਤੇ ਅਗਲੇ ਭਾਗ ਭਾਰਤ ਦੀ ਪਰੰਪਰਾਗਤ ਕਲਾ ਅਤੇ ਸੱਭਿਆਚਾਰ ਦੇ ਕਈ ਤੱਤਾਂ ਨੂੰ ਦਰਸਾਉਂਦੇ ਹਨ, ਜਿਨ੍ਹਾਂ ਵਿੱਚ ‘ਸੂਰਯ ਸ਼ਕਤੀ’, ਸੌਰ ਊਰਜਾ ਦੇ ਦੋਹਨ ਵਿੱਚ ਭਾਰਤ ਦੇ ਪ੍ਰਯਾਸਾਂ ਨੂੰ ਉਜਾਗਰ ਕਰਨਾ, ‘ਜ਼ੀਰੋ ਟੂ ਇਸਰੋ’, ਪੁਲਾੜ (ਸਪੇਸ) ਵਿੱਚ ਸਾਡੀਆਂ ਉਪਲਬਧੀਆਂ ਦਾ ਜਸ਼ਨ ਮਨਾਉਣਾ, ਪੰਚ ਮਹਾਭੂਤ –ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ ਆਦਿ ਵਿਆਪਕ ਨੀਂਹ ਦੇ ਨਿਰਮਾਣ ਖੰਡਾਂ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ, ਦੇਸ਼ ਦੇ ਵਿਭਿੰਨ ਖੇਤਰਾਂ ਦੀਆਂ ਵਿਭਿੰਨ ਪੇਂਟਿੰਗਾਂ ਅਤੇ ਜਨਜਾਤੀ ਕਲਾ ਦੇ ਵਿਭਿੰਨ ਰੂਪਾਂ ਵਿੱਚ ਕਨਵੈਂਨਸ਼ਨ ਸੈਂਟਰ ਦੀ ਸ਼ੋਭਾ ਵਧਾਉਂਦੇ ਹਨ।

 

ਸੰਮੇਲਨ ਕੇਂਦਰ ਵਿੱਚ ਉਪਲਬਧ ਹੋਰ ਸੁਵਿਧਾਵਾਂ ਵਿੱਚ 5ਜੀ-ਸਮਰੱਥ ਵਾਈ-ਫਾਈ ਨਾਲ ਪੂਰੀ ਤਰ੍ਹਾਂ ਕਵਰ ਕੀਤਾ ਗਿਆ ਕੰਪਲੈਕਸ, 10ਜੀ ਇੰਟ੍ਰਾਨੈੱਟ ਕਨੈਕਟੀਵਿਟੀ, 16 ਵਿਭਿੰਨ ਭਾਸ਼ਾਵਾਂ ਦੀ ਸਹਾਇਤਾ ਕਰਨ ਦੇ ਲਈ ਅਤਿਆਧੁਨਿਕ ਇੰਟਰਪ੍ਰੈਟਰ ਰੂਮ, ਵਿਸ਼ਾਲ ਆਕਾਰ ਦੀਆਂ ਵੀਡੀਓ ਦੀਵਾਰਾਂ ਦੇ ਨਾਲ ਉੱਨਤ ਏਵੀ ਪ੍ਰਣਾਲੀ, ਅਧਿਕਤਮ ਕਾਰਜਸਮਰੱਥਾ ਅਤੇ ਊਰਜਾ ਦਕਸ਼ਤਾ ਸੁਨਿਸ਼ਚਿਤ ਕਰਨ ਵਾਲੀ ਭਵਨ ਪ੍ਰਬੰਧਨ ਪ੍ਰਣਾਲੀ, ਡਿਮਿੰਗ ਅਤੇ ਔਕਿਓਪੈਂਸੀ ਸੈਂਸਰ ਦੇ ਨਾਲ ਪ੍ਰਕਾਸ਼ ਪ੍ਰਬੰਧਨ ਪ੍ਰਣਾਲੀ, ਅਤਿਆਧੁਨਿਕ ਡੀਸੀਐੱਨ (ਡੇਟਾ ਸੰਚਾਰ ਨੈੱਟਵਰਕ) ਪ੍ਰਣਾਲੀ, ਸਮੇਕਿਤ ਨਿਗਰਾਨੀ ਪ੍ਰਣਾਲੀ ਅਤੇ ਊਰਜਾ-ਦਕਸ਼ ਕੇਂਦਰੀਕ੍ਰਿਤ ਵਾਤਾਅਨੁਕੂਲ ਪ੍ਰਣਾਲੀ ਸ਼ਾਮਲ ਹਨ।

ਇਸ ਤੋਂ ਇਲਾਵਾ, ਆਈਈਸੀਸੀ ਕੰਪਲੈਕਸ ਵਿੱਚ ਕੁੱਲ ਸੱਤ ਪ੍ਰਦਰਸ਼ਨੀ ਹਾਲ ਹਨ, ਜਿਨ੍ਹਾਂ ਵਿੱਚੋਂ ਹਰੇਕ ਪ੍ਰਦਰਸ਼ਨੀਆਂ, ਵਪਾਰ ਮੇਲਿਆਂ ਅਤੇ ਕਾਰੋਬਾਰੀ ਸਮਾਗਮਾਂ ਦੇ ਆਯੋਜਨ ਦੇ ਲਈ ਇੱਕ ਬਹੁਮੁਖੀ ਸਥਾਨ ਦੇ ਰੂਪ ਵਿੱਚ ਕਾਰਜ ਕਰਦਾ ਹੈ। ਪ੍ਰਦਰਸ਼ਨੀ ਹਾਲ ਦੀ ਰੂਪਰੇਖਾ ਵਿਭਿੰਨ ਪ੍ਰਕਾਰ ਦੇ ਉਦਯੋਗਾਂ ਨੂੰ ਸਮਾਯੋਜਿਤ ਕਰਨ ਅਤੇ ਵਿਸ਼ਵ ਭਰ ਦੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਬਣਾਈ ਗਈ ਹੈ। ਇਹ ਅਤਿਆਧੁਨਿਕ ਢਾਂਚਿਆ ਆਧੁਨਿਕ ਇੰਜੀਨੀਅਰਿੰਗ ਅਤੇ ਵਾਸਤੂਸ਼ਿਲਪ ਕੌਸ਼ਲ ਦਾ ਪ੍ਰਮਾਣ ਹਨ।

 

ਆਈਈਸੀਸੀ ਦੇ ਬਾਹਰ ਦੇ ਖੇਤਰ ਦਾ ਵਿਕਾਸ ਵੀ ਸੋਚ-ਸਮਝ ਕੇ ਕੀਤਾ ਗਿਆ ਹੈ ਜੋ ਮੁੱਖ ਕੰਪਲੈਕਸ ਦੀ ਸੁੰਦਰਤਾ ਦਾ ਪੂਰਕ ਹੈ ਅਤੇ ਸਾਵਧਾਨੀਪੂਰਵਕ ਬਣਾਈ ਗਈ ਯੋਜਨਾ ਅਤੇ ਵਿਕਾਸ ਦਾ ਪ੍ਰਮਾਣ ਹੈ। ਮੂਰਤੀਆਂ, ਸਥਾਪਨਾਵਾਂ ਅਤੇ ਕੰਧ-ਚਿੱਤਰ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਦੇ ਹਨ; ਸੰਗੀਤਕ ਫੁਹਾਰੇ ਆਕਰਸ਼ਣ ਅਤੇ ਦਰਸ਼ਨੀਅਤਾ ਦਾ ਤੱਤ ਜੋੜਦੇ ਹਨ; ਤਲਾਬ, ਝੀਲਾਂ ਅਤੇ ਬਣਾਵਟੀ ਜਲਧਾਰਾਵਾਂ ਜਿਹੇ ਜਲ ਭੰਡਾਰ ਖੇਤਰ ਦੀ ਸ਼ਾਂਤੀ ਅਤੇ ਸੁੰਦਰਤਾ ਨੂੰ ਵਧਾਉਂਦੇ ਹਨ।

 

ਆਈਈਸੀਸੀ ਵਿੱਚ ਸੈਲਾਨੀਆਂ ਦੀ ਸੁਵਿਧਾ ਇੱਕ ਪ੍ਰਾਥਮਿਕਤਾ ਹੈ, ਜੋ 5,500 ਤੋਂ ਅਧਿਕ ਵਾਹਨ ਪਾਰਕਿੰਗ ਸਥਾਨਾਂ ਦੇ ਪ੍ਰਾਵਧਾਨ ਵਿੱਚ ਪ੍ਰਤਿਬਿੰਬਤ ਹੈ। ਸਿਗਨਲ-ਰਹਿਤ ਸੜਕਾਂ ਦੇ ਜ਼ਰੀਏ ਪਹੁੰਚ ਵਿੱਚ ਸੁਗਮਤਾ ਇਹ ਸੁਨਿਸ਼ਚਿਤ ਕਰਦੀ ਹੈ ਕਿ ਸੈਲਾਨੀ ਬਿਨਾ ਕਿਸੇ ਰੁਕਾਵਟ ਦੇ ਕਾਰਜਕ੍ਰਮ ਸਥਲ ਤੱਕ ਪਹੁੰਚ ਸਕਣ। ਇਸ ਤੋਂ ਇਲਾਵਾ, ਸਮੁੱਚਾ ਡਿਜ਼ਾਈਨ ਉਪਸਥਿਤ ਲੋਕਾਂ ਦੇ ਆਰਾਮ ਅਤੇ ਸੁਵਿਧਾ ਨੂੰ ਪ੍ਰਾਥਮਿਕਤਾ ਦਿੰਦਾ ਹੈ, ਜਿਸ ਨਾਲ ਆਈਈਸੀਸੀ ਕੰਪਲੈਕਸ ਦੇ ਅੰਦਰ ਨਿਰਵਿਘਨ ਆਵਾਜਾਈ ਦੀ ਸੁਵਿਧਾ ਮਿਲਦੀ ਹੈ।

 

ਪ੍ਰਗਤੀ ਮੈਦਾਨ ਵਿੱਚ ਨਵੇਂ ਆਈਈਸੀਸੀ ਕੰਪਲੈਕਸ ਦੇ ਵਿਕਾਸ ਨਾਲ ਭਾਰਤ ਨੂੰ ਆਲਮੀ ਵਪਾਰ ਮੰਜ਼ਿਲ ਦੇ ਰੂਪ ਵਿੱਚ ਹੁਲਾਰਾ ਦੇਣ ਵਿੱਚ ਸਹਾਇਤਾ ਮਿਲੇਗੀ। ਇਹ ਵਪਾਰ ਅਤੇ ਵਣਜ ਨੂੰ ਅੱਗੇ ਵਧਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ, ਜਿਸ ਨਾਲ ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣ ਨੂੰ ਹੁਲਾਰਾ ਮਿਲੇਗਾ। ਇਹ ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚ ‘ਤੇ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰਕੇ ਉਨ੍ਹਾਂ ਦੇ ਵਾਧੇ ਵਿੱਚ ਸਹਾਇਤਾ ਕਰੇਗਾ। ਇਹ ਗਿਆਨ ਦੇ ਅਦਾਨ-ਪ੍ਰਦਾਨ ਦੀ ਸੁਵਿਧਾ ਵੀ ਪ੍ਰਦਾਨ ਕਰੇਗਾ ਅਤੇ ਬਿਹਤਰੀਨ ਪਿਰਤਾਂ, ਟੈਕਨੋਲੋਜੀਆਂ ਉੱਨਤੀਆਂ ਅਤੇ ਉਦਯੋਗ ਦੇ ਰੁਝਾਨਾਂ ਦੇ ਪ੍ਰਸਾਰ ਨੂੰ ਵੀ ਪ੍ਰੋਤਸਾਹਿਤ ਕਰੇਗਾ। ਪ੍ਰਗਤੀ ਮੈਦਾਨ ਵਿੱਚ ਆਈਈਸੀਸੀ ਆਤਮਨਿਰਭਰ ਭਾਰਤ ਦੀ ਭਾਵਨਾ ਦੇ ਨਾਲ ਭਾਰਤ ਦੀ ਆਰਥਿਕ ਅਤੇ ਟੈਕਨੋਲੋਜੀਕਲ ਉਤਕ੍ਰਿਸ਼ਟਤਾ ਦੀ ਖੋਜ ਦਾ ਪ੍ਰਤੀਕ ਹੈ ਅਤੇ ਇੱਕ ਨਵੇਂ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ।

 

  • Rakesh Jaiswal July 26, 2023

    Jay shree ram
  • Jaysree July 26, 2023

    jaisreeram
  • Dharmendra Singh July 26, 2023

    Jai shree Ram 🙏🙏
  • Babusing D Rathod July 26, 2023

    नामो नामो
  • Babusing D Rathod July 26, 2023

    सर आपका दर्शन लेना चाहते है
  • Rachana Singh July 26, 2023

    I Love Modi ❤❤❤🇮🇳🙏
  • Rachana Singh July 26, 2023

    नमो नमो 🙏🙏🙏🇮🇳❤
  • रमा राव July 26, 2023

    मोदी जी ने सत्कार किया
  • surya bhushan sigh madal adhaykdh ekangar sarai July 26, 2023

    har Mahadev 👏👏👏👏
  • मनोज प्रजापत देवरी July 26, 2023

    har har mahadev har har modi
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India is taking the nuclear energy leap

Media Coverage

India is taking the nuclear energy leap
NM on the go

Nm on the go

Always be the first to hear from the PM. Get the App Now!
...
PM Modi commemorates Navratri with a message of peace, happiness, and renewed energy
March 31, 2025

The Prime Minister Shri Narendra Modi greeted the nation, emphasizing the divine blessings of Goddess Durga. He highlighted how the grace of the Goddess brings peace, happiness, and renewed energy to devotees. He also shared a prayer by Smt Rajlakshmee Sanjay.

He wrote in a post on X:

“नवरात्रि पर देवी मां का आशीर्वाद भक्तों में सुख-शांति और नई ऊर्जा का संचार करता है। सुनिए, शक्ति की आराधना को समर्पित राजलक्ष्मी संजय जी की यह स्तुति...”